Apsylla cistellata
ਕੀੜਾ
ਮਾਦਾ, ਬਸੰਤ ਰੁੱਤ ਵਿੱਚ ਪੱਤਿਆਂ ਦੇ ਹੇਠਲੇ ਪਾਸੇ ਕੇਂਦਰੀ ਨਾੜੀ ਵਿੱਚ ਭੂਰੇ-ਕਾਲ਼ੇ ਰੰਗ ਦੇ ਆਂਡੇ ਦਿੰਦੀ ਹੈ। ਇਸਦੇ ਕਰੀਬ 200 ਦਿਨਾਂ ਬਾਅਦ ਆਂਡਿਆਂ ਵਿੱਚੋਂ ਨਿੰਫ਼ (ਕੀਟ ਦੇ ਜੀਵਨ ਦਾ ਪਹਿਲਾ ਪੜਾਅ) ਨਿਕਲਦੇ ਹਨ ਅਤੇ ਰੇਂਗ ਕੇ ਨੇੜੇ ਦੀ ਡੋਡੀ ਕੋਲ਼ ਚਲੇ ਜਾਂਦੇ ਹਨ ਅਤੇ ਇੱਥੋਂ ਖ਼ੁਰਾਕ ਖਾਂਦੇ ਹਾਂ। ਖ਼ੁਰਾਕ ਖਾਣ ਦੌਰਾਨ ਜੋ ਰਸਾਇਣ ਬੂਟੇ ਦੇ ਟਿਸ਼ੂ ਵਿੱਚ ਧੱਕੇ ਜਾਂਦੇ ਹਨ ਉਹਨਾਂ ਕਰਕੇ ਡੋਡੀਆਂ ਦੀ ਜਗ੍ਹਾ ਹਰੇ ਅਤੇ ਸਖ਼ਤ ਕੋਨ-ਅਕਾਰ ਦੇ ਤਿਣ ਬਣ ਜਾਂਦੇ ਹਨ। ਇਹ ਫੁੱਲ ਪੈਣ ਅਤੇ ਫਲ਼ ਪੈਣ, ਦੋਹਾਂ ਵਿੱਚ ਰੁਕਾਵਟ ਪਾਉਂਦਾ ਹੈ। ਜ਼ਿਆਦਾ ਘਾਤਕ ਹਮਲੇ ਦੀਆਂ ਸ਼ਿਕਾਰ ਟਾਹਣੀਆਂ ਸਿਰੇ ਤੋਂ ਸੁੱਕਣ ਲਗਦੀਆਂ ਹਨ। ਨੁਕਸਾਨ ਆਂਡਿਆਂ ਦੀ ਗਿਣਤੀ ਅਤੇ ਬਾਅਦ ਵਿੱਚ ਹੋਏ ਫੁੱਲਾਂ ਦੇ ਨੁਕਸਾਨ ਤੇ ਨਿਰਭਰ ਕਰਦਾ ਹੈ। ਐਪਸਿਲਾ ਸਿਸਟਲਾਟਾ ਨਾਂ ਦਾ ਕੀਟ ਭਾਰਤ ਅਤੇ ਬੰਗਲਾਦੇਸ਼ ਵਿੱਚ ਕਾਫ਼ੀ ਨੁਕਸਾਨਦਾਇਕ ਮੰਨਿਆ ਗਿਆ ਹੈ।
ਸਿਲੀਕੇਟ ਦੀ ਵੱਧ ਮਿਕਦਾਰ ਵਾਲ਼ੀ ਕਾਰਖ਼ਾਨਿਆਂ ਦੀ ਰੱਖ ਦੀ ਵਰਤੋਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਪ੍ਰਭਾਵਿਤ ਟੂਸਿਆਂ ਅਤੇ ਟਾਹਣੀਆਂ ਦੀ ਕਟਾਈ ਵੀ ਇਹਨਾਂ ਤਿਣਾਂ ਦੀ ਗਿਣਤੀ ਨੂੰ ਘਟਾਉਂਦੀ ਹੈ। ਟਾਹਣੀਆਂ ਦੀ ਕਟਾਈ ਇਸ ਤਰ੍ਹਾਂ ਕਰੋ ਕਿ ਜਿੱਥੇ ਰੋਗ ਦੇ ਲੱਛਣ ਮਿਲਦੇ ਹਨ ਉਸ ਤੋਂ 15-30 ਸੈਮੀ ਵੱਧ ਹਿੱਸਾ ਕੱਟੋ।
ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਬੂਟੇ ‘ਤੇ ਚੜ੍ਹ ਅਤੇ ਹੇਠਾਂ ਉਤਰ ਰਹੇ ਪਿੱਸੂਆਂ ਦੇ ਖ਼ਾਤਮੇ ਲਈ ਸੱਕ ‘ਤੇ ਡਾਇਮੈਥੋਏਟ ਦੀ ਪੇਸਟ (0.03%) ਵਰਤੋ। ਸੱਕ ਵਿੱਚ ਡਾਇਮੈਥੋਏਟ ਦਾ ਟੀਕਾ ਵੀ ਕੰਮ ਕਰ ਸਕਦਾ ਹੈ। ਇਸ ਪਿੱਸੇ ਦੇ ਹਮਲੇ ਦੇ ਪਹਿਲੇ ਪੜਾਅ ‘ਤੇ ਇਸ ਕੀਟਨਾਸ਼ਕ (ਡਾਇਮੈਥੋਏਟ) ਦਾ ਪੱਤਿਆਂ ‘ਤੇ ਕੀਤਾ ਛਿੜਕਾਅ ਵੀ ਵਧੀਆ ਨਤੀਜੇ ਦਿੰਦਾ ਹੈ।
ਬਾਲਗ 3-4 ਮਿਮੀ ਲੰਬੇ ਹੁੰਦੇ ਹਨ ਅਤੇ ਇਹਨਾਂ ਦਾ ਸਿਰ ਅਤੇ ਛਾਤੀ ਭੂਰੀ ਭਾਅ ਵਾਲ਼ੇ ਕਾਲ਼ੇ ਰੰਗ ਦੀ, ਪੇਟ ਹਲਕੇ ਭੂਰੇ ਰੰਗ ਦਾ ਹੁੰਦਾ ਹੈ ਅਤੇ ਖੰਭ ਪਤਲੀ ਝਿੱਲੀ ਦੇ, ਲਚਕੀਲੇ ਹੁੰਦੇ ਹਨ। ਇਹਨਾਂ ਦੇ ਆਂਡਿਆਂ ਨੂੰ ਪੱਤਿਆਂ ਦੀ ਹੇਠਲੀ ਸਤਹ ‘ਤੇ ਮੁੱਖ ਨਾੜੀ ਦੇ ਦੋਵੇਂ ਪਾਸੇ ਅੰਦਰ ਧੱਕਿਆ ਜਾਂਦਾ ਹੈ। ਕਰੀਬ 200 ਦਿਨਾਂ ਬਾਅਦ ਆਂਡਿਆਂ ਵਿੱਚੋਂ ਬੱਚੇ ਨਿਕਲਦੇ ਹਨ ਅਤੇ ਨਿੰਫ਼ ਪਹਿਲੇ-ਪਹਿਲ ਪੀਲੇ-ਜਿਹੇ ਰੰਗ ਦੇ ਹੁੰਦੇ ਹਨ। ਬਾਹਰ ਨਿਕਲਣ ਤੋਂ ਬਾਅਦ ਇਹ ਨੇੜੇ ਦੀ ਲਵੀ ਡੋਡੀ ਵੱਲ ਵਧਦੇ ਹਨ ਅਤੇ ਇਸਦੇ ਸੈੱਲ ਦਾ ਰਸ ਚੂਸਦੇ ਹਨ। ਆਪਣੀ ਖ਼ੁਰਾਕ ਲੈਂਦੇ ਵਕ਼ਤ ਜੋ ਰਸਾਇਣ ਇਹ ਬੂਟੇ ਦੇ ਟਿਸ਼ੂ ਵਿੱਚ ਧੱਕਦੇ ਹਨ ਉਸ ਨਾਲ਼ ਉੱਥੇ ਹਰੇ ਰੰਗ ਦੇ ਕੋਨ-ਅਕਾਰੀ ਤਿਣ ਜਿਹੇ ਬਣ ਜਾਂਦੇ ਹਨ। ਇੱਥੇ ਇਹ ਆਪਣਾ ਜਵਾਨ ਹੋਣ ਤੋਂ ਪਹਿਲਾਂ ਦਾ 6 ਮਹੀਨੇ ਦਾ ਪੜਾਅ ਜਾਰੀ ਰੱਖਦੇ ਹਨ। ਇਹਨਾਂ ਕੋਨ-ਅਕਾਰੀ ਤਿਣਾਂ ਵਿੱਚੋਂ ਬਾਲਗ (ਨੌਜਵਾਨ) ਜ਼ਮੀਨ ‘ਤੇ ਡਿੱਗਦੇ ਹਨ ਜਿੱਥੇ ਇਹ ਆਪਣੇ ਸਰੀਰ ਨੂੰ ਢੱਕਣ ਵਾਲ਼ੀ ਬਚੀ-ਖੁਚੀ ਝਿੱਲੀ ਵੀ ਉਤਾਰ ਦਿੰਦੇ ਹਨ। ਬਾਅਦ ਵਿੱਚ ਇਹ ਵਾਪਸ ਬੂਟੇ ‘ਤੇ ਜਾ ਚੜ੍ਹਦੇ ਹਨ, ਜਿਨਸੀ ਸੰਬੰਧ ਬਣਾਉਂਦੇ ਹਨ ਅਤੇ ਆਂਡੇ ਦਿੰਦੇ ਹਨ।

This page is powered by millions of live Plantix diagnoses. See where ਅੰਬ ਦੇ ਟੂਸੇ ਦਾ ਪਿੱਸੂ (ਸ਼ੂਟ ਸਿਲਿਡ) is spreading — district by district — with Crop Insights, part of Plantix Intelligence.