ਕੇਲਾ

ਕੀਟਨਾਸ਼ਕ ਕਾਰਨ ਝੁਲਸ

Pesticide Burn

ਹੋਰ

5 mins to read

ਸੰਖੇਪ ਵਿੱਚ

  • ਕੀੜੇਮਾਰ ਦਵਾਈਆਂ ਦੀ ਦੁਰਵਰਤੋਂ ਜਾਂ ਨਿਰਧਾਰਿਤ ਕੀਤੀ ਮਾਤਰਾ ਤੋਂ ਵੱਧ ਦੀ ਵਰਤੋਂ ਦੇ ਨਤੀਜੇ ਵਜੋਂ ਪੱਤਿਆਂ ‘ਤੇ ਧੱਬੇ, ਬੇਢੰਗੇ ਵੱਡੇ ਆਕਾਰ ਦੇ ਨਿਸ਼ਾਨ ਹੋਣਾ, ਪੱਤਿਆਂ ਦਾ ਜਲਣਾ ਜਾਂ ਪੱਤਿਆਂ ਦੀ ਚੁੰਝ ਦਾ ਜਲਣਾ (ਟਿੱਪ ਬਰਨ) ਆਦਿ ਹੋ ਸਕਦਾ ਹੈ।.

ਵਿੱਚ ਵੀ ਪਾਇਆ ਜਾ ਸਕਦਾ ਹੈ

34 ਫਸਲਾਂ
ਕੇਲਾ
ਜੌਂ
ਸੇਮ
ਕਰੇਲਾ
ਹੋਰ ਜ਼ਿਆਦਾ

ਕੇਲਾ

ਲੱਛਣ

ਇਸ ਨੂੰ ਫਾਇਟੋਟੋਕਸਿਟੀ ਵੀ ਕਹਿੰਦੇ ਹਨ, ਇਸਦੇ ਲੱਛਣ ਪੌਦਿਆਂ ਉੱਤੇ ਰਸਾਇਣਾਂ ਦੀ ਦੁਰਵਰਤੋਂ ਜਾਂ ਗਲਤ ਵਰਤੋਂ ਕਰਕੇ ਹੁੰਦੇ ਹਨ। ਲੱਛਣਾਂ ਵਿੱਚ ਪੱਤਿਆਂ ‘ਤੇ ਧੱਬੇ, ਸੜੇ ਹੋਏ ਬੇਢੰਗੇ ਵੱਡੇ ਆਕਾਰ ਦੇ ਨਿਸ਼ਾਨ, ਪੱਤਿਆਂ ਦਾ ਜਲਣਾ ਜਾਂ ਪੱਤਿਆਂ ਦੀ ਚੁੰਝ ਦਾ ਜਲਣਾ (ਟਿੱਪ ਬਰਨ) ਆਦਿ ਸ਼ਾਮਿਲ ਹੁੰਦੇ ਹਨ ਅਤੇ ਇਹ ਕਈ ਵਾਰ ਬਿਮਾਰੀ, ਕੀੜੇ ਜਾਂ ਪਤੰਗੇ ਦੇ ਨੁਕਸਾਨ ਜਾਂ ਵਾਤਾਵਰਣ ਦੀਆਂ ਸਥਿਤੀਆਂ ਕਾਰਨ ਹੋਰ ਰੋਗ ਨਿਦਾਨਾਂ ਕਾਰਨ ਵੱਧ ਸਕਦਾ ਹੈ। ਗੈਰ-ਟੀਚਾ ਜਾਂ ਸੰਵੇਦਨਸ਼ੀਲ ਪੌਦਿਆਂ 'ਤੇ ਹਵਾ ਦੇ ਵਹਾਅ ਕਾਰਨ ਵੀ ਨੁਕਸਾਨ ਹੋ ਸਕਦਾ ਹੈ। ਫਾਇਟੋਟੋਕਸਿਟੀ ਇੱਕੋ ਸਮੇਂ ‘ਤੇ ਅਸੰਗਤ ਰਸਾਇਣਾਂ ਦੀ ਵਰਤੋਂ ਦੇ ਨਤੀਜੇ ਵਜੋਂ ਵੀ ਹੋ ਸਕਦਾ ਹੈ।

Recommendations

ਜੈਵਿਕ ਨਿਯੰਤਰਣ

ਜਦੋਂ ਕੀੜੇ ਜਾਂ ਰੋਗ ਗੰਭੀਰ ਤੌਰ ‘ਤੇ ਸਬਜ਼ੀਆਂ ਦੇ ਪੌਦਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਕਈ ਵਾਰ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨ ਦੀ ਬਜਾਏ ਖਰਾਬ ਹੋਏ ਹਿੱਸੇ ਨੂੰ ਕੱਟਣਾ ਜਾਂ ਦੁਬਾਰਾ ਉਗਾਉਣਾ ਵਧੀਆ ਹੁੰਦਾ ਹੈ ਅਤੇ ਸਿੱਖੋ ਕਿ ਇਸ ਸਮੱਸਿਆ ਨੂੰ ਅਗਲੀ ਵਾਰ ਕਿਵੇਂ ਰੋਕਣਾ ਹੈ।

ਰਸਾਇਣਕ ਨਿਯੰਤਰਣ

ਜੇ ਉਪਲੱਬਧ ਹੋਵੇ ਤਾਂ ਰੋਕਥਾਮਕ ਉਪਾਅ ਅਤੇ ਜੈਵਿਕ ਇਲਾਜ ਨਾਲ ਇਕ ਇਕਸਾਰ ਪਹੁੰਚ 'ਤੇ ਹਮੇਸ਼ਾਂ ਵਿਚਾਰ ਕਰੋ। ਕੀਟਨਾਸ਼ਕ ਜਲਣ ਲਈ ਕੋਈ ਵੀ ਰਸਾਇਣਕ ਕੰਟਰੋਲ ਵਿਕਲਪ ਉਪਲਬਧ ਨਹੀਂ ਹਨ।ਨਿਰਦੇਸ਼ਾਂ ਅਨੁਸਾਰ ਕੀੜੇਮਾਰ ਦਵਾਈਆਂ ਦੀ ਵਰਤੋਂ ਯਕੀਨੀ ਬਣਾਉ। ਗੰਭੀਰ ਸੱਟ ਦੀ ਸਥਿਤੀ ਵਿੱਚ,10 ਗ੍ਰਾਮ / ਲੀਟਰ ਪਾਣੀ ਜਾਂ ਪਲਾਫੀਡ,10 ਗ੍ਰਾਮ ਪ੍ਰਤੀ ਲਿਟਰ ਪਾਣੀ ਯੂਰੇਆ ਸਪਰੇਅ ਕਰੋ।

ਇਸਦਾ ਕੀ ਕਾਰਨ ਸੀ

ਫਾਇਟੋਟੋਕਸਿਟੀ ਅਕਸਰ ਉਦੋਂ ਵਾਪਰਦੀ ਹੈ ਜਦੋਂ ਕੀੜੇਮਾਰ ਦਵਾਈਆਂ ਨੂੰ ਪੌਦਿਆਂ ਦੇ ਉਲਟ ਵਾਤਾਵਰਣ ਹਾਲਤਾਂ ਅਧੀਨ ਛਿੜਕਿਆ ਜਾਂਦਾ ਹੈ। ਆਮ ਤੌਰ ‘ਤੇ ਉੱਚ ਤਾਪਮਾਨ ਅਤੇ ਨਮੀ ਨਾਲ ਕੀੜੇਮਾਰ ਦਵਾਈਆਂ (ਕੀਟਨਾਸ਼ਕ ਅਤੇ ਉੱਲੀਮਾਰ, ਖਾਸ ਕਰਕੇ ਸਾਬਣ, ਤੇਲ ਅਤੇ ਗੰਧਕ ਮਿਸ਼ਰਣ) ਤੋਂ ਨੁਕਸਾਨ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਠੰਢੇ ਮੌਸਮ ਵਿੱਚ ਕਾਪਰ ਉੱਲੀਮਾਰ ਦੁਆਰਾ ਨੁਕਸਾਨ ਦੀ ਸੰਭਾਵਨਾ ਵੱਧ ਸਕਦੀ ਹੈ। ਸਪਰੇਅ ਦੀ ਵਰਤੋਂ ਸ਼ਾਂਤ, ਸੁੱਕੇ ਅਤੇ ਠੰਢੇ ਹਲਾਤਾਂ ਵਿੱਚ ਹੋਣੀ ਚਾਹੀਦੀ ਹੈ। ਜ਼ਿਆਦਾਤਰ ਕੀੜੇਮਾਰ ਦਵਾਈਆਂ ਦੀ ਵਰਤੋਂ 25° ਸੈ. ਤੋਂ ਹੇਠਾਂ ਸਭ ਤੋਂ ਵਧੀਆ ਹੁੰਦੀ ਹੈ। ਜੈਵਿਕ ਤਣਾਅ ਦੇ ਵਾਤਾਵਰਣ (ਸੋਕਾ, ਕੀੜਿਆਂ ਤੋਂ ਨੁਕਸਾਨ) ਵਿੱਚ ਪੌਦਿਆਂ ‘ਚ ਰਸਾਇਣਕ ਨੁਕਸਾਨ ਦੀ ਸੰਭਾਵਨਾ ਉੱਚ ਹੁੰਦੀ ਹੈ। ਗਰਮ, ਨਮੀ ਵਾਲਾ ਅਤੇ ਠੰਢਾ ਮੌਸਮ, ਜਿਸ ਨਾਲ ਮਾੜੇ ਸੁਕਾਉਣ ਵਾਲੇ ਹਾਲਾਤ ਪੈਦਾ ਹੋ ਸਕਦੇ ਹਨ, ਉਹ ਪੌਦੇ ਵੀ ਕਰ ਸਕਦੇ ਹਨ ਜੋ ਹੋਰ ਰੋਧਕ ਅਤੇ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ।


ਰੋਕਥਾਮ ਦੇ ਉਪਾਅ

  • ਜੇ ਕੀੜੇਮਾਰ ਦਵਾਈ ਦੀ ਵਰਤੋਂ ਦੀ ਜ਼ਰੂਰਤ ਪੈਂਦੀ ਹੈ, ਤਾਂ ਲੇਬਲ ਦੇ ਦਿਸ਼ਾ ਅਨੁਸਾਰ ਰਸਾਇਣਾਂ ਦੀ ਵਰਤੋਂ ਨੂੰ ਯਕੀਨੀ ਬਣਾਓ। ਪੌਦਿਆਂ ਦੀ ਸੰਵੇਦਨਸ਼ੀਲਤਾ ਅਤੇ ਕੀਟਨਾਸ਼ਕਾਂ ਦੇ ਸੁਮੇਲ ਦੇ ਸੰਬੰਧ ਵਿੱਚ ਹਮੇਸ਼ਾ ਸਾਵਧਾਨੀ ਵਰਤੋ। ਜਦੋਂ ਕੀੜੇ ਜਾਂ ਰੋਗ ਗੰਭੀਰ ਤੌਰ ‘ਤੇ ਸਬਜ਼ੀਆਂ ਦੇ ਪੌਦਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਕਈ ਵਾਰ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨ ਦੀ ਬਜਾਏ ਖਰਾਬ ਹੋਏ ਹਿੱਸੇ ਨੂੰ ਕੱਟਣਾ ਵਧੀਆ ਹੁੰਦਾ ਹੈ।.

ਪਲਾਂਟਿਕਸ ਡਾਊਨਲੋਡ ਕਰੋ