ਨਿੰਬੂ-ਸੰਤਰਾ ਆਦਿ (ਸਿਟ੍ਰਸ)

ਮੈਗਨੀਜ ਦੀ ਘਾਟ

Manganese Deficiency

ਘਾਟ

ਸੰਖੇਪ ਵਿੱਚ

  • ਨਵੇਂ ਪੱਤਿਆਂ ਦੀਆਂ ਨਸਾਂ ਵਿੱਚ ਅਜੀਬੋ-ਗਰੀਬ, ਖਿੰਡੇ ਹੋਏ, ਹਲਕੇ ਹਰੇ ਤੋਂ ਪੀਲੇ ਰੰਗ ਦੇ ਧੱਬੇ ਬਣ ਜਾਂਦੇ ਹਨ। ਕਲੋਰੋਟਿਕ ਖੇਤਰਾਂ ਵਿੱਚ ਛੋਟੇ ਨੇਕ੍ਰੋਟਿਕ ਜਖਮ ਵਿਕਸਿਤ ਹੁੰਦੇ ਹਨ। ਜੇਕਰ ਸੋਧਿਆ ਨਾ ਜਾਵੇ ਤਾਂ ਭੂਰੇ ਨੇਕ੍ਰੋਟਿਕ ਧੱਬੇ ਪੱਤੇ ‘ਤੇ ਦਿਖਾਈ ਦੇ ਸਕਦੇ ਹਨ, ਅਤੇ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਣ ਤੇ ਪੱਤੇ ਭੂਰੇ ਹੋ ਜਾਂਦੇ ਹਨ ਅਤੇ ਸੁੱਕ ਜਾਂਦੇ ਹਨ।.

ਵਿੱਚ ਵੀ ਪਾਇਆ ਜਾ ਸਕਦਾ ਹੈ

59 ਫਸਲਾਂ
ਬਦਾਮ
ਸੇਬ
ਖੜਮਾਨੀ
ਕੇਲਾ
ਹੋਰ ਜ਼ਿਆਦਾ

ਨਿੰਬੂ-ਸੰਤਰਾ ਆਦਿ (ਸਿਟ੍ਰਸ)

ਲੱਛਣ

ਇਸ ਦੇ ਲੱਛਣ ਹੋਰਨਾਂ ਪੌਸ਼ਟਿਕ ਕਮੀਆਂ ਤੋਂ ਘੱਟ ਨਾਜ਼ੁਕ ਹੁੰਦੇ ਹਨ ਅਤੇ ਸੰਦੇਹ ਹੋਣ ਤੇ ਫਸਲ 'ਤੇ ਬਹੁਤ ਨਿਰਭਰ ਕਰਦੇ ਹਨ। ਮੈਗਨੀਜ ਦੀ ਘਾਟ ਵਾਲੇ ਪੌਦਿਆਂ ਦੇ ਪੱਤਿਆਂ ਵਿੱਚ ਮੱਧ ਅਤੇ ਉੱਪਰ (ਨਵੇਂ) ਪੱਤਿਆਂ ਦੀਆਂ ਨਸਾਂ ਹਰੀਆਂ ਰਹਿੰਦੀਆਂ ਹਨ ਜਦ ਕਿ ਪੱਤੇ ਦੀ ਬਾਕੀ ਦੀ ਸਤ੍ਹ ਪਹਿਲਾਂ ਹਲਕੀ ਹਰੀ ਹੋ ਜਾਂਦੀ ਹੈ ਅਤੇ ਫਿਰ ਅਜੀਬੋ-ਗਰੀਬ ਹਲਕੇ ਹਰੇ ਤੋਂ ਪੀਲੇ ਰੰਗ ਦੇ ਧੱਬੇ ਵਿਕਸਿਤ ਕਰਦੀ ਹੈ (ਇੰਟਰਵਿਏਲ ਕਲੋਰੋਸਿਸ)। ਸਮੇਂ ਦੇ ਨਾਲ, ਛੋਟੇ ਨੇਕ੍ਰੋਟਿਕ ਜਖਮ ਕਲੋਰੋਟਿਕ ਟਿਸ਼ੂਆਂ 'ਤੇ ਵਿਕਸਿਤ ਹੋ ਜਾਂਦੇ ਹਨ, ਖਾਸ ਕਰਕੇ ਕਿਨਾਰਿਆਂ ਅਤੇ ਨੋਕ (ਨੋਕ ਦਾ ਜਲਣਾ) ਦੇ ਨੇੜੇ। ਪੱਤਿਆਂ ਦਾ ਆਕਾਰ ਛੋਟਾ ਹੋਣਾ, ਬੇਢੰਗੇ ਹੋਣਾ ਅਤੇ ਪੱਤਿਆਂ ਦੇ ਕਿਨਾਰਿਆਂ ਦਾ ਮੁੜਨਾ ਇਸ ਦੇ ਹੋਰ ਸੰਭਾਵੀ ਲੱਛਣ ਹਨ। ਜੇਕਰ ਸੋਧਿਆ ਨਾ ਜਾਵੇ ਤਾਂ ਭੂਰੇ ਨੇਕ੍ਰੋਟਿਕ ਧੱਬੇ ਪੱਤੇ ‘ਤੇ ਵਿਕਸਤ ਹੋ ਸਕਦੇ ਹਨ, ਅਤੇ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਣ ਤੇ ਪੱਤੇ ਭੂਰੇ ਹੋ ਜਾਂਦੇ ਹਨ ਅਤੇ ਸੁੱਕ ਜਾਂਦੇ ਹਨ। ਇਸ ਨੂੰ ਮੈਗਨੀਸ਼ੀਅਮ ਦੀ ਕਮੀ ਨਾਲ ਨਾ ਉਲਝਾਓ, ਜਿਸ ਦੇ ਲੱਛਣ ਇਕੋ ਜਿਹੇ ਹੁੰਦੇ ਹਨ ਪਰ ਉਹ ਪੁਰਾਣੇ ਪੱਤਿਆਂ' ਤੇ ਪਹਿਲਾਂ ਵਿਕਸਿਤ ਹੁੰਦੇ ਹਨ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਪੌਸ਼ਟਿਕ ਤੱਤਾਂ ਅਤੇ ਮਿੱਟੀ ਦੀ ਪੀ. ਐਚ. ਨੂੰ ਸੰਤੁਲਿਤ ਕਰਨ ਲਈ ਖਾਦ, ਜੈਵਿਕ ਖਾਦ ਜਾਂ ਕੰਪੋਸਟ ਦੀ ਵਰਤੋਂ ਕਰੋ। ਇਨ੍ਹਾਂ ਵਿੱਚ ਜੈਵਿਕ ਪਦਾਰਥ ਸ਼ਾਮਿਲ ਹੁੰਦੇ ਹਨ ਜੋ ਮਿੱਟੀ ਦੀ ਹਿਊਮਸ ਸਮੱਗਰੀ ਅਤੇ ਇਸ ਦੇ ਪਾਣੀ ਸੰਭਾਲਣ ਦੀ ਸਮਰੱਥਾ ਨੂੰ ਵਧਾਉਂਦੇ ਹਨ ਅਤੇ ਪੀ.ਐਚ. ਨੂੰ ਕੁਝ ਹੱਦ ਤੱਕ ਘੱਟ ਕਰਦੇ ਹਨ।

ਰਸਾਇਣਕ ਨਿਯੰਤਰਣ

  • ਮੈਂਗਨੀਜ਼ (ਐਮ.ਐਨ.) ਵਾਲੀ ਖਾਦ ਦੀ ਵਰਤੋਂ ਕਰੋ।
  • ਉਦਾਹਰਣ ਵਜੋਂ: ਮੈਂਗਨੀਜ਼ ਸਲਫੇਟ (ਐਮ.ਐਨ. 30.5%) ਆਮ ਤੌਰ 'ਤੇ ਮਿੱਟੀ ਅਤੇ ਪੱਤਿਆਂ ਦੀ ਵਰਤੋਂ ਲਈ ਵਰਤੇ ਜਾਂਦੇ ਹਨ। - ਆਪਣੀ ਮਿੱਟੀ ਅਤੇ ਫਸਲ ਲਈ ਸਭ ਤੋਂ ਵਧੀਆ ਉਤਪਾਦ ਅਤੇ ਖੁਰਾਕ ਜਾਨਣ ਲਈ ਆਪਣੇ ਖੇਤੀ ਸਲਾਹਕਾਰ ਨਾਲ ਸਲਾਹ ਕਰੋ।
    ਹੋਰ ਸਿਫਾਰਸ਼ਾਂ : - ਆਪਣੀ ਫਸਲ ਦੇ ਉਤਪਾਦਨ ਨੂੰ ਅਨੁਕੂਲ ਬਣਾਉਣ ਲਈ ਫਸਲਾਂ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਇਸਦਾ ਕੀ ਕਾਰਨ ਸੀ

ਮੈਗਨੀਜ (Mn) ਦੀ ਘਾਟ ਇੱਕ ਵਿਆਪਕ ਸਮੱਸਿਆ ਹੈ, ਜੋ ਅਕਸਰ ਰੇਤਲੀ ਮਿੱਟੀ, ਜੈਵਿਕ ਮਿੱਟੀ ਜਿਸਦੀ ਪੀ.ਐਚ. ਮਾਤਰਾ 6 ਤੋਂ ਵੱਧ ਹੁੰਦੀ ਹੈ ਅਤੇ ਮੌਸਮੀ ਮਿੱਟੀ, ਖੁਸ਼ਕ ਮਿੱਟੀ ਵਿੱਚ ਪਾਈ ਜਾਂਦੀ ਹੈ। ਇਸ ਦੇ ਉਲਟ, ਜਿਆਦਾ ਤੇਜ਼ਾਬੀ ਮਿੱਟੀ ਇਸ ਪੋਸ਼ਕ ਤੱਤ ਦੀ ਉਪਲੱਬਧਤਾ ਨੂੰ ਵਧਾਉਂਦੀ ਹੈ। ਖਾਦਾਂ ਦੀ ਜ਼ਿਆਦਾ ਜਾਂ ਅਸੰਤੁਲਿਤ ਵਰਤੋਂ ਦੇ ਨਤੀਜੇ ਵਜੋਂ ਸੁਖਮ ਪੌਸ਼ਟਿਕ ਤੱਤਾਂ ਨੂੰ ਪੌਦਿਆਂ ਦੇ ਲਈ ਉਪਲੱਬਧ ਹੋਣ ਲਈ ਮੁਕਾਬਲਾ ਕਰਨਾ ਪੈ ਸਕਦਾ ਹੈ। ਮੈਗਨੀਜ ਪ੍ਰਕਾਸ਼ ਸੰਸ਼ਲੇਸ਼ਣ ਅਤੇ ਨਾਈਟਰੇਟ ਐਸੀਮੀਲੇਸ਼ਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਲੋਹ, ਬੋਰਾਨ ਅਤੇ ਕੈਲਸ਼ੀਅਮ ਵਾਂਗ, ਮੈਗਨੀਜ ਪੌਦੇ ਦੇ ਅੰਦਰ ਸਥਿਰ ਹੀ ਰਹਿੰਦਾ ਹੈ, ਜੋ ਕਿ ਜਿਆਦਾਤਰ ਹੇਠਲੇ ਪੱਤਿਆਂ ‘ਤੇ ਇਕੱਠਾ ਹੋਇਆ ਹੁੰਦਾ ਹੈ। ਇਹ ਦੱਸਦਾ ਹੈ ਕਿ ਕਿਉਂ ਲੱਛਣ ਪਹਿਲਾਂ ਨਵੇਂ ਪੱਤਿਆਂ ਤੇ ਵਿਕਸਿਤ ਹੁੰਦੇ ਹਨ। ਫਸਲਾਂ ਜੋ ਮੈਗਨੀਜ ਦੀ ਕਮੀ ਲਈ ਉੱਚ ਤੌਰ ‘ਤੇ ਸੰਵੇਦਨਸ਼ੀਲ ਅਤੇ ਪੌਸ਼ਟਿਕ ਤੱਤਾਂ ਵਾਲੀ ਖਾਦ ਦੇ ਪ੍ਰਤੀ ਸਕਾਰਾਤਮਕ ਹਨ, ਉਹ ਹਨ: ਅਨਾਜ, ਫਲ਼ੀਦਾਰ, ਗਿੜਕਾਂ ਵਾਲੇ ਫਲ, ਪਾਮ ਫਸਲਾਂ, ਸਿਟਰਸ, ਸ਼ੂਗਰ ਬੀਟ ਅਤੇ ਕੈਨੋਲਾ, ਹੋਰ।


ਰੋਕਥਾਮ ਦੇ ਉਪਾਅ

  • ਪੌਸ਼ਟਿਕ ਤੱਤਾਂ ਦੇ ਚੰਗੀ ਤਰ੍ਹਾਂ ਸੌਖੇ ਜਾਣ ਲਈ ਮਿੱਟੀ ਦਾ ਪੀ.ਐਚ ਚੈੱਕ ਕਰੋ ਅਤੇ ਲੋੜ ਪੈਣ 'ਤੇ ਇਸਦੀ ਸਹੀ ਸੀਮਾ ਪ੍ਰਾਪਤ ਕਰੋ। ਖੇਤਾਂ ਵਿੱਚ ਨਿਕਾਸ ਲਈ ਚੰਗੀ ਯੋਜਨਾ ਬਣਾਓ ਅਤੇ ਫਸਲਾਂ ਨੂੰ ਜ਼ਿਆਦਾ ਪਾਣੀ ਨਾ ਦਿਓ। ਮਿੱਟੀ ਦੀ ਨਮੀ ਨੂੰ ਬਣਾਈ ਰੱਖਣ ਲਈ ਜੈਵਿਕ ਪਦਾਰਥਾਂ ਦੀ ਪਰਤ ਦੀ ਵਰਤੋਂ ਕਰੋ। ਹਮੇਸ਼ਾ ਯਾਦ ਰੱਖੋ ਕਿ ਸਿਰਫ ਇੱਕ ਸੰਤੁਲਿਤ ਖਾਦ ਦਾ ਉਪਯੋਗ ਹੀ ਪੌਦਿਆਂ ਨੂੰ ਵਧੀਆ ਸਿਹਤ ਦੇ ਸਕਦਾ ਹੈ ਅਤੇ ਇਸ ਦੀ ਉਪਜ ਨੂੰ ਵਧਾ ਸਕਦਾ ਹੈ।.

ਪਲਾਂਟਿਕਸ ਡਾਊਨਲੋਡ ਕਰੋ