ਚਿੱਟੀ ਮੱਖੀ

  • ਲੱਛਣ

  • ਟ੍ਰਿਗਰ

  • ਜੈਵਿਕ ਨਿਯੰਤਰਣ

  • ਰਸਾਇਣਕ ਨਿਯੰਤਰਣ

  • ਰੋਕਥਾਮ ਦੇ ਉਪਾਅ

ਚਿੱਟੀ ਮੱਖੀ

Aleyrodidae

ਕੀੜਾ


ਸੰਖੇਪ ਵਿੱਚ

  • ਚਿੱਟੀ ਮੱਖੀ ਪੌਦਿਆਂ ਦੇ ਥੱਲੇ ਰਹਿੰਦੀ ਹੈ ਅਤੇ ਪੌਦੇ ਨੂੰ ਹਿਲਾਉਂਦੇ ਸਮੇਂ ਨਿਕਲਦੀ ਹੈ। ਕਲ੍ਰੋਟਿਕ ਧੱਬੇ ਪੱਤੇ ਦੀ ਸਤ੍ਹਾਂ ‘ਤੇ ਦਿਖਾਈ ਦਿੰਦੇ ਹਨ। ਇਹ ਧੱਬੇ ਬਾਅਦ ਵਿੱਚ ਇੱਕਠੇ ਹੁੰਦੇ ਹਨ ਅਤੇ ਨਾੜੀਆਂ ਦੇ ਆਲੇ ਦੁਆਲੇ ਦੇ ਖੇਤਰ ਤੋਂ ਇਲਾਵਾ, ਪੱਤੇ ਦੇ ਅੰਤ ਵਿੱਚ ਪੀਲੇ ਰੰਗ ਵਿੱਚ ਬਦਲ ਜਾਂਦੇ ਹਨ। ਪੌਦੇ ਦਾ ਰੁੱਕਿਆ ਵਿਕਾਸ ਅਤੇ ਘੱਟ ਸ਼ਕਤੀ।.

ਮੇਜ਼ਬਾਨ:

ਸੇਮ

ਸ਼ਿਮਲਾ ਮਿਰਚ ਅਤੇ ਮਿਰਚ

ਬੈਂਗਣ

ਚੈਰੀ

ਖੀਰਾ

ਕੱਦੂ

ਤੋਰੀ

ਟਮਾਟਰ

ਗੌਭੀ

ਹਰਾ ਪੱਤੇਦਾਰ ਸਲਾਦ (ਸਲਾਦ ਪੱਤਾ)

ਆਲੂ

ਉੜਦ ਅਤੇ ਮੂੰਗ ਦਾਲ

ਅਰਹਰ ਅਤੇ ਅਰਹਰ ਦੀ ਦਾਲ

ਛੋਲੇ ਅਤੇ ਛੋਲਿਆਂ ਦੀ ਦਾਲ

ਕਪਾਹ

ਸੋਇਆਬੀਨ

Other

ਪਿਆਜ਼

ਜਵਾਰ

ਮੱਕੀ

ਸਟ੍ਰਾਬੇਰੀ

ਕੇਲਾ

ਨਿੰਬੂ ਪ੍ਰਜਾਤੀ (ਸਿਟ੍ਰ੍ਸ)

ਮੂੰਗਫਲੀ

ਮਨਿਓਕ

ਗੰਨਾ

ਖਰਬੂਜਾ

ਦਾਲ

ਫੁੱਲ ਗੌਭੀ

ਸਜਾਵਟੀ

ਲੱਛਣ

ਲਾਰਵੇ ਅਤੇ ਬਾਲਗ ਪੌਦੇ ਦੇ ਸੈਪ ਨੂੰ ਖਾਂਦੇ ਹਨ ਅਤੇ ਪੱਤੇ ਦੀ ਸਤਿਹ ‘ਤੇ ਕਲੋਰੋਟਿਕ ਧੱਬਿਆਂ ਦੇ ਦਿਖਾਈ ਦੇਣ ਦਾ ਕਾਰਨ ਹੁੰਦੇ ਹਨ। ਇਹ ਧੱਬੇ ਬਾਅਦ ਵਿੱਚ ਹਨੀਡਿਊ ਦੁਆਰਾ ਵਿਗੜਦੇ ਹਨ ਅਤੇ ਉਥੋਂ ਗੰਦੀ ਜਿਹੀ ਉੱਲੀ ਵੱਧਦੀ ਹੈ। ਭਾਰੀ ਸੰਕ੍ਰਮਣ ਵਿੱਚ, ਇਹ ਧੱਬੇ ਇੱਕਠੇ ਹੋ ਕੇ ਪੂਰੇ ਪੱਤੇ ਨੂੰ ਨਿਗਲ ਸਕਦੇ ਹਨ, ਜੋ ਨਾਡ਼ੀਆਂ ਦੇ ਆਲੇ ਦੁਆਲੇ ਦੇ ਖੇਤਰ ਤੋਂ ਇਲਾਵਾ ਅੰਤ ਵਿੱਚ ਪੀਲਾ ਹੋ ਜਾਂਦਾ ਹੈ। ਪੱਤੇ ਬਾਅਦ ਵਿੱਚ ਵਿਗੜ ਸਕਦੇ ਹਨ, ਘੁੰਗਰਾਲੇ ਹੋ ਸਕਦੇ ਹਨ ਜਾਂ ਕੱਪ ਦਾ ਆਕਾਰ ਲੈ ਸਕਦੇ ਹਨ। ਸਿਲਵਰਲੀਫ ਚਿੱਟੀ ਮੱਖੀਆਂ ਵਾਇਰਸਾਂ ਨੂੰ ਫੈਲਾਉਂਦੀਆਂ ਹਨ ਜਿਵੇਂ ਕਿ ਟਮਾਟਰ ਦੇ ਪੀਲੇ ਘੁੰਗਰਾਲੇ ਪੱਤਿਆਂ ਦਾ ਵਾਇਰਸ ਜਾਂ ਭੂਰੇ ਰੰਗ ਦਾ ਕਸਾਵਾ ਸਟ੍ਰਿਕ ਵਾਇਰਸ।

ਟ੍ਰਿਗਰ

ਸਿਲਵਰਲੀਫ ਚਿੱਟੀ ਮੱਖੀ ਦਾ ਆਕਾਰ 0.8 ਮਿ.ਮੀ. ਅਤੇ ਸਰੀਰ ਅਤੇ ਦੋਨੋਂ ਖੰਭ ਇੱਕ ਚਿੱਟੇ ਤੋਂ ਪੀਲੇ ਰੰਗ ਦੇ, ਮੋਮੀ ਸਤ੍ਹਾਂ ਦੇ ਨਾਲ ਕਵਰ ਕੀਤੇ ਹੁੰਦੇ ਹਨ। ਉਹ ਅਕਸਰ ਪੱਤੇ ਦੇ ਥੱਲੇ ਤੇ ਪਾਏ ਜਾਂਦੇ ਹਨ, ਅਤੇ, ਜੇਕਰ ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਉਹ ਇੱਕ ਬੱਦਲ ਬਣਾਉਂਦੇ ਹੈ। ਉਹ ਗਰਮ, ਸੁੱਕੇ ਹਾਲਾਤਾਂ ਵਿਚ ਪ੍ਰਫੁੱਲਤ ਹੁੰਦੇ ਹਨ, ਜਿਸ ਕਰਕੇ ਉਹ ਬਾਹਰੀ ਪੌਦਿਆਂ 'ਤੇ ਆਮ ਤੌਰ' ਤੇ ਕੋਈ ਸਮੱਸਿਆ ਨਹੀਂ ਹੁੰਦੇ। ਅੰਡੇ ਪੱਤੇ ਦੇ ਹੇਠਾ ਪਾਏ ਜਾਂਦੇ ਹਨ ਨਿੰਫ ਪੀਲੇ ਰੰਗ ਦੇ ਚਿੱਟੇ, ਸਪਾਟ, ਅੰਡੇ ਅਤੇ ਪੀਲੇ ਤੋ ਹਰੇ ਰੰਗ ਦੇ ਹੁੰਦੇ ਹਨ। ਵਿਅਸਕ ਚਿੱਟੀਆ ਮੱਖੀਆ ਕੁੱਝ ਦਿਨਾਂ ਤੋਂ ਵੱਧ ਹੋਸਟ ਪਲਾਂਟ 'ਤੇ ਭੋਜਨ ਕਰੇ ਬਿਨਾਂ ਨਹੀਂ ਰਹਿ ਸਕਦੀਆ। ਇਸ ਨਾਲ ਜੰਗਲੀ ਬੂਟੀ ਪ੍ਰਬੰਧਨ ਮਹੱਤਵਪੂਰਨ ਆਬਾਦੀ ਨਿਯੰਤ੍ਰਣ ਬਣਾਉਂਦਾ ਹੈ।

ਜੈਵਿਕ ਨਿਯੰਤਰਣ

ਆਬਾਦੀ ਦੇ ਪ੍ਰਭਾਵਸ਼ਾਲੀ ਕੰਟਰੋਲ ਲਈ ਸ਼ੂਗਰ-ਸੇਬ ਦੇ ਤੇਲ (ਅਨੋਨਾ ਸਕੁਆਮੋਸਾ) ‘ਤੇ ਆਧਾਰਿਤ ਕੁਦਰਤੀ ਕੀਟਨਾਸ਼ਕ ਦੀ ਵਰਤੋਂ ਕਰੋ। ਪੈਰਾਸੀਟਾਇਡ ਵਾਪ ਐਕਕਰਿਆ ਫਾਰਮੋਸਾ, ਏਰੇਟਮੋਸਿਰਸ ਏਰੈਮਿਕਸ, ਆਮ ਹਰੀ ਲਾਸੇਵਿੰਗ ਕ੍ਰਿਸੋਪਰਲਾ ਕਾਰਨੇਆ ਜਾਂ ਡੈਲੱਫਾਸਟਸ ਸਪਿੱਪੀ ਵਰਗੇ ਬੀਟਲ. ਵੀ ਆਮ ਤੌਰ ਤੇ ਵਰਤੇ ਜਾਂਦੇ ਹਨ ਹੋਰ ਕੁਦਰਤੀ ਵਿਰੋਧੀ ਵਿੰਬਲਨਸ਼ੀਨ ਦੇਕਣ, ਨੇਮੇਟੌਡਸ, ਹਰਾ ਲੇਸੇਵਿੰਗਜ਼, ਲੇਡੀਬੋਰਡਸ, ਮਿੰਟ ਪਾਈਰੇਟ ਬੱਗਸ, ਵੱਡੇ-ਆਰਾਧਿਆਤ ਬੱਗ ਅਤੇ ਮਾਦਾ ਜਰਾਸੀਮ ਫੰਜੀਆਂ ਵਿੱਚ ਬਿਊਵਰੀਆ ਬੇਸੀਆਨਾ, ਆਈਸਰੀਆ ਫੂਮੋਸੋਰੋਸਾ, ਵਰਟੀਿਕਲੀਅਮ ਲੇਕਾਨੀਆਈ ਅਤੇ ਪਾਸੀਲੋਮਾਈਸਿਸ ਫਿਊਮੋਸੋਰਸੀਅਸ ਸ਼ਾਮਲ ਹਨ।

ਰਸਾਇਣਕ ਨਿਯੰਤਰਣ

ਜੇ ਉਪਲੱਬਧ ਹੋਵੇ ਤਾਂ ਹਮੇਸ਼ਾ ਜੈਵਿਕ ਇਲਾਜ ਨਾਲ ਰੋਕਥਾਮ ਦੇ ਉਪਾਅ ਕਰਨ ਦੇ ਇੱਕ ਏਕੀਕ੍ਰਿਤ ਤਰੀਕੇ ਤੇ ਵਿਚਾਰ ਕਰੋ। ਸਿਲਵਰਲੀਫ ਚਿੱਟੀ ਮੱਖੀ ਤੇਜ਼ੀ ਨਾਲ ਸਾਰੇ ਕੀਟਨਾਸ਼ਕਾਂ ਪ੍ਰਤੀ ਵਿਰੋਧ ਸ਼ਕਤੀ ਵਿਕਸਿਤ ਕਰ ਸਕਦੀ ਹੈ, ਇਸ ਲਈ ਵੱਖ-ਵੱਖ ਉਤਪਾਦਾਂ ਦੀ ਵਰਤੋਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਜੇ ਕੋਈ ਵਿਕਲਪਿਕ ਇਲਾਜ ਉਪਲੱਬਧ ਨਾ ਹੋਵੇ ਤਾਂ ਕੀੜੇ ਨੂੰ ਨਿਯੰਤਰਣ ਕਰਨ ਲਈ ਬਾਇਫੇਨਥ੍ਰੀਨ, ਬੱਪ੍ਰੋਫੇਜ਼ਿਨ, ਫੈਨੋਕਸੀਕਾਰਬ, ਡੈਲਟਾਮੈਥ੍ਰੀਨ, ਆਜ਼ਾਦੀਰਾਚਤਿਨ, ਪਾਈਮੇਟ੍ਰੋਜ਼ਾਈਨ ਜਾਂ ਸਪੀਰੋਮੇਸੀਫੇਨ ‘ਤੇ ਆਧਾਰਿਤ ਕੀਟਨਾਸ਼ਕਾਂ ਦੇ ਮਿਸ਼ਰਣ ਦੀ ਵਰਤੋਂ ਕਰੋ। ਧਿਆਨ ਰੱਖੋ ਕਿ ਆਬਾਦੀ ਨੂੰ ਨੁਕਸਾਨਦੇਹ ਪੱਧਰ ਤੇ ਘੱਟ ਕਰਨ ਲਈ ਰੋਕਥਾਮ ਦੇ ਉਪਾਅ ਅਕਸਰ ਕਾਫ਼ੀ ਹੁੰਦੇ ਹਨ।

ਰੋਕਥਾਮ ਦੇ ਉਪਾਅ

  • ਗੈਰ-ਮੇਜ਼ਬਾਨਾਂ ਨਾਲ ਇੱਕ ਤੋਂ ਵੱਧ ਫਸਲ ਦੀ ਇਟਰਕ੍ਰੋਪਿੰਗ ਦਾ ਅਭਿਆਸ ਕਰੋ। ਸਫੈਦ ਮੱਖੀਆਂ ਤੋਂ ਬਚਾਅ ਲਈ ਸਾਥੀ ਫਸਲਾ ਦੀ ਵਰਤੋ ਕਰੋ, ਖ਼ਾਸ ਕਰਕੇ ਨਵੀਆਂ ਜੜ੍ਹਾਂ ਦੀ। ਅੰਡੇ ਜਾਂ ਲਾਰਵੇ ਵਾਲੇ ਪੱਤਿਆਂ ਨੂੰ ਹਟਾਓ। ਸਾਥੀ ਫ਼ਸਲਾਂ ਦੀ ਵਰਤੋਂ ਕਰੋ ਜੋ ਕਿ ਸਫੈਦ ਮੱਖੀਆ ਨੂੰ ਆਕਰਸ਼ਿਤ ਕਰਦੀਆਂ ਹੌਣ ਜਾਂ ਰੋਕਦੀਆਂ ਹੌਣ (ਨੈਸਟਰਾਟੀਅਮਜ਼, ਜ਼ਿਨਨੀਜ, ਐਚਿੰਗਬਰਡ ਬੂਸ਼, ਅਨਾਨਾਸ ਸੇਜ, ਬੀ ਮਲੇਮ)। ਆਪਣੇ ਗੁਆਂਢੀਆਂ ਨਾਲ ਸਲਾਹ-ਮਸ਼ਵਰਾ ਕਰੋ ਅਤੇ ਸਹੀ ਸਮੇਂ ਤੇ ਬੀਜੋ, ਨਾ ਬਹੁਤ ਜਲਦੀ ਤੇ ਨਾ ਹੀ ਬਹੁਤ ਦੇਰ ਨਾਲ। ਬੀਜਾਈ ਵੇਲੇ ਪੌਦਿਆ ਦੇ ਵਿਚ ਜਿਆਦਾ ਵਿੱਥ ਦੀ ਵਰਤੋਂ ਕਰੋ। ਨਵੀਆਂ ਖ਼ਰੀਦਾਂ ਜਾਂ ਟ੍ਰਾਂਸਪਲਾਂਟ ਤੇ ਸਫੈਦ ਮੱਖੀਆ ਦੇ ਸੰਕੇਤਾਂ ਦੀ ਜਾਚ ਕਰੋ। ਇੱਕ ਸੰਤੁਲਿਤ ਪੌਦੇ ਦੇ ਖਾਦੀਕਰਨ ਨੂੰ ਯਕੀਨੀ ਬਣਾਓ। ਵੱਡੇ ਪੱਧਰ ਤੇ ਕੀਟਨਾਸ਼ਕ ਦੀ ਵਰਤੋਂ ਨਾ ਕਰੋ ਜੋ ਲਾਹੇਵੰਦ ਕੀੜਿਆ ਨੂੰ ਪ੍ਰਭਾਵਤ ਕਰ ਸਕਦੀ ਹੈ। ਅੰਡੇ ਜਾਂ ਲਾਸ਼ਾ ਨਾਲ ਭਰੇ ਪੱਤੇ ਹਟਾਓ। ਲਾਗ ਦੇ ਸ਼ੁਰੂਆਤੀ ਪੜਾਅ 'ਤੇ, ਖੇਤਾਂ ਵਿਚ ਚਿਪਚਿਪੇ ਫਾਹਿਆ ਨੂੰ ਸਫੈਦ ਮੱਖੀ ਨੂੰ ਵੱਡੇ ਪੱਧਰ ਤੇ ਫੜਨ ਲਈ ਰੱਖੋ। ਖੇਤ ਵਿੱਚ ਅਤੇ ਇਸਦੇ ਆਲੇ ਦੁਆਲੇ ਜੰਗਲੀ ਬੂਟੀ ਅਤੇ ਬਦਲਵੇਂ ਮੇਜ਼ਬਾਨਾਂ ਤੇ ਨਿਯੰਤ੍ਰਣ ਪਾਓ। ਵਾਢੀ ਤੋਂ ਬਾਅਦ ਖੇਤ ਜਾਂ ਗ੍ਰੀਨਹਾਉਸ ਤੋਂ ਪੌਦੇ ਦੀ ਰਹਿੰਦ ਪਦਾਰਥ ਹਟਾਓ। ਨਿੱਘੇ ਤਾਪਮਾਨਾਂ ਤੇ ਇੱਕ ਛੋਟਾ ਫ਼ਾਲੌਣ ਦੀ ਯੋਜਨਾ ਬਣਾਓ। ਯੂਵੀ ਕਿਰਨਾ ਸੌਖਨ ਵਾਲੀ ਗ੍ਰੀਨਹਾਉਸ ਦੀ ਪਲਾਸਟਿਕ ਵਾਲੀਆ ਚਾਦਰਾ ਵਰਤੋ ਜੋ ਸੰਕਰਮਨ ਨੂੰ ਘੱਟ ਕਰ ਸਕਦੀਆ ਹਨ।.