ਅਨਾਰ

ਅਜੈਵਿਕ ਧੁੱਪ ਦੀ ਝੁਲਸ

Abiotic Sunburn

ਹੋਰ

ਸੰਖੇਪ ਵਿੱਚ

  • ਪੱਤਿਆਂ ਦਾ ਮੁਰਝਾਉਣਾ ਅਤੇ ਪੀਲਾਪਨ - ਹਾਸ਼ੀਏ ਵਲੋਂ। ਪੱਤਝੜ ਦੇ ਬਾਅਦ ਫੱਲ ਅਤੇ ਸੱਕ ਵੀ ਪ੍ਰਭਾਵਿਤ ਹੁੰਦੇ ਹਨ।.

ਵਿੱਚ ਵੀ ਪਾਇਆ ਜਾ ਸਕਦਾ ਹੈ

59 ਫਸਲਾਂ
ਬਦਾਮ
ਸੇਬ
ਖੜਮਾਨੀ
ਕੇਲਾ
ਹੋਰ ਜ਼ਿਆਦਾ

ਅਨਾਰ

ਲੱਛਣ

ਅਜੈਵਿਕ ਧੁੱਪ ਦੀ ਝੁਲਸ ਪੌਦਿਆਂ, ਝਾੜੀਆਂ ਜਾਂ ਦਰੱਖਤਾਂ ਦੇ ਹੋਏ ਨੁਕਸਾਨ ਦਰਸਾਉਂਦੀ ਹੈ, ਜਿਸਦਾ ਕਾਰਨ ਸੂਰਜ ਦੀ ਸਿੱਧੀ ਰੌਸ਼ਨੀ ਅਤੇ ਬਹੁਤ ਜ਼ਿਆਦਾ ਤਾਪਮਾਨਾਂ ਦਾ ਸੰਯੋਗ ਹੋਣਾ ਹੁੰਦਾ ਹੈ। ਇਹ ਕਾਰਕ ਪੌਦੇ ਦੇ ਟਿਸ਼ੂਆਂ ਵਿੱਚ ਨਮੀ ਨੂੰ ਬਦਲ ਦਿੰਦੇ ਹਨ, ਜੋ ਕਿ ਸ਼ੁਰੂ ਵਿੱਚ ਨਵੇਂ ਜਾਂ ਕਮਜ਼ੋਰ ਪੱਤਿਆਂ ਦੇ ਮੁਰਝਾਉਣ ਦਾ ਕਾਰਣ ਬਣਦੇ ਹਨ । ਇਹ ਪੱਤੇ ਹੌਲੀ ਹੌਲੀ ਹਲਕੇ ਹਰੇ ਹੋ ਜਾਂਦੇ ਹਨ ਅਤੇ 2-3 ਦਿਨ ਬਾਅਦ ਇਹ ਅਖੀਰ ਵਿਚ ਨੋਕ ਅਤੇ ਕਿਨਾਰਿਆਂ ਦੇ ਨੇੜੇ ਜ਼ਖ਼ਮ ਪੈਦਾ ਹੋਣ ਲੱਗ ਜਾਂਦੇ ਹਨ। ਝੁਲਸੇ ਹੋਏ ਜਖਮ ਬਾਅਦ ਵਿਚ ਪੱਤੀ ਦੇ ਲੇਮਿਨਾ ਦੇ ਵਿਚਕਾਰ ਵੱਲ ਨੂੰ ਵਧਦੇ ਹਨ। ਸੋਕੇ ਦੇ ਤਣਾਅ ਕਾਰਣ ਜਾਂ ਕੀੜੇ ਦੇ ਹਮਲੇ ਕਾਰਣ ਪੱਤਿਆਂ ਦਾ ਝੜਨਾ ਫਲਾਂ ਅਤੇ ਸੱਕ ਨੂੰ ਧੁੱਪ ਦੀ ਝੁਲਸ ਤੱਕ ਪਹੁੰਚਾ ਦਿੰਦੀ ਹੈ, ਕਿਉਂਕਿ ਹੁਣ ਪੱਤਿਆਂ ਦੁਆਰਾ ਕੋਈ ਛਾਅ ਨਹੀਂ ਮਿਲਦੀ ਹੁੰਦੀ। ਸੱਕ (ਪਰਤ) ਉਹ ਤਰੇੜਾਂ ਅਤੇ ਗੰਢਾਂ ਦਾ ਰੂਪ ਲੈ ਲੈਂਦੇ ਹਨ, ਜੋ ਆਖਿਰ ਤਣੇ ਉੱਤੇ ਮੁਰਦਾ ਖੇਤਰਾਂ ਵੱਜੋਂ ਵਿਕਸਿਤ ਹੋ ਜਾਂਦੇ ਹਨ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਸੂਰਜ ਦੀ ਰੌਸ਼ਨੀ ਨੂੰ ਕੁਦਰਤੀ ਤੌਰ ਤੇ ਰੋਕਣ ਲਈ ਸਫੈਦ ਮਿੱਟੀ ਜਾਂ ਪਾਉਡਰ ਫਾਰਮੂਲੇ ਦਾ ਪੱਤੇ ਅਤੇ ਤਣਿਆਂ ਉੱਤੇ ਛਿੜਕਾਅ ਕੀਤਾ ਜਾ ਸਕਦਾ ਹੈ। ਇਸ ਨਾਲ ਤਾਪਮਾਨ 5-10 ° C ਤੱਕ ਘੱਟ ਸਕਦਾ ਹੈ। ਕੈਲਸ਼ੀਅਮ ਕਾਰਬੋਨੇਟ ਜਾਂ ਸਾਫ ਚੂਨਾਪੱਥਰ ਤੇ ਆਧਾਰਿਤ ਉਤਪਾਦਾਂ ਦੀ ਵੀ ਸਿਫਾਰਸ਼ ਕੀਤੀ ਜਾਂਦੀ ਹੈ। ਕਾਰਨੇਯੁਬਾ ਮੋਮ(ਗਰੀਸ) ਉਤਪਾਦ ਪੌਦਿਆਂ ਲਈ ਕੁਦਰਤੀ ਤੌਰ ਤੇ ਧੁੱਪ ਨੂੰ ਰੋਕਣ ਵਜੋਂ ਕੰਮ ਕਰਦੇ ਹਨ।

ਰਸਾਇਣਕ ਨਿਯੰਤਰਣ

ਹਮੇਸ਼ਾ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ ਤੇ ਵਿਚਾਰ ਕਰੋ ਜੇ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਕ ਇਲਾਜਾਂ ਦੇ ਨਾਲ ਬਚਾਓ ਦੇ ਉਪਾਅ ਇਕੱਠੇ ਕਰੋ। ਇੱਕ ਖਾਦ ਪੂਰਕ ਵਜੋਂ ਲਾਗੂ ਅਬਸਿਸਕ ਐਸਿਡ, ਫੱਲ਼ਾਂ ਦੇ ਧੁੱਪ ਦੀ ਝੁਲਸ ਤੋਂ ਹੋਏ ਨੁਕਸਾਨ ਘਟਾਉਣ ਵਿੱਚ ਮਦਦ ਕਰਦਾ ਹੈ ਅਤੇ ਇਸ ਲਈ ਇਹ ਸੇਬਾਂ ਅਤੇ ਹੋਰ ਫ਼ਸਲਾਂ ਵਿੱਚ ਵੀ ਵਰਤਿਆ ਜਾ ਸਕਦਾ ਹੈ। ਅਘੁਲਣਸ਼ੀਲ ਉਤਪਾਦਾਂ ਜੋ ਪੱਤੇ ਦੁਆਰਾ ਪਾਣੀ ਦੀ ਘਾਟ ਨੂੰ ਘੱਟ ਕਰਦੇ ਹਨ, ਜਿਵੇਂ ਕਿ ਉਹ ਪੋਲੀ-1-ਪੀ ਮੈਨਥੇਨੇ ਤੇ ਆਧਾਰਿਤ ਕੁਝ ਅਧਿਐਨਾਂ ਵੀ ਚੰਗੇ ਨਤੀਜੇ ਦਿਖਾਉਂਦੇ ਹਨ।

ਇਸਦਾ ਕੀ ਕਾਰਨ ਸੀ

ਜ਼ਿਆਦਾ ਤੇਜ਼ ਸੂਰਜੀ ਕਿਰਨਾਂ, ਜ਼ਿਆਦਾ ਹਵਾ ਦਾ ਤਾਪਮਾਨ, ਅਤੇ ਘੱਟ ਨਮੀ ਵਾਲੇ ਖੇਤਰਾਂ ਵਿੱਚ ਪੈਦਾ ਹੋਏ ਪੌਦਿਆਂ ਜਾਂ ਦਰੱਖਤਾਂ ਵਿੱਚ ਧੁੱਪ ਦੀ ਝੁਲਸ ਆਮ ਹੁੰਦੀ ਹੈ। ਉਚਾਈ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਪਰਾ-ਬੇੰਗਣੀ ਕਿਰਨਾਂ (ਅਲਟਰਾਵਾਇਲਟ ਰੇਡੀਏਸ਼ਨ) ਉਚਾਈ ਵਾਲੇ ਖੇਤਰਾਂ ਤੇ ਜ਼ਿਆਦਾ ਹੁੰਦੀ ਹੈ। ਲੱਛਣ ਪੱਤਿਆਂ, ਫਲਾਂ ਅਤੇ ਸੱਕਾਂ ਉੱਤੇ ਨਜ਼ਰ ਆਉਂਦੇ ਹਨ। ਝੁਲਸ ਦੀ ਸ਼ੁਰੂਆਤ ਅਤੇ ਗੰਭੀਰਤਾ, ਪੌਦ ਦੀ ਕਿਸਮ , ਇਸਦੀ ਵਾਧਾ ਦਰ ਅਤੇ ਮਿੱਟੀ ਦੀ ਨਮੀ ਉੱਤੇ ਵੀ ਨਿਰਭਰ ਕਰਦੀ ਹੈ। ਧੁੱਪ ਦੀ ਝੁਲਸਣ ਖਾਸ ਤੌਰ ਤੇ ਗੰਭੀਰ ਹੁੰਦੀ ਹੈ ਜਦੋਂ ਪੱਕੇ ਹੋਏ ਸਮੇਂ ਦੇ ਦੌਰਾਨ ਹਵਾ ਦਾ ਤਾਪਮਾਨ ਗਰਮ ਅਤੇ ਧੁੱਪ ਦੇ ਰਹਿਣ ਦੇ ਘੰਟੇ ਵੱਧੇ ਹੁੰਦੇ ਹਨ। ਮੌਸਮ ਦੀਆਂ ਘਟਨਾਵਾਂ ਦਾ ਬਦਲਣਾ ਵੀ ਮਹੱਤਵਪੂਰਨ ਹੁੰਦਾ ਹੈ: ਇਸ ਤਰ੍ਹਾਂ ਜਦੋਂ ਠੰਡਾ ਜਾਂ ਅਨੁਕੂਲ ਰਹਿਣ ਵਾਲਾ ਮੌਸਮ ਅਚਾਨਕ ਹੀ ਗਰਮ, ਧੁੱਪ ਵਾਲੇ ਮੌਸਮ ਵਿੱਚ ਬਦਲ ਜਾਂਦਾ ਹੈ ਤਾਂ ਵੀ ਨੁਕਸਾਨ ਹੋ ਸਕਦਾ ਹੈ।


ਰੋਕਥਾਮ ਦੇ ਉਪਾਅ

  • ਅਜਿਹੀਆਂ ਕਿਸਮਾਂ ਦੀ ਵਰਤੋਂ ਕਰੋ ਜਿਹੜੀਆਂ ਧੁੱਪ ਦੀ ਜਲਨ ਸਹਿ ਸਕਣ। ਯਕੀਨੀ ਬਣਾਓ ਕਿ ਫਸਲ ਦੀ ਪਾਣੀ ਦੀਆਂ ਲੋੜਾਂ ਨਾਲ ਸਿੰਚਾਈ ਚੰਗੀ ਤਰ੍ਹਾਂ ਮੇਲ ਖਾਂਦੀ ਹੋਵੇ। ਪੋਦੇ ਨੂੰ ਤਣਾਅ ਅਤੇ ਝੁਲਸਣ ਤੋਂ ਬਚਾਉਣ ਲਈ ਗਰਮੀ ਦੀਆਂ ਲਹਿਰਾਂ ਤੋਂ ਪਹਿਲਾਂ ਜਾਂ ਇਸ ਦੇ ਦੌਰਾਨ ਸਿੰਚਾਈ ਕਰੋ। ਬਹੁਤ ਜ਼ਿਆਦਾ ਗਰਮੀ ਵਿੱਚ ਛਾਂਗਣਾ ਅਤੇ ਪੱਤਾ ਲਾਹੁਣੇ ਤੋਂ ਬਚੋ। ਉਪਰੀ ਛੱਤਰੀ ਨਾਲ ਹਵਾਦਾਰੀ ਦਾ ਸੁਧਾਰ ਕਰੋ। ਪੋਦੇ ਜਾਂ ਰੁੱਖਾਂ 'ਤੇ ਸਪ੍ਰਿੰਕਲਰ ਕੂਲਿੰਗ ਸਿਸਟਮ ਵੀ ਲਾਗੂ ਕੀਤੇ ਜਾ ਸਕਦੇ ਹਨ। ਜੇ ਲੋੜ ਪਵੇ ਤਾਂ ਸ਼ੇਡ ਨੈੱਟਿੰਗ(ਜਾਲ ਨਾਲ ਛਾਂ ਕਰਨੀ ) ਜਾਂ ਫੱਲ ਬੈਗਿੰਗ(ਫਲਾਂ ਨੂੰ ਢੱਕਣਾ) ਵੀ ਲਾਗੂ ਕੀਤੀ ਜਾ ਸਕਦੀ ਹੈ। ਮਿੱਟੀ ਦੀ ਪਾਣੀ ਰੋਕਣ ਦੀ ਸਮਰੱਥਾ ਵਧਾਉਣ ਲਈ ਕਤਾਰਾਂ ਵਿਚਕਾਰ ਕਵਰ ਕਰਨ ਵਾਲੀਆਂ ਫਸਲਾਂ ਦੀ ਵਰਤੋਂ ਕਰੋ (ਉਦਾਹਰਨ ਲਈ ਅਨਾਨਾਸ ਬਾਗ ਵਿਚ ਮੱਕੀ ਜਾਂ ਮਟਰ)।.

ਪਲਾਂਟਿਕਸ ਡਾਊਨਲੋਡ ਕਰੋ