Phomopsis durionis
ਉੱਲੀ
ਇਹ ਬਿਮਾਰੀ ਪੱਤਿਆਂ 'ਤੇ ਛੋਟੇ, ਗੋਲ, ਲਾਲ-ਭੂਰੇ ਰੰਗ ਦੇ ਧੱਬਿਆਂ ਨਾਲ ਸ਼ੁਰੂ ਹੁੰਦੀ ਹੈ। ਜਿਵੇਂ-ਜਿਵੇਂ ਇਹ ਧੱਬੇ ਵਧਦੇ ਹਨ, ਇਨ੍ਹਾਂ ਦੇ ਬਾਹਰਲੇ ਕਿਨਾਰੇ 'ਤੇ ਅਕਸਰ ਇੱਕ ਪਤਲਾ ਪੀਲਾ ਰਿੰਗ ਬਣ ਜਾਂਦਾ ਹੈ। ਪੁਰਾਣੇ ਧੱਬਿਆਂ ਵਿੱਚ, ਕੇਂਦਰ ਹਲਕਾ ਸਲੇਟੀ ਜਾਂ ਚਿੱਟਾ ਹੋ ਜਾਂਦਾ ਹੈ ਅਤੇ ਕਾਗਜ਼ ਵਾਂਗ ਪਤਲਾ ਹੋ ਜਾਂਦਾ ਹੈ। ਜੇਕਰ ਤੁਸੀਂ ਇਨ੍ਹਾਂ ਸਲੇਟੀ ਹਿੱਸਿਆਂ ਨੂੰ ਬਹੁਤ ਧਿਆਨ ਨਾਲ ਦੇਖੋਗੇ, ਤਾਂ ਤੁਹਾਨੂੰ ਛੋਟੇ ਕਾਲੇ ਬਿੰਦੂ ਦਿਖਾਈ ਦੇਣਗੇ, ਜੋ ਕਿ ਉੱਲੀ ਦੇ ਉਹ ਹਿੱਸੇ ਹੁੰਦੇ ਹਨ ਜਿੱਥੇ ਨਵੇਂ ਜੀਵਾਣੂ ਬਣਦੇ ਹਨ। ਜਦੋਂ ਇੱਕ ਪੱਤੇ 'ਤੇ ਬਹੁਤ ਸਾਰੇ ਧੱਬੇ ਦਿਖਾਈ ਦਿੰਦੇ ਹਨ, ਤਾਂ ਉਹ ਵੱਡੇ ਹਿੱਸੇ ਨੂੰ ਕਵਰ ਕਰਨ ਲਈ ਆਪਸ ਵਿੱਚ ਮਿਲ ਸਕਦੇ ਹਨ। ਇਸ ਕਾਰਨ ਪੱਤਾ ਪੀਲਾ ਪੈ ਜਾਂਦਾ ਹੈ, ਸੁੱਕ ਜਾਂਦਾ ਹੈ ਅਤੇ ਸਮੇਂ ਤੋਂ ਪਹਿਲਾਂ ਹੀ ਦਰੱਖਤ ਤੋਂ ਡਿੱਗ ਜਾਂਦਾ ਹੈ। ਪੱਤਿਆਂ ਦੇ ਇਸ ਨੁਕਸਾਨ ਨਾਲ ਦਰੱਖਤ ਕਮਜ਼ੋਰ ਹੋ ਸਕਦਾ ਹੈ ਅਤੇ ਫ਼ਲਾਂ ਦੀ ਪੈਦਾਵਾਰ ਘਟ ਸਕਦੀ ਹੈ।
ਵਾਤਾਵਰਣ ਦੇ ਅਨੁਕੂਲ ਵਿਕਲਪਾਂ ਵਿੱਚ ਮੱਦਦਗਾਰ ਸੂਖ਼ਮ ਜੀਵਾਂ, ਜਿਵੇਂ ਕਿ ਲਾਭਕਾਰੀ ਉੱਲੀ ਜਾਂ ਬੈਕਟੀਰੀਆ ਦੀ ਵਰਤੋਂ ਕਰਨਾ ਸ਼ਾਮਿਲ ਹੈ, ਜੋ ਪੱਤਿਆਂ ਦੇ ਧੱਬੇ ਵਾਲੀ ਉੱਲੀ ਨਾਲ ਮੁਕਾਬਲਾ ਕਰਦੇ ਹਨ। ਇੱਕ ਜੈਵਿਕ ਰੁਕਾਵਟ ਬਣਾਉਣ ਲਈ ਇਹਨਾਂ ਨੂੰ ਪੱਤਿਆਂ 'ਤੇ ਸਪ੍ਰੇਅ ਕੀਤਾ ਜਾ ਸਕਦਾ ਹੈ। ਕੁਦਰਤੀ ਅਰਕ, ਜਿਵੇਂ ਕਿ ਨਿੰਮ ਤੋਂ ਬਣੇ ਉਤਪਾਦ, ਵੀ ਉੱਲੀ ਦੇ ਵਾਧੇ ਨੂੰ ਹੌਲੀ ਕਰਨ ਵਿੱਚ ਮੱਦਦ ਕਰ ਸਕਦੇ ਹਨ। ਇਹ ਜੈਵਿਕ ਇਲਾਜ਼ ਉਦੋਂ ਸਭ ਤੋਂ ਵਧੀਆਂ ਕੰਮ ਕਰਦੇ ਹਨ ਜਦੋਂ ਸੀਜ਼ਨ ਦੇ ਸ਼ੁਰੂ ਵਿੱਚ ਜਾਂ ਜਦੋਂ ਮੌਸਮ ਦੀਆਂ ਸਥਿਤੀਆਂ ਪਹਿਲੀ ਵਾਰ ਬਿਮਾਰੀ ਦੇ ਅਨੁਕੂਲ ਹੁੰਦੀਆਂ ਹਨ।
ਬਿਮਾਰੀ ਫੈਲਣ ਤੋਂ ਪਹਿਲਾਂ ਹੀ ਬਚਾਅ ਵਜੋਂ ਸਪ੍ਰੇਅ ਦੀ ਵਰਤੋਂ ਇੱਕ ਢਾਲ ਵਜੋਂ ਕਰਨੀ ਚਾਹੀਦੀ ਹੈ ਤਾਂ ਜੋ ਇਸ ਨੂੰ ਪੂਰੇ ਦਰੱਖਤ 'ਤੇ ਫੈਲਣ ਤੋਂ ਰੋਕਿਆ ਜਾ ਸਕੇ। ਕਿਉਂਕਿ ਇਹ ਉੱਲੀ ਬਹੁਤ ਜ਼ਿਆਦਾ ਮਾਤਰਾ ਵਿੱਚ ਜੀਵਾਣੂ ਪੈਦਾ ਕਰਦੀ ਹੈ, ਇਸ ਲਈ ਸਪ੍ਰੇਅ ਦਾ ਸਮਾਂ ਸਹੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਵਾਧੇ ਦੇ ਸਭ ਤੋਂ ਨਾਜ਼ੁਕ ਪੜਾਵਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਪ੍ਰਬੰਧਨ ਦੇ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰਕੇ ਉੱਲੀ ਨੂੰ ਸਮੇਂ ਦੇ ਨਾਲ ਦਵਾਈਆਂ ਪ੍ਰਤੀ ਰੋਧਕ ਬਣ ਸਕਣ ਤੋਂ ਰੋਕਣ ਵਿੱਚ ਮੱਦਦ ਮਿਲਦੀ ਹੈ।
ਇਹ ਬਿਮਾਰੀ ਇੱਕ ਉੱਲੀ ਕਾਰਨ ਹੁੰਦੀ ਹੈ ਜੋ ਸੰਕਰਮਿਤ ਪੱਤਿਆਂ ਅਤੇ ਪੌਦਿਆਂ ਦੀ ਪੁਰਾਣੀ ਰਹਿੰਦ-ਖੂੰਹਦ 'ਤੇ ਰਹਿੰਦੀ ਹੈ। ਇਹ ਉਦੋਂ ਫੈਲਦੀ ਹੈ ਜਦੋਂ ਬਾਰਿਸ਼ ਦੀਆਂ ਬੂੰਦਾਂ ਜ਼ਮੀਨ ਜਾਂ ਪੁਰਾਣੇ ਪੱਤਿਆਂ ਤੋਂ ਉੱਲੀ ਦੇ ਜੀਵਾਣੂਆਂ ਨੂੰ ਉਛਾਲ ਕੇ ਨਵੇਂ ਅਤੇ ਤੰਦਰੁਸਤ ਹਿੱਸਿਆਂ 'ਤੇ ਪਹੁੰਚਾ ਦਿੰਦੀਆਂ ਹਨ। ਇਹ ਉੱਲੀ ਗਰਮ ਮੌਸਮ ਅਤੇ ਬਹੁਤ ਜ਼ਿਆਦਾ ਨਮੀ ਵਿੱਚ, ਖ਼ਾਸ ਕਰਕੇ ਬਰਸਾਤ ਦੇ ਮੌਸਮ ਦੌਰਾਨ ਤੇਜ਼ੀ ਨਾਲ ਵੱਧਦੀ ਹੈ। ਇਹ ਪੱਤੇ ਵਿੱਚ ਮੌਜੂਦ ਕੁਦਰਤੀ ਬਰੀਕ ਛੇਦਾਂ ਜਾਂ ਛੋਟੇ ਜ਼ਖ਼ਮਾਂ ਰਾਹੀਂ ਦਾਖ਼ਲ ਹੁੰਦੀ ਹੈ। ਨਾਈਟ੍ਰੋਜਨ ਦੀ ਉੱਚ ਮਾਤਰਾ, ਜਿਸ ਨਾਲ ਪੌਦੇ ਦਾ ਵਾਧਾ ਬਹੁਤ ਨਰਮ ਅਤੇ ਕੋਮਲ ਹੁੰਦਾ ਹੈ, ਦਰੱਖਤ 'ਤੇ ਹਮਲੇ ਦੇ ਖ਼ਤਰੇ ਨੂੰ ਵਧਾ ਸਕਦੀ ਹੈ। ਇੱਕ ਵਾਰ ਸ਼ੁਰੂ ਹੋਣ ਤੋਂ ਬਾਅਦ, ਇਹ ਉੱਲੀ ਪੱਤਿਆਂ 'ਤੇ ਮੌਜੂਦ ਕਾਲੇ ਬਿੰਦੂਆਂ ਵਿੱਚ ਨਵੇਂ ਜੀਵਾਣੂ ਪੈਦਾ ਕਰਦੀ ਹੈ, ਜਿਨ੍ਹਾਂ ਨੂੰ ਹਵਾ ਅਤੇ ਬਾਰਿਸ਼ ਬਗੀਚੇ ਦੇ ਦੂਜੇ ਦਰੱਖ਼ਤਾਂ ਤੱਕ ਲੈ ਜਾਂਦੀ ਹੈ।