ਅੰਬ

ਅੰਬ ਦੀ ਟਿੱਡੀ (ਹੌਪਰ)

Idioscopus spp.

ਕੀੜਾ

5 mins to read

ਸੰਖੇਪ ਵਿੱਚ

  • ਪੱਤੇ, ਫੁੱਲ ਅਤੇ ਟਾਹਣੀਆਂ ਭੂਰੇ ਹੋ ਕੇ ਸੁੱਕ ਜਾਂਦੇ ਹਨ। ਟਿੱਡੀਆਂ ਸ਼ਹਿਦ ਵਰਗਾ ਤਰਲ ਪਦਾਰਥ ਪੈਦਾ ਕਰਦੀਆਂ ਹਨ। ਟਿੱਡੀਆਂ ਦਾ ਰੰਗ ਸੁਨਹਿਰੀ ਜਾਂ ਗੂੜ੍ਹਾ ਭੂਰਾ, ਸਰੀਰ ਦਾ ਅਕਾਰ ਫਾਨੇ ਵਰਗਾ, ਗੋਲ਼ ਵੱਡਾ ਸਿਰ ਅਤੇ ਗੋਲਾਕਾਰ ਅੱਖਾਂ ਹੁੰਦੀਆਂ ਹਨ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਅੰਬ

ਲੱਛਣ

ਇਹ ਟਿੱਡੀਆਂ ਟਾਹਣੀਆਂ ਦੀਆਂ ਨਾੜੀਆਂ (ਫ਼ਲੋਐਮ), ਨਾਜ਼ੁਕ ਪੱਤਿਆਂ, ਫਲ਼ਾਂ ਅਤੇ ਫੁੱਲਾਂ ਵਿੱਚੋਂ ਰਸ ਚੂਸਦੀਆਂ ਹਨ।ਬੂਟੇ ਦਾ ਪ੍ਰਭਾਵਿਤ ਹਿੱਸਾ ਭੂਰਾ ਹੋ ਜਾਂਦਾ ਹੈ,ਇਸਦਾ ਅਕਾਰ ਵਿਗੜ ਸਕਦਾ ਹੈ ਅਤੇ ਇਹ ਸੁੱਕ ਵੀ ਸਕਦਾ ਹੈ। ਨਵੇਂ ਫੁੱਲਾਂ ਦਾ ਵਿਕਾਸ ਨਹੀਂ ਹੋ ਪਾਉਂਦਾ ਅਤੇ ਇਸ ਤਰ੍ਹਾਂ ਫਲ਼ਪੈਣ ਅਤੇ ਵਿਕਸਿਤ ਹੋਣ ‘ਤੇ ਮਾੜਾ ਅਸਰ ਪੈਂਦਾ ਹੈ। ਅੰਬ ਤੋਂ ਖ਼ੁਰਾਕ ਖਾਂਦੇ ਹੋਏ ਇਹ ਸ਼ਹਿਦ ਵਰਗਾ ਇੱਕ ਮਿੱਠਾ ਪਦਾਰਥ (ਹਨੀਡਿਊ) ਪੈਦਾ ਕਰਦੇ ਹਨ ਜੋ ਦੂਜੇ ਕੀਟਾਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਕਾਲਖ ਵਾਲ਼ੀ ਉੱਲੀ [ਬੂਟੇ ਉੱਤੇ ਸਵਾਹ ਵਰਗਾ ਪਾਊਡਰੀ ਪਦਾਰਥ ਲਈ ਅਨੁਕੂਲ ਹਾਲਾਤ ਪੈਦਾ ਹੋ ਜਾਂਦੇ ਹਨ। ਪੱਤਿਆਂ ਉੱਤੇ ਇਸਉੱਲੀ (ਕਾਲਖ) ਦਾ ਜਮ੍ਹਾਂ ਹੋਣਾ ਫ਼ੋਟੋਸਿੰਥਸਿਸ (ਬੂਟਿਆਂ ਦਾ ਸੂਰਜ ਦੀ ਰੌਸ਼ਨੀ ਨਾਲ਼ ਆਪਣੀ ਖ਼ੁਰਾਕ ਤਿਆਰ ਕਰਨਾ) ਨੂੰ ਪ੍ਰਭਾਵਿਤ ਕਰਦਾ ਹੈ ਜਿਸ ਨਾਲ਼ ਬੂਟੇ ਦੀ ਊਰਜਾ ਅਤੇ ਪੈਦਾਵਾਰ ਘਟ ਜਾਂਦੀ ਹੈ। ਟਿੱਡੀਆਂ ਆਪਣੇ ਆਂਡੇ ਪੱਤਿਆਂ ਜਾਂ ਫੁੱਲਾਂ ਦੇ ਤਣਿਆਂ ਵਿੱਚ ਦਿੰਦੀਆਂ ਹਨ ਜੋ ਕਿ ਟਿਸ਼ੂ ਦਾ ਨੁਕਸਾਨ ਕਰ ਸਕਦੇ ਹਨ। ਟਿੱਡੀਆਂ ਕਾਫ਼ੀ ਸੰਜੀਦਾ ਮਸਲਾ ਬਣ ਸਕਦੀਆਂ ਹਨ ਅਤੇ ਝਾੜ ਦਾ 50% ਤੱਕ ਨੁਕਸਾਨ ਕਰ ਸਕਦੀਆਂ ਹਨ।

Recommendations

ਜੈਵਿਕ ਨਿਯੰਤਰਣ

ਜੈਵਿਕ ਕੰਟਰੋਲ ਏਜੰਟ ਜਿਵੇਂ ਕਿ ਇਹਨਾਂ ਦੇ ਕੁਦਰਤੀ ਸ਼ਿਕਾਰੀ ਮਲਾਡਾ ਬੌਨੀਨੈਨਸਿਸ, ਕ੍ਰਿਸੋਪਾ ਲਕੀਪਰਡਾ ਅਤੇ ਇਹਨਾਂ ਦੇ ਆਂਡਿਆਂ ਦਾ ਸ਼ਿਕਾਰੀ ਪੌਲੀਨੈਮਾ, ਟਿੱਡੀਆਂ ਦੀ ਅਬਾਦੀ ਘਟਾ ਸਕਦੇ ਹਨ। ਮੁਤਾਸਰ ਬੂਟਿਆਂ ਉੱਤੇ ਬੌਵੇਰੀਆ ਬਾਸੀਆਨਾ ਅਤੇ ਮੈਟਾਰੀਜ਼ੀਅਮ ਐਨੀਸੋਪਲੀਏ ਉੱਲੀਆਂ ਯੁਕਤ ਤੇਲ-ਆਧਾਰਿਤ ਛਿੜਕਾਅ ਕੀਤਾ ਜਾ ਸਕਦਾ ਹੈ। ਹਫ਼ਤੇ ਵਿੱਚ 2-3 ਵਾਰ ਇਹ ਇਲਾਜ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਨਿੰਮ ਦੇ ਤੇਲ (3%) ‘ਤੇ ਆਧਾਰਿਤ ਛਿੜਕਾਅ ਵੀ ਟਿੱਡੀਆਂ ਦੀ ਅਬਾਦੀ ਨੂੰ 60% ਤੱਕ ਘਟਾ ਸਕਦੇ ਹਨ।

ਰਸਾਇਣਕ ਨਿਯੰਤਰਣ

ਜੇ ਉਪਲਬਧ ਹੋਵੇ ਤਾਂ ਜੈਵਿਕ ਇਲਾਜਾਂ ਦੇ ਨਾਲ ਬਚਾਓ ਉਪਾਵਾਂ ਦੇ ਨਾਲ ਹਮੇਸ਼ਾਂ ਇਕ ਏਕੀਕ੍ਰਿਤ ਪਹੁੰਚ ਤੇ ਵਿਚਾਰ ਕਰੋ। ਸਾਇਪਰਮੈਥ੍ਰਿਨ ਯੁਕਤ ਛਿੜਕਾਅ ਇਸਦੀ ਰੋਕਥਾਮ ਲਈ ਬਹੁਤ ਅਸਰਦਾਰ ਸਾਬਤ ਹੋ ਚੁਕੇ ਹਨ। ਡਾਇਮੈਥੋਏਟ ਯੁਕਤ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾ ਸਕਦਾਹੈਜਾਂਤਣੇ ਵਿੱਚ ਟੀਕਾ ਵੀ ਲਾਇਆ ਜਾ ਸਕਦਾ ਹੈ। ਫੁੱਲ ਪੈਣ ਤੋਂ ਪਹਿਲਾਂ (ਤਾਂਕਿ ਪਰਾਗ ਕੀਟਾਂ ‘ਤੇ ਮਾੜਾ ਅਸਰ ਨਾ ਪਵੇ) 7 ਦਿਨਾਂ ਦੇ ਫ਼ਰਕ ਨਾਲ਼ ਦੋ ਛਿੜਕਾਵਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

ਇਸਦਾ ਕੀ ਕਾਰਨ ਸੀ

ਅੰਬ ਦੇ ਪੱਤੇ ਦੀਆਂ ਟਿੱਡੀਆਂ ਦਾ ਆਮ ਤੌਰ ‘ਤੇ ਫਾਨੇ ਦੇ ਅਕਾਰ ਦਾ ਸਰੀਰ, ਗੋਲ਼ ਵੱਡਾ ਸਿਰ ਅਤੇ ਗੋਲਾਕਾਰ ਅੱਖਾਂ ਹੁੰਦੀਆਂ ਹਨ। ਬਾਲਗ ਟਿੱਡੀਆਂ ਦਾ ਰੰਗ ਸੁਨਹਿਰੀ ਜਾਂ ਗੂੜ੍ਹਾ ਭੂਰਾ ਹੁੰਦਾ ਹੈ ਅਤੇ ਅਕਾਰ ਵਿੱਚ ਇਹ 4-5 ਮਿਮੀ ਲੰਬੀਆਂ ਹੁੰਦੀਆਂ ਹਨ। ਨਿੰਫ਼ (ਕੀਟ ਦੀ ਅਵਿਕਸਿਤ ਹਾਲਤ) ਪੜਾਅ ਵਿੱਚ ਇਹਨਾਂ ਦਾ ਰੰਗ ਪੀਲਾ-ਭੂਰਾ ਅਤੇ ਅੱਖਾਂ ਲਾਲ ਹੁੰਦੀਆਂ ਹਨ। ਟਿੱਡੀਆਂ ਆਪਣੇ ਆਂਡੇ ਕੱਚੇ ਫੁੱਲਾਂ, ਪੱਤਿਆਂ ਦੀਆਂ ਨਾੜੀਆਂ ਜਾਂ ਪੱਤੇ ਦੀ ਝਿੱਲੀ ਅੰਦਰ ਦਿੰਦੀਆਂ ਹਨ, ਇਹ ਉਹਨਾਂ ਦੀ ਪ੍ਰਜਾਤੀ ਦੇ ਨਿਰਭਰ ਕਰਦਾ ਹੈ। ਆਂਡਿਆਂ ਦੀ ਗਿਣਤੀ 100 ਤੋਂ 200 ਦੇ ਵਿਚਾਲੇ ਹੋ ਸਕਦੀ ਹੈ। ਆਂਡਿਆਂ ਲਈ ਇਹ ਛਾਂਦਾਰ ਅਤੇ ਜ਼ਿਆਦਾ ਨਮੀ ਵਾਲ਼ੀਆਂ ਥਾਵਾਂ ਪਸੰਦ ਕਰਦੀਆਂ ਹਨ। ਬਾਲਗ ਟਿੱਡੀਆਂ ਚੰਗੀਆਂ ਉਡਾਰੂ ਹੋਣ ਕਰਕੇ ਛੇਤੀ ਹੀ ਨੇੜੇ-ਤੇੜੇ ਦੇ ਖੇਤਰ ਵਿੱਚ ਫੈਲ ਜਾਂਦੀਆਂ ਹਨ। ਨਰਸਰੀ ਬੂਟਿਆਂ ਦੀ ਢੋਆ-ਢੁਆਈ ਇਹਨਾਂ ਨੂੰ ਦੂਜੇ ਖੇਤਰਾਂ ਜਾਂ ਬਾਗ਼ਾਂ ਵਿੱਚ ਫੈਲਾ ਸਕਦੀ ਹੈ। ਪੁਰਾਣੇ, ਅਣਗੌਲ਼ੇ ਅਤੇ ਸੰਘਣੇ ਬਾਗ਼ ਇਹਨਾਂ ਦੇ ਵਾਧੇ ਨੂੰ ਸਹਾਰਾ ਦਿੰਦੇ ਹਨ।


ਰੋਕਥਾਮ ਦੇ ਉਪਾਅ

  • ਲਗਾਉਂਦੇ ਸਮੇਂ ਬੂਟਿਆਂ ਵਿੱਚ ਚੌੜੀ ਵਿੱਥ ਰੱਖੋ। ਈਡੀਓਸਕੋਪਸ ਪਰਵਾਰ ਦੇ ਕਿਸੇ ਨਿੰਫ਼ (ਕੀਟ ਦੀ ਅਵਿਕਸਿਤ ਹਾਲਤ) ਜਾਂ ਬਾਲਗ ਦੀ ਪਛਾਣ ਲਈ ਬਾਗ਼ ਦਾ ਬਾਕਾਇਦਾ ਜਾਇਜ਼ਾ ਲਓ। ਉਹ ਕਿਸਮਾਂ ਚੁਣੋ ਜੋ ਟਿੱਡੀਆਂ ਦੇ ਹਮਲੇ ਨਾਲ਼ ਲੜਨ ਦੀ ਤਾਕਤ ਰੱਖਦੀਆਂ ਹਨ। ਪ੍ਰਭਾਵਿਤ ਬੂਟਿਆਂ ਨੂੰ ਦੂਜੇ ਬਾਗ਼ਾਂ ਵਿੱਚ ਨਾ ਲਿਜਾਓ।.

ਪਲਾਂਟਿਕਸ ਡਾਊਨਲੋਡ ਕਰੋ