Phytophthora palmivora
ਉੱਲੀ
ਗੋਲ ਭੂਰੇ ਰੰਗ ਦੇ ਦਾਗ਼ ਆਮ ਤੌਰ 'ਤੇ ਫਲੀ ਦੇ ਉੱਪਰ ਜਾਂ ਹੇਠਾਂ ਤੋਂ ਸ਼ੁਰੂ ਹੁੰਦੇ ਹਨ। ਇਹ ਦਾਗ 1-2 ਹਫ਼ਤਿਆਂ ਵਿੱਚ ਪੂਰੀ ਫਲੀ ਨੂੰ ਕਵਰ ਕਰਨ ਲਈ ਤੇਜ਼ੀ ਨਾਲ ਫੈਲ ਜਾਂਦੇ ਹਨ। ਗਿੱਲੇ ਮੌਸਮ ਵਿੱਚ, ਭੂਰੇ ਜ਼ਖ਼ਮਾਂ ਉੱਤੇ ਚਿੱਟੇ ਬੀਜਾਣੂ ਦਿਖਾਈ ਦਿੰਦੇ ਹਨ। ਪ੍ਰਭਾਵਿਤ ਕੋਕੋ ਫ਼ਲੀਆਂ ਵਿੱਚੋਂ ਇੱਕ ਤੇਜ਼ 'ਮੱਛੀ ਵਰਗੀ' ਬਦਬੂ ਆਉਂਦੀ ਹੈ; ਇਹ ਕਾਲੀਆਂ ਹੋ ਕੇ ਸੁੱਕ ਜਾਂਦੀਆਂ ਹਨ ਅਤੇ ਮੁਰਦਾ ਹੋ ਜਾਂਦੀਆਂ ਹਨ ਪਰ ਟਾਹਣੀ ਨਾਲ ਚਿਪਕੀਆਂ ਰਹਿੰਦੀਆਂ ਹਨ। ਛੋਟੀਆਂ ਫ਼ਲੀਆਂ ਵਿੱਚ ਅੰਦਰੂਨੀ ਕੋਕੋ ਦੇ ਬੀਜ ਗਲ ਜਾਂਦੇ ਹਨ, ਹਾਲਾਂਕਿ ਪੁਰਾਣੀਆਂ ਫ਼ਲੀਆਂ ਵਿੱਚ ਬੀਜ ਠੀਕ ਰਹਿ ਸਕਦੇ ਹਨ। ਨਵੀਆਂ ਟਾਹਣੀਆਂ ਤੇਜ਼ੀ ਨਾਲ ਭੂਰੀਆਂ ਹੋ ਜਾਂਦੀਆਂ ਹਨ ਅਤੇ ਪੂਰੀ ਤਰ੍ਹਾਂ ਸੁੱਕ ਸਕਦੀਆਂ ਹਨ। ਤਣਿਆਂ ਉੱਤੇ ਛਿਲਕੇ ਦੇ ਹੇਠਾਂ ਗੂੜ੍ਹੇ ਗੁਲਾਬੀ ਤੋਂ ਵਾਈਨ ਰੰਗ ਦੇ ਅੰਡਾਕਾਰ ਜੰਗਾਲ-ਭੂਰੇ ਰੰਗ ਦੇ ਦਾਗ ਦੇਖੇ ਜਾ ਸਕਦੇ ਹਨ। ਪੱਤਿਆਂ ਦੀਆਂ ਨਾੜੀਆਂ ਦੇ ਨਾਲ-ਨਾਲ ਪੱਤੇ ਰੰਗਹੀਣ ਹੋ ਸਕਦੇ ਹਨ, ਅਤੇ ਕਾਲਰ ਜਾਂ ਤਣੇ 'ਤੇ ਗੂੜ੍ਹੇ ਭੂਰੇ ਰੰਗ ਦੇ ਪਾਣੀ ਨਾਲ ਭਿੱਜੇ ਹੋਏ ਜ਼ਖ਼ਮ ਹੋ ਸਕਦੇ ਹਨ ਜਿਨ੍ਹਾਂ ਵਿੱਚੋਂ ਲਾਲ-ਭੂਰੇ ਰੰਗ ਦਾ ਗੂੰਦ ਵਰਗਾ ਪਦਾਰਥ ਨਿਕਲਦਾ ਹੈ।
ਰਸਾਇਣਿਕ ਉੱਲੀਨਾਸ਼ਕਾਂ ਵਾਂਗ, ਜੈਵਿਕ ਨਿਯੰਤਰਣ ਉਦੋਂ ਸਭ ਤੋਂ ਪ੍ਰਭਾਵਸ਼ਾਲੀ ਹੁੰਦੇ ਹਨ ਜਦੋਂ ਇਨ੍ਹਾਂ ਨੂੰ ਫ਼ਲੀਆਂ ਦੇ ਪ੍ਰਭਾਵਿਤ ਹੋਣ ਤੋਂ ਪਹਿਲਾਂ ਲਾਗੂ ਕੀਤਾ ਜਾਂਦਾ ਹੈ। ਕੁਝ ਟ੍ਰਾਈਕੋਡਰਮਾ ਸਪੀਸੀਜ਼ ਨੇ ਉੱਲੀ ਨੂੰ ਕਾਬੂ ਵਿੱਚ ਰੱਖਣ ਲਈ ਚੰਗੇ ਨਤੀਜੇ ਦਿਖਾਏ ਹਨ, ਜਦੋਂ ਉਹਨਾਂ ਨੂੰ ਨਿਯਮਿਤ ਤੌਰ 'ਤੇ ਅਤੇ ਰੋਕਥਾਮ ਵਜੋਂ ਲਾਗੂ ਕੀਤਾ ਜਾਂਦਾ ਹੈ।
ਰਸਾਇਣਿਕ ਉੱਲੀਨਾਸ਼ਕ ਬਿਮਾਰੀ ਨੂੰ ਨਿਯੰਤਰਿਤ ਕਰਨ ਵਿੱਚ ਮੱਦਦ ਕਰ ਸਕਦੇ ਹਨ, ਪਰ ਇਹ ਉਦੋਂ ਸਭ ਤੋਂ ਪ੍ਰਭਾਵਸ਼ਾਲੀ ਹੁੰਦੇ ਹਨ ਜਦੋਂ ਇਹਨਾਂ ਨੂੰ ਚੰਗੇ ਸੱਭਿਆਚਾਰਿਕ ਅਭਿਆਸਾਂ ਨਾਲ ਜੋੜਿਆ ਜਾਂਦਾ ਹੈ। ਬੀਮਾਰ ਦਰੱਖ਼ਤਾਂ ਦਾ ਇਲਾਜ਼ ਕਰਨ ਨਾਲੋਂ ਰੋਕਥਾਮ ਹਮੇਸ਼ਾ ਬਿਹਤਰ ਅਤੇ ਸਸਤੀ ਹੁੰਦੀ ਹੈ। ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਫੁੱਲ ਆਉਣ ਤੋਂ ਲੈ ਕੇ ਫਲੀ ਦੇ ਪੱਕਣ ਤੱਕ ਉੱਲੀਨਾਸ਼ਕ ਦੀ ਵਰਤੋਂ ਕਰੋ। ਬਰਸਾਤ ਦੇ ਮੌਸਮ ਵਿੱਚ ਹਰ 3-4 ਹਫ਼ਤਿਆਂ ਬਾਅਦ ਸਪ੍ਰੇਅ ਕਰੋ ਅਤੇ ਗੰਭੀਰ ਬਿਮਾਰੀ ਦੇ ਦਬਾਅ ਵਾਲੀ ਸਥਿਤੀ ਵਿੱਚ ਪ੍ਰਤੀ ਸੀਜ਼ਨ 6-8 ਵਾਰ ਸਪਰੇਅ ਦੀ ਵਰਤੋਂ ਕਰੋ। ਬਰਸਾਤ ਦੇ ਮੌਸਮ ਤੋਂ ਪਹਿਲਾਂ ਤਣੇ ਅਤੇ ਮੁੱਖ ਸ਼ਾਖ਼ਾਵਾਂ 'ਤੇ ਜਿਆਦਾ ਖ਼ੁਰਾਕ ਲਾਗੂ ਕਰੋ। ਪ੍ਰਤੀ ਸੀਜ਼ਨ ਇੱਕ ਵਾਰ ਤਣੇ ਵਿੱਚ ਟੀਕਾ ਲਗਾਉਣਾ ਕਈ ਸਪ੍ਰੇਆਂ ਜਿੰਨਾ ਹੀ ਪ੍ਰਭਾਵਸ਼ਾਲੀ ਹੋ ਸਕਦਾ ਹੈ।
ਬਲੈਕ ਪੌਡ ਬਿਮਾਰੀ ਫਾਈਟੋਫਥੋਰਾ ਪਾਮੀਵੋਰਾ ਨਾਮਕ ਮਿੱਟੀ ਤੋਂ ਪੈਦਾ ਹੋਣ ਵਾਲੇ ਰੋਗਾਣੂ ਕਾਰਨ ਹੁੰਦੀ ਹੈ, ਜੋ ਪੂਰੇ ਪੌਦੇ 'ਤੇ ਹਮਲਾ ਕਰਦਾ ਹੈ। ਇਹ ਬਿਮਾਰੀ ਹਰ ਉਮਰ ਦੇ ਫ਼ਲਾਂ, ਤਣਿਆਂ, ਟਾਹਣੀਆਂ, ਪੱਤਿਆਂ ਅਤੇ ਜੜ੍ਹਾਂ ਨੂੰ ਪ੍ਰਭਾਵਿਤ ਕਰਦੀ ਹੈ। ਉੱਲੀ ਦੇ ਬੀਜਾਣੂ ਹਵਾ ਅਤੇ ਮੀਂਹ ਦੇ ਛਿੱਟਿਆਂ ਦੁਆਰਾ ਫੈਲਦੇ ਹਨ, ਅਤੇ ਜ਼ਿਆਦਾ ਨਮੀ ਵਾਲਾ ਮੌਸਮ ਇਸ ਬਿਮਾਰੀ ਦੇ ਫੈਲਣ ਲਈ ਅਨੁਕੂਲ ਹੁੰਦਾ ਹੈ, ਜਿਸ ਕਾਰਨ ਬਰਸਾਤ ਦਾ ਮੌਸਮ ਸਭ ਤੋਂ ਖ਼ਤਰਨਾਕ ਹੁੰਦਾ ਹੈ। ਪ੍ਰਭਾਵਿਤ ਅਤੇ ਤੰਦਰੁਸਤ ਪੌਦਿਆਂ ਦੇ ਹਿੱਸਿਆਂ ਦੇ ਸਿੱਧੇ ਸੰਪਰਕ ਜਾਂ ਦੂਸ਼ਿਤ ਮਿੱਟੀ ਅਤੇ ਸੰਦਾਂ ਰਾਹੀਂ ਇਹ ਬਿਮਾਰੀ ਤੇਜ਼ੀ ਨਾਲ ਫ਼ੈਲਦੀ ਹੈ।