ਅੰਬ

ਅੰਬ ਤੇ ਬੈਕਟੀਰੀਆ ਦੁਆਰਾ ਕਾਲੇ ਧੱਬੇ

Xanthomonas citri pv. mangiferaeindicae

ਬੈਕਟੀਰਿਆ

5 mins to read

ਸੰਖੇਪ ਵਿੱਚ

  • ਕਾਲੇ, ਪੱਤਿਆਂ ਉੱਪਰ ਪਾਣੀ ਨਾਲ ਭਰੇ ਧੱਬੇ। ਧੱਬੇ ਬਾਅਦ ਵਿੱਚ ਸੁੱਕ ਜਾਂਦੇ ਹਨ ਅਤੇ ਹਲਕੇ- ਭੂਰੇ ਜਾਂ ਸਲੇਟੀ ਰੰਗ ਦੇ ਹੋ ਜਾਂਦੇ ਹਨ। ਸਮੇਂ ਤੋਂ ਪਹਿਲਾਂ ਝੜਣਾਂ। ਫਲਾਂ ਤੇ ਗੂੰਦ ਛੱਡਣ ਵਾਲੇ ਖੱਡਿਆਂ ਵਿੱਚ ਬਦਲੀ ਹੋ ਜਾਂਦੇ ਹਨ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਅੰਬ

ਲੱਛਣ

ਅੰਬ ਤੇ ਬੈਕਟੀਰੀਅਲ ਕਾਲੇ ਧੱਬੇ ਦੇ ਮੁੱਖ ਲੱਛਣ ਪੱਤੇ ਅਤੇ ਫਲਾਂ 'ਤੇ ਦਿਖਾਈ ਦਿੰਦੇ ਹਨ, ਪਰ ਗੰਭੀਰ ਮਾਮਲਿਆਂ ਵਿੱਚ ਟਾਹਣੀਆਂ ਅਤੇ ਸ਼ਾਖਾਵਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਸ਼ੁਰੂ ਵਿੱਚ, ਪੱਤੇ 'ਤੇ ਛੋਟੇ ਕਾਲੇ ਅਤੇ ਪਾਣੀ ਨਾਲ ਭਰੇ ਹੋਏ ਜ਼ਖ਼ਮ ਹੁੰਦੇ ਹਨ। ਇਹ ਧੱਬੇ ਕਲੋਰੋਟਿਕ ਹਾਸ਼ੀਏ ਨਾਲ ਘਿਰੇ ਹੋਏ ਹਨ ਅਤੇ ਨਾੜੀਆਂ ਦੁਆਰਾ ਸੀਮਿਤ ਹਨ। ਜਿਵੇਂ-ਜਿਵੇਂ ਬਿਮਾਰੀ ਵੱਧਦੀ ਹੈ, ਧੱਬੇ ਸੁੱਕ ਜਾਂਦੇ ਹਨ ਅਤੇ ਪੱਤੇ ਡਿੱਗ ਸਕਦੇ ਹਨ, ਤੇ ਪਤਝੜ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਸ਼ੁਰੂਆਤੀ ਪੜਾਵਾਂ ਵਿਚ, ਪਾਣੀ ਤੋਂ ਭਿੱਜੇ ਹੋਏ, ਹਲਕੇ ਧੱਬੇ ਲਾਗ ਵਾਲੇ ਫਲਾਂ 'ਤੇ ਦਿਖਾਈ ਦਿੰਦੇ ਹਨ। ਬਾਅਦ ਵਿੱਚ, ਇਹ ਗੂੜੇ ਰੰਗ ਦੇ ਤਾਰੇ-ਆਕਾਰ ਦੇ ਖੱਡਿਆਂ ਵਿੱਚ ਵਿਕਸਿਤ ਜੋ ਜਾਂਦੇ ਹਨ ਜੋ ਲਾਗੀ ਗੂੰਦ ਛੱਡਦੇ ਹਨ, ਜੋ ਕਿ ਮੌਕਾਪ੍ਰਸਤ ਬੈਕਟੀਰੀਆ ਨੂੰ ਆਕਰਸ਼ਿਤ ਕਰਦੇ ਹਨ। ਹਲਕਾ ਸੰਕਰਮਣ ਫੱਲ ਦੀ ਗੁਣਵੱਤਾ ਨੂੰ ਘਟਾਉਂਦਾ ਹੈ, ਜਦਕਿ ਬੁਰੀ ਤਰ੍ਹਾਂ ਲਾਗੀ ਫਲ ਡਿੱਗ ਵੀ ਸਕਦੇ ਹਨ। ਟਾਹਣੀਆਂ ਅਤੇ ਤਣੇ ‘ਤੇ ਜ਼ਖ਼ਮ ਪੈਦਾ ਹੋ ਸਕਦੇ ਹਨ ਜਿਸਦੇ ਨਤੀਜੇ ਵਜੋਂ ਇਹ ਕਾਲੇ ਹੋ ਸਕਦੇ ਹਨ ਅਤੇ ਇਹਨਾਂ ਵਿੱਚ ਤਰੇੜਾਂ ਆ ਸਕਦੀਆਂ ਹਨ, ਜਿਸ ਨਾਲ ਰੁੱਖ ਦੀ ਸਥਿਰਤਾ ਘੱਟਦੀ ਹੈ।

Recommendations

ਜੈਵਿਕ ਨਿਯੰਤਰਣ

ਕੋਪਰ ਆਕਸੀਕਲੋਰਾਇਡ ਯੁਕਤ ਉਤਪਾਦਾਂ ਦਾ ਨਿਯਮਤ ਛਿੜਕਾਓ ਲਾਗ ਨੂੰ ਰੋਕਣ ਅਤੇ ਘਟਾਉਣ ਵਿੱਚ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ।ਸੰਕਰਮਿਤ ਰੁੱਖਾ ਤੇ ਜੈਵਿਕਨਿਯੰਤ੍ਰਨ ਏਜੰਟ ਜਿਵੇਂ ਕਿ ਐਸੀਨੇਟੋਬਾਇਕਟਰ ਬਾਊਮਨੀਈ ਵੀ ਅਸਰਦਾਰ ਤਰੀਕੇ ਨਾਲ ਐਕਸ. ਸਿਟਰੀ ਦੀ ਆਬਾਦੀ ਨੂੰ ਘਟਾ ਸਕਦੇ ਹਨ।

ਰਸਾਇਣਕ ਨਿਯੰਤਰਣ

ਜੇ ਉਪਲਬਧ ਹੋਵੇ ਤਾਂ ਜੀਵ-ਵਿਗਿਆਨਕ ਉਪਚਾਰਾਂ ਦੇ ਨਾਲ ਬਚਾਓ ਉਪਾਵਾਂ ਦੇ ਨਾਲ ਹਮੇਸ਼ਾਂ ਇਕ ਏਕੀਕ੍ਰਿਤ ਪਹੁੰਚ ਤੇ ਵਿਚਾਰ ਕਰੋ। ਅੰਬ ਦੇ ਬੈਕਟੀਰੀਆ ਵਾਲੇ ਕਾਲੇ ਧੱਬੇ ਨੂੰ ਨਿਯੰਤਰਣ ਕਰਨ ਲਈ ਕਾਰਬੇਨਡੇਜਿਮ, ਥਾਈਓਫੋਨੇਟ-ਮਿਥਾਇਲ ਜਾਂ ਬੈਂਜਿਮਿਡਾਜ਼ੋਲ ਸਪ੍ਰੇ ਵਰਤੀ ਜਾ ਸਕਦੀ ਹੈ।

ਇਸਦਾ ਕੀ ਕਾਰਨ ਸੀ

ਇਹ ਬਿਮਾਰੀ ਜੈਨਥੋਮੋਨਸ ਸਿਟਰੀ ਬੈਕਟੀਰੀਆ ਦੀ ਕਿਸਮ ਦੇ ਕਾਰਨ ਹੁੰਦੀ ਹੈ। ਇਹ ਜੀਵਤ ਟਿਸ਼ੂਆਂ ਵਿੱਚ 8 ਮਹੀਨਿਆਂ ਲਈ ਰਹਿ ਸਕਦੀ ਹੈ। ਇਹ ਜ਼ਖ਼ਮਾਂ ਅਤੇ ਕੁਦਰਤੀ ਛੇਕਾਂ ਰਾਹੀਂ ਦਰੱਖਤਾਂ ਨੂੰ ਲਾਗੀ ਕਰਦਾ ਹੈ। ਇਹ ਰੋਗਾਣੂ ਇੱਕ ਦਰੱਖਤ ਤੋਂ ਦੂਜੇ ਦੱਰਖਤ ਅਤੇ ਮੀਂਹ ਦੇ ਨਾਲ ਖੇਤਾਂ ਵਿਚਕਾਰ ਅਤੇ ਪ੍ਰਬੰਧਨ ਗਤੀਵਿਧੀਆਂ ਜਿਵੇਂ ਕਿ ਕਾਂਟ-ਛਾਂਟ ਰਾਹੀਂ ਫੈਲਦਾ ਹੈ। ਇਸ ਤੋਂ ਇਲਾਵਾ ਇਹ ਲਾਗੀ ਪੌਦਿਆਂ ਜਾਂ ਫਲਾਂ ਦੇ ਮਾਮਲੇ ਵਿੱਚ ਸੰਪਰਕ ਨਾਲ ਵੀ ਫੈਲਦਾ ਹੈ। ਬੈਕਟੀਰੀਆ ਵਾਲੇ ਕਾਲੇ ਧੱਬਿਆਂ ਲਈ ਲਾਗ ਦਾ ਸਭ ਤੋਂ ਵਧੀਆ ਤਾਪਮਾਨ 25 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਦਾ ਹੁੰਦਾ ਹੈ।ਉੱਚ ਨਮੀ ਵੀ ਲਾਗ ਨੂੰ ਵਧਾਵਾ ਦਿੰਦੀ ਹੈ। ਬਾਗ ਦੇ ਆਲੇ ਦੁਆਲੇ ਹਵਾ ਤੋਂ ਬਚਾਉਣ ਲਈ ਕੋਈ ਉਪਾਅ ਜਾਂ ਸੰਘਣੇ ਪੌਦਿਆਂ ਦੀਆਂ ਕਿਸਮਾਂ ਉਗਾਉਣਾ ਬਿਮਾਰੀ ਦੇ ਫੈਲਾਅ ਨੂੰ ਘਟਾ ਸਕਦਾ ਹੈ।


ਰੋਕਥਾਮ ਦੇ ਉਪਾਅ

  • ਤੰਦਰੁਸਤ ਰੋਪਣ ਅਤੇ ਕਲਮ ਲਾਉਣ ਵਾਲੀ ਸਮੱਗਰੀ ਲਈ ਸਾਵਧਾਨ ਸਿਹਤਮੰਦ ਪੌਦੇ ਲਾਉਣਾ ਅਤੇ ਦਰੱਖਤ ਵਾਲੀ ਸਮੱਗਰੀ ਦੀ ਵਰਤੋਂ ਕਰੋ। ਕੰਮ ਕਰਨ ਵਾਲੇ ਸੰਦਾਂ ਅਤੇ ਉਪਕਰਣਾਂ ਨੂੰ ਰੋਗਾਣੂ ਮੁਕਤ ਕਰੋ। ਜੇ ਉਪਲੱਬਧ ਹੋਵੇ ਤਾਂ ਰੋਧਕ ਕਿਸਮਾਂ ਦੀ ਵਰਤੋਂ ਕਰੋ। ਦਰੱਖਤਾਂ ਲਈ ਵਧੀਆ ਹਵਾਦਾਰੀ ਦੀ ਪੁਸ਼ਟੀ ਕਰੋ। ਲਾਗੀ ਟਾਹਣੀਆਂ, ਸ਼ਾਖਾਵਾਂ ਅਤੇ ਫਲਾਂ ਨੂੰ ਨਿਯਮਿਤ ਸਮੇਂ ਤੇ ਹਟਾਓ। ਖੇਤ ਵਿੱਚ ਕੰਮ ਦੇ ਦੌਰਾਨ ਅੰਬ ਦੇ ਦਰੱਖਤਾਂ ਨੂੰ ਸੰਦਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਓ। ਦਰੱਖਤਾਂ ਨੂੰ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਤੋਂ ਬਚਾਓ। ਲਾਗੀ ਫਲਾਂ ਅਤੇ ਦਰੱਖਤਾਂ ਦੀ ਸਮੱਗਰੀ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ। ਕੰਮ ਕਰਨ ਵਾਲੇ ਸੰਦਾਂ ਨੂੰ ਰੋਗਾਣੂ ਮੁਕਤ ਕਰੋ।.

ਪਲਾਂਟਿਕਸ ਡਾਊਨਲੋਡ ਕਰੋ