Euproctis sp.
ਕੀੜਾ
ਸ਼ੁਰੂਆਤੀ ਪੜਾਅ ਵਿੱਚ, ਬਾਲਾਂ ਵਾਲੀ ਸੁੰਡੀ ਦੇ ਲਾਰਵੇ ਦੇ ਸਰੀਰ ‘ਤੇ ਲੰਬੇ ਚਿੱਟੇ ਬਾਲ ਹੁੰਦੇ ਹਨ। ਇਹ ਅੰਬ ਦੇ ਪੱਤਿਆਂ ਤੇ ਝੂੰਡ ਵਿੱਚ ਅਤੇ ਕਈ ਹੋਰ ਕਿਸਮਾਂ ਦੀਆਂ ਪੱਤਿਆਂ ਤੇ ਭੋਜਨ ਕਰਦੇ ਹਨ, ਜਿਸ ਕਰਕੇ ਅੰਤ ਵਿੱਚ ਇਹ ਡਿੱਗ ਜਾਂਦੀਆਂ ਹਨ। ਵਿਕਸਿਤ ਲਾਰਵੇ ਦਾ ਸਿਰ ਲਾਲ ਤੇ ਆਲੇ-ਦੁਆਲਾ ਚਿੱਟੇ ਬਾਲਾਂ ਨਾਲ ਘਿਰਿਆ ਹੁੰਦਾ ਹੈ ਅਤੇ ਲਾਲ-ਭੂਰੇ ਰੰਗ ਦਾ ਸਰੀਰ ਹੁੰਦਾ ਹੈ। ਇੱਕ ਗੁੱਛਾ ਇਨ੍ਹਾਂ ਦੇ ਸਿਰ ‘ਤੇ ਅਤੇ ਦੂਜਾ ਗੁਦਾ ਖੇਤਰ ਵਿੱਚ ਹੁੰਦਾ ਹੈ। ਪੱਤਿਆਂ ਜਾਂ ਟਹਿਣੀਆਂ 'ਤੇ ਬਾਲਾਂ ਦੇ ਕੋਕੂਨ ਵਿੱਚ ਲਾਰਵਾ ਪਿਊਪੇ ਵਿੱਚ ਬਦਲ ਜਾਂਦੇ ਹਨ। ਕੀੜਾ ਚਮਕੀਲੇ ਪੀਲੇ ਰੰਗ ਦਾ ਹੁੰਦਾ ਹੈ ਅਤੇ ਇਸਦੇ ਅਗਲੇ ਖੰਭਾਂ ‘ਤੇ ਗੂੜ੍ਹੇ ਰੰਗ ਦੀਆਂ ਰੇਖਾਵਾਂ ਅਤੇ ਖੰਭਾਂ ਦੇ ਕਿਨਾਰਿਆਂ ‘ਤੇ ਕਾਲੇ ਬਿੰਦੂ ਹੁੰਦੇ ਹਨ।
ਕਿਉਂਕਿ ਲਾਰਵੇ ਸਮੂਹਾਂ ਵਿੱਚ ਭੋਜਨ ਕਰਦੇ ਹਨ ਇਸ ਲਈ ਜਲਦੀ ਹੋਈ ਮਸ਼ਾਲਾਂ ਦੀ ਮਦਦ ਨਾਲ ਉਨ੍ਹਾਂ ਨੂੰ ਮਾਰਿਆ ਜਾ ਸਕਦਾ ਹੈ। ਨੀਮ (ਅਜਾਦੀਰਚਤਾ ਇੰਡੀਕਾ ਐਲ.) ਅਤੇ ਧਤੁਰਾ (ਧਤੁਰਾ ਸਟ੍ਰਾਮੋਨਿਅਮ ਐਲ.) ਦੇ ਅੰਸ਼ਾਂ ਦੀ ਸਪਰੇਅ ਸੁੰਡੀ ਦੀ ਜਨਸੰਖਿਆ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ। ਬੈਕਟੀਰੀਆ ਬੇਸੀਲਸ ਥੁਰਿੰਗਿਨਸਿਸ ਇੱਕ ਮਾਈਕਰੋਬਾਇਅਲ ਕੀਟਨਾਸ਼ਕ ਹੈ ਜੋ ਪੇਟ ਨੂੰ ਅਪੰਗ ਕਰਕੇ ਸੁੰਡੀ ਦੀ ਹੱਤਿਆ ਕਰਦਾ ਹੈ।
ਜੇ ਉਪਲੱਬਧ ਹੋਵੇ ਤਾਂ ਹਮੇਸ਼ਾ ਜੈਵਿਕ ਇਲਾਜ ਨਾਲ ਰੋਕਥਾਮ ਦੇ ਉਪਾਅ ਕਰਨ ਦੇ ਇੱਕ ਏਕੀਕ੍ਰਿਤ ਤਰੀਕੇ ਤੇ ਵਿਚਾਰ ਕਰੋ। ਸਾਈਫਰਮੈਥ੍ਰਿਨ, ਡੈਲਟਾਮੈਥ੍ਰੀਨ, ਫਲੁਵਾਲੀਨਾਟ ਵਾਲੇ ਕੀਟਨਾਸ਼ਕ ਸਪਰੇਅ ਬਾਲਾਂ ਵਾਲੀ ਸੁੰਡੀ ਦੇ ਵਿਰੁੱਧ ਅਸਰਦਾਰ ਹਨ।
ਪੱਤਿਆਂ ‘ਤੇ ਨੁਕਸਾਨ ਅਤੇ ਇਨ੍ਹਾਂ ਦਾ ਝੜਨਾ, ਦੋ ਕਿਸਮ ਦੀਆਂ ਸਮਾਨ ਵਿਸ਼ੇਸ਼ਤਾਵਾਂ ਵਾਲੀਆਂ ਸੁੰਡੀਆਂ ਦੇ ਕਾਰਨ ਹੁੰਦਾ ਹੈ। ਮਾਦਾਵਾਂ ਪੱਤਿਆਂ ਦੀ ਹੇਠਲੀ ਸਤ੍ਹ ‘ਤੇ ਗੁੱਛਿਆਂ ਵਿੱਚ ਪੀਲੇ, ਚਪਟੇ, ਗੋਲਾਕਾਰ ਅੰਡੇ ਦਿੰਦੀਆਂ ਹਨ। ਅੰਡੇ ਦੇ ਆਲ੍ਹਣੇ ਦਿਖਾਈ ਨਹੀਂ ਦਿੰਦੇ ਕਿਉਂਕਿ ਇਹ ਪੀਲੇ ਭੂਰੇ ਬਾਲਾਂ ਅਤੇ ਰੇਸ਼ਿਆਂ ਦੇ ਨਾਲ ਢੱਕੇ ਹੋਏ ਹੁੰਦੇ ਹਨ। ਲਾਰਵੇ 4-10 ਦਿਨਾਂ ਬਾਅਦ ਨਿਕਲਦੇ ਹਨ। ਇਹ ਦਰੱਖਤ ਦੇ ਪੱਤਿਆਂ 'ਤੇ 13 ਤੋਂ 29 ਦਿਨਾਂ ਤੱਕ ਭੋਜਨ ਕਰਦੇ ਹਨ ਜਦੋਂ ਤੱਕ ਉਹ ਕੋਕੂਨ ਨਹੀਂ ਬਣਦੇ। ਇੱਕ ਰੇਸ਼ਮੀ ਕੋਕੂਨ ਵਿੱਚੋਂ 9-25 ਦਿਨਾਂ ਬਾਅਦ ਬਾਲਗ ਕੀੜੇ ਨਿਕਲਦੇ ਹਨ। ਸਰਦੀ ਦੇ ਦੌਰਾਨ ਲਾਰਵੇ ਸੁਸਤ ਰਹਿ ਸਕਦੇ ਹਨ।