ਸਾਡੀ ਕਹਾਣੀ

ਖੇਤੀਬਾੜੀ ਵਿੱਚ ਵਾਤਾਵਰਣ ਅਤੇ ਆਰਥਿਕ ਤੌਰ 'ਤੇ ਟਿਕਾਊ ਖੇਤੀ ਲਈ ਡਿਜਿਟਲ ਤਬਦੀਲੀ ਦੀ ਅਗਵਾਈ ਕਰਨਾ।

atf-background-image-img-alt

ਪਿਛਲੇ ਕੁਝ ਸਾਲਾਂ ਵਿੱਚ, ਪਲਾਂਟਿਕਸ ਨੇ ਆਪਣੇ ਆਪ ਨੂੰ ਪੌਦੇ ਦੀ ਬਿਮਾਰੀ ਦੀ ਪਛਾਣ ਕਰਨ ਵਾਲੇ ਅਤੇ ਖੇਤੀ ਦੇ ਡਿਜੀਟਲ ਮਾਹਿਰ ਵਜੋਂ ਸਥਾਪਿਤ ਕੀਤਾ ਹੈ। ਅੱਜ, ਅਸੀਂ ਆਪਣੇ ਦੋ ਐਪਸ, ਪਲਾਂਟਿਕਸ ਅਤੇ ਪਲਾਂਟਿਕਸ ਪਾਰਟਨਰ ਨਾਲ ਇੱਕ ਡਿਜੀਟਲ ਵਾਤਾਵਰਣ ਵਿੱਚ ਛੋਟੇ ਪੱਧਰ ਦੇ ਕਿਸਾਨਾਂ ਅਤੇ ਸਪਲਾਇਰਾਂ ਨੂੰ ਜੋੜਦੇ ਹਾਂ। ਸਾਡੇ ਮੁੱਢਲੇ ਟੀਚਿਆਂ ਵਿੱਚ ਅਨੁਕੂਲਿਤ ਜਵਾਬ, ਭਰੋਸੇਯੋਗ ਉਤਪਾਦ ਅਤੇ ਭਰੋਸੇਯੋਗ ਸੇਵਾਵਾਂ ਪ੍ਰਦਾਨ ਕਰਨਾ ਸ਼ਾਮਿਲ ਹੈ। ਅਸੀਂ ਪਹਿਲਾਂ ਹੀ ਕਿਸਾਨਾਂ ਦੇ ਲੱਖਾਂ ਖੇਤੀ ਅਤੇ ਫ਼ਸਲ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦੇ ਚੁੱਕੇ ਹਾਂ ਅਤੇ ਸੈਂਕੜੇ ਹਜ਼ਾਰਾਂ ਪ੍ਰਚੂਨ ਵਿਕਰੇਤਾਵਾਂ ਨਾਲ ਡਿਜੀਟਲ ਤੌਰ 'ਤੇ ਜੁੜੇ ਹੋਏ ਹਾਂ।

ਅਨੁਕੂਲਿਤ ਹੱਲ, ਭਰੋਸੇਯੋਗ ਉਤਪਾਦ ਅਤੇ ਭਰੋਸੇਯੋਗ ਸੇਵਾਵਾਂ ਸਾਡੇ ਮੁੱਢਲੇ ਟੀਚੇ ਹਨ। 2022 ਵਿੱਚ, ਅਸੀਂ ਕਿਸਾਨਾਂ ਤੋਂ 50 ਮਿਲੀਅਨ ਤੋਂ ਵੱਧ ਕਾਸ਼ਤ ਅਤੇ ਫ਼ਸਲਾਂ ਨਾਲ ਸਬੰਧਿਤ ਸਵਾਲਾਂ ਦੇ ਜਵਾਬ ਦਿੱਤੇ, ਅਤੇ ਅਸੀਂ ਡਿਜਿਟਲ ਤੌਰ 'ਤੇ 100,000 ਤੋਂ ਵੱਧ ਪ੍ਰਚੂਨ ਵਿਕਰੇਤਾਵਾਂ ਨੂੰ ਜੋੜਿਆ।


ਤੱਥ ਅਤੇ ਅੰਕੜੇ

ਪਲਾਂਟਿਕਸ ਐਪ

daily active app users

134,000 ਰੋਜ਼ਾਨਾ ਸਰਗਰਮ ਐਪ ਉਪਭੋਗਤਾ

crop diagnosis

1 ਨਿਦਾਨ ਹਰ 1,5 ਸਕਿੰਟਾਂ ਬਾਅਦ

Languages and Countries

177 ਦੇਸ਼ਾਂ ਅਤੇ 18 ਭਾਸ਼ਾਵਾਂ ਵਿੱਚ ਉਪਲੱਬਧ

ਪਲਾਂਟਿਕਸ ਪਾਰਟਨਰ ਐਪ

brands and products

40 ਤੋਂ ਜਿਆਦਾ ਬ੍ਰਾਂਡ ਅਤੇ 1000 ਤੋਂ ਵੱਧ ਉਤਪਾਦਾਂ ਤੱਕ ਦੀ ਪਹੁੰਚ

states

10 ਭਾਰਤੀ ਰਾਜਾਂ ਵਿੱਚ ਕੰਮ ਕਰ ਰਹੇ ਹਾਂ

retailers

100,000 + ਪ੍ਰਚੂਨ ਵਿਕਰੇਤਾਵਾਂ ਦੁਆਰਾ ਭਰੋਸੇਮੰਦ ਕੀਤਾ ਗਿਆ ਹੈ

ਪਲਾਂਟਿਕਸ ਟੀਮ

users

250+ ਪਲਾਂਟਿਕਸ ਕਰਮਚਾਰੀ

offices

ਦਫ਼ਤਰ :
ਬਰਲਿਨ · ਇੰਦੌਰ


ਕਾਰਜਕਾਰੀ ਟੀਮ

ਸਿਮੋਨ ਸਟ੍ਰੇ

ਸਿਮੋਨ ਸਟ੍ਰੇ · ਸੀਈਓ

ਇੱਕ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਸਹਿ-ਸੰਸਥਾਪਿਕ ਵਜੋਂ, ਸਿਮੋਨ ਸਟ੍ਰੇ ਨੇ ਪਲਾਂਟਿਕਸ ਨੂੰ ਵਾਤਾਵਰਣ ਅਤੇ ਆਰਥਿਕ ਤੌਰ 'ਤੇ ਟਿਕਾਊ ਖੇਤੀ ਵੱਲ ਖੇਤੀਬਾੜੀ ਵਿੱਚ ਡਿਜਿਟਲ ਤਬਦੀਲੀ ਦੀ ਅਗਵਾਈ ਕਰਨ ਦਾ ਸੁਪਨਾ ਪ੍ਰਦਾਨ ਕਰਨ ਲਈ ਪ੍ਰੇਰਿਤ ਕੀਤਾ।

ਸਿਮੋਨ ਲੀਬਨੀਜ਼ ਯੂਨੀਵਰਸਿਟੀ ਹੈਨੋਵਰ ਤੋਂ ਭੂਗੋਲ ਵਿੱਚ M.S ਹੈ। ਉਸ ਦਾ ਕੈਰੀਅਰ ਉਸ ਨੂੰ ਬਰਲਿਨ, ਐਮਾਜ਼ਾਨ ਰੇਨਫੋਰੈਸਟ ਤੋਂ ਪੱਛਮੀ ਅਫ਼ਰੀਕਾ ਗਾਂਬੀਆ ਅਤੇ ਭਾਰਤ ਲੈ ਆਇਆ, ਜਿੱਥੇ ਉਸਨੇ ਛੋਟੇ ਪੱਧਰ ਦੇ ਕਿਸਾਨਾਂ ਦੀਆਂ ਲੋੜਾਂ ਦਾ ਪ੍ਰਤੱਖ ਤਜ਼ਰਬਾ ਅਤੇ ਸਮਝ ਹਾਸਿਲ ਕੀਤੀ।

ਸਿਮੋਨ ਨੇ ਪਾਣੀ, ਖੇਤੀਬਾੜੀ ਅਤੇ ਊਰਜਾ ਬੁਨਿਆਦੀ ਢਾਂਚੇ ਵਿੱਚ ਸਵੈ-ਨਿਰਭਰ ਤਕਨੀਕੀ ਹੱਲ ਬਣਾਉਣ ਲਈ ਐਨਜੀਓ ਗ੍ਰੀਨ ਡੈਜ਼ਰਟ ਈ-ਵੀ ਨੂੰ ਵੀ ਸਫ਼ਲਤਾਪੂਰਵਕ ਬਣਾਇਆ ਸੀ।

ਰੌਬ ਸਟ੍ਰੇ

ਰੌਬ ਸਟ੍ਰੇ · ਸੀਟੀਓ

ਪਲਾਂਟਿਕਸ ਦੇ ਮੁੱਖ ਤਕਨਾਲੋਜੀ ਅਧਿਕਾਰੀ (ਸੀਟੀਓ) ਅਤੇ ਸਹਿ-ਸੰਸਥਾਪਿਕ ਰਾਬਰਟ ਸਟ੍ਰੇ,ਪਲਾਂਟਿਕਸ ਦੀ ਅਤਿ ਆਧੁਨਿਕ ਤਕਨਾਲੋਜੀ ਅਤੇ ਖੇਤੀਬਾੜੀ ਡਾਟਾਬੇਸ ਦੇ ਆਰਕੀਟੈਕਟ ਹਨ। ਰਾਬਰਟ ਕੋਲ ਲੀਬਨੀਜ਼ ਯੂਨੀਵਰਸਿਟੀ ਹੈਨੋਵਰ ਤੋਂ ਭੂਗੋਲ ਵਿੱਚ M.S ਹੈ।

ਪਲਾਂਟਿਕਸ ਵਿਖੇ ਇਹਨਾਂ ਦਾ ਮੁੱਢਲਾ ਧਿਆਨ ਕੁਸ਼ਲ, ਲਾਭਕਾਰੀ ਅਤੇ ਸੁਰੱਖਿਅਤ ਤਕਨੀਕੀ ਸਰੋਤਾਂ ਦੀ ਵਰਤੋਂ ਕਰਨ ਅਤੇ ਨਵੀਆਂ ਬੁਨਿਆਦੀ ਢਾਂਚਾ ਪ੍ਰਣਾਲੀਆਂ ਨੂੰ ਲਾਗੂ ਕਰਨ ਲਈ ਕੰਪਨੀ ਦੀ ਰਣਨੀਤੀ ਸਥਾਪਤ ਕਰਨਾ ਹੈ।


ਮੀਡੀਆ ਸੰਪਤੀਆਂ

ਲੋਗੋਸ


ਫੋਟੋਗ੍ਰਾਫ਼ੀ

ਵਰਤੋਂ ਵਿੱਚ ਪਲਾਂਟਿਕਸ ਐਪ
ਕਿਸਾਨ ਆਪਣੀਆਂ ਫ਼ਸਲਾਂ  ਦੀ ਜਾਂਚ ਕਰ ਰਿਹਾ ਹੈ
ਪਲਾਂਟਿਕਸ ਪਾਰਟਨਰ ਦੀ ਵਰਤੋਂ ਕਰਦਾ ਖੇਤੀਬਾੜੀ ਪ੍ਰਚੂਨ-ਵਿਕਰੇਤਾ
ਖੇਤ ਵਿੱਚ ਕਿਸਾਨ
ਪਾਰਟਨਰ ਦੁਕਾਨ ਦੀ ਵਰਤੋਂ ਕਰਦਿਆਂ ਖੇਤੀਬਾੜੀ ਪ੍ਰਚੂਨ-ਵਿਕਰੇਤਾ
ਪਲਾਂਟਿਕਸ ਦੀ ਵਰਤੋਂ ਕਰਦੇ ਪਿਤਾ ਅਤੇ ਪੁੱਤਰ

ਸੰਪਰਕ ਵਿੱਚ ਰਹੋ

ਪ੍ਰੈਸ ਸੰਬੰਧੀ ਸਾਰਿਆਂ ਸਵਾਲਾਂ ਲਈ, ਕਿਰਪਾ ਸਾਨੂੰ ਇਸ ਈਮੇਲ 'ਤੇ ਮੇਲ ਭੇਜੋ:
press@plantix.net