Orthaga euadrusalis
ਕੀੜਾ
ਲੱਛਣ ਮੁੱਖ ਤੌਰ ‘ਤੇ ਪੱਤਿਆਂ ‘ਤੇ ਦਿਖਾਈ ਦਿੰਦੇ ਹਨ। ਲਾਰਵੇ ਨਵੇਂ ਪੱਤਿਆਂ ਦੀਆਂ ਨਾੜੀਆਂ ਦੀ ਉਤਲੀ ਸਤਹ ਖੁਰਚ ਕੇ ਇਸ ਤੋਂ ਖ਼ੁਰਾਕ ਲੈਂਦੇ ਹਨ। ਫਿਰ ਇਹ ਹਾਬੜਿਆਂ ਵਾਂਗ ਇਹਨਾਂ ਨੂੰ ਖਾਂਦੇ ਹਨ ਅਤੇ ਪਿੱਛੇ ਸਿਰਫ਼ ਪੱਤੇ ਦੀ ਕੇਂਦਰੀ ਨਾੜੀ ਅਤੇ ਛੋਟੀਆਂ ਨਾੜੀਆਂ ਰਹੀ ਜਾਂਦੀਆਂ ਹਨ। ਨਤੀਜੇ ਵਜੋਂ ਮੁਰਝਾਏ, ਜਾਲ਼ੀਦਾਰ ਅਤੇ ਸੁੱਕੇ ਪੱਤਿਆਂ ਦੇ ਝੁੰਡਬਣ ਜਾਂਦੇ ਹਨ। ਜ਼ਿਆਦਾ ਭਾਰੀ ਲਾਗ ਵਾਲ਼ੇ ਮਾਮਲਿਆਂ ਵਿੱਚ ਕਰੂੰਬਲਾਂ ਸੁੱਕ ਜਾਂਦੀਆਂ ਹਨ ਜਿਸ ਨਾਲ਼ ਫ਼ੋਟੋਸਿੰਥਸਿਸ (ਬੂਟਿਆਂ ਦਾ ਸੂਰਜ ਦੀ ਰੌਸ਼ਨੀ ਨਾਲ਼ ਆਪਣੀ ਖ਼ੁਰਾਕ ਤਿਆਰ ਕਰਨਾ) ਰੁਕ ਜਾਂਦੀ ਹੈ।ਪ੍ਰਭਾਵਿਤ ਬੂਟਾ ਬਿਮਾਰ ਲਗਦਾ ਹੈ ਅਤੇ ਪੱਤਿਆਂ ਦੇ ਭੂਰੇ,ਸੁੱਕੇ, ਝੁੰਡਾਂ ਕਾਰਨ ਅਸਾਨੀ ਨਾਲ਼ ਪਛਾਣ ਵਿੱਚ ਆ ਜਾਂਦਾ ਹੈ। ਫੁੱਲਾਂ ਦੀਆਂ ਡੰਡੀਆਂ ਦੇ ਬਣਨ ‘ਤੇ ਅਸਰ ਪੈਂਦਾ ਹੈ ਜਿਸ ਕਾਰਨ ਫੁੱਲ ਪੈਣਾ ਅਤੇ ਫਲ਼ ਪੈਣਾ ਦੋਵੇਂ ਪ੍ਰਭਾਵਿਤ ਹੁੰਦੇ ਹਨ।
ਇਸ ਕੀਟ ਦੇ ਕੁਦਰਤੀ ਦੁਸ਼ਮਣਾਂ ਜਿਵੇਂ ਕਿਬ੍ਰਾਕਿਮੇਰੀਆ ਲੈਸਸ,ਹੌਰਮੀਅਸ ਐਸ.ਪੀ., ਪੈਡੀਓਬੀਅਸ ਬ੍ਰੂਸੀਸੀਡਾ ਅਤੇ ਕੁਦਰਤੀ ਸ਼ਿਕਾਰੀਆਂ ਜਿਵੇਂ ਕਿ ਕਾਰਾਬਿਡ ਬੀਟਲ ਅਤੇ ਰਿਡੂਵੀਇਡਬੱਗ ਵਰਤੋਂ ਕਰੋ। ਸਭ ਤੋਂ ਵੱਧ ਨਮੀ ਦੇ ਸਮੇਂ ਵਿੱਚ ਬੌਵੇਰੀਆ ਬਾਸੀਆਨਾ ਦੇ 2 ਜਾਂ 3 ਛਿੜਕਾਅ ਕਰੋ।
ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਪੰਦਰਾਂ ਦਿਨਾਂ ਦੇ ਫ਼ਰਕ ਨਾਲ਼ ਕੀਆਇਨੈਲਫ਼ੌਸ (0.05%) ਦੇ ਤਿੰਨ ਛਿੜਕਾਵਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।ਲੈਮਡਾ-ਸਾਇਹੈਲੋਥ੍ਰਿਨ 5 ਈ.ਸੀ. (2ਮਿਲੀ/ਲੀਟਰ ਪਾਣੀ) ਜਾਂ ਕਲੋਸੋਪਾਇਰੀਫ਼ੌਸ (2ਮਿਲੀ/ਲੀਟਰ) ਅਤੇ ਐਸਿਫ਼ੇਟ (1.5 ਗ੍ਰਾਮ/ਲੀਟਰ) ਰਸਾਇਣਾਂ ‘ਤੇ ਆਧਾਰਿਤ ਛਿੜਕਾਅ ਕਰੋ।
ਇਸ ਨੁਕਸਾਨ ਦਾ ਕਾਰਨ ਓਰਥਾਗਾ ਯੂਆਡਰੂਸਲਿਸ ਨਾਂ ਦਾ ਭਮੱਕੜ ਹੈ। ਮਾਦਾ ਭਮੱਕੜ ਅੰਬ ਦੇ ਪੱਤਿਆਂ ਉੱਤੇ ਫਿੱਕੇ ਪੀਲੇ-ਹਰੇ ਰੰਗ ਦੇ ਆਂਡੇ ਦਿੰਦੀ ਹੈ ਜਿਨ੍ਹਾਂ ਵਿੱਚੋਂ ਇੱਕ ਹਫ਼ਤੇ ਅੰਦਰ ਬੱਚੇ ਨਿਕਲ ਆਉਂਦੇ ਹਨ। ਕਿਉਂਕਿ ਇਸਦੇ ਲਾਰਵੇ ਦੇ ਆਮ ਤੌਰ ‘ਤੇ 5 ਪੜਾਅ ਹੁੰਦੇ ਹਨ, ਇਸ ਲਈ ਮੌਸਮ ਮੁਤਾਬਕ ਲਾਰਵੇ ਦਾ ਪੜਾਅ 15 ਤੋਂ 30 ਦਿਨਾਂ ਦਾ ਹੋ ਸਕਦਾ ਹੈ। ਆਖ਼ਰੀ ਪੜਾਅ ਤੋਂ ਬਾਅਦ ਲਾਰਵਾ ਜਾਲ਼ੇ ਵਿੱਚ ਪਿਊਪਾ ਬਣਦਾ ਹੈ, ਝਟਕੇ ਨਾਲ਼ ਜ਼ਮੀਨ ਤੇ ਡਿੱਗਦਾ ਹੈ ਅਤੇ ਬਾਕੀ ਦਾ ਪੜਾਅ ਮਿੱਟੀ ਵਿੱਚ ਜਾਰੀ ਰੱਖਦਾ ਹੈ। ਤਾਪਮਾਨ ਮੁਤਾਬਕ ‘ਪਿਊਪਾ’ ਪੜਾਅ 5 ਤੋਂ 15 ਦਿਨਾਂ ਦਾ ਹੋ ਸਕਦਾ ਹੈ। ਸੰਘਣੇ ਬਾਗ਼ਾਂ ਵਿੱਚ ਇਸਦੇ ਹਮਲੇ ਦਾ ਅਸਰ ਠੀਕ ਦੂਰੀ ਵਾਲ਼ੇ ਬਾਗ਼ ਨਾਲ਼ੋਂ ਜ਼ਿਆਦਾ ਹੁੰਦਾ ਹੈ। ਇਸ ਕੀਟ ਦਾ ਹਮਲਾ ਆਮ ਤੌਰ ‘ਤੇ ਅਪਰੈਲ ਮਹੀਨੇ ਵਿੱਚ ਸ਼ੁਰੂ ਹੁੰਦਾ ਹੈ ਅਤੇ ਦਸੰਬਰ ਤੱਕ ਜਾਰੀ ਰਹਿੰਦਾ ਹੈ। ਨਮੀ ਦਾ ਇਸ ਕੀਟ ਨਾਲ਼ ਕਾਫ਼ੀ ਗੂੜ੍ਹਾ ਸੰਬੰਧ ਸਮਝਿਆ ਜਾਂਦਾ ਹੈ।

Put your product in front of farmers the moment they diagnose ਅੰਬ ਦਾ ਪੱਤਾ ਜਾਲ਼ਕ (ਲੀਫ਼ ਵੈੱਬਰ) — right when they need a solution.
Explore
Explore the live agronomic data that powers Plantix disease pages.
Discover