ਕੇਲਾ

ਕੇਲੇ ਦੇ ਕੀਟ ਪਤੰਗੇ

Opogona sacchari

ਕੀੜਾ

ਸੰਖੇਪ ਵਿੱਚ

  • ਭੋਜਨ ਦੇ ਨੁਕਸਾਨ ਜੜ੍ਹਾਂ, ਤਣਿਆਂ, ਛਾਲ ਅਤੇ ਫਲਾਂ 'ਤੇ ਸੁਰੰਗਾਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਪੌਦੇ ਪੂਰੀ ਤਰ੍ਹਾਂ ਖੋਖਲੇ ਹੋ ਸਕਦੇ ਹਨ। ਪੱਤੇ ਮੁਰਝਾ ਜਾਂਦੇ ਹਨ ਅਤੇ ਡਿੱਗ ਜਾਂਦੇ ਹਨ। ਸਮੇਂ ਤੋਂ ਪਹਿਲਾਂ ਡਿੱਗਣਾ।.

ਵਿੱਚ ਵੀ ਪਾਇਆ ਜਾ ਸਕਦਾ ਹੈ


ਕੇਲਾ

ਲੱਛਣ

ਲਾਗ ਬਨਸਪਤਿਕ ਵਾਧੇ ਵਾਲੇ ਪੜਾਅ, ਫੁੱਲਾਂ ਦੇ ਵਿਕਾਸ ਦੌਰਾਨ ਅਤੇ ਕਟਾਈ ਤੋ ਬਾਅਦ ਵੀ ਹੋ ਸਕਦੀ ਹੈ। ਆਮ ਤੌਰ ਤੇ, ਵਿਅਸਕ ਪਤੰਗੇ ਖਰਾਬ ਅਤੇ ਤਣਾਓ ਗ੍ਰਸਤ ਪੌਦਿਆਂ ਵੱਲ ਆਕਰਸ਼ਿਤ ਹੁੰਦੇ ਹਨ। ਖੁਰਾਕ ਕੀਤੇ ਜਾਣ ਵਾਲਾ ਨੁਕਸਾਨ ਸਿਰਫ ਲਾਰਵੇ ਕਾਰਨ ਹੁੰਦਾ ਹੈ, ਜੋ ਆਮ ਤੌਰ ਤੇ ਸੜ ਰਹੀ ਪੌਦਾ ਸਮੱਗਰੀ ਨੂੰ ਖਾਂਦੇ ਹਨ। ਰਹਿੰਦ-ਖੁਹੰਦ ਨੂੰ ਖਾਂਦੇ ਹੋਏ, ਉਹ ਸਿਹਤਮੰਦ ਪੌਦਿਆਂ ਦੀ ਸਮੱਗਰੀ (ਜੜ੍ਹ, ਤਣੇ, ਛਾਲ ਅਤੇ ਫਲ) ਨੂੰ ਖਾਣ ਲੱਗਦੇ ਹਨ। ਬੀਜਾਂ ਤੇ ਵੀ ਹਮਲਾ ਹੋ ਸਕਦਾ ਹੈ। ਸ਼ੁਰੂਆਤੀ ਲੱਛਣ ਸੁਰੰਗਾਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ, ਪਰ ਸ਼ੁਰੂਆਤੀ ਪੜਾਵਾਂ ਵਿੱਚ ਉਹਨਾਂ ਨੂੰ ਲੱਭਣਾ ਬਹੁਤ ਮੁਸ਼ਕਿਲ ਹੁੰਦਾ ਹੈ। ਆਮ ਤੌਰ ਤੇ, ਕੀਟ ਬਾਅਦ ਦੇ ਪੜਾਵਾਂ ਤੇ ਮਿਲਦੇ ਹਨ। ਫ਼ਲਾਂ ਦੇ ਗੁਦਗੁਦੈਲੇ ਹਿੱਸੇ ਪੂਰੀ ਤਰ੍ਹਾਂ ਖੋਖਲੇ ਹੋ ਸਕਦੇ ਹਨ ਅਤੇ ਪੱਤੇ ਮੁਰਝਾ ਸਕਦੇ ਹਨ। ਵਿਰੁਧ ਹਾਲਤਾਂ ਵਿਚ ਇਹਨਾਂ ਪੌਦੇ ਦੀ ਘਾਟ ਅਤੇ ਢਹਿ ਜਾਣ ਨਤੀਜਾ ਹੋ ਸਕਦਾ ਹੈ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਗ੍ਰੀਨਹਾਊਸ ਪ੍ਰਯੋਗਾਂ ਵਿੱਚ, ਨੇਮੇਟੋਡ ਕੀੜੇ ਜਿਵੇਂ ਕਿ ਸਟੈਇਨਰਨੇਮਾ ਫਲਟੀਏਈ, ਹੈਟਰੋਰਹੈਬਡੀਟੀਸ ਬੈਕਟੀਰੋਫੋਰਾ ਅਤੇ ਹੈਟਰੋਰਹੇਬਡੀਟਿਸ ਹੈਲੀਓਥਿਡੀਸ ਦੀ ਵਰਤੋਂ ਲਾਰਵੇ ਦੇ ਵਿਰੁੱਧ ਅਸਰਦਾਰ ਸੀ। ਬੇਕੀਲਸ ਥੁਰਿੰਜਿਨਸਿਸ ਉਤਪਾਦਾਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।

ਰਸਾਇਣਕ ਨਿਯੰਤਰਣ

ਹਮੇਸ਼ਾ ਜੀਵ-ਵਿਗਿਆਨਕ ਇਲਾਜਾਂ ਦੇ ਨਾਲ ਬਚਾਓਪੂਰਨ ਉਪਾਅ ਦੀ ਇਕਸਾਰ ਪਹੁੰਚ ਨਾਲ ਇਲਾਜ ਕਰਨ ਦੇ ਉਪਾਵਾਂ ਬਾਰੇ ਵਿਚਾਰ ਕਰੋ। ਇਲਾਜ ਲਈ ਇਮੀਦਾਕਲੋਪ੍ਰੀਡ ਵਾਲੇ ਉਤਪਾਦਾਂ ਦੀ ਵਰਤੋਂ ਕਰੋ।

ਇਸਦਾ ਕੀ ਕਾਰਨ ਸੀ

ਲੱਛਣ ਔਪੋਗੋਨਾਂ ਸੈਕਹਰੀ ਲਾਰਵੇ ਦੀ ਨਸਲ ਕਾਰਨ ਹੁੰਦੇ ਹਨ। ਪਤੰਗੇ ਰਾਤ ਨੂੰ ਸਕ੍ਰੀਅ ਹੁੰਦੇ ਹਨ। ਉਨ੍ਹਾਂ ਦਾ ਚਮਕਦਾਰ ਭੂਰਾ ਸਰੀਰ ਹੁੰਦਾ ਹੈ, ਜੋ ਲਗਭਗ 11 ਮਿਲੀਮੀਟਰ ਹੁੰਦਾ ਹੈ ਅਤੇ 18-25 ਮਿਲੀਮੀਟਰ ਦੇ ਖੰਭ ਹੁੰਦੇ ਹਨ। ਸਾਹਮਣੇ ਵਾਲੇ ਖੰਭ ਰੰਗ ਦੇ ਭੂਰੇ ਹੁੰਦੇ ਹਨ, ਕਈ ਵਾਰ ਲੰਬੀ ਗੂੜੀ ਰੇਖਾ ਨਾਲ ਅਤੇ ਨਰਾਂ ਉੱਤੇ ਗੂੜਾ ਭੂਰਾ ਨਿਸ਼ਾਨ ਹੁੰਦਾ ਹੈ। ਪਿੱਛਲੇ ਖੰਭ ਘਸਮੈਲੇ ਅਤੇ ਚਮਕਦਾਰ ਹੁੰਦੇ ਹਨ, ਧੱਬੇਦਾਰ ਕਿਨਾਰਿਆਂ ਦੇ ਨਾਲ। ਮਾਦਾ ਪਤੰਗਾ ਲਗਭਗ 50 ਤੋਂ 200 ਆਂਡੇ 5 ਦੇ ਸਮੂਹ ਵਿੱਚ ਪੌਦੇ ਦੇ ਉਤਕਾਂ ਦੇ ਜਖਮਾਂ ਅਤੇ ਦਰਾਰਾਂ ਵਿੱਚ ਦਿੰਦੀ ਹੈ। ਕਰੀਬ 12 ਦਿਨਾਂ ਬਾਅਦ ਚਿੱਟੇ ਜਾਂ ਫ਼ਿੱਕੇ ਹਰੇ, ਥੋੜ੍ਹੇ ਜਿਹੇ ਪਾਰਦਰਸ਼ੀ ਲਾਰਵੇ ਆਡਿਆਂ ਵਿੱਚੋਂ ਨਿਕਲਦੇ ਹਨ। ਲਾਰਵਿਆਂ ਦਾ ਸਿਰ ਹਲਕੇ ਲਾਲ ਤੋਂ ਭੂਰੇ ਰੰਗ ਦਾ ਹੁੰਦਾ ਹੈ ਜਿਸਦੇ ਦੋਨੋਂ ਪਾਸੇ ਅੱਖ ਵਰਗੇ ਨਿਸ਼ਾਨ ਹੁੰਦੇ ਹਨ। ਲਗਭਗ 50 ਦਿਨਾਂ ਵਿੱਚ ਲਾਰਵੇ ਲਗਭਗ 26 ਮਿਲੀਮੀਟਰ ਦੇ ਹੋ ਜਾਂਦੇ ਹਨ। ਫਿਰ ਉਹ ਭੋਜਨ ਸੁਰੰਗਾਂ ਦੇ ਅੰਤ ਵਿਚ ਪਿਓਪਾ ਬਣਾਉਂਦੇ ਹਨ। ਹੋਰ 20 ਦਿਨ ਬਾਅਦ, ਵਿਅਸਕ ਪਤੰਗਿਆਂ ਦੀ ਨਵੀਂ ਪੀੜ੍ਹੀ ਆਂਡਿਆ ਵਿੱਚੋ ਨਿਕਲਦੀ ਹੈ। ਠੰਡੇ ਤਾਪਮਾਨਾਂ (ਲਗਭਗ 15 ਡਿਗਰੀ ਸੈਲਸੀਅਸ) ਅਤੇ ਖੁਸ਼ਕ ਮੌਸਮ ਵਿਕਾਸ ਦਾ ਜੋਰਦਾਰ ਸਮੱਰਥਨ ਕਰਦੇ ਹਨ। ਇਹ ਸਮਾਂ ਗਰਮ ਮੌਸਮ ਦੇ ਹਾਲਾਤਾਂ ਅਧੀਨ ਘਟਾਇਆ ਜਾ ਸਕਦਾ ਹੈ।


ਰੋਕਥਾਮ ਦੇ ਉਪਾਅ

  • ਸਿਹਤਮੰਦ ਬੀਜ ਅਤੇ ਪੋਦਾ ਸਮੱਗਰੀ ਦੀ ਵਰਤੋਂ ਕਰੋ। ਕਿਸੇ ਵੀ ਤਰ੍ਹਾਂ ਦੇ ਕੀੜਿਆਂ ਦੇ ਨਿਸ਼ਾਨਾਂ ਲਈ ਨਿਯਮਤ ਰੂਪ ਵਿੱਚ ਪੋਦਿਆਂ ਅਤੇ ਖੇਤਾਂ ਦੀ ਜਾਂਚ ਕਰੋ। ਨੁਕਸਾਨ ਦੀ ਰੋਕਥਾਮ ਲਈ ਲਾਗ ਵਾਲੇ ਪੌਦਿਆਂ ਨੂੰ ਹੱਥ ਨਾਲ ਚੁਣੋ ਅਤੇ ਨਸ਼ਟ ਕਰੋ ਜਾਂ ਪੌਦਿਆਂ ਦੇ ਹਿੱਸਿਆਂ ਨੂੰ ਲਾਗ ਨੂੰ ਨਿਯੰਰਿਤ ਕਰਨ ਲਈ। ਸੁੱਕੀ ਪੌਦਾ ਸਮੱਗਰੀ ਨੂੰ ਹਟਾਉ ਅਤੇ ਨਸ਼ਟ ਕਰੋ ਕਿਉਂਕਿ ਇਹ ਲਾਗ ਦਾ ਇੱਕ ਸਰੋਤ ਹੋ ਸਕਦਾ ਹੈ। ਕਾਸ਼ਤ ਦੌਰਾਨ ਸਾਵਧਾਨੀ ਯਕੀਨੀ ਬਣਾਓ ਅਤੇ ਪੌਦਿਆਂ ਨੂੰ ਮਸ਼ੀਨ ਦੀ ਸੱਟਾਂ ਲੱਗਣ ਤੋਂ ਬਚਾਓ।.

ਪਲਾਂਟਿਕਸ ਡਾਊਨਲੋਡ ਕਰੋ