ਹੋਰ

ਤਾਰਾਂ ਵਰਗੇ ਪਤਲੇ ਕੀੜੇ

Elateridae

ਕੀੜਾ

ਸੰਖੇਪ ਵਿੱਚ

  • ਬਿਜਾਈ ਦੇ ਬਾਅਦ ਨਵੇਂ ਪੌਦਿਆਂ ਦਾ ਮੁਰਝਾ ਜਾਣਾ ਅਤੇ ਬੀਜ ਖੋਖਲੇ ਹੋ ਜਾਣਾ। ਬਾਅਦ ਦੇ ਪੜਾਵਾਂ ਤੇ, ਪੌਦਿਆਂ ਦਾ ਝੁਕ ਜਾਣਾ ਅਤੇ ਜੜ੍ਹਾਂ ਨਾਲ ਜੁੜੇ ਤਣੇ ਦੀ ਪਪੜੀ ਬਣ ਜਾਣਾ। ਖੇਤ ਵਿੱਚ, ਪਤਲੇ ਖੜ੍ਹੇ ਜਾਂ ਆਮ ਧੱਬੇ। ਜ਼ਿਆਦਾਤਰ ਨੁਕਸਾਨ ਬਸੰਤ ਰੁੱਤ ਦੇ ਸ਼ੁਰੂਆਤ ਦੌਰਾਨ ਹੁੰਦਾ ਹੈ।.

ਵਿੱਚ ਵੀ ਪਾਇਆ ਜਾ ਸਕਦਾ ਹੈ

10 ਫਸਲਾਂ
ਸੇਮ
ਗਾਜਰਾਂ
ਮੱਕੀ
ਖਰਬੂਜਾ
ਹੋਰ ਜ਼ਿਆਦਾ

ਹੋਰ

ਲੱਛਣ

ਪਤਲੀ ਸੁੰਡੀਆਂ ਪੁੰਗਰ ਰਹੇ ਬੀਜਾਂ, ਜੜ੍ਹਾਂ ਅਤੇ ਛੋਟੇ ਅੰਕੂਰਾ ਨੂੰ ਧਰਤੀ ਹੇਠਾਂ ਤੋਂ ਖਾਦੀਆਂ ਹਨ, ਪੌਦਿਆਂ ਨੂੰ ਸਿੱਧੇ ਹੀ ਮਾਰਦੇ ਜਾਂ ਉਹਨਾਂ ਨੂੰ ਜ਼ਖ਼ਮੀ ਕਰਦੇ ਹੋਏ। ਇਹ ਜ਼ਖ਼ਮ ਮੌਕਾਪ੍ਰਸਤੀ ਰੋਗਾਣੂਆਂ ਲਈ ਇੱਕ ਮੁਕੰਮਲ ਰਾਸਤਾ ਹੈ ਜੋ ਅੱਗੇ ਜਾ ਕੇ ਲੱਛਣਾਂ ਨੂੰ ਹੋਰ ਬਦਤਰ ਬਣਾਉਂਦੇ ਹਨ। ਲਾਏ ਜਾਣ ਤੋਂ ਬਾਅਦ ਛੇਤੀ ਹੀ ਮਰੇ ਹੋਏ ਪੋਦੇ ਅਤੇ ਖੋਖਲੇ ਹੋਏ ਬੀਜ ਇਸ ਕੀੜੇ ਦੁਆਰਾ ਮਿੱਟੀ ਦੇ ਸੰਕਰਮਣ ਕੀਤੇ ਨੁਕਸਾਨ ਦੀ ਨਿਸ਼ਾਨੀ ਹੈ। ਪੌਦੇ ਦੇ ਵਾਧੇ ਦੇ ਬਾਅਦ ਦੇ ਪੜਾਅ ਤੇ, ਛੋਟੇ ਪੌਦੇ ਕੁਮਲਹਾ ਸਕਦੇ ਹਨ ਅਤੇ ਵਿਕਾਰਤਾ ਦੇ ਚਿੰਨ੍ਹ ਦਿਖਾ ਸਕਦੇ ਹਨ। ਕੇਂਦਰੀ ਪੱਤੀਆਂ ਤੇ ਖਾਦੇ ਜਾਣ ਦਾ ਨੁਕਸਾਨ ਹੋ ਸਕਦਾ ਹੈ ਜਾਂ ਉਹ ਮਰ ਸਕਦੀਆਂ ਹਨ ਜਦਕਿ ਬਾਹਰੀ ਪੱਤੇ ਹਰੇ ਰਹਿੰਦੇ ਹਨ। ਤਣੇ ਕੱਟੇ ਜਾ ਸਕਦੇ ਹਨ ਪਰ ਫਿਰ ਵੀ ਜੜ੍ਹਾਂ ਨਾਲ ਜੁੜੇ ਰਹਿ ਸਕਦੇ ਹਨ। ਖੇਤ ਵਿੱਚ, ਪਤਲੀ ਡੰਡੀ ਜਾਂ ਸਿਰਫ਼ ਸਪਸ਼ਟ ਵਾਲੇ ਧੱਬਿਆਂ ਵਾਲੇ ਪੌਦੇ ਹੀ ਆਮ ਹੁੰਦੇ ਹਨ। ਜਿਆਦਾਤਰ ਨੁਕਸਾਨ ਬਸੰਤ ਰੁੱਤ ਦੇ ਦੌਰਾਨ ਹੁੰਦਾ ਹੈ। ਆਲੂ ਵਿੱਚ, ਪਤਲੀ ਸੁੰਡੀ ਬਸੰਤ ਵਿੱਚ ਆਲੂ ਦੇ ਬੀਜ ਦੇ ਟੁਕੜਿਆਂ ਵਿੱਚ ਬਿਲ ਬਣਾ ਸਕਦੀ ਹੈ ਅਤੇ ਪੱਤਝੜ ਵਿੱਚ ਵਿਕਸਿਤ ਹੋ ਰਹੀਆਂ ਕੰਦਾਂ ਵਿੱਚ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਕੁਝ ਜ਼ਮੀਨ ਦੇ ਮੌਗਰੀ ਕੀਟ ਅਤੇ ਰੌਵ ਮੌਗਰੀ ਕੀਟ ਪਤਲੀ ਸੁੰਡੀ ਨੂੰ ਖਾਂਦੇ ਹਨ। ਸਟਾਲੀਟੋ ਮੱਖੀ (ਥੈਵਵਿਡੇ) ਦੇ ਲਾਰਵੇ ਵੀ ਪਤਲੀ ਸੁੰਡੀ ਦੇ ਸ਼ਿਕਾਰੀ ਹਨ। ਨੇਮੇਟੌਡ ਦੀਆਂ ਕੁੱਝ ਕਿਸਮਾਂ ਵੀ ਪਤਲੀ ਸੁੰਡੀ ਨੂੰ ਖਾਦੀਆਂ ਹਨ। ਉੱਲੀਮਾਰ ਮੈਟਾਰਿਜ਼ਿਅਮ ਐਨੀਸੋਪਲੀਆ ਪਤਲੀ ਸੁੰਡੀ ਨੂੰ ਸੰਕਰਮਿਤ ਕਰਦੀ ਹੈ ਅਤੇ ਮਾਰਦੀ ਹੈ। ਪਤਲੀ ਸੁੰਡੀ ਤੇ ਨਿਯੰਤ੍ਰਨ ਦੇ ਉਪਾਅ ਦੇ ਰੂਪ ਵਿਚ ਇਸਦੀ ਤਾਕਤ ਨਿਰਧਾਰਿਤ ਕਰਨ ਦੇ ਲਈ ਉੱਲੀ ਵਾਲੇ ਇੱਕ ਦਾਨੇਦਾਰ ਯੌਗਿਕ ਦਾ ਨਿਰਿਖਣ ਕੀਤਾ ਜਾ ਰਿਹਾ ਹੈ।

ਰਸਾਇਣਕ ਨਿਯੰਤਰਣ

ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਿਕ ਇਲਾਜਾਂ ਦੇ ਨਾਲ ਹਮੇਸ਼ਾ ਰੋਕਥਾਮ ਦੇ ਉਪਾਵਾਂ ਦੀ ਇਕਸਾਰ ਪਹੁੰਚ ਤੇ ਵਿਚਾਰ ਕਰੋ। ਪਤਲੀ ਸੁੰਡੀ ਦੀ ਰੋਕਥਾਮ ਲਈ ਬੀਜਾਈ ਦੇ ਸਮੇਂ ਤੋਂ ਪਹਿਲਾਂ ਜਾਂ ਬੀਜਾਈ ਦੇ ਸਮੇਂ ਦੌਰਾਨ ਉਪਾਅ ਦੀ ਲੋੜ ਹੁੰਦੀ ਹੈ। ਕੀਟਨਾਸ਼ਕ ਨਾਲ ਬੀਜਾਂ ਦੇ ਇਲਾਜ ਨੂੰ ਉਨ੍ਹਾਂ ਦੀ ਆਬਾਦੀ ਤੇ ਕੁੱਝ ਹੱਦ ਤਕ ਨਿਯੰਤ੍ਰਨ ਕਰਨ ਲਈ ਵਰਤਿਆ ਜਾ ਸਕਦਾ ਹੈ। ਆਪਣੇ ਦੇਸ਼ ਵਿੱਚ ਇਹਨਾਂ ਵਿੱਚੋਂ ਕੁਝ ਉਤਪਾਦਾਂ ਦੀ ਵਰਤੋਂ ਦੀਆਂ ਪਾਬੰਦੀਆਂ ਤੋਂ ਸਾਵਧਾਨ ਰਹੋ।

ਇਸਦਾ ਕੀ ਕਾਰਨ ਸੀ

ਲੱਛਣ ਕਲਿਕ ਮੌਗਰੀ ਕੀਟ (ਏਲੇਰੇਡੀਡੇਏ) ਦੇ ਇੱਕ ਸਮੂਹ ਦੇ ਅਪਰਿਪੱਕ ਲਾਰਵੇ ਚਰਨ ਦੇ ਕਾਰਨ ਹੁੰਦੇ ਹਨ। ਪਤਲੀ ਸੁੰਡੀ ਲਗਭਗ 2 ਸੈਟੀਮੀਟਰ ਤੱਕ ਦੀ ਹੋ ਸਕਦੀ ਹੈ, ਪਤਲੀ, ਸਲੰਡਰ ਜਿਹੇ ਸ਼ਰੀਰ ਨਾਲ ਅਤੇ ਚਿੱਟੀ, ਪੀਲੀ, ਜਾ ਤਾਬੇ ਰੰਗੀਆਂ ਹੋ ਸਕਦੀਆਂ ਹਨ। ਮਾਦਾਵਾਂ ਗਰਮੀਆਂ ਦੌਰਾਨ ਮਿੱਟੀ ਦੇ ਛੋਟੇ ਕਣਾਂ ਦੇ ਵਿਚਕਾਰ ਕਈ ਸੌ ਅੰਡੇ ਦਿੰਦੀਆਂ ਹਨ। ਢਿੱਲੀ ਅਤੇ ਰੇਤਲੀ ਮਿੱਟੀ ਉਹਨਾਂ ਦੇ ਪ੍ਰਸਾਰ ਨੂੰ ਵਧਾਉਦੀ ਹੈ। ਲਾਰਵੇ ਭੂਮੀਗਤ ਪੌਦਿਆਂ, ਅੰਕੂਰਿਤ ਹੋ ਰਹੇ ਬੀਜਾਂ ਜਾਂ ਛੋਟੇ ਅੰਕੂਰਾ ਨੂੰ ਪਰਿਪੱਕ ਹੌਣ ਤੋਂ ਪਹਿੱਲਾ 2 ਤੋਂ ਤਿੰਨ ਸਾਲ ਤੱਕ ਖਾਦੇ ਹਨ। ਇਸਦਾ ਨਤੀਜਾ ਅਕਸਰ ਪਤਲੀ ਕਾਸ਼ਤ ਅਤੇ ਘੱਟ ਉਪਜ ਹੁੰਦਾ ਹੈ। ਕਣਕ ਤੋਂ ਇਲਾਵਾ ਉਹ ਮੱਕੀ, ਘਾਹ ਅਤੇ ਕੁਝ ਸਬਜ਼ੀਆਂ (ਆਲੂ, ਗਾਜਰ, ਪਿਆਜ਼) ਤੇ ਵੀ ਹਮਲਾ ਕਰਦੇ ਹਨ। ਫਸਲ ਦਾ ਨੁਕਸਾਨ ਆਮ ਤੌਰ ਤੇ ਲਗਾਉਣ ਤੋਂ ਬਾਅਦ ਪਾਇਆ ਜਾਂਦਾ ਹੈ, ਜਦੋਂ ਅਸਰਦਾਰ ਉਪਾਅ ਕਰਨ ਲਈ ਬਹੁਤ ਦੇਰ ਹੋ ਜਾਂਦੀ ਹੈ। ਇਹ ਸਭ ਬੀਜਾਈ ਤੋਂ ਪਹਿਲਾਂ ਪਤਲੀ ਸੁੰਡੀਆਂ ਲਈ ਦੇਖਭਾਲ ਨੂੰ ਜਰੂਰੀ ਬਣਾਉਦਾ ਹੈ।


ਰੋਕਥਾਮ ਦੇ ਉਪਾਅ

  • ਘੱਟ ਸੰਵੇਦਨਸ਼ੀਲ ਕਿਸਮਾਂ ਵਰਤੋ ਜੇ ਉਪਲਬਧ ਹੋਵੇ। ਖੇਤ ਦੀ ਨਿਯਮਤ ਨਿਗਰਾਨੀ ਕਰੋ ਅਤੇ ਚੰਗੀ ਤਰ੍ਹਾਂ ਪੌਦੇ ਲਾਉਣ ਤੋਂ ਪਹਿਲਾਂ ਯਕੀਨੀ ਬਣਾਓ ਕਿ ਇਸ ਕੀੜੇ ਨਾਲ ਲੜਨ ਯੋਗ ਹੈ। ਖਤਰਨਾਕ ਜਾਲ ਜਾਂ ਗੇਂਦਾਂ ਦੇ ਢੰਗ ਕੀੜੇ ਫੜ੍ਹਨ ਲਈ ਅਤੇ ਉਨਾਂ ਦੀ ਗਿਣਤੀ ਦੀ ਨਿਗਰਾਨੀ ਕਰਨ ਵਰਤੇ ਜਾਂਦੇ ਹਨ। ਪਤਲੀ ਸੁੰਡੀਆਂ ਦੇ ਇੱਕ ਸੰਭਾਵੀ ਨੁਕਸਾਨ ਦੇ ਨਾਲ ਖੇਤਰ ਵਿੱਚ ਆਲੂ ਲਗਾਉਣ ਤੋਂ ਪਰਹੇਜ਼ ਕਰੋ। ਗਰਮ ਅਤੇ ਗਿੱਲੀ ਮਿੱਟੀ ਵਿੱਚ ਬੀਜ ਲਾਓ, ਤਾਂ ਜੋ ਬੀਜ ਛੇਤੀ ਪੁੰਗਰਣ।.

ਪਲਾਂਟਿਕਸ ਡਾਊਨਲੋਡ ਕਰੋ