Cephaleuros virescens
ਹੋਰ
ਪਰਜੀਵੀ ਐਲਗਾ ਸੀ. ਵਿਰੇਸੈਨਸ ਮੁੱਖ ਤੌਰ ਤੇ ਅੰਬ ਅਤੇ ਹੋਰ ਮੇਜਬਾਨਾਂ ਦੇ ਪੱਤਿਆਂ ਨੂੰ ਪ੍ਰਭਾਵਤ ਕਰਦੇ ਹਨ, ਪਰ ਇਹ ਸ਼ਾਖਾਵਾਂ ਅਤੇ ਤਣਿਆਂ ਨੂੰ ਵੀ ਨਿਸ਼ਾਨਾ ਬਣਾ ਸਕਦਾ ਹੈ। ਰੋਗੀ ਪੱਤੇ 2-4 ਮਿਲੀਮੀਟਰ ਵਿਆਸ ਦੇ ਗੋਲ, ਥੋੜੇ ਉਭਰੇ ਹੋਏ, ਹਰੇ ਤੋਂ ਸੰਤਰੀ ਰੰਗ ਦੇ ਧੱਬੇ ਦਿਖਾਉਂਦੇ ਹਨ। ਉਹ ਰੂੰਈਦਾਰ ਵਿਕਾਸ (ਐਲਗੀ ਦੇ ਬੀਜਾਣੂ) ਅਤੇ ਅਸਪੱਸ਼ਟ ਕਿਨਾਰਿਆਂ ਤੋਂ ਪਛਾਣੇ ਜਾਂਦੇ ਹਨ। ਉਹ ਧੱਬੇਦਾਰ ਖੇਤਰਾਂ ਨਾਲ ਜੁੜ ਸਕਦੇ ਹਨ। ਛੋਟੇ ਤਣਿਆਂ ਵਿਚ, ਜੋ ਕਿ ਰੋਗਾਣੂਆਂ ਲਈ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ, ਸੀ. ਵਿਰੇਸੈਨਸ ਤਣੇ ਵਿਚ ਤਰੇੜਾਂ ਦਾ ਪਾ ਸਕਦੇ ਹਨ, ਜਿਸ ਦੇ ਬਾਅਦ ਉਹ ਸੋਕੇ ਵੱਲ ਵੱਧਦੇ ਹਨ। ਬਹੁਤ ਸਾਰੇ ਰੁੱਖਾਂ 'ਤੇ, ਨੀਵੀਆਂ ਸ਼ਾਖਾਵਾਂ ਦੇ ਪੱਤੇ ਸਭ ਤੋਂ ਭੈੜੇ ਲੱਛਣਾਂ ਨੂੰ ਦਰਸਾਉਂਦੇ ਹਨ। ਪੱਤੀ ਦੇ ਸ਼ੈਲਾਵੀ ਧੱਬੇ ਆਮ ਤੌਰ ਤੇ ਉੱਚ ਤਾਪਮਾਨ, ਬਾਰਸ਼ ਦੇ ਖੇਤਰਾਂ ਅਤੇ ਘੱਟ ਵਿਕਾਸ ਵਾਲੇ ਪੌਦਿਆਂ ਵਿੱਚ ਹੁੰਦੇ ਹਨ।
ਜਦੋਂ ਬਿਮਾਰੀ ਘੱਟ ਹੁੰਦੀ ਹੈ, ਤਾਂ ਧੱਬੇਦਾਰ ਪੱਤਿਆਂ ਦੇ ਨਾਲ-ਨਾਲ ਬੀਮਾਰ ਸ਼ਾਖਾਵਾਂ ਨੂੰ ਹਟਾ ਕੇ ਉਨ੍ਹਾਂ ਨੂੰ ਨਸ਼ਟ ਕਰੋ। ਇਸ ਤੋਂ ਇਲਾਵਾ, ਧਰਤੀ ਤੇ ਪਈਆਂ ਪ੍ਰਭਾਵਿਤ ਪੱਤਿਆਂ ਨੂੰ ਇਕੱਠਾ ਕਰੋ ਅਤੇ ਨਸ਼ਟ ਕਰੋ। ਜਦੋਂ ਸ਼ੈਲਾਵੀ ਪੱਤੀ ਦੇ ਧੱਬੇ ਗੰਭੀਰ ਹੁੰਦੇ ਹਨ, ਤਾਂ ਬਾਰਡੀਅਕਸ ਦੇ ਮਿਸ਼ਰਣ ਜਾਂ ਹੋਰ ਤਾਂਬੇ ਵਾਲੇ ਉਤਪਾਦਾਂ ਦੀ ਸਪਰੇ ਕਰੋ। ਗਰਮੀਆਂ ਦੇ ਸ਼ੁਰੂ ਤੋਂ ਪਤਝੜ ਦੇ ਅੰਤ ਤੱਕ ਹਰ 2 ਹਫ਼ਤੇ ਸਪਰੇ ਨੂੰ ਲਾਗੂ ਕਰਨਾ ਚਾਹੀਦਾ ਹੈ।
ਜੇਕਰ ਉਪਲੱਬਧ ਹੋਵੇ ਤਾਂ ਜੈਵਿਕ ਇਲਾਜਾਂ ਦੇ ਨਾਲ ਹਮੇਸ਼ਾ ਰੋਕੂ ਉਪਾਵਾਂ ਦੇ ਇਕੱਠੇ ਹੀ ਵਿਚਾਰ ਕਰੋ। ਜੇਕਰ ਰਸਾਇਣਕ ਰੋਕਥਾਮ ਦੀ ਲੋੜ ਹੋਵੇ ਤਾਂ ਤਾਂਬੇ ਵਾਲੀ ਉੱਲੀਨਾਸ਼ਕ ਸਪ੍ਰੇਆਂ ਦੀ ਵਰਤੋਂ ਕਰੋ।
ਅਲਗਲ ਪੱਤੀ ਦੇ ਧੱਬੇ ਜ਼ਿਆਦਾਤਰ ਉੱਚ ਤਾਪਮਾਨ ਅਤੇ ਬਾਰਸ਼ਾਂ ਦੇ ਸਥਾਨਾਂ ਵਿੱਚ, ਅਤੇ ਜਿੱਥੇ ਮੇਜਬਾਨ ਪੌਦਿਆਂ ਦਾ ਵਾਧਾ ਨਹੀਂ ਹੁੰਦਾ, ਉੱਥੇ ਦਿਖਾਈ ਦਿੰਦੇ ਹਨ। ਮਾੜਾ ਪੋਸ਼ਣ, ਘਟੀਆ ਮਿੱਟੀ ਦੀ ਨਿਕਾਸੀ ਅਤੇ ਬਹੁਤ ਜ਼ਿਆਦਾ ਜਾਂ ਬਹੁਤ ਘੱਟ ਛਾਂ ਵਾਲੇ ਹਾਲਾਤ ਅਜਿਹੀ ਬੀਮਾਰੀ ਪੈਦਾ ਹੋਣ ਦਾ ਕਾਰਨ ਬਣਦੇ ਹਨ। ਬੀਜਾਣੂਆਂ ਨੂੰ ਪੈਦਾ ਹੌਣ ਲਈ ਪਾਣੀ ਦੀ ਲੋੜ ਹੁੰਦੀ ਹੈ। ਉਹ ਮੀਂਹ ਦੇ ਛਿੱਟੇ ਜਾਂ ਹਵਾ ਰਾਹੀ ਰੁੱਖਾਂ ਵਿਚ ਫੈਲਦੇ ਹਨ। ਸੀ. ਵਿਰੇਸੈਨਸ ਆਪਣੇ ਮੇਜ਼ਬਾਨਾਂ ਦੇ ਪਾਣੀ ਅਤੇ ਖਣਿਜ ਲੂਣਾਂ ਨੂੰ ਲੈ ਲੈਂਦੇ ਹਨ, ਪਾਣੀ ਦੇ ਪਰਜੀਵੀ ਦੇ ਤੌਰ ਤੇ ਵਿਖਾਉਂਦੇ ਹੋਏ। ਸ਼ੈਲਾਵੀ ਵਿਕਾਸ ਪੱਤਿਆਂ ਨੂੰ ਉਦੋਂ ਤੱਕ ਢੱਕਦਾ ਹੈ ਜਦੋਂ ਤੱਕ ਉਹ ਝੜ ਨਹੀਂ ਜਾਂਦਾ। ਮੀਂਹ ਰਾਹੀਂ ਛੋਟੀ ਸਤਹੀ ਬਸਤੀਆਂ ਹਟਾਈਆਂ ਜਾ ਸਕਦੀਆਂ ਹਨ। ਜ਼ਖ਼ਮਾਂ ਰਾਹੀਂ ਪੱਤੀਆਂ ਵਿੱਚ ਦਾਖਲ ਹੋਣ ਵਾਲੇ ਬੀਜਾਣੂ ਹੀ ਨੁਕਸਾਨ ਕਰਦੇ ਹਨ। ਬਿਨਾ ਜ਼ਖਮ ਸੱਖਤ ਸਤ੍ਹਾ ਦੇ ਪ੍ਰਵੇਸ਼ ਲਈ ਕੋਈ ਸਬੂਤ ਨਹੀਂ ਹੈ।

This page is powered by millions of live Plantix diagnoses. Explore the live agronomic intelligence behind this page with Plantix Intelligence.