ਅੰਬ

ਅੰਬ ਦੀ ਗਿਰੀ ਦਾ ਢੋਰਾ

Sternochetus mangiferae

ਕੀੜਾ

ਸੰਖੇਪ ਵਿੱਚ

  • ਸਿੱਲ੍ਹੇ ਘੇਰਿਆਂ ਨਾਲ਼ ਘਿਰੇ ਲਾਲ-ਭੂਰੇ ਦਾਗ਼ ਫਲ਼ਾਂ ‘ਤੇ ਦਿਖਾਈ ਦਿੰਦੇ ਹਨ। ਸੁਨਹਿਰੀ-ਭੂਰੇ ਰੰਗ ਦਾ ਗਾੜ੍ਹਾ ਪਦਾਰਥ ਇਹਨਾਂ ਥਾਵਾਂ ਤੋਂ ਰਿਸਦਾ ਹੈ। ਗੁਟਲੀ ਵਿੱਚ ਛੇਕ ਨਜ਼ਰ ਆਉਂਦੇ ਹਨ ਅਤੇ ਫਲ਼ ਦਾ ਅੰਦਰੂਨੀ ਹਿੱਸਾ ਕਾਲ਼ੇ, ਗਲ਼ੇ-ਸੜੇ ਮਾਦੇ ਵਿੱਚ ਤਬਦੀਲ ਹੋ ਜਾਂਦਾ ਹੈ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਅੰਬ

ਲੱਛਣ

ਪ੍ਰਭਾਵਿਤ ਫਲ਼ ਅਸਾਨੀ ਨਾਲ਼ ਪਛਾਣੇ ਜਾ ਸਕਦੇ ਹਨ ਕਿਉਂਕਿ ਕੀਟਾਂ ਦੇ ਕੀਤੇ ਜ਼ਖ਼ਮ ਅਤੇ ਛੇਕ ਛਿਲਕੇ ਉੱਤੇ ਸਿੱਲ੍ਹੇ ਘੇਰਿਆਂ ਵਿਚਕਾਰ ਘਿਰੇ ਲਾਲ-ਭੂਰੇ ਧੱਬਿਆਂ ਵਜੋਂ ਸਾਫ਼ ਦਿਖਾਈ ਦਿੰਦੇ ਹਨ। ਇਹ ਧੱਬੇ, ਮਾਦਾ ਦੁਆਰਾ ਆਂਡੇ ਦਿੱਤੇ ਜਾਣ ਦੀਆਂ ਥਾਵਾਂ ‘ਤੇ ਹੀ ਹੁੰਦੇ ਹਨ। ਇਹਨਾਂ ਵਿੱਚੋਂ ਇੱਕ ਗਾੜ੍ਹਾ ਸੁਨਹਿਰੀ-ਭੂਰੇ ਰੰਗ ਦਾ ਪਦਾਰਥ ਰਿਸਦਾ ਨਜ਼ਰ ਆਉਂਦਾ ਹੈ। ਲਾਰਵੇ ਆਂਡਿਆਂ ਵਿੱਚੋਂ ਨਿਕਲਦੇ ਹਨ ਅਤੇ ਬੀਜ ਤੱਕ ਪਹੁੰਚਣ ਲਈ ਗੁੱਦੇ ਵਿਚਦੀ ਛੇਕ ਕਰਦੇ ਹਨ। ਗੁਟਲੀ ‘ਤੇ ਛੇਕ ਦਿਖਾਈ ਦਿੰਦੇ ਹਨ ਅਤੇ ਫਲ਼ ਦਾ ਅੰਦਰੂਨੀ ਮਾਦਾ ਕਾਲ਼ਾ ਅਤੇ ਗਲਿਆ-ਸੜਿਆ ਹੋ ਸਕਦਾ ਹੈ। ਨਤੀਜੇ ਵਜੋਂ ਫਲ਼ ਪਹਿਲਾਂ ਹੀ ਡਿੱਗ ਸਕਦਾ ਹੈ ਅਤੇ ਬੀਜਾਂ ਦੇ ਪੁੰਗਰਨ ਦੀ ਤਾਕਤ ਵੀ ਘਟ ਸਕਦੀ ਹੈ। ਦੁਰਲਭ ਮਾਮਲਿਆਂ ਵਿੱਚ, ਮਿਸਾਲ ਵਜੋਂ, ਕੁਝ ਦੇਰੀ ਨਾਲ਼ ਪੱਕਣ ਵਾਲ਼ੀਆਂ ਕਿਸਮਾਂ ਵਿੱਚ ਬਾਲਗ ਕੀਟ ਫਲ਼ ਦੇ ਪਾਰ ਲੰਘ ਜਾਂਦੇ ਹਨ। ਇਸ ਤਰ੍ਹਾਂ ਰਹਿ ਜਾਣ ਵਾਲ਼ੇ ਜ਼ਖ਼ਮ ਦੂਜੀ ਵਾਰ ਦੀ ਲਾਗ ਨੂੰ ਸੱਦਾ ਦਿੰਦੇ ਹਨ ਅਤੇ ਫਲ਼ ਨੂੰ ਤਬਾਹ ਕਰ ਦਿੰਦੇ ਹਨ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਵੀਵਰ ਐਂਟਸ (ਇਕੋਫ਼ੀਲਾ ਸਮਾਰਗਡੀਨਾ) ਦਰਖ਼ਤਾਂ ਤੇ ਰਹਿਣ ਵਾਲ਼ੀਆਂ ਸੰਤਰੀ ਰੰਗ ਦੀਆਂ ਕੀੜੀਆਂ ਹਨ। ਇਹਨਾਂ ਕੀੜੀਆਂ ਨੂੰ ਬਾਲਗ ਢੋਰੇ ਦੀ ਰੋਕਥਾਮ ਲਈ ਬਾਇਓ-ਕੰਟਰੋਲ ਵਜੋਂ ਵਰਤਿਆ ਜਾ ਸਕਦਾ ਹੈ। ਠੰਢੇ ਅਤੇ ਗਰਮ ਇਲਾਜ ਢੋਰੇ ਨੂੰ ਫਲ਼ ਉੱਤੇ ਇਸਦੇ ਜੀਵਨ ਦੇ ਵੱਖ-ਵੱਖ ਪੜਾਵਾਂ ਦੌਰਾਨ ਮਾਰ ਸਕਦੇ ਹਨ। ਕੁਝ ਵਾਇਰਸ ਵੀ ਢੋਰੇ ਦੇ ਲਾਰਵੇ ਨੂੰ ਪ੍ਰਭਾਵਿਤ ਕਰਦੇ ਹਨ।

ਰਸਾਇਣਕ ਨਿਯੰਤਰਣ

ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਡੈਲਟਾਮੈਥ੍ਰਿਨ ਦੇ ਦੋ ਛਿੜਕਾਵਾਂ ਨਾਲ਼ ਇਸਦੀ ਕਾਮਯਾਬ ਰੋਕਥਾਮ ਕੀਤੀ ਜਾ ਸਕਦੀ ਹੈ – ਪਹਿਲਾਂ ਛਿੜਕਾਅ ਜਦੋਂ ਫਲ਼ 2-4 ਸੈਮੀ ਅਕਾਰ ਦੇ ਹੋਣ ਅਤੇ ਦੂਜਾ ਛਿੜਕਾਅ ਇਸ ਤੋਂ 15 ਦਿਨਾਂ ਬਾਅਦ। ਕਾਫ਼ੀ ਤੱਤਾਂ ‘ਤੇ ਆਧਾਰਿਤ ਕੀਟਨਾਸ਼ਕ ਛਿੜਕਾਅ ਇਸਦੀ ਰੋਕਥਾਮ ਲਈ ਬਹੁਤ ਕਾਮਯਾਬ ਹਨ।

ਇਸਦਾ ਕੀ ਕਾਰਨ ਸੀ

ਬਾਲਗ ਢੋਰਾ ਅੰਡਾਕਾਰ ਭੂੰਡ ਹੁੰਦਾ ਹੈ ਜਿਸਦਾ ਲੰਬਾ ਸਿਰ ਨਲੀ ਵਰਗਾ ਲਗਦਾ ਹੈ। ਮਾਦਾ, ਕੱਚੇ (ਹਰੇ) ਤੋਂ ਲੈ ਕੇ ਪੱਕੇ ਫਲ਼ਾਂ ‘ਤੇ ਚਿੱਟੇ ਰੰਗ ਦੇ ਆਂਡੇ ਦਿੰਦੀ ਹੈ। ਇਸਦੇ ਫਲ਼ ਵਿੱਚ ਦਾਖ਼ਲੇ ਵਾਲ਼ੀ ਜਗ੍ਹਾ ‘ਤੇ ਛਿਲਕੇ ਵਿੱਚ ਇੱਕ ਚੀਰ ਹੁੰਦਾ ਹੈ ਜਿੱਥੋਂ ਹਲਕੇ ਭੂਰੇ ਰੰਗ ਦਾ ਪਦਾਰਥ ਰਿਸਦਾ ਹੈ। 5-7 ਦਿਨਾਂ ਬਾਅਦ ਆਂਡਿਆਂ ਵਿੱਚੋਂ 1 ਮਿਮੀ ਲੰਬੇ ਲਾਰਵੇ ਨਿਕਲਦੇ ਹਨ ਅਤੇ ਬੀਜ ਤੱਕ ਪਹੁੰਚਣ ਲਈ ਅੰਬੇ ਦੇ ਗੁੱਦੇ ਵਿੱਚ ਸੁਰੰਗ ਬਣਾਉਂਦੇ ਹਨ। ਆਮ ਤੌਰ ‘ਤੇ ਇੱਕ ਗੁਟਲੀ ਤੋਂ ਇੱਕ ਹੀ ਲਾਰਵਾ ਖ਼ੁਰਾਕ ਲੈਂਦਾ ਹੈ ਪਰ ਕਈ ਵਾਰੀ ਇਹ ਗਿਣਤੀ 5 ਤੱਕ ਵੀ ਹੋ ਸਕਦੀ ਹੈ। ਕੁਝ ਦੁਰਲਭ ਮਾਮਲਿਆਂ ਵਿੱਚ, ਲਾਰਵਾ ਅੰਬ ਦੇ ਗੁੱਦੇ ਵਿੱਚ ਹੀ ਪਿਊਪਾ ਬਣ ਜਾਂਦਾ ਹੈ। ਬਾਲਗ ਆਮ ਤੌਰ ‘ਤੇ ਫਲ਼ ਦੇ ਡਿੱਗ ਜਾਣ ਤੋਂ ਬਾਅਦ ਹੋਂਦ ਵਿੱਚ ਆਉਂਦੇ ਹਨ ਅਤੇ ਅਗਲੇ ਫਲ਼ ਪੈਣ ਤੱਕ ਆਪਣੇ ਰੁਕੇ ਹੋਏ ਵਿਕਾਸ ਦੀ ਹਾਲਤ ਵਿੱਚੋਂ ਗੁਜ਼ਰਦੇ ਹਨ। ਜਦੋਂ ਫਲ਼ ਛੋਟੇ ਮੋਤੀ ਜਿੱਡੇ ਅਕਾਰ ਤੱਕ ਪਹੁੰਚ ਜਾਂਦੇ ਹਨ ਤਾਂ ਇਹ ਫਿਰ ਸਰਗਰਮ ਹੋ ਜਾਂਦੇ ਹਨ, ਪੱਤਿਆਂ ਤੋਂ ਖ਼ੁਰਾਕ ਲੈਂਦੇ ਹਨ ਅਤੇ ਜਿਨਸੀ ਸੰਬੰਧ ਬਣਾਉਂਦੇ ਹਨ। ਕੀਟਾਂ ਦੇ ਦੂਰ ਤੱਕ ਫੈਲਣ ਦੇ ਕਾਰਨ ਫਲ਼ਾਂ, ਬੀਜਾਂ ਅਤੇ ਨਿੱਕੇ ਬੂਟਿਆਂ ਦੀ ਢੋਆ-ਢੁਆਈ, ਅਤੇ ਲਾਰਵਾ,ਪਿਊਪਾ ਜਾਂ ਬਾਲਗ ਕੀਟਾਂਤੋਂ ਪ੍ਰਭਾਵਿਤਬੂਟੇ ਦੇ ਕੱਟੇ ਹੋਏ ਹਿੱਸੇ ਹਨ।


ਰੋਕਥਾਮ ਦੇ ਉਪਾਅ

  • ਬੀਜ ਤੰਦਰੁਸਤ ਬੂਟਿਆਂ ਜਾਂ ਮਨਜ਼ੂਰਸ਼ੁਦਾ ਸਰੋਤਾਂ ਤੋਂ ਲਓ। ਉਹ ਕਿਸਮਾਂ ਉਗਾਓ ਜਿਨ੍ਹਾਂ ਦਾ ਫਲ਼ ਲਾਰਵੇ ਦੁਆਰਾ ਛੇਦੇ ਜਾਣ ਦੇ ਖ਼ਿਲਾਫ਼ ਲੜਨ ਦੀ ਸ਼ਕਤੀ ਰੱਖਦਾ ਹੈ। ਬੀਜ ਗੁਟਲੀ ਵਿੱਚ ਹੋ ਸਕਦੇ ਹਨ ਅਤੇ ਕਿਸੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਮੁਆਇਨਾ ਕੀਤਾ ਜਾ ਸਕਦਾ ਹੈ। ਕੀਟਾਂ ਨੂੰ ਉਹਨਾਂ ਦੇ ਸ਼ਿਕਾਰੀਆਂ ਸਾਹਮਣੇ ਨੰਗਾ ਕਰਨ ਲਈ ਬੂਟਿਆਂ ਦੇ ਆਲੇ-ਦੁਆਲੇ ਦੀ ਮਿੱਟੀ ਨੂੰ ਬਾਕਾਇਦਾ ਗੋਡੀ ਕਰਦੇ ਰਹੋ। ਜ਼ਮੀਨ ‘ਤੇ ਡਿੱਗੇ ਫਲ਼ ਅਤੇ ਗੁਟਲੀਆਂ ਹਟਾ ਦਿਓ। ਫਲ਼ਾਂ ਨੂੰ ਗੁਥਲੀਆਂ ਵਿੱਚ ਪਾਉਣ ਨਾਲ਼ ਕੀਟ ਇਹਨਾਂ ‘ਤੇ ਆਂਡੇ ਨਹੀਂ ਦੇ ਪਾਉਂਦੇ। ਪ੍ਰਭਾਵਿਤ ਬੀਜਾਂ ਜਾਂ ਫਲ਼ ਨੂੰ ਹੋਰ ਥਾਵਾਂ ਜਾਂ ਮੰਡੀ ਵਿੱਚ ਨਾ ਲਿਜਾਓ।.

ਪਲਾਂਟਿਕਸ ਡਾਊਨਲੋਡ ਕਰੋ