ਝੌਨਾ

ਲਾਲ ਧਾਰੀ ਰੋਗ / ਲਾਲ ਜਾਲੀਦਾਰ ਰੋਗ

Gonatophragmium sp.

ਉੱਲੀ

5 mins to read

ਸੰਖੇਪ ਵਿੱਚ

  • ਸ਼ੁਰੂ ਵਿਚ ਸੂਈ ਦੇ ਆਕਾਰ ਦੇ, ਪੀਲੇ-ਹਰੇ ਤੋਂ ਹਲਕੇ ਸੰਤਰੀ ਰੰਗ ਦੇ ਧੱਬੇ ਪੱਤਿਆਂ ਤੇ ਦਿਖਾਈ ਦਿੰਦੇ ਹਨ। ਜਿਵੇਂ ਪੱਤੇ ਵੱਧਦੇ ਜਾਂਦੇ ਹਨ, ਲਾਲ ਧਾਰੀਆਂ ਜਾਂ ਰੇਖਾਵਾਂ ਦੇ ਨਿਸ਼ਾਨ ਪੱਤੇ ਦੀ ਨੋਕ ਵੱਲ ਖਿੱਚਦੇ ਜਾਂਦੇ ਹਨ, ਆਮ ਤੌਰ ਤੇ ਸਿਰਫ਼ ਇਕ ਜਾਂ ਦੋ ਧਾਰੀਆਂ ਅਜਿਹੇ ਪੱਤਿਆਂ ਦੇ ਪ੍ਰਤੀ ਪੱਤੇ ਤੇ ਹੁੰਦੀਆਂ ਹਨ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਝੌਨਾ

ਲੱਛਣ

ਇਹ ਬੀਮਾਰੀ ਆਮ ਤੌਰ ਤੇ ਉਦੋਂ ਵਾਪਰਦੀ ਹੈ ਜਦੋਂ ਪੌਦੇ ਜਨਣ ਦੇ ਪੜਾਅ ਤੱਕ ਪਹੁੰਚ ਜਾਂਦੇ ਹਨ, ਜਿਸਦੀ ਸ਼ੁਰੂਆਤ ਪੈਨੀਕਲ ਦੇ ਸ਼ੁਰੂ ਤੋ ਹੁੰਦੀ ਹੈ। ਸ਼ੁਰੂ ਵਿਚ ਜ਼ਖ਼ਮ ਸੁੰਈ-ਆਕਾਰ ਜਿੰਨੇ, ਪੀਲੇ-ਹਰੇ ਤੋਂ ਹਲਕੇ ਸੰਤਰੀ ਰੰਗ ਦੇ ਧੱਬਿਆਂ ਵਜੋ ਪੱਤਿਆਂ ਤੇ ਦਿਖਾਈ ਦਿੰਦੇ ਹਨ। ਜਿਉਂ ਜਿਉਂ ਬੀਮਾਰੀ ਵਿਕਸਤ ਹੁੰਦੀ ਜਾਂਦੀ ਹੈ, ਜ਼ਖ਼ਮ ਕਨਾਰਿਆਂ ਦੇ ਨਾਲ ਪੱਤੀ ਦੀ ਨੋਕ ਵੱਲ ਨੂੰ ਵਧਦੇ ਹਨ, ਜਿਸ ਨਾਲ ਲਾਲ ਧਾਰੀਆਂ ਅਤੇ ਪੱਟੀਆਂ ਪੈਦਾ ਹੁੰਦੀਆਂ ਹਨ। ਜ਼ਖ਼ਮ ਗਲਣੇ ਸ਼ੁਰੂ ਹੋ ਸਕਦੇ ਹਨ ਅਤੇ ਇੱਕਠੇ ਹੋ ਸਕਦੇ ਹਨ, ਜਿਸ ਨਾਲ ਪੱਤੇ ਤੇ ਇੱਕ ਚਿਹਰਾ ਜਿਹਾ ਦਿਸ ਸਕਦਾ ਹੈ। ਲੱਛਣ ਸੰਤਰੀ ਰੰਗ ਦੇ ਝੁਲਸ ਰੋਗ ਨਾਲ ਉਲਝੀਆ ਹੋ ਸਕਦਾ ਹੈ ਅਤੇ ਗੰਭੀਰ ਪੜਾਵਾਂ ਤੇ ਜੀਵਾਣੂ ਵਾਲੇ ਪੱਤੇ ਦੇ ਝੁਲਸ ਰੋਗ ਤੋਂ ਲਗਭਗ ਵੱਖਰੇ ਹਨ। ਹਾਲਾਂਕਿ, ਲਾਲ ਧਾਰੀ ਆਮ ਤੌਰ ਤੇ ਪ੍ਰਤੀ ਪੱਤੇ ਇੱਕ ਜਾਂ ਦੋ ਅਜਿਹੇ ਜ਼ਖ਼ਮ ਹੁੰਦੇ ਹਨ ਅਤੇ ਉਹ ਪੱਤੇ ਦੀ ਨੋਕ ਵੱਲ ਖਿੱਚਦੇ ਜਾਣ ਵਾਲੀ ਧਾਰੀ ਦੇ ਨਾਲ ਬਣਿਆ ਇੱਕ ਪਛਾਣਯੋਗ ਸੰਤਰੀ ਸਥਾਨ ਦਿਖਾਉਂਦੇ ਹਨ।

Recommendations

ਜੈਵਿਕ ਨਿਯੰਤਰਣ

ਇਸ ਸਮੇਂ ਕੋਈ ਜੀਵ-ਵਿਗਿਆਨਕ ਨਿਯੰਤ੍ਰਨ ਉਪਲਬਧ ਨਹੀਂ ਹੈ। ਕਿਪ੍ਰਾ ਕਰਕੇ ਸਾਨੂੰ ਸੂਚਿਤ ਕਰੋ ਜੇਕਰ ਤੁਸੀਂ ਕਿਸੇ ਬਾਰੇ ਜਾਣਦੇ ਹੋ।

ਰਸਾਇਣਕ ਨਿਯੰਤਰਣ

ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨ ਇਲਾਜਾਂ ਦੇ ਨਾਲ ਬਚਾਓਪੂਰਨ ਉਪਾਵਾ ਤੇ ਹਮੇਸ਼ਾ ਇਕਸਾਰ ਪਹੁੰਚ ਤੇ ਵਿਚਾਰ ਕਰੋ। ਥਾਈਓਫਨੇਟ ਮਿਥਾਇਲ ਵਾਲੀ ਸਪ੍ਰੇਅ ਬੀਮਾਰੀ ਨੂੰ ਪ੍ਰਭਾਵੀ ਤੌਰ ਤੇ ਕਾਬੂ ਕਰ ਸਕਦੀ ਹੈ।

ਇਸਦਾ ਕੀ ਕਾਰਨ ਸੀ

ਲੱਛਣ ਦਾ ਕਾਰਨ ਗੋਨਾਟੋਫ੍ਰਗਮੀਅਮ ਜੀਨਸ ਉੱਲੀ ਹੈ। ਹਾਲਾਂਕਿ ਇਹ ਪੌਦੇ ਦੇ ਮੁੱਢਲੇ ਬੀਜਾਂ ਤੋਂ ਬਾਅਦ ਤੋਂ ਹੀ ਮੌਜੂਦ ਹੋ ਸਕਦੀ ਹੈ, ਹਾਲਾਂਕਿ ਲੱਛਣ ਆਮ ਤੌਰ ਤੇ ਉਦੋਂ ਪੈਦਾ ਤੇ ਦਿਖਾਈ ਦਿੰਦੇ ਹਨ ਜਦੋਂ ਪੌਦਾ ਜਣਨਾ ਦੇ ਪੜਾਓ ਤੱਕ ਪਹੁੰਚਦਾ ਹੈ, ਜੋ ਸ਼ਾਖਾਵਾਂ ਦੀ ਸ਼ੁਰੂਆਤ ਤੋਂ ਸ਼ੁਰੂ ਹੁੰਦਾ ਹੈ। ਵਾਤਾਵਰਣ ਦੇ ਕਾਰਕ ਜਿਵੇਂ ਕਿ ਉੱਚ ਤਾਪਮਾਨ, ਉੱਚ ਅਨੁਪਾਤਕ ਨਮੀ, ਉੱਚ ਪੱਤਾ ਨਮੀ ਅਤੇ ਉੱਚ ਨਾਈਟ੍ਰੋਜਨ ਦੀ ਪੂਰਤੀ ਬੀਮਾਰੀਆਂ ਦੇ ਵਿਕਾਸ ਨੂੰ ਵਧਾਵੇਗੀ। ਇਹ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਰੋਗਾਣੂ ਪੌਦੇ ਦੇ ਉੱਤਕ ਵਿੱਚ ਦਾਖਲ ਹੁੰਦਾ ਹੈ ਅਤੇ ਪੱਤੇ ਦੇ ਜ਼ਰੀਏ ਜ਼ਹਿਰ ਪੈਦਾ ਕਰਦਾ ਹੈ, ਇਸ ਪ੍ਰਕਾਰ ਆਮ ਧਾਰੀਆਂ ਬਣਦੀਆਂ ਹਨ। ਦੱਖਣੀ-ਪੱਛਮੀ ਏਸ਼ੀਆ ਅਤੇ ਭਾਰਤ ਵਿਚ ਚਾਵਲ ਦਾ ਉਤਪਾਦਨ ਕਰਨ ਲਈ ਲਾਲ ਧਾਰੀ ਰੋਗ ਇਕ ਸੰਭਾਵੀ ਖ਼ਤਰਾ ਹੈ।


ਰੋਕਥਾਮ ਦੇ ਉਪਾਅ

  • ਜੇ ਤੁਹਾਡੇ ਖੇਤਰ ਵਿਚ ਉਪਲਬਧ ਹੋਵੇ ਤਾਂ ਰੋਧਕ ਕਿਸਮਾਂ ਨੂੰ ਵਧਾਓ। ਪੌਦਿਆਂ ਅਤੇ ਬੀਜਾ ਦੇ ਵਿਚਕਾਰ ਫਾਸਲੇ ਦੀ ਥਾਂ ਨੂੰ ਯਕੀਨੀ ਬਣਾਓ। ਬੀਮਾਰੀ ਦੇ ਲੱਛਣਾਂ ਦੇ ਸੰਕੇਤਾਂ ਲਈ ਨਿਯਮਤ ਰੂਪ ਵਿੱਚ ਖੇਤ ਦੀ ਨਿਗਰਾਨੀ ਕਰੋ। ਨਾਈਟ੍ਰੋਜਨ ਯੁਕਤ ਖਾਦ ਦਾ ਜਿਆਦਾ ਇਸਤੇਮਾਲ ਨਾ ਕਰੋ। ਪੈਨੀਕਲ ਦੀ ਸ਼ੁਰੂਆਤ ਦੇ ਦੌਰਾਨ, ਇੱਕ ਰੁਕਣ ਵਾਲਾ ਨਿਕਾਸ ਬੀਮਾਰੀ ਦੇ ਵਿਕਾਸ ਤੋਂ ਬਚਾ ਸਕਦਾ ਹੈ।.

ਪਲਾਂਟਿਕਸ ਡਾਊਨਲੋਡ ਕਰੋ