ਲੀਚੀ ਦੀ ਇਰੀਨੋਸ ਮਾਈਟ

Aceria litchii

ਮਾਇਟ

ਸੰਖੇਪ ਵਿੱਚ

  • ਪੱਤੇ ਰੂੰ ਵਰਗੇ, ਮੁੜੇ ਹੋਏ ਅਤੇ ਵਿਗੜੇ ਹੋਏ ਦਿਖਾਈ ਦਿੰਦੇ ਹਨ। ਪੱਤਿਆਂ ਦੀ ਸਤ੍ਹ 'ਤੇ ਭੂਰੇ ਰੰਗ ਦਾ ਮਖ਼ਮਲੀ ਵਾਧਾ ਉੱਭਰ ਆਉਂਦਾ ਹੈ। ਛੋਟੇ ਟੋਏ ਬਣਦੇ ਹਨ ਜੋ ਬਾਅਦ ਵਿੱਚ ਜ਼ਖ਼ਮ ਵਿੱਚ ਬਦਲ ਜਾਂਦੇ ਹਨ। ਮੁੜੇ ਹੋਏ ਪੱਤੇ ਅੰਤ ਵਿੱਚ ਸੁੱਕ ਜਾਂਦੇ ਹਨ। ਇਨ੍ਹਾਂ ਵਾਲਾਂ ਵਰਗੇ ਵਾਧਿਆਂ ਦੇ ਅੰਦਰ ਸੂਖ਼ਮ ਕੀੜੇ ਮੌਜੂਦ ਹੁੰਦੇ ਹਨ।.

ਵਿੱਚ ਵੀ ਪਾਇਆ ਜਾ ਸਕਦਾ ਹੈ

0 ਫਸਲਾਂ

ਲੱਛਣ

ਨੌਜਵਾਨ ਰੁੱਖ ਅਤੇ ਨਵਾਂ ਵਾਧਾ ਇਸ ਕੀੜੇ ਲਈ ਸਭ ਤੋਂ ਵੱਧ ਕਮਜ਼ੋਰ ਹੁੰਦੇ ਹਨ। ਹਮਲੇ ਦੇ ਸ਼ੁਰੂਆਤੀ ਸੰਕੇਤ ਨੌਜਵਾਨ ਪੱਤਿਆਂ ਅਤੇ ਸ਼ਾਖ਼ਾਵਾਂ 'ਤੇ ਛੋਟੇ ਛਾਲਿਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਇਨ੍ਹਾਂ ਛਾਲਿਆਂ ਵਿੱਚ ਚਾਂਦੀ ਵਰਗੇ ਚਿੱਟੇ ਰੰਗ ਦੇ ਵਾਲ (ਐਰੀਨੇਆ) ਦਿਖਾਈ ਦਿੰਦੇ ਹਨ। ਪੱਤਿਆਂ ਦੇ ਹੇਠਲੇ ਪਾਸੇ ਬਹੁਤ ਛੋਟੇ ਚਿੱਟੇ ਰੰਗ ਦੇ ਮਾਈਟਸ ਹੁੰਦੇ ਹਨ ਜੋ ਬਹੁਤ ਮੁਸ਼ਕਿਲ ਨਾਲ ਦਿਖਾਈ ਦਿੰਦੇ ਹਨ। ਜਿਵੇਂ-ਜਿਵੇਂ ਹਮਲਾ ਵਧਦਾ ਹੈ, ਛਾਲੇ ਲਾਲ-ਭੂਰੇ ਹੋ ਜਾਂਦੇ ਹਨ ਅਤੇ ਮੋਟੇ ਤੇ ਮਖ਼ਮਲੀ ਹੋ ਜਾਂਦੇ ਹਨ। ਪੱਤੇ ਬੁਰੀ ਤਰ੍ਹਾਂ ਵਿਗੜ ਜਾਂਦੇ ਹਨ ਅਤੇ ਮੁੜ ਜਾਂਦੇ ਹਨ। ਛੋਟੇ ਟੋਏ ਸਖ਼ਤ ਸੁਰੱਖਿਆਤਮਕ ਜ਼ਖ਼ਮ ਵਿੱਚ ਬਦਲ ਜਾਂਦੇ ਹਨ। ਪ੍ਰਭਾਵਿਤ ਪੱਤੇ ਸੁੱਕ ਕੇ ਰੁੱਖ ਤੋਂ ਡਿੱਗ ਜਾਂਦੇ ਹਨ। ਇਹ ਲੱਛਣ ਡੰਡੀਆਂ, ਤਣਿਆਂ ਅਤੇ ਫੁੱਲਾਂ ਦੀਆਂ ਮੁਕੁਲਾਂ 'ਤੇ ਵੀ ਦਿਖਾਈ ਦੇ ਸਕਦੇ ਹਨ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਜੈਵਿਕ ਨਿਯੰਤਰਣ ਨੂੰ ਖੇਤੀਬਾੜੀ ਅਭਿਆਸਾਂ ਦੇ ਨਾਲ ਜੋੜ ਕੇ ਵਰਤੋ। ਸਿਰਫ਼ ਲੋੜ ਪੈਣ 'ਤੇ ਹੀ ਨਿਸ਼ਾਨਾ ਬਣਾ ਕੇ ਰਸਾਇਣਿਕ ਇਲਾਜ਼ਾਂ ਦੀ ਵਰਤੋਂ ਕਰੋ। ਲਾਭਦਾਇਕ ਕੀੜੇ ਮਾਈਟ ਦੇ ਹਮਲੇ ਨਾਲ ਲੜਨ ਵਿੱਚ ਮੱਦਦ ਕਰ ਸਕਦੇ ਹਨ। ਲੀਚੀ ਦੇ ਬਾਗਾਂ ਦੇ ਆਲੇ-ਦੁਆਲੇ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾ ਕੇ ਇੱਕ ਵਿਭਿੰਨ ਵਾਤਾਵਰਣ ਬਣਾ ਕੇ ਰੱਖੋ। ਅਜਿਹੇ ਚੋਣਵੇਂ ਐਕਰਿਸਾਈਡਜ਼ ਕੀਟਨਾਸ਼ਕਾਂ ਦੀ ਵਰਤੋਂ ਕਰੋ ਜੋ ਕੁਦਰਤੀ ਦੁਸ਼ਮਣਾਂ ਨੂੰ ਨੁਕਸਾਨ ਨਾ ਪਹੁੰਚਾਉਣ। ਲਾਭਦਾਇਕ ਮਾਈਟ ਦੀ ਆਬਾਦੀ ਦੀ ਨਿਯਮਿਤ ਤੌਰ 'ਤੇ ਨਿਗਰਾਨੀ ਕਰੋ।

ਰਸਾਇਣਿਕ ਨਿਯੰਤਰਣ

ਜਦੋਂ ਪਹਿਲੀ ਲਾਗ ਦੀ ਪਛਾਣ ਕੀਤੀ ਜਾਂਦੀ ਹੈ ਤਾਂ ਸਪਰੇਅ ਕਰੋ। ਨਵੇਂ ਵਾਧੇ ਦੇ ਸਖ਼ਤ ਹੋਣ ਤੱਕ ਹਰ 15 ਦਿਨਾਂ ਵਿੱਚ ਲਾਗੂ ਕਰਨ ਨੂੰ ਦੁਹਰਾਓ। ਪੱਤੇ ਦੇ ਹੇਠਲੇ ਪਾਸੇ ਫੋਕਸ ਸਪਰੇਅ ਕਰੋ ਜਿੱਥੇ ਮਾਈਟ ਲੁਕਦੇ ਹਨ। ਚੰਗੀ ਤਰ੍ਹਾਂ ਕਵਰੇਜ ਲਈ ਜ਼ਮੀਨੀ ਉਪਕਰਣ ਦੀ ਵਰਤੋਂ ਕਰੋ - ਹਵਾਈ ਛਿੜਕਾਅ ਨਹੀਂ। ਹਮੇਸ਼ਾ ਸੁਰੱਖਿਆ ਵਾਲੇ ਕੱਪੜੇ ਪਹਿਨੋ ਅਤੇ ਲੇਬਲ ਦੀਆਂ ਹਦਾਇਤਾਂ ਦੀ ਪਾਲਣਾ ਕਰੋ।

ਇਸਦਾ ਕੀ ਕਾਰਨ ਸੀ

ਇਹ ਲੱਛਣ ਲੀਚੀ ਇਰੀਨੋਸ ਮਾਈਟ (ਇਰੀਓਫਾਈਜ਼ ਲੀਚੀ) ਦੇ ਕਾਰਨ ਦਿਖਾਈ ਦਿੰਦੇ ਹਨ, ਜੋ ਕਿ ਇੱਕ ਸੂਖ਼ਮ ਕੀੜਾ ਹੈ ਅਤੇ ਪੌਦਿਆਂ ਦਾ ਰਸ ਚੂਸ ਕੇ ਆਪਣਾ ਗੁਜ਼ਾਰਾ ਕਰਦਾ ਹੈ। ਹਵਾ ਇਨ੍ਹਾਂ ਕੀੜਿਆਂ ਨੂੰ ਪ੍ਰਭਾਵਿਤ ਰੁੱਖਾਂ ਤੋਂ ਤੰਦਰੁਸਤ ਰੁੱਖ਼ਾਂ ਤੱਕ ਲੈ ਜਾਂਦੀ ਹੈ। ਇਹ ਕੀੜੇ ਸੰਦਾਂ, ਖੇਤੀਬਾੜੀ ਦੇ ਸਾਜ਼ੋ-ਸਾਮਾਨ, ਅਤੇ ਮਜ਼ਦੂਰਾਂ ਦੇ ਆਉਣ-ਜਾਣ ਦੇ ਨਾਲ-ਨਾਲ ਪ੍ਰਭਾਵਿਤ ਪੌਦਿਆਂ ਦੀ ਸਮੱਗਰੀ ਦੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਨਾਲ ਵੀ ਫੈਲ ਸਕਦੇ ਹਨ। ਨੌਜਵਾਨ ਲੀਚੀ ਦੇ ਰੁੱਖ (3 ਸਾਲ ਤੋਂ ਘੱਟ ਉਮਰ ਦੇ) ਮਾਈਟ ਦੇ ਹਮਲੇ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਹੁੰਦੇ ਹਨ। ਕਿਉਂਕਿ ਇਹ ਕੀੜੇ ਨਵੇਂ ਵਾਧੇ ਨੂੰ ਪਸੰਦ ਕਰਦੇ ਹਨ, ਇਸ ਲਈ ਬਾਲਗ਼ ਰੁੱਖ ਵੀ ਪ੍ਰਭਾਵਿਤ ਹੋ ਸਕਦੇ ਹਨ ਜਦੋਂ ਉਨ੍ਹਾਂ 'ਤੇ ਨਰਮ ਅਤੇ ਨੌਜਵਾਨ ਪੱਤਿਆਂ ਵਾਲਾ ਨਵਾਂ ਵਾਧਾ ਹੁੰਦਾ ਹੈ।


ਰੋਕਥਾਮ ਦੇ ਉਪਾਅ

  • ਚੰਗੀ ਹਵਾ ਦੇ ਵਹਾਅ ਲਈ ਰੁੱਖ਼ਾਂ ਵਿਚਕਾਰ ਸਹੀ ਦੂਰੀ ਬਣਾ ਕੇ ਰੱਖੋ। ਹਵਾ ਦੇ ਗੇੜ ਨੂੰ ਬਿਹਤਰ ਬਣਾਉਣ ਅਤੇ ਨਮੀ ਨੂੰ ਘਟਾਉਣ ਲਈ ਰੁੱਖ਼ਾਂ ਦੀ ਛਾਂਟੀ ਕਰੋ। ਕੀੜਿਆਂ ਦੇ ਹਮਲੇ ਨੂੰ ਜਲਦੀ ਫੜਨ ਲਈ ਹਫ਼ਤਾਵਾਰੀ ਰੁੱਖ਼ਾਂ ਦੀ ਨਿਗਰਾਨੀ ਕਰੋ। ਨਾਈਟ੍ਰੋਜਨ ਵਾਲੀ ਖਾਦ ਦੀ ਜ਼ਿਆਦਾ ਵਰਤੋਂ ਤੋਂ ਬਚੋ ਕਿਉਂਕਿ ਇਹ ਨਰਮ ਵਾਧੇ ਨੂੰ ਉਤਸ਼ਾਹਿਤ ਕਰਦੀ ਹੈ, ਜਿਸ 'ਤੇ ਕੀੜੇ ਜਲਦੀ ਹਮਲਾ ਕਰਦੇ ਹਨ। ਸਾਰੇ ਪ੍ਰਭਾਵਿਤ ਪੱਤਿਆਂ ਅਤੇ ਟਾਹਣੀਆਂ ਨੂੰ ਤੁਰੰਤ ਹਟਾ ਕੇ ਸਾੜ ਦਿਓ। ਪ੍ਰਭਾਵਿਤ ਖੇਤਰਾਂ ਤੋਂ ਪੌਦਿਆਂ ਦੀ ਸਮੱਗਰੀ ਨੂੰ ਦੂਜੇ ਪਾਸੇ ਲਿਜਾਣ ਤੋਂ ਬਚੋ। ਇੱਕ ਰੁੱਖ ਤੋਂ ਦੂਜੇ ਰੁੱਖ 'ਤੇ ਕੰਮ ਕਰਨ ਦੌਰਾਨ ਆਪਣੇ ਸੰਦਾਂ ਨੂੰ ਸਾਫ਼ ਅਤੇ ਰੋਗਾਣੂ ਮੁਕਤ ਕਰੋ। ਪ੍ਰਭਾਵਿਤ ਰੁੱਖ਼ਾਂ 'ਤੇ ਕੰਮ ਕਰਨ ਤੋਂ ਬਾਅਦ ਆਪਣੇ ਕੱਪੜੇ ਬਦਲੋ। ਨਵਾਂ ਵਾਧਾ ਸ਼ੁਰੂ ਹੋਣ ਤੋਂ ਪਹਿਲਾਂ ਰੋਕਥਾਮ ਵਾਲੇ ਇਲਾਜ਼ ਲਾਗੂ ਕਰੋ।.

ਪਲਾਂਟਿਕਸ ਡਾਊਨਲੋਡ ਕਰੋ