Bucculatrix thurberiella
ਕੀੜਾ
ਜ਼ਿਆਦਾਤਰ ਨੁਕਸਾਨ ਪੌਦਿਆਂ ਦੇ ਚੋਟੀ ਦੇ ਤੀਜੇ ਹਿੱਸੇ ਵਿੱਚ ਵਾਪਰਦਾ ਹੈ। ਸਭ ਤੋਂ ਛੋਟੀ ਸੁੰਡੀਆਂ ਅੰਦਰ ਵੱਲ ਪੱਤਿਆਂ ਨੂੰ ਖੋਦਦੀਆਂ ਹਨ, ਚਿੱਟੀ ਜਾਂ ਸਲੇਟੀ, ਛੋਟੀ, ਟੇਡੀਆਂ ਸੁਰੰਗਾ ਬਣਾਉਂਦੇ ਹੋਏ। ਜਿਉਂ-ਜਿਉਂ ਉਹ ਵੱਡੀਆਂ ਹੁੰਦੀਆਂ ਹਨ, ਉਹ ਇਨ੍ਹਾਂ ਖਾਨਾਂ ਤੋਂ ਬਾਹਰ ਨਿਕਲਦੀਆਂ ਹਨ ਅਤੇ ਪੱਤੇ ਦੀ ਸਤਹ ਉੱਤੇ ਰਹਿੰਦੀਆਂ ਹਨ, ਹੇਠਲੀ ਜਾਂ ਉੱਪਰਲੀ ਚਮੜੀ ਦੇ ਕੁਝ ਹਿੱਸਿਆਂ ਨੂੰ ਚਬਾਉਦੇ ਹੋਏ। ਇਸਦੇ ਨਤੀਜੇ ਵਜੋਂ ਪੱਤੇ ਉੱਪਰ ਹਲਕੇ ਭੂਰੇ ਖਿੜਕੀ ਦੇ ਫਲਕ ਬਣਦੇ ਹਨ ਜੋ ਕਈ ਵਾਰ ਸੁੱਕ ਜਾਂਦੇ ਹਨ ਅਤੇ ਝੱੜ ਜਾਂਦੇ ਹਨ, ਅਨਿਯਮਿਤ ਛੇਦ ਛੱਡਦੇ ਹੋਏ। ਗੰਭੀਰ ਮਾਮਲਿਆਂ ਵਿੱਚ, ਪੌਦਿਆਂ ਦੇ ਝੜਨ ਕਾਰਨ ਬੋਲਾਂ ਸਮੇਂ ਤੋਂ ਪਹਿਲਾਂ ਖੁੱਲ ਸਕਦੀਆਂ ਹਨ, ਜਾਂ ਕੰਦਾਂ ਅਤੇ ਛੋਟੀ ਬੋਲਾਂ ਦੀ ਚਮੜੀ ਉਤਰ ਸਕਦੀ ਹੈ।
ਸ਼ਿਕਾਰੀ, ਜਿਵੇਂ ਕਿ ਓਰਿਅਸ ਦੀਆਂ ਕੁੱਝ ਪ੍ਰਜਾਤੀਆਂ ਦੇ ਲਾਰਵੇ, ਕ੍ਰਾਇਸੋਪਾ ਦੇ ਕੁਝ ਲਾਰਵੇ ਅਤੇ ਕੋਲੋਪਜ਼ ਅਤੇ ਹਿਪੌਡਾਮੀਆ ਦੇ ਵਿਅਸਕ, ਖੇਤਾਂ ਵਿੱਚ ਬੀ ਥੁਰਬੇਰੀਏਲਾ ਦੇ ਲਾਰਵੇ ਨੂੰ ਖਾਦੇ ਦੇਖਿਆਂ ਗਿਆ ਹੈ। ਪ੍ਰਯੋਗਸ਼ਾਲਾ ਦੀਆਂ ਸਥਿਤੀਆਂ ਵਿੱਚ, ਜੈਨੇਰਾ ਜਿਓਕੋਰੀਸ, ਸੀਨਿਆਂ ਅਤੇ ਜ਼ੀਲੁਸ ਦੇ ਵਿਅਸਕ, ਅਤੇ ਜਿਨਸ ਨੋਬਿਸ ਦੇ ਵਿਅਸਕ ਅਤੇ ਲਾਰਵੇ ਜਿਹੇ ਹੋਰ ਸ਼ਿਕਾਰੀਆਂ ਨੂੰ ਕਪਾਹ ਦੀ ਪੱਤੀ ਦੇ ਛੇਦਕਾਂ ਦੇ ਲਾਰਵਿਆਂ ਨੂੰ ਖਾਂਦੇ ਦੇਖਿਆ ਗਿਆ ਹੈ। ਇਹ ਜਰੂਰੀ ਹੈ ਕਿ ਇਨ੍ਹਾਂ ਫਾਇਦੇਮੰਦ ਕੀਟਾਂ ਦੀ ਜਨਸੰਖਿਆ ਨੂੰ ਕਾਇਮ ਰੱਖਣ ਲਈ ਵਿਆਪਕ-ਪੱਧਰ ਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਸੀਮਿਤ ਕੀਤਾ ਜਾਵੇ। ਸਪਿਨੋਸੈਡ ਦੀ ਸਪ੍ਰੇਆਂ ਵੀ ਜੈਵਿਕ ਤੌਰ ਤੇ ਉਗਾਏ ਜਾਣ ਵਾਲੀ ਕਪਾਹ ਉੱਪਰ ਵਰਤਣ ਲਈ ਪ੍ਰਵਾਨਿਤ ਹੈ।
ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਿਕ ਇਲਾਜਾਂ ਦੇ ਨਾਲ ਹਮੇਸ਼ਾ ਰੋਕਥਾਮ ਦੇ ਉਪਾਵ ਕਰਨ ਦੀ ਇਕਸਾਰ ਪਹੁੰਚ ਤੇ ਵਿਚਾਰ ਕਰੋ। ਕਈ ਕੀਟਨਾਸ਼ਕ ਯੋਗਿਕਾਂ ਦੀ ਵਰਤੋਂ ਕਪਾਹ ਦੀ ਪੱਤੀ ਦੇ ਛੇਦਕਾਂ ਦੇ ਵਿਰੁੱਧ ਕੀਤੀ ਜਾ ਸਕਦੀ ਹੈ, ਅਤੇ ਇਲਾਜ ਨੂੰ ਬਾਅਦ ਵਾਲੇ ਪੜਾਅ ਦੇ ਲਾਰਵਿਆਂ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ, ਕਿਉਂਕਿ ਮੋਜਵਾਨ ਪੜਾਅ ਦੇ ਪੱਤੇ ਅੰਦਰੋਂ ਸੁਰੱਖਿਅਤ ਹੁੰਦੇ ਹਨ। ਸਰਗਰਮ ਸਾਮੱਗਰੀ ਦੀਆਂ ਕੁਝ ਉਦਾਹਰਣਾਂ ਹਨ: ਮਾਲਾਥਿਯੋਨ, ਡਾਈਮੇਥੋਇਟ ਅਤੇ ਵੱਖ-ਵੱਖ ਤੱਤਾਂ ਦਾ ਮਿਸ਼ਰਨ।
ਲੱਛਣ ਕਪਾਹ ਦੀ ਪੱਤੀ ਦੇ ਛੇਦਕ ਅਤੇ ਬੁਕੁਲਾਟ੍ਰਿਕਸ ਥਰਬਰੇਈਲਾ ਦੇ ਲਾਰਵੇ ਕਾਰਨ ਹੁੰਦੇ ਹਨ। ਮੋਥ ਕੀਟਾਂ ਦੇ ਕੋਲ ਲਗਭਗ 7-9 ਮਿਲੀਮੀਟਰ ਦੇ ਖੰਭ ਹੁੰਦੇ ਹਨ। ਅਗਲੇ ਖੰਭ ਚਿੱਟੇ ਹੁੰਦੇ ਹਨ, ਪਰ ਖੰਭਾਂ ਦੇ ਅਧਾਰ ਤੋਂ ਵਿਚਕਾਰ ਤੋਂ ਅੱਗੇ ਤੱਕ ਕਿਨਾਰੇ ਕਾਲੇ ਹੁੰਦੇ ਹਨ। ਪਿਛਲੇ ਖੰਭ ਪੀਲੇ ਚਿੱਟੇ ਜਿਹੇ ਹੁੰਦੇ ਹਨ। ਲਾਰਵੇ ਕਪਾਹ ਦੇ ਪੱਤੇ ਅਤੇ ਕੁਝ ਜੰਗਲੀ ਕਿਸਮਾਂ ਨੂੰ ਖਾਂਦੇ ਹਨ, ਉਦਾਹਰਣ ਵਜੋਂ ਥਰਬੇਰੀਆਂ ਥੀਸਪੈਸੀਓਇਡਜ਼। ਛੋਟੇ ਲਾਰਵੇ ਚਪਟੇ ਹੁੰਦੇ ਹਨ, ਪੀਲੀ ਤੋਂ ਸੰਤਰੀ ਸੁੰਡੀਆਂ ਜੋ ਪੱਤੀ ਦੀਆਂ ਸਤ੍ਹਾਵਾਂ ਵਿਚਕਾਰ ਪੱਤਿਆਂ ਨੂੰ ਖੋਦਦੀਆਂ ਹਨ ਅਤੇ ਸੁਰੰਗਾਂ ਬਣਾਉਦੀਆਂ ਹਨ। ਪੁਰਾਣੇ ਲਾਰਵੇ ਅੰਦਰੂਨੀ ਉੱਤਕਾਂ ਤੋਂ ਬਾਹਰ ਨਿਕਲਦੇ ਹਨ ਅਤੇ ਉਪਰਲੀ ਜਾਂ ਅੰਦਰੂਨੀ ਸਤ੍ਹਾ ਨੂੰ ਖਾਣਾ ਸ਼ੁਰੂ ਕਰਦੇ ਹਨ। ਜਦੋਂ ਇਸ ਪੜਾਅ ਦੀ ਖਾਣ ਦੀ ਕਾਰਜਸ਼ੀਲਤਾ ਖਤਮ ਹੋ ਜਾਂਦੀ ਹੈ ਤਾਂ ਲਾਰਵੇ ਪੱਤੇ ਦੇ ਹੇਠਲੇ ਹਿੱਸੇ ਤੇ ਕੁਝ ਮਾਮੂਲੀ ਉਵਸਾਦ ਤੇ ਇੱਕ ਛੋਟੇ ਜਿਹੇ ਰੇਸ਼ਮ ਦੇ ਗੋਲਾਕਾਰ ਆਸਰੇ ਨੂੰ ਬੁਣਦੇ ਹਨ। ਗੰਭੀਰ ਸੰਕਰਮਣ ਵਿੱਚ, ਪੱਤੀਆਂ ਪਿੰਜਰ ਹੋ ਸਕਦੀਆਂ ਹਨ ਅਤੇ ਫਿਰ ਉਹ ਝੜ ਜਾਂਦੀਆਂ ਹਨ।

This page is powered by millions of live Plantix diagnoses. Build plant-disease detection like this into your own products with the API Toolkit, part of Plantix Intelligence.