ਟਮਾਟਰ

ਟਮਾਟਰ ਦੀਆਂ ਤਰੇੜਾਂ / ਦਰਾੜਾਂ

Fruit Deformation

ਹੋਰ

5 mins to read

ਸੰਖੇਪ ਵਿੱਚ

  • ਜਿਆਦਾ ਖਿਚਾਵ ਨਾਲ ਫਲ ਦੀ ਸਤ੍ਹ 'ਤੇ ਤਰੇੜ ਆਉਂਦੀ ਹੈ। ਤਰੇੜ ਅਤੇ ਵੰਡ ਤਣੇ ਦੇ ਆਲੇ-ਦੁਆਲੇ ਵੀ ਆ ਸਕਦੀ ਹੈ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਟਮਾਟਰ

ਲੱਛਣ

ਲੱਛਣ ਫ਼ਲ ਦੀ ਬਾਹਰਲੀ ਸਤਹ ਦੇ ਵੰਡਣ ਅਤੇ ਚੀਰ ਦੇ ਰੂਪ ਵਿੱਚ ਵਿਖਾਈ ਦੇ ਰਹੇ ਹਨ। ਵੰਡ ਅਤੇ ਚੀਰੇ ਦੀਆਂ ਗਹਿਰਾਈ ਅਤੇ ਆਕਾਰ ਵਿਚ ਵੱਖ-ਵੱਖ ਹੋ ਸਕਦੇ ਹਨ ਅਤੇ ਆਮ ਤੌਰ ਤੇ ਫਲ ਦੇ ਉੱਪਰਲੇ ਭਾਗ 'ਤੇ ਜ਼ਖ਼ਮ ਹੁੰਦੇ ਹਨ। ਕੇਂਦਰੀਤ ਜਾਂ ਰੇਡੀਏਲ ਸਮਰੂਪਤਾ ਵਾਲੇ ਵੱਖ ਵੱਖ ਸਰੀਰਕ ਜਖ਼ਮ ਵੱਖ-ਵੱਖ ਸਰੀਰਕ ਬਿਮਾਰੀ ਵੱਲ ਇਸ਼ਾਰਾ ਕਰ ਸਕਦੇ ਹਨ। ਕਈ ਵਾਰ ਪੋਦਾ ਅਖੀਰ ਵਾਲੇ ਪਾਸੇ ਤੋਂ ਵੀ ਪ੍ਰਭਾਵਿਤ ਹੁੰਦਾ ਹੈ। ਫਲ ਜਿੰਨਾ ਛੋਟਾ ਹੁੰਦਾ ਹੈ ਉਨਾਂ ਹੀ ਪ੍ਰਭਾਵਿਤ ਹੋ ਸਕਦਾ ਹੈ, ਚੀਰ ਦੇ ਕਾਰਨ ਨੁਕਸਾਨ ਵੱਧ ਵੀ ਸਕਦਾ ਹੈ। ਤਣੇ ਦੇ ਆਲੇ-ਦੁਆਲੇ ਵੀ ਵੰਡ ਅਤੇ ਚੀਰੇ ਹੋ ਸਕਦੇ ਹਨ। ਇਹ ਵਿਕਾਰ ਫਲ਼ ਦੇ ਆਪਣੀ ਸਤਹ ਦੇ ਵਧਣ ਕਾਰਣ ਹੁੰਦਾ ਹੈ, ਸਤਹ ਦੀ ਲਚਕਤਾ ਤੇ ਜਦੋਂ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ, ਅਖੀਰ ਤਰੇੜਾਂ ਆ ਜਾਂਦੀਆਂ ਹਨ।

Recommendations

ਜੈਵਿਕ ਨਿਯੰਤਰਣ

ਇਸ ਰੋਗ ਲਈ ਕੋਈ ਜੀਵ-ਵਿਗਿਆਨਕ ਇਲਾਜ ਉਪਲਬਧ ਨਹੀਂ ਹੈ। ਇਸਦਾ ਬਚਾਅ ਸਿਰਫ ਰੋਕਥਾਮ ਦੇ ਉਪਾਵਾਂ ਦੁਆਰਾ ਕੀਤਾ ਜਾ ਸਕਦਾ ਹੈ।

ਰਸਾਇਣਕ ਨਿਯੰਤਰਣ

ਜੇ ਉਪਲੱਬਧ ਹੋਵੇ ਤਾਂ ਰੌਕਥਾਮ ਦੇ ਉਪਾਅ ਅਤੇ ਜੀਵ-ਵਿਗਿਆਨਕ ਇਲਾਜਾਂ ਦੀ ਇਕਸਾਰ ਪਹੁੰਚ ਤੇ ਹਮੇਸ਼ਾ ਵਿਚਾਰ ਕਰੋ। ਇਹ ਬੀਮਾਰੀ ਸਿਰਫ ਰੋਕਥਾਮ ਵਾਲੇ ਉਪਾਵਾਂ ਦੁਆਰਾ ਠੀਕ ਕੀਤੀ ਜਾ ਸਕਦੀ ਹੈ। ਜਦਕਿ ਨਾਈਟ੍ਰੋਜਨ ਖਾਦ ਦੀ ਜ਼ਿਆਦਾ ਵਰਤੋਂ ਤੋਂ ਬਚੋ ਅਤੇ ਮਿੱਟੀ ਦੇ ਪੋਟਾਸ਼ੀਅਮ ਪੱਧਰ ਵੱਲ ਧਿਆਨ ਦਿਓ।

ਇਸਦਾ ਕੀ ਕਾਰਨ ਸੀ

ਫਲਾਂ ਦੇ ਅਚਾਨਕ ਅਤੇ ਤੇਜ਼ੀ ਨਾਲ ਵਿਕਸਿਤ ਹੋਣ ਕਰਕੇ ਫੱਲ 'ਤੇ ਚੀਰੇ ਅਤੇ ਵਾਡੇ ਆ ਜਾਂਦੇ ਹਨ, ਆਮ ਤੌਰ ਤੇ ਇਹ ਮਾਮਲਾ ਪੌਦੇ ਦੁਆਰਾ ਪਾਣੀ ਦੀ ਜ਼ਿਆਦਾ ਮਾਤਰਾ ਨਾਲ ਜੁੜਿਆ ਹੁੰਦਾ ਹੈ। ਪੌਦਿਆਂ ਦੇ ਵਾਧੇ ਵਿੱਚ ਅਚਾਨਕ ਤਬਦੀਲੀ ਵਾਤਾਵਰਣ ਦੀਆਂ ਸਥਿਤੀਆਂ ਮੁਤਾਬਿਕ ਆਉਂਦੀ ਹੈ ਜਿਵੇਂ ਕਿ ਇੱਕ ਠੰਡੇ ਅਤੇ ਨਮ ਮੋਸਮ ਦਾ ਇੱਕ ਭੜਾਸ ਵਾਲੇ ਗਰਮ ਅਤੇ ਸੁੱਕੇ ਮੋਸਮ ਨਾਲ ਬਦਲਣਾ। ਸਮੱਸਿਆ ਤੋਂ ਬਚਣ ਲਈ ਖਾਦ ਦਾ ਸੰਤੁਲਿਤ ਉਪਯੋਗ ਕਰਨਾ ਵੀ ਜ਼ਰੂਰੀ ਹੈ। ਉਦਾਹਰਨ ਲਈ ,ਗੁੱਛੇ ਅਤੇ ਫੱਲਾਂ ਦੇ ਵਿਕਾਸ ਪੱਧਰ ਦੇ ਦੌਰਾਨ ਨਾਇਟ੍ਰੋਜਨ ਦਾ ਜਿਆਦਾ ਇਸਤੇਮਾਲ ਅਤੇ ਪੋਟਾਇਅਮ ਦੀ ਘੱਟ ਸਪਲਾਈ ਫੱਲ ਦਾ ਜਿਆਦਾ ਵਾਧਾ ਕਰਦੀ ਹੈ ਅਤੇ ਤਰੇੜਾਂ ਦਿਖਾਉਂਦੀ ਹੈ।


ਰੋਕਥਾਮ ਦੇ ਉਪਾਅ

  • ਤਰੇੜ ਪ੍ਰਤੀ ਰੋਧਕ ਟਮਾਟਰ ਦੀ ਕਿਸਮਾਂ ਚੁਣੋ। ਵਧੇਰੀ ਸਿੰਚਾਈ ਤੋਂ ਬਚੋ ਅਤੇ ਇੱਕ ਸਥਾਈ ਪਾਣੀ ਸਪਲਾਈ ਕਰਨ ਦਾ ਟੀਚਾ ਰੱਖੋ ਬਜਾਏ ਕਿ ਅਚਾਨਕ ਵਧੇਰੇ ਸਿੰਚਾਈ ਕਰਨਾ। ਆਗਾਮੀ ਮੌਸਮ ਘਟਨਾਵਾਂ ਤੋਂ ਜਾਣੂ ਹੋਵੋ ਅਤੇ ਜੇਕਰ ਸੰਭਵ ਹੋਵੇ ਤਾਂ ਉੱਚ ਨਮੀ ਦੇ ਧੁੱਪ ਦੇ ਘੱਟ ਐਕਸਪੋਜਰ ਦੇ ਮਾਮਲੇ ਵਿਚ ਅਤਿਅੰਤ ਸੁਚੇਤ ਰਹੋ। ਤਣਾਅ ਤੋਂ ਬਚਣ ਲਈ ਹਰੇਕ ਪੌਦੇ 'ਤੇ ਪੱਤੇ ਅਤੇ ਫਲਾਂ ਦਾ ਚੰਗਾ ਸੰਤੁਲਨ ਬਣਾਈ ਰੱਖੋ। ਨਾਈਟ੍ਰੋਜਨ ਦੇ ਜਿਆਦਾ ਖਾਦੀਕਰਨ ਅਤੇ ਪੋਟਾਸ਼ੀਅਮ ਦੇ ਘੱਟ ਖਾਦੀਕਰਨ ਤੋਂ ਵੀ ਬਚੋ।.

ਪਲਾਂਟਿਕਸ ਡਾਊਨਲੋਡ ਕਰੋ