ਅੰਬ

ਅੰਬ ਦੀ ਮਿੱਜ

Procontarinia

ਕੀੜਾ

5 mins to read

ਸੰਖੇਪ ਵਿੱਚ

  • ਛੋਟੇ, ਤਿਣ ਵਰਗੇ ਨਿਸ਼ਾਨ ਪੱਤਿਆਂ, ਡੋਡੀਆਂ, ਟਾਹਣੀਆਂ ਅਤੇ ਕੱਚੇ ਫਲ਼ਾਂ ਨੂੰ ਢਕ ਲੈਂਦੇ ਹਨ। ਪੱਤਿਆਂ ਦੇ ਹੇਠਾਂ ਅਤੇ ਫਲ਼ ਦੇ ਤਣੇ ਤੇ ਛੇਦ। ਵਿਗੜੇ ਆਕਾਰ ਦੇ ਪੱਤੇ ਜੋ ਕਿ ਸਮੇਂ ਤੋਂ ਪਹਿਲਾਂ ਡਿੱਗ ਸਕਦੇ ਹਨ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਅੰਬ

ਲੱਛਣ

ਲੱਛਣ ਆਮ ਤੌਰ ‘ਤੇ ਪੱਤਿਆਂ ‘ਤੇ ਦਿਖਾਈ ਦਿੰਦੇ ਹਨ, ਪਰ ਕਈ ਵਾਰ ਡੋਡੀਆਂ, ਫੁੱਲਾਂ ਅਤੇ ਕੱਚੇ ਫਲ਼ਾਂ ‘ਤੇ ਵੀ ਦਿਖਾਈ ਦਿੰਦੇ ਹਨ। ਮਿੱਜ ਹਮਲੇ ਤੋਂ ਪ੍ਰਭਾਵਿਤ ਹਿੱਸੇ ਉੱਭਰੇ ਹੋਏ ਤਿਣ ਅਤੇ ਛਾਲਿਆਂ ਨਾਲ਼ ਢਕੇ ਜਾਂਦੇ ਹਨ। ਹਰ ਤਿਣ ਜਾਂ ਛਾਲਾ ਅਕਾਰ ਵਿੱਚ 3-4 ਮਿਮੀ ਹੁੰਦਾ ਹੈ ਅਤੇ ਇਸ ਵਿੱਚ ਇੱਕ ਪੀਲੇ ਰੰਗ ਦਾ ਲਾਰਵਾ ਹੁੰਦਾ ਹੈ ਜੋ ਬੂਟੇ ਦੇ ਟਿਸ਼ੂ ਖਾਂਦਾ ਹੈ। ਸ਼ੁਰੂ ਦੇ ਪੜਾਵਾਂ ਵਿੱਚ ਆਂਡਿਆਂ ਵਾਲ਼ੀ ਜਗ੍ਹਾ ਇੱਕ ਛੋਟੇ ਲਾਲ ਧੱਬੇ ਵਰਗੀ ਲੱਗਦੀ ਹੈ। ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਪੱਤਿਆਂ ਦਾ ਅਕਾਰ ਵਿਗੜ ਸਕਦਾ ਹੈ,ਫ਼ੋਟੋਸਿੰਥਸਿਸ (ਬੂਟਿਆਂ ਦਾ ਸੂਰਜ ਦੀ ਰੌਸ਼ਨੀ ਨਾਲ਼ ਆਪਣੀ ਖ਼ੁਰਾਕ ਤਿਆਰ ਕਰਨਾ) ਦੇ ਵਿੱਚ ਕਮੀ ਨਜ਼ਰ ਆਉਂਦੀ ਹੈ ਅਤੇ ਇਹ ਸਮੇਂ ਤੋਂ ਪਹਿਲਾਂ ਝੜ ਜਾਂਦੇ ਹਨ। ਹਮਲਾ-ਗ੍ਰਸਤ ਫੁੱਲ ਖਿੜਨ ਵਿੱਚ ਨਾਕਾਮ ਰਹਿੰਦੇ ਹਨ। ਪੱਤਿਆਂ ਦੇ ਹੇਠਲੇ ਪਾਸੇ ਲਾਰਵੇ ਦੇ ਬਾਹਰ ਜਾਣ ਵਾਲ਼ੇ ਛੇਕ ਬਣੇ ਰਹਿ ਜਾਂਦੇ ਹਨ। ਇਹ ਜ਼ਖ਼ਮ ਜਾਂ ਛੇਕ ਦੂਜੀ ਵਾਰ ਦੀ ਲਾਗ ਦਾ ਕਾਰਨ ਬਣ ਸਕਦੇ ਹਨ। ਕੱਚੇਫਲ਼ਾਂ ਦੇ ਤਣਿਆਂ ਦੇ ਮੁੱਢਾਂਵਿੱਚ ਵੀ ਇਸ ਤਰ੍ਹਾਂ ਦੇ ਛੇਕ ਵੇਖਣ ਨੂੰ ਮਿਲਦੇ ਹਨ। ਬੁਰੀ ਤਰ੍ਹਾਂ ਪ੍ਰਭਾਵਿਤ ਕਰੂੰਬਲਾਂ ਅਤੇ ਟਾਹਣੀਆਂ ਨੂੰ ਫੁੱਲ ਤਕਰੀਬਨ ਬਿਲਕੁਲ ਹੀ ਨਹੀਂ ਪੈਂਦੇ ਜਿਸ ਕਾਰਨ ਪੈਦਾਵਾਰ ਕਾਫ਼ੀ ਘਟ ਜਾਂਦੀ ਹੈ।

Recommendations

ਜੈਵਿਕ ਨਿਯੰਤਰਣ

ਪਤਝੜੀ ਕੀਟ, ਟੈਟ੍ਰਾਸਟੀਕਸ, ਇਸਦੇ ਲਾਰਵੇ ਦਾ ਸ਼ਿਕਾਰ ਕਰਦਾ ਹੈ ਇਸ ਲਈ ਇਸਨੂੰ ਵੀ ਰੋਕਥਾਮ ਲਈ ਵਰਤਿਆ ਜਾ ਸਕਦਾ ਹੈ।ਇਸਦੇ ਹੋਰ ਦੁਸ਼ਮਣ ਪਲੈਟੀਗਾਸਟਰਅਤੇ ਅਪਰੋਸਟੋਸਿਟਸ ਅਤੇ ਸਿਸਟਸਿਸ ਡੇਸੀਨਿਊਰੇ ਪਰਵਾਰਾਂ ਵਿੱਚੋਂ ਹਨ। ਬੂਟੇ ਦੀ ਛਤਰੀ ‘ਤੇ ਨਿੰਮ ਦੀ ਗਿਟਕ ਦੇ ਤੇਲ ਦਾ ਛਿੜਕਾਅ ਕਰੋ।

ਰਸਾਇਣਕ ਨਿਯੰਤਰਣ

ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਕਾਰਨ ਕੀਟਾਂ ਵਿੱਚ ਇਹਨਾਂ ਨਾਲ਼ ਲੜਨ ਦੀ ਤਾਕਤ ਆ ਸਕਦੀ ਹੈ ਅਤੇ ਇਸ ਨਾਲ਼ ਇਹਨਾਂ ਕੁਦਰਤੀ ਦੁਸ਼ਮਣ ਵੀ ਮਰ ਸਕਦੇ ਹਨ। ਫੁੱਲਾਂ ਦੀਆਂ ਡੋਡੀਆਂ ਖੁੱਲ੍ਹਣ ਦੇ ਪੜਾਅ ‘ਤੇ 0.05% ਫ਼ੈਨੀਟ੍ਰੋਥੀਮ ਅਤੇ 0.045% ਡਾਇਮੈਥੋਏਟ ਦਾ ਛਿੜਕਾਅ ਇਸ ਕੀਟ ਦੀ ਰੋਕਥਾਮ ਲਈ ਅਸਰਦਾਰ ਸਾਬਤ ਹੋ ਸਕਦਾ ਹੈ। ਪੱਤਿਆਂ ਉੱਤੇ,ਪਾਣੀ ਵਿੱਚ ਮਿਲਾ ਕੇ, ਕੀਤਾ ਬਾਇਫ਼ੈਨਥ੍ਰਿਨ (70 ਮਿਲੀ/100ਲੀ.) ਦਾ ਛਿੜਕਾਅ ਵੀ ਵਧੀਆ ਨਤੀਜੇ ਦਿੰਦਾ ਹੈ। ਛਿੜਕਾਅ ਨੂੰ 7-10 ਦਿਨਾਂ ਦੇ ਫ਼ਰਕ ਨਾਲ਼, ਫੁੱਲ ਪੈਣ ਤੋਂ ਫਲ਼ ਦੇ ਮੋਤੀ ਜਿੱਡੇ ਅਕਾਰ ਦੇ ਹੋ ਜਾਣ ਤੱਕ ਕਰਦੇ ਰਹਿਣਾ ਚਾਹੀਦਾ ਹੈ। ਡਾਇਮੈਥੋਏਟ ਵਾਲ਼ੀਆਂ ਦਵਾਈਆਂ ਵੀ ਇਸ ਕੀਟ ਦੀ ਅਬਾਦੀ ਘਟਾਉਣ ਲਈ ਵਰਤੀਆਂ ਗਈਆਂ ਹਨ।

ਇਸਦਾ ਕੀ ਕਾਰਨ ਸੀ

ਮਿੱਜ ਦੀਆਂ ਵੱਖ-ਵੱਖ ਪ੍ਰਜਾਤੀਆਂ ਵੱਖ-ਵੱਖ ਲੱਛਣ ਦਿਖਾਉਂਦੀਆਂ ਹਨ। ਬਾਲਗ ਮਿੱਜ ਅਕਾਰ ਵਿੱਚ 1-2 ਮਿਮੀ ਹੁੰਦੇ ਹਨ ਅਤੇ ਜਨਮ ਤੋਂ 24 ਘੰਟਿਆਂ ਬਾਅਦ ਜਿਨਸੀ ਸਬੰਧ ਬਣਾ ਕੇ ਅਤੇ ਆਂਡੇ ਦੇ ਕੇ ਮਰ ਜਾਂਦੇ ਹਨ। ਆਂਡੇ ਬੂਟੇ ਦੇ ਤਕਰੀਬਨ ਹਰ ਹਿੱਸੇ ‘ਤੇ ਲਾਹੇ ਜਾਂਦੇ ਹਨ ਪਰ ਇਹ ਮੁੱਖ ਤੌਰ ‘ਤੇ ਪੱਤਿਆਂ ‘ਤੇ ਮਿਲਦੇ ਹਨ। ਜਦੋਂ ਉਹ ਆਂਡਿਆਂ ‘ਚੋਂ ਨਿੱਕਲਦੇ ਹਨ ਤਾਂ ਲਾਰਵੇ ਟਿਸ਼ੂਆਂ ਵਿੱਚ ਦਾਖ਼ਲ ਹੋ ਕੇ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਨੁਕਸਾਨ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਹਿੱਸੇ ‘ਤੇ ਹਮਲਾ ਕਰ ਰਹੇ ਹਨ। ਫੁੱਲ, ਜਿਸ ਤੋਂ ਉਹ ਖ਼ੁਰਾਕ ਲੈਂਦੇ ਹਨ, ਸੁੱਕ ਜਾਂਦੇ ਹਨ ਅਤੇ ਬਹੁਤ ਜ਼ਿਆਦਾ ਖਾਧੇ ਜਾਣ ਮਗਰੋਂ ਝੜ ਜਾਂਦੇ ਹਨ। ਵੱਡੇ ਹੋ ਕੇ ਲਾਰਵੇ ਜ਼ਮੀਨ ‘ਤੇ ਡਿੱਗ ਪੈਂਦੇ ਹਨ ਜਿੱਥੇ ਉਹ ਆਪਣੇ ‘ਪਿਊਪਾ’ ਪੜਾਅ ਵਿੱਚ ਦਾਖ਼ਲ ਹੁੰਦੇ ਹਨ। ਬਾਲਗਾਂ ਦਾ ਨਿੱਕਲਣਾ ਦੁਪਹਿਰ ਤੋਂ ਬਾਅਦ ਹੁੰਦਾ ਹੈ ਜਿਸ ਵੇਲ਼ੇ ਠੰਢੇ ਤਾਪਮਾਨ (20 ਡਿਗਰੀ ਸੈਲਸੀਅਸ) ਅਤੇ 60-82% ਨਮੀ ਉਹਨਾਂ ਲਈ ਵਰਦਾਨ ਸਾਬਤ ਹੁੰਦੀ ਹੈ। ਉੱਤਰੀ ਗੋਲਅਰਧ ਵਿੱਚ ਜਨਵਰੀ ਤੋਂ ਮਾਰਚ ਤੱਕ ਇਹਨਾਂ ਕੀਟਾਂ ਦੀਆਂ 3-4 ਪੀੜ੍ਹੀਆਂ ਹੋ ਸਕਦੀਆਂ ਹਨ।


ਰੋਕਥਾਮ ਦੇ ਉਪਾਅ

  • ਬੂਟਿਆਂ ਦੀਆਂ ਸਹਿਣਸ਼ੀਲ ਅਤੇ ਰੋਗ-ਰੋਧਕ ਕਿਸਮਾਂ ਚੁਣੋ। ਮਿੱਜ ਦੇ ਹਮਲੇ ਦੀ ਜਾਂਚ ਲਈ ਖੇਤ ਦਾ ਬਾਕਾਇਦਾ ਜਾਇਜ਼ਾ ਲਓ। ਜੇ ਅਬਾਦੀ ਜ਼ਿਆਦਾ ਨਾ ਹੋਵੇ ਤਾਂ ਕੀੜਿਆਂ ਨੂੰ ਹੱਥ ਨਾਲ਼ ਚੁਗ ਲਓ। ਖੇਤ ਨੂੰ ਟੁੱਟੀਆਂ ਟਾਹਣੀਆਂ ਅਤੇ ਹੋਰ ਮਲਬੇ ਤੋਂ ਰਹਿਤ ਰੱਖੋ। ਖੇਤ ਦੇ ਆਲੇ-ਦੁਆਲੇ ਵੀ ਨਦੀਨਾਂ ਨੂੰ ਹਟਾਉਂਦੇ ਰਹੋ। ਮੌਸਮ ਦੌਰਾਨ ਹਮਲਾ-ਗ੍ਰਸਤ ਟਾਹਣੀਆਂ ਨੂੰ ਕੱਟ ਦਿਓ। ਅਬਾਦੀ ਘਟਾਉਣ ਲਈ ਆਪਣੇ ਬਾਗ਼ ਵਿੱਚ ਅੰਤਰ-ਫ਼ਸਲੀ ਚੱਕਰ ਦੀ ਇੱਕ ਫ਼ਸਲ ਉਗਾਓ। ਮੱਖੀਆਂ ਨੂੰ ਫੜਨ ਲਈ ਪੀਲੀਆਂ ਚਿਪਚਿਪੀਆਂ ਕੜਿੱਕੀਆਂ ਦੀ ਵਰਤੋਂ ਕਰੋ। ਮਿੱਟੀ ਨੂੰ ਪਲਾਸਟਿਕ ਦੀ ਸ਼ੀਟ ਨਾਲ਼ ਢਕ ਦਿਓ ਤਾਂ ਜੋ ਬੂਟਿਆਂ ਤੋਂ ਲਾਰਵੇ ਜ਼ਮੀਨ ‘ਤੇ ਡਿੱਗ ਕੇ ਜ਼ਮੀਨ ਵਿੱਚ ਨਾ ਜਾ ਸਕਣ ਅਤੇ ਨਾ ਹੀ ਜ਼ਮੀਨ ਵਿੱਚੋਂ ਪਿਊਪੇ ਆਪਣੀਆਂ ਖੱਡਾਂ ‘ਚੋਂ ਬਾਹਰ ਆ ਸਕਣ। ਮਿੱਟੀ ਨੂੰ ਲਗਾਤਾਰ ਵਾਹੁੰਦੇ ਰਹੋ ਤਾਂ ਜੋ ਲਾਰਵਿਆਂ ਅਤੇ ਪਿਊਪਿਆਂਨੂੰ ਧੁੱਪ ਲਗਦੀ ਰਹੇ,ਧੁੱਪ ਨਾਲ਼ ਉਹ ਮਰ ਜਾਂਦੇ ਹਨ। ਹਮਲਾ-ਗ੍ਰਸਤ ਬੂਟਿਆਂ ਦੀ ਸਮਗਰੀ ਇਕੱਠੀ ਕਰ ਕੇ ਸਾੜ ਦਿਓ। ਹਮਲਾ-ਗ੍ਰਸਤ ਬੂਟਿਆਂ ਜਾਂ ਫਲ਼ਾਂ ਨੂੰ ਨਵੇਂ ਖੇਤਰਾਂ ਜਾਂ ਮੰਡੀਆਂ ਵਿੱਚ ਨਾ ਭੇਜੋ।.

ਪਲਾਂਟਿਕਸ ਡਾਊਨਲੋਡ ਕਰੋ