Asperisporium caricae
ਉੱਲੀ
5 mins to read
ਸ਼ੁਰੂ ਵਿੱਚ, ਖਿੰਡੇ ਹੋਏ ਜ਼ਖ਼ਮ ਕਦੇ ਕਦੇ ਪੀਲੇ ਪ੍ਰਭਾਮੰਡਲ ਨਾਲ, ਪੱਤਿਆਂ ਹੇਠਾਂ ਦਿਖਾਈ ਦਿੰਦੇ ਹਨ। ਪੱਤੇ ਦੇ ਹੇਠਲੇ ਪਾਸੇ, ਇਹ ਜ਼ਖ਼ਮ ਬਾਅਦ ਵਿਚ ਵੱਧਦੇ ਹਨ ਅਤੇ 4 ਮਿਲੀਮੀਟਰ ਦੇ ਵਿਆਸ ਦੇ ਕਾਲੇ, ਉਭਰੇ, ਪਾਊਡਰ ਵਰਗੇ ਜ਼ਖ਼ਮਾ ਵਿੱਚ ਵਿਕਸਿਤ ਹੁੰਦੇ ਹਨ। ਬੀਮਾਰੀ ਦੇ ਬਾਅਦ ਦੇ ਪੜਾਅ ਵਿੱਚ, ਜ਼ਖ਼ਮ ਨੈਕਰੋਟਿਕ ਹੋ ਜਾਂਦੇ ਹਨ ਅਤੇ ਪੱਤੇ ਦੇ ਵੱਡੇ ਹਿੱਸੇ ਨੂੰ ਘੇਰ ਸਕਦੇ ਹਨ। ਬਹੁਤ ਜ਼ਿਆਦਾ ਲਾਗ ਜਾਂ ਸਹ-ਲਾਗ ਹੋਣ ਦੇ ਸਮੇਂ ਹੋਰ ਉੱਲੀ ਵਾਲੇ ਰੋਗਜਨਕਾਂ ਨਾਲ, ਬੀਮਾਰ ਪੱਤੇ ਡਿੱਗ ਜਾਂਦੇ ਹਨ, ਜਿਸ ਕਾਰਨ ਪ੍ਰਭਾਵਿਤ ਦਰੱਖਤ ਦੀ ਜੀਵਣ ਸ਼ਕਤੀ ਘਟਦੀ ਹੈ। ਰੋਗੀ ਫਲ ਤੇ, ਕੇਦਰ ਵਿੱਚ ਕਾਲੀ ਉੱਲਕ ਰੇਖਾਵਾਂ ਨਾਲ ਉਥਲੇ, ਹਲਕੇ ਭੂਰੇ, ਅਨਿਯਮਿਤ ਜ਼ਖ਼ਮ ਦਿਖਾਈ ਦਿੰਦੇ ਹਨ, ਹਾਲਾਂਕਿ ਪੱਤਿਆਂ ਮੁਕਾਬਲੇ ਘੱਟ। ਵਿਕਾਸ ਦੇ ਸ਼ੁਰੂਆਤੀ ਪੜਾਅ ਵਿੱਚ, ਜੇ ਫ਼ਲ ਲਾਗੀ ਹੋ ਜਾਵੇ, ਤਾਂ ਸਮੇਂ ਤੋਂ ਪਹਿਲਾ ਬੂੰਦ ਉਤਪੰਨ ਹੋ ਸਕਦੀ ਹੈ।। ਜ਼ਖ਼ਮਾ ਦੇ ਬਾਵਜੂਦ, ਫ਼ਲ ਦੇ ਛਿਲਕੇ ਤੇ ਸੜਨ ਦੀ ਕੋਈ ਨਿਸ਼ਾਨੀ ਨਹੀਂ ਦਿਸਦੀ।
ਐਸਪਰੀਸਪੋਰਿਅਮ ਕੈਰੀਕੇ ਦੇ ਖਿਲਾਫ ਹਜੇ ਤੱਕ ਕੋਈ ਵੀ ਵਿਕਲਪਿਕ ਇਲਾਜ ਨਹੀਂ ਮਿਲਿਆਂ।ਕਿਪ੍ਰਾਂ ਕਰਕੇ ਸਾਡੇ ਨਾਲ ਸੰਪਰਕ ਕਰੋ ਜੇ ਤੁਸੀਂ ਅਜਿਹੀ ਕੋਈ ਚੀਜ਼ ਬਾਰੇ ਜਾਣਦੇ ਹੋ ਜੋ ਇਸ ਬੀਮਾਰੀ ਨਾਲ ਲੜਨ ਲਈ ਮਦਦ ਕਰ ਸਕਦੀ ਹੋਵੇ। ਤੁਹਾਡੇ ਉੱਤਰ ਦਾ ਇੱਤਜ਼ਾਰ ਹੈ।
ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਿਕ ਇਲਾਜਾਂ ਦੇ ਨਾਲ ਹਮੇਸ਼ਾ ਰੇਕਥਾਮ ਦੇ ਉਪਾਵਾਂ ਦੇ ਨਾਲ ਇਕਸਾਰ ਪਹੁੰਚ ਤੇ ਵਿਚਾਰ ਕਰੋ। ਜੇ ਬਹੁਤ ਜ਼ਿਆਦਾ ਸੰਕਰਮਨ ਹੋਵੇ, ਤਾਂ ਡੀਥੀਓਕਾਰਬੇਮੇਟਸ ਵਰਗੇ ਫੁੱਲਾ ਦੇ ਉੱਲੀਨਾਸ਼ਕ ਛਿੜਕਾਅ ਪ੍ਰਭਾਵਸ਼ਾਲੀ ਹੋ ਸਕਦੇ ਹੈ।
ਲੱਛਣ, ਉੱਲੀ ਐਸਪੀਰੀਸਪੋਰਿਯਮ ਕਾਰਿਸਈ ਦੇ ਕਾਰਨ ਹੁੰਦੇ ਹਨ। ਇਹ ਮੁੱਖ ਤੌਰ ਤੇ ਮੱਧ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਪੱਛਮੀ ਹਿੱਸੇ ਦੇ ਨਾਲ-ਨਾਲ ਪੂਰਵੀ ਅਫ਼ਰੀਕਾ ਵਿੱਚ ਵੀ ਮਿਲਦੀ ਹੈ। ਦੋਨਾਂ ਪੱਤੇ ਅਤੇ ਫ਼ਲ ਪ੍ਰਭਾਵਿਤ ਹੁੰਦੇ ਹਨ ਅਤੇ ਫਸਲਾਂ ਦੇ ਪ੍ਰਕਾਰ ਅਤੇ ਵਾਤਾਵਰਣ ਦੀਆਂ ਸਥਿਤੀਆਂ ਅਨੁਸਾਰ ਲੱਛਣ ਬਦਲਦੇ ਹਨ। ਹੇਠਲੇ ਪੱਤਿਆਂ ਅਤੇ ਗਿੱਲੇ ਨਮੀ ਵਾਲੇ ਮੌਸਮ ਵਿਚ, ਇਹ ਬੀਮਾਰੀ ਵਧੇਰੇ ਗਹਿਰੀ ਹੁੰਦੀ ਹੈ। ਪਪੀਤਾ ਇਸ ਰੋਗਜਨਕ ਦਾ ਇਕੋ ਇਕ ਜਾਣਿਆ ਪਛਾਣਿਆ ਮੇਜਬਾਨ ਹੈ ਅਤੇ ਅਕਸਰ ਇਸਦੇ ਪ੍ਰਭਾਵ ਘੱਟ ਹੁੰਦੇ ਹਨ ਕਿਉਂਕਿ ਇਸਦੇ ਲੱਛਣ ਆਮ ਤੌਰ ਤੇ ਸਤਹੀ ਪੱਧਰ ਤੇ ਹੀ ਹੁੰਦੇ ਹਨ। ਫਿਰ ਵੀ, ਬੀਮਾਰੀ ਫ਼ਲ ਦੀ ਗੁਣਵੱਤਾ ਨੂੰ ਘਟਾਉਂਦੀ ਹੈ।