Etiella zinckenella
ਕੀੜਾ
ਲਾਰਵੇ ਬਾਗ ਵਿੱਚ ਮਟਰ, ਪਿਜੀਔਨ ਮਟਰ, ਆਮ ਰਾਜਮਾ ਅਤੇ ਸੋਇਆਬੀਨ ਸਮੇਤ ਕਾਸ਼ਤ ਕੀਤੀਆਂ ਹੋਈ ਦਾਣੇਦਾਰ ਫਲੀਆਂ ਤੇ ਹਮਲਾ ਕਰਦੇ ਹਨ। ਸੋਇਆਬੀਨ ਪਹਿਲ ਵਾਲਾ ਮੇਜਬਾਨ ਹੈ। ਛੋਟੇ ਲਾਰਵੇ ਫੁੱਲਕ੍ਰਮ ਅਤੇ ਨਵੇਂ ਪੌਡਾਂ ਨੂੰ ਅੰਦਰਲੇ ਪਾਸੇ ਤੋਂ ਖਾਂਦੇ ਹਨ, ਕਦੇ-ਕਦਾਈਂ ਉਹਨਾਂ ਦੇ ਡਿੱਗਣ ਦਾ ਕਾਰਨ ਵੀ ਬਣਦੇ ਹਨ। ਪੌਡਾਂ ਦੀ ਸੱਟ ਦੀ ਪਹਿਚਾਣ ਪ੍ਰਵੇਸ਼ ਜਾਂ ਨਿਕਾਸ ਦੇ ਛੇਦਾਂ ਦੀ ਮੌਜੂਦਗੀ ਦੁਆਰਾ ਹੁੰਦੀ ਹੈ, ਜਿੱਥੇ ਲਾਰਵੇ ਨੇ ਬੀਜਾਂ ਦੇ ਪਾਤਰ ਨੂੰ ਨੁਕਸਾਨ ਪਹੁੰਚਾਇਆ ਹੁੰਦਾ ਹੈ। ਆਮ ਤੌਰ ਤੇ ਹਰੇਕ ਫਲੀ ਵਿਚ ਇੱਕ ਜਾਂ ਦੋ ਲਾਰਵੇ ਲੱਭੇ ਜਾ ਸਕਦੇ ਹਨ ਅਤੇ ਮਲ ਦੇ ਬਣਨ ਕਾਰਨ ਸਤ੍ਹ ਤੇ ਨਰਮ, ਭੂਰੇ, ਸੜੇ ਧੱਬੇ ਪੈਦਾ ਹੋ ਜਾਂਦੇ ਹਨ। ਬੀਜ ਜਾਂ ਤਾਂ ਅੰਸ਼ਕ ਤੌਰ ਤੇ ਜਾਂ ਪੂਰੀ ਤਰ੍ਹਾਂ ਖਾਦੇ ਜਾਂਦੇ ਹਨ, ਅਤੇ ਜੇਕਰ ਫੁੱਲ ਅਤੇ ਪੌਡ ਉਪਲੱਬਧ ਨਾਂ ਹੌਣ ਤਾਂ ਲਾਰਵੇ ਪੱਤਿਆਂ ਨੂੰ ਖਾਣਗੇ।
ਸ਼ਿਕਾਰੀਆਂ ਵਿੱਚ ਕੁਝ ਰੀੜ੍ਹ ਦੀ ਹੱਡੀ ਵਾਲੇ, ਆਰਥਰ੍ਰੋਪੌਡਸ ਅਤੇ ਪੰਛੀ ਸ਼ਾਮਿਲ ਹੁੰਦੇ ਹਨ। ਪਰਜੀਵੀ ਜਾਂ ਪਰਜੀਵਕ ਲਾਗਣ ਫੈਲਾਉਣ ਵਾਲੀ ਬ੍ਰੇਕੌਨ ਪੈਲੇਟਿਨੋਟੇਏ ਪ੍ਰਜਾਤੀ ਦੀਆਂ ਭਰਿੰਡਾਂ, ਪੇਰੀਸਿਈਰੋਲਾ ਸੈਲੂਲਾਰਿਸ ਅਤੇ ਜ਼ੈਟੋਰੋਪਿਸ ਟੋਰਟਰੀਸਾਇਡਿਸ, ਸੋਨੇ-ਬੰਨ੍ਹੇ ਏਟੀਏਲਾ ਕੀਟ ਦੇ ਲਾਰਵਿਆਂ ਤੇ ਹਮਲਾ ਕਰਦੀਆਂ ਹਨ ਅਤੇ ਇਸਦੀ ਜਨਸੰਖਿਆ ਤੇ ਪ੍ਰਭਾਵਸ਼ਾਲੀ ਅਸਰ ਹੋ ਸਕਦਾ ਹੈ। ਉੱਲੀ ਅਤੇ ਜੀਵਾਣੂ ਸੰਬੰਧੀ ਬੀਮਾਰੀਆਂ ਦੀ ਵਰਤੋਂ ਕੀਟ ਦੇ ਫੈਲਣ ਨੂੰ ਨਿਯੰਤ੍ਰਿਤ ਕਰਨ ਲਈ ਵੀ ਕੀਤੀ ਜਾ ਸਕਦੀ ਹੈ।
ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਿਕ ਇਲਾਜਾਂ ਦੇ ਨਾਲ ਹਮੇਸ਼ਾ ਰੋਕਥਾਮ ਦੇ ਉਪਾਵਾਂ ਦੇ ਇਕਸਾਰ ਪਹੁੰਚ ਤੇ ਵਿਚਾਰ ਕਰੋ। ਇਹ ਕੀਟ ਆਮ ਤੌਰ ਤੇ ਫਲੀਆਂ ਦਾ ਇੱਕ ਪ੍ਰਮੁੱਖ ਕੀਟ ਨਹੀਂ ਮੰਨਿਆ ਜਾਂਦਾ ਅਤੇ ਅਕਸਰ ਕਿਸੇ ਵੀ ਕਿਸਮ ਦੀ ਕਾਰਵਾਈ ਦਾ ਹੱਕਦਾਰ ਨਹੀਂ ਹੁੰਦਾ। ਹਾਲਾਂਕਿ, ਕੁਝ ਕੀਟਨਾਸ਼ਕ ਦਵਾਈਆਂ ਨੂੰ ਫੁੱਲਾਂ ਵਾਲੀ ਸਪਰੇਅ ਵਜੋਂ ਵਰਤਿਆ ਜਾ ਸਕਦਾ ਹੈ।
ਨੁਕਸਾਨ ਕੀਟ ਏਟੀਐੇਲਾ ਜ਼ਿਨਕੇਨੇਲਾ ਦੇ ਲਾਰਵੇ ਕਾਰਨ ਹੁੰਦਾ ਹੈ, ਇੱਕ ਕੀਟ ਜੋ ਦੁਨਿਆ ਭਰ ਵਿਚ ਵੰਡਿਆ ਹੋਇਆ ਹੈ। ਵਿਅਸਕ ਕੀਟ ਰਾਤ ਨੂੰ ਨਿਕਲਣ ਵਾਲੇ ਹੁੰਦੇ ਹਨ ਅਤੇ ਉਨ੍ਹਾਂ ਦਾ ਇੱਕ ਹਲਕਾ ਭੂਰਾ ਸਰੀਰ ਹੁੰਦਾ ਹੈ ਜਿਸ ਵਿੱਚ ਇੱਕ ਉਭਰਦਾ ਸਿਰ ਅਤੇ ਦੋ ਲੰਬੇ ਤਾਕਵਰ ਐਂਟਿਨੇ ਹੁੰਦੇ ਹਨ। ਅਗਲੇ ਖੰਭ ਚਮਕਿਲੇ ਪਹਿਲੂ ਨਾਲ ਭੂਰੇ-ਸਲੇਟੀ ਹੁੰਦੇ ਹਨ ਅਤੇ ਇੱਕ ਚਿੱਟੀ ਰੇਖਾ ਜੋ ਅਗਲੇ ਕਿਨਾਰੇ ਨਾਲ ਚੱਲਦੀ ਹੈ। ਇੱਕ ਸੁਨਹਿਰੀ-ਸੰਤਰੀ ਰੇਖਾਂ ਦੋਹਾਂ ਪਾਸਿਆਂ ਦੇ ਖੰਭਾਂ ਨੂੰ ਪਾਰ ਕਰਦੀ ਹੈ, ਜਿਸ ਨਾਲ ਆਮ ਨਾਮ "ਸੋਨੇ-ਬੰਨ੍ਹੀ ਏਟੀਏਲਾ ਕੀਟ" ਬਣਦਾ ਹੈ। ਪਿੱਛਲੇ ਖੰਭ ਹਲਕੇ ਸਲੇਟੀ ਹੁੰਦੇ ਹਨ, ਗੂੜੀ ਸ਼ਿਰਾ-ਰਚਨਾ ਅਤੇ ਗੂੜੇ ਧੱਬੇਦਾਰ ਕਿਨਾਰੇ ਨਾਲ। ਮਾਦਾਵਾਂ ਆਪਣੇ ਆਂਡਿਆਂ ਨੂੰ ਫੁੱਲਕ੍ਰਮ ਜਾਂ ਹਰੇ ਫ਼ੱਲਾਂ ਤੇ ਦਿੰਦੀਆਂ ਹਨ ਅਤੇ ਲਾਰਵੇ ਬੀਜਾਂ ਨੂੰ ਖਾਂਦੇ, ਅਤੇ ਆਸਾਨੀ ਨਾਲ ਇੱਕ ਫਲੀ ਤੋਂ ਦੂਜੀ ਫਲੀ ਤੱਕ ਜਾਂਦੇ ਹੋਏ ਫ਼ਲ ਦੇ ਅੰਦਰ ਹੀ ਰਹਿੰਦੇ ਹਨ। ਉਹ ਭੂਰੇ ਰੰਗ ਨਾਲ ਪੀਲੇ ਹਰੇ ਤੋਂ ਹਰੇ ਹੁੰਦੇ ਹਨ ਅਤੇ ਸੰਤਰੀ ਸਿਰ ਕਾਲੇ V ਆਕਾਰ ਅਤੇ ਚਾਰ ਕਾਲੇ ਬਿੰਦੂਆਂ ਦੇ ਨਾਲ ਸਜਿਆ ਹੁੰਦਾ ਹੈ। ਲਾਰਵਾ 2-5 ਸੈਂਟੀਮੀਟਰ ਦੀ ਡੂੰਘਾਈ ਤੇ ਮਿੱਟੀ ਵਿੱਚ ਕੋਸ਼ ਦੇ ਅੰਦਰ ਮਿੱਟੀ ਵਿੱਚ ਗਿਰਦੇ ਹਨ ਅਤੇ ਜਾੜਾ ਬਿਤਾਉਦੇ ਹਨ ਅਤੇ ਬਸੰਤ ਵਿੱਚ ਵਿਅਸਕ ਵਜੋਂ ਉਭਰਦੇ ਹਨ।