Altica ampelophaga
ਕੀੜਾ
ਬਾਲਗਾਂ ਅਤੇ ਲਾਰਵੇ ਦੁਆਰਾ ਪੱਤਿਆਂ ਵਿੱਚ ਪੈਦਾ ਹੋਣ ਵਾਲੇ ਲੱਛਣ ਵੱਖਰੇ-ਵੱਖਰੇ ਹੁੰਦੇ ਹਨ। ਬਾਲਗ ਪੱਤਿਆਂ 'ਤੇ ਜੋੜਾਂ ਨੂੰ ਵਿੰਨ੍ਹਦੇ ਹਨ, ਬਹੁਤ ਸਾਰੇ ਛੇਕ ਬਣਾਉਂਦੇ ਹੋਏ ਜੋ ਆਮ ਤੌਰ 'ਤੇ ਛੋਟੇ ਰਹਿੰਦੇ ਹਨ। ਲਾਰਵੇ ਪੱਤੇ ਨੂੰ ਸਤਹੀ ਤੌਰ 'ਤੇ ਖਾਂਦੇ ਹਨ, ਇਸਦੇ ਉਲਟ ਵਾਲੇ ਪਾਸੇ ਦਾ ਸਿਰਫ ਨੇਕਰੋਟਿਕ ਐਪੀਡਰਮਿਸ ਹੀ ਬੱਚਦਾ ਹੈ। ਵੱਡਾ ਨੁਕਸਾਨ ਉਦੋਂ ਹੁੰਦਾ ਹੈ ਜਦੋਂ ਮੌਸਮ ਦੇ ਹਾਲਾਤ, ਜਾੜਾ ਬਿਤਾ ਰਹੇ ਬਾਲਗਾਂ ਦੀ ਸ਼ੁਰੂਆਤੀ ਦਿੱਖ ਵੇਲੇ ਪੱਖ ਵਿਚ ਹੁੰਦੇ ਹਨ। ਜੇ ਉਹ ਬਸੰਤ ਦੇ ਸ਼ੁਰੂ ਵਿਚ ਸਰਗਰਮ ਹੋ ਜਾਂਦੇ ਹਨ, ਤਾਂ ਉਹ ਸਿਰਫ ਪੱਤੇ ਹੀ ਨਹੀਂ ਬਲਕਿ ਅੰਗੂਰ ਦੇ ਮੁਕੁਲ ਵੀ ਖਾ ਸਕਦੇ ਹਨ ਜੋ ਕਿ ਹੁਣੇ ਖੁੱਲ੍ਹੇ ਹੁੰਦੇ ਹਨ। ਜ਼ਬਰਦਸਤ ਤਬਾਹੀ ਦੇ ਮਾਮਲੇ ਵਿੱਚ, ਪੱਤੇ ਪਿੰਜਰ ਹੋ ਸਕਦੇ ਹਨ, ਅਤੇ ਨਵੇਂ ਬਣੇ ਫੁੱਲਾਂ ਦੇ ਸਮੂਹ ਨਸ਼ਟ ਹੋ ਜਾਂਦੇ ਹਨ। ਸੰਗਣੇ ਅਤੇ ਸਖਤ ਪੱਤਿਆਂ ਵਾਲੀਆਂ ਕਿਸਮਾਂ ਹਮਲਿਆਂ ਦਾ ਬਿਹਤਰ ਵਿਰੋਧ ਕਰਦੀਆਂ ਹਨ ਅਤੇ ਸੱਟ ਮਾਮੂਲੀ ਰਹਿੰਦੀ ਹੈ। ਇਕ ਵਾਰ ਜਦੋਂ ਮੁਕੁਲ ਕਾਫ਼ੀ ਵੱਡਾ ਹੋ ਜਾਂਦਾ ਹੈ, ਇਹ ਬੀਟਲ ਅੰਗੂਰਾਂ ਨੂੰ ਜਿਆਦਾ ਨੁਕਸਾਨ ਨਹੀਂ ਪਹੁੰਚਾਉਂਦਾ।
ਸ਼ਿਕਾਰੀ ਬੱਗ ਜ਼ਿਕਰੋਨਾ ਕੋਇਰੂਲੀਆ (ਨੀਲਾ ਬੱਗ) ਵੇਲ ਦੇ ਫਲੀਅ ਬੀਟਲ ਦਾ ਮੁੱਖ ਜੈਵਿਕ ਨਿਯੰਤਰਣ ਵੈਕਟਰ ਹੈ। ਹੋਰ ਸ਼ਿਕਾਰੀ ਅਤੇ ਪੌਲੀਫੇਗਸ ਪਰਜੀਵੀ ਵੀ ਕੀੜੇ ਦੇ ਨਿਯੰਤਰਣ ਲਈ ਵਰਤੇ ਜਾ ਸਕਦੇ ਹਨ। ਮਿੱਟੀ 'ਤੇ ਲਾਗੂ ਕੀਤੇ ਲਾਹੇਵੰਦ ਨੇਮੈਟੋਡ ਲਾਰਵੇ ਨੂੰ ਨਸ਼ਟ ਕਰ ਦੇਣਗੇ ਅਤੇ ਬਾਲਗਾਂ ਦੀ ਅਗਲੀ ਪੀੜ੍ਹੀ ਨੂੰ ਉਭਰਨ ਤੋਂ ਰੋਕਣ ਵਿੱਚ ਸਹਾਇਤਾ ਕਰਨਗੇ। ਪਹੀਲਿਆਂ ਬਾਲਗਾਂ ਨੂੰ ਵੇਖਣ ਤੋਂ ਬਾਅਦ ਸਪ੍ਰੇਅ ਕਰਕੇ ਸਪਿਨੋਸਡ ਜਾਂ ਨਿੰਮ ਦੇ ਤੇਲ ਦੇ ਫਾਰਮੂਲੇ ਲਾਗੂ ਕਰਨ ਨਾਲ ਵੀ ਆਬਾਦੀ ਨੂੰ ਨਿਯੰਤਰਣ ਵਿਚ ਮਦਦ ਮਿਲ ਸਕਦੀ ਹੈ।
ਜੇ ਉਪਲਬਧ ਹੋਵੇ ਤਾਂ ਇਲਾਜ ਲਈ ਹਮੇਸ਼ਾਂ ਰੋਕਥਾਮ ਵਾਲੇ ਉਪਾਵਾਂ ਅਤੇ ਜੀਵ-ਵਿਗਿਆਨਕ ਉਪਚਾਰਾਂ ਵਾਲੀ ਹਮੇਂਸ਼ਾਂ ਇਕ ਏਕੀਕ੍ਰਿਤ ਪਹੁੰਚ 'ਤੇ ਵਿਚਾਰ ਕਰੋ। ਸਰਗਰਮ ਪਦਾਰਥ ਜਿਨ੍ਹਾਂ ਨੂੰ ਵੇਲ ਫਲ਼ੀਅ ਬੀਟਲ ਦੇ ਵਿਰੁੱਧ ਸਿਫਾਰਸ਼ ਕੀਤਾ ਜਾਂਦਾ ਹੈ ਉਨ੍ਹਾਂ ਵਿੱਚ ਕਲੋਰੀਪਾਈਰੀਫੋਜ਼, ਲੈਂਬਡਾ-ਸਿਹਲੋਥਰਿਨ ਫਾਰਮੂਲੇ ਸ਼ਾਮਲ ਹੁੰਦੇ ਹਨ ਜੋ ਪਹਿਲੇ ਬਾਲਗਾਂ ਦੇ ਵੇਖੇ ਜਾਣ ਤੋਂ ਬਾਅਦ, ਛਿੜਕਾਅ ਜਾਂ ਮਿੱਟੀ ਪਾ ਕੇ ਲਾਗੂ ਕੀਤੇ ਜਾਣੇ ਚਾਹੀਦੇ ਹਨ।
ਨੁਕਸਾਨ ਵੇਲ ਫਲੀਅ ਬੀਟਲ, ਅਲਟਿਕਾ ਐਮਪਲੋਫਗਾ ਕਾਰਨ ਹੁੰਦਾ ਹੈ। ਇਹ ਚਮਕਦਾਰ ਧਾਤ ਵਾਲੀਆਂ ਬੀਟਲਾਂ ਬਸੰਤ ਰੁੱਤ ਵਿੱਚ ਸਰਗਰਮ ਹੁੰਦੀਆਂ ਹਨ, ਜਦੋਂ ਉਹ ਨਵੇਂ ਉਭਰੇ ਪੱਤਿਆਂ ਜਾਂ ਅੰਗੂਰ ਦੀਆਂ ਮੁਕੁਲਾਂ 'ਤੇ ਹਮਲਾ ਕਰਦੇ ਹਨ। ਵੱਖ ਵੱਖ ਵਿਕਾਸ ਦੇ ਪੜਾਵਾਂ ਦੀ ਮਿਆਦ ਵਾਤਾਵਰਣ ਦੇ ਕਾਰਕਾਂ ਦੇ ਅਧਾਰ 'ਤੇ ਕਾਫ਼ੀ ਵੱਖਰੀ ਹੁੰਦੀ ਹੈ। ਔਰਤਾਂ ਪੱਤੇ ਦੇ ਹੇਠਾਂ ਸਮੂਹ ਵਿੱਚ ਅੰਡੇ ਦਿੰਦੀਆਂ ਹਨ, ਜੋ ਜੀਵਨ ਭਰ ਵਿੱਚ ਕਈ ਸੌ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਅੰਡੇ ਓਵੀਪੋਜ਼ਿਸ਼ਨ ਦੇ 1-2 ਹਫ਼ਤਿਆਂ ਬਾਅਦ ਫੁੱਟ ਜਾਂਦੇ ਹਨ। ਲਾਰਵੇ ਫਿਰ ਤਿੰਨ ਵਿਕਾਸ ਦੇ ਪੜਾਵਾਂ ਵਿੱਚੋਂ ਲੰਘਦਿਆਂ ਹੋਇਆਂ, ਲਗਭਗ 1 ਮਹੀਨਿਆਂ ਲਈ ਪੋਦਿਆਂ 'ਤੇ ਖੁਰਾਕ ਕਰਦਾ ਹੈ ਅਤੇ ਰਹਿੰਦਾ ਹੈ। ਫਿਰ ਉਹ ਮਿੱਟੀ ਵਿਚ 5 ਸੈਮੀ ਦੀ ਡੂੰਘਾਈ 'ਤੇ ਪਿਉਪੇਟ ਹੁੰਦੇ ਅਤੇ ਅਗਲੀ ਪੀੜ੍ਹੀ ਦੇ ਬਾਲਗ 1-3 ਹਫ਼ਤਿਆਂ ਬਾਅਦ ਪ੍ਰਗਟ ਹੁੰਦੇ ਹਨ। ਇੱਥੇ ਆਮ ਤੌਰ 'ਤੇ 2 ਅਤੇ ਕਈ ਵਾਰ 3 ਪੀੜ੍ਹੀਆਂ ਹੁੰਦੀਆਂ ਹਨ। ਅੰਤਮ ਪੀੜ੍ਹੀ ਦੇ ਬਾਲਗ ਪੱਤਾ ਕੂੜਾ ਜਾਂ ਹੋਰ ਆਸਰਿਆਂ ਦੇ ਵਿਚਕਾਰ ਹਾਈਬਰਨੇਟ ਕਰਦੇ ਹਨ।