ਪਪੀਤਾ

ਪਪੀਤੇ ਦੇ ਪੱਤੇ ਦਾ ਮੁੜਣਾ/ਲੀਫ ਕਰਲ

PaLCV

ਰੋਗਾਣੂ

5 mins to read

ਸੰਖੇਪ ਵਿੱਚ

  • ਉਪਰੀ ਪੱਤੇ ਬੇਤਰਤੀਬ ਢੰਗ ਨਾਲ ਹੇਠਾਂ ਅਤੇ ਅੰਦਰ ਵੱਲ ਮੁੜ ਜਾਂਦੇ ਹਨ। ਬਾਹਰੀ ਵਿਕਾਸ ਦੀ ਮੌਜੂਦਗੀ ਦੇ ਨਾਲ ਨਾੜੀਆਂ ਦੀ ਸਫਾਈ ਅਤੇ ਮੋਟਾਈ ਵੱਧ ਜਾਂਦੀ ਹੈ। ਪੱਤੇ ਝਾੜਦਾਰ ਅਤੇ ਖੁਰਦੁਰੇ ਬਣ ਜਾਂਦੇ ਹਨ ਅਤੇ ਡੰਡਲ ਮੁੜ ਜਾਂਦੇ ਹਨ। ਪੱਤੇ ਡਿੱਗਣ ਕਾਰਨ, ਪੌਦਿਆਂ ਦਾ ਵਿਕਾਸ ਕੁੱਝ ਛੋਟੇ ਫ਼ਲਾ ਕਾਰਨ ਰੁੱਕ ਜਾਂਦਾ ਹੈ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਪਪੀਤਾ

ਲੱਛਣ

ਇਸ ਬੀਮਾਰੀ ਦਾ ਸਭ ਤੋਂ ਸਪੱਸ਼ਟ ਲੱਛਣ ਪੱਤਿਆਂ ਦਾ ਹੇਠਾਂ ਜਾਂ ਅੰਦਰ ਵੱਲ ਮੁੜਨਾ ਹੈ।ਹੋਰ ਲੱਛਣਾਂ ਵਿੱਚ ਪੱਤਾ ਦੇ ਨਾੜੀਆਂ ਦਾ ਫੁਲ ਜਾਣਾ ਸ਼ਾਮਲ ਹੈ, ਕਦੇ-ਕਦਾਈਂ ਰੂਪ-ਰੇਖਾ ਦੇ ਗਠਨ ਕਾਰਨ। ਪੱਤੇ ਝਾੜਦਾਰ ਅਤੇ ਖੁਰਦੁਰੇ ਬਣ ਜਾਂਦੇ ਹਨ ਅਤੇ ਡੰਡਲ ਮੁੜ ਜਾਂਦੇ ਹਨ। ਉਪਰੀ ਪੱਤੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਬੀਮਾਰੀ ਦੇ ਬਾਅਦ ਦੇ ਪੜਾਅ ਵਿੱਚ ਪੱਤੇ ਡਿੱਗ ਜਾਂਦੇ ਹਨ। ਪੌਦੇ ਦਾ ਵਿਕਾਸ ਰੁੱਕ ਜਾਂਦਾ ਹੈ ਅਤੇ ਇਹ ਫੁੱਲ ਜਾਂ ਫ਼ਲ ਦੇ ਉਤਪਾਦਨ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੇ ਇਹ ਸਭ ਕਿਤੇ ਮੌਜੂਦ ਹੋਵੇ, ਤਾਂ ਫ਼ਲ ਛੋਟੇ, ਵਿਗੜੇ ਆਕਾਰ ਦੇ ਹੋ ਜਾਂਦੇ ਹਨ ਅਤੇ ਸਮੇਂ ਤੋਂ ਪਹਿਲਾ ਗਿਰਨ ਲਈ ਤਿਆਰ ਹੋ ਜਾਂਦੇ ਹਨ।

Recommendations

ਜੈਵਿਕ ਨਿਯੰਤਰਣ

ਐਫਿਡਾਂ ਦੁਆਰਾ ਜੀਵਾਣੂਆਂ ਦੇ ਪ੍ਰਸਾਰ ਨੂੰ ਰੋਕਣ ਲਈ ਚਿੱਟੇ ਆਇਲ ਇਮਯੂਲੀਸ਼ਨ (1%) ਦਾ ਛਿੜਕਣਾ ਕਰੋ।

ਰਸਾਇਣਕ ਨਿਯੰਤਰਣ

ਜੇਕਰ ਉਪਲੱਬਧ ਹੋਵੇ ਤਾਂ ਹਮੇਸ਼ਾਂ ਜੈਵਿਕ ਉਪਾਵਾਂ ਦੇ ਨਾਲ ਨਿਵਾਰਕ ਉਪਾਵਾਂ ਤੇ ਇਕਸਾਰ ਪਹੁੰਚ ਤੇ ਵਿਚਾਰ ਕਰੋ। ਵਿਸ਼ਾਣੂ ਵਾਲੇ ਲਾਗ ਲਈ ਕੋਈ ਵੀ ਰਸਾਇਣਿਕ ਉਪਾਅ ਉਪਲੱਬਧ ਨਹੀਂ ਹੈ। ਪਰ, ਚਿੱਟੀ ਮੱਖੀਆਂ ਦੀ ਆਬਾਦੀ ਨੂੰ ਨਿਯੰਤ੍ਰਿਤ ਕਰਕੇ ਲਾਗ ਦੀ ਤੀਬਰਤਾ ਘਟਾਈ ਜਾ ਸਕਦੀ ਹੈ। ਬੀਜਣ ਦੇ ਸਮੇਂ ਕਾਰਬੋਫੁਰਨ ਦੀ ਮਿੱਟੀ ਤੇ ਵਰਤੋਂ ਅਤੇ ਡਾਈਮਥੋਟੇਟ ਜਾਂ ਮੈਟਾਸਿਸਸਟੌਕਸ ਦੇ 10 ਦਿਨ ਦੇ ਅੰਤਰਾਲ ਵਿੱਚ ਪੱਤੇ ਉੱਤੇ 4-5 ਛਿੜਕਾਵਾਂ ਨਾਲ ਚਿੱਟੀ ਮੱਖੀਆਂ ਦੀ ਜਨਸੰਖਿਆ ਨੂੰ ਅਸਰਦਾਰ ਤਰੀਕੇ ਨਾਲ ਨਿਯੰਤ੍ਰਿਤ ਕਿੱਤਾ ਜਾ ਸਕਦਾ ਹੈ।

ਇਸਦਾ ਕੀ ਕਾਰਨ ਸੀ

ਇਸ ਵਿਸ਼ਾਣੂ ਦੇ ਫੈਲਣ ਲਈ ਮੁੱਖ ਰੋਗਵਾਹਕ ਚਿੱਟੀ ਮੱਖੀ ਬੇਮਿਸੀਆ ਤਬਾਕੀ ਹੈ। ਇਹ ਵਿਸ਼ਾਣੂ ਪੋਦਿਆਂ ਵਿਚਕਾਰ ਅਸਥਾਈ ਤਰਿੱਕੇ ਨਾਲ ਹੋਰ ਪੋਦਿਆਂ ਵਿੱਚ ਫੈਲਾਂਦਾ ਹੈ। ਇਸਦਾ ਅਰਥ ਇਹ ਹੈ ਕਿ ਫੈਲਾਅ ਕੁੱਝ ਸਕਿੰਟਾਂ ਵਿੱਚ ਹੀ ਹੋ ਜਾਂਦਾ ਹੈ ਜਦੋਂ ਵਿਸ਼ਾਣੂ ਰੋਗਵਾਹਕਾਂ ਵਿੱਚ ਹਜੇ ਵੀ ਸਰਗਰਮ ਹੁੰਦਾ ਹੈ। ਇਸ ਵਿੱਚ ਹੋਰ ਤਰੀਕਿਆਂ ਨਾਲ ਇਹ ਬੀਮਾਰੀ ਸੰਕਰਮਿਤ ਅੰਕੂਰਾ ਜਾਂ ਬੀਜਾਂ ਦੇ ਨਾਲ-ਨਾਲ ਕਲਮਬੰਧ ਸਮੱਗਰੀ ਰਾਹੀਂ ਫੈਲਦੀ ਹੈ। ਪਪੀਤੇ ਦੇ ਪੱਤਿਆਂ ਦਾ ਮੁੜਣ ਵਾਲਾ ਵਿਸ਼ਾਣੂ ਖੇਤਾਂ ਵਿੱਚ ਮਸ਼ੀਨੀ ਕੰਮ ਕਰਦੇ ਵੇਲੇ ਨਹੀਂ ਫੈਲਦਾ। ਵਿਕਲਪਿਕ ਮੇਜਬਾਨ ਟਮਾਟਰ ਅਤੇ ਤਮਾਕੂ ਦੇ ਪੌਦੇ ਹਨ। ਵਿਸ਼ਾਣੂ ਵੱਡੇ ਪੈਮਾਨੇ ਤੇ ਫੈਲ ਗਏ ਸਨ, ਪਰ ਹੁਣ ਇਸ ਦਾ ਪਸਾਰ ਘੱਟ ਗਿਆ ਹੈ। ਹਾਲਾਂਕਿ, ਕੁੱਝ ਖਾਸ ਮਾਮਲਿਆਂ ਵਿੱਚ, ਇਹ ਬਹੁਤ ਸਾਰਾ ਵਿੱਤੀ ਨੁਕਸਾਨ ਦਾ ਕਾਰਨ ਬਣ ਸਕਦਾ ਹੈ।


ਰੋਕਥਾਮ ਦੇ ਉਪਾਅ

  • ਉਪਲੱਬਧ ਰੋਧਕ ਕਿਸਮਾਂ ਦੀ ਜਾਂਚ ਕਰੋ।ਪਪੀਤੇ ਦੇ ਨੇੜੇ ਵਿਕਲਪਿਕ ਮੇਜਬਾਨਾਂ ਨੂੰ ਨਾ ਉਗਾਉ। ਲਾਹੇਵੰਦ ਕੀੜਿਆਂ ਨੂੰ ਬਚਾਈ ਰੱਖਣ ਲਈ, ਵੱਡੇ ਪੱਧਰ ਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਚੋ। ਲਾਗੀ ਪੌਦਿਆਂ ਨੂੰ ਜੜ ਤੋਂ ਉੱਖਾੜੋ ਅਤੇ ਉਨ੍ਹਾਂ ਨੂੰ ਤਬਾਹ ਕਰ ਦਿਓ। ਯਾਦ ਰੱਖੋ ਕਿ ਫਸਲ ਕੱਟਣ ਤੋਂ ਬਾਅਦ ਪੌਦਿਆਂ ਦਾ ਕੋਈ ਵੀ ਅਵਸ਼ੇਸ ਨਾ ਬਚੇ।.

ਪਲਾਂਟਿਕਸ ਡਾਊਨਲੋਡ ਕਰੋ