Pericallia ricini
ਕੀੜਾ
5 mins to read
ਨੁਕਸਾਨ ਲਾਰਵੇ ਦੇ ਕਰਕੇ ਹੁੰਦਾ ਹੈ। ਸ਼ੁਰੂਆਤੀ ਲੱਛਣ ਪੱਤੇ ਉੱਤੇ ਖੁਰਚਣ ਦੇ ਨੁਕਸਾਨ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ ਕਿਉਂਕਿ ਲਾਰਵੇ ਪੱਤੇ ਦੇ ਉਤਕਾਂ ਦੀ ਕਲੋਰੋਫਿਲ ਸਮਗਰੀ ਨੂੰ ਭੋਜਨ ਵਜੋ ਖਾਂਦੇ ਹਨ। ਸਮੇਂ ਦੇ ਨਾਲ, ਪੱਤੇ ਵੱਡੇ ਹਲਕੇ ਭੂਰੇ, ਪਾਰਦਰਸ਼ੀ ਖੇਤਰਾਂ ਦੇ ਨਾਲ ਇੱਕ ਖਿੜਕੀ ਨੁਮਾ ਆਕ੍ਰਿਤੀ ਦਿਖਾਉਂਦੇ ਹਨ। ਭੋਜਨ ਨੁਕਸਾਨ ਉੱਚ ਸੰਕਰਮਣਾਂ ਵਿੱਚ ਵਧੇਰੇ ਪੱਤਿਆਂ ਦੇ ਝੜਨ ਦਾ ਕਾਰਨ ਬਣਦਾ ਹੈ।
ਨਿੰਮ ਦੇ ਬੀਜਾਂ ਦਾ ਰਸ ਲਾਰਵੇ ਦੇ ਵਿਕਾਸ ਦੇ ਸ਼ੁਰੂ ਵਿੱਚ ਸੰਕਰਮਣ ਨੂੰ ਨਿਯੰਤਰਨ ਵਿੱਚ ਕਰਨ ਲਈ ਸਹਾਇਤਾ ਕਰਦਾ ਹੈ। ਇਸ ਲਈ, ਬੀਜਾਂ ਦਾ 5% ਰਸ 1ਲੀ ਪਾਣੀ ਨਾਲ ਮਿਲਾਇਆ ਜਾਣਾ ਚਾਹੀਦਾ ਹੈ।
ਜੀਵ-ਵਿਗਿਆਨਕ ਇਲਾਜਾਂ ਦੇ ਨਾਲ ਹਮੇਸ਼ਾਂ ਰੋਕਥਾਮ ਦੇ ਉਪਾਵਾਂ ਦੇ ਨਾਲ ਇਕਸਾਰ ਪਹੁੰਚ ਤੇ ਵਿਚਾਰ ਕਰੋ। ਜੇਕਰ ਕੀਟਨਾਸ਼ਕ ਦੀ ਜ਼ਰੂਰਤ ਪੈਂਦੀ ਹੈ, ਤਾਂ ਕਲੋਰੋ ਪਾਇ੍ਰਫੋਜ਼ ਵਾਲੇ ਉਤਪਾਦਾਂ ਨੂੰ ਪੱਤੀ ਵਾਲੀ ਸਪਰੇਅ ਵਜੋਂ ਵਰਤਿਆ ਜਾ ਸਕਦਾ ਹੈ। ਕ੍ਰਿਪਾ ਕਰਕੇ ਧਿਆਨ ਦਿਓ ਕਿ ਸੂਚਿਤ ਰਸਾਇਣਾਂ ਦਾ ਮਨੁੱਖੀ ਸਿਹਤ ਦੇ ਨਾਲ-ਨਾਲ ਹੋਰਨਾਂ ਸਤੰਨਧਾਰੀਆਂ, ਮਧੂਮੱਖੀਆਂ, ਮੱਛੀਆਂ ਅਤੇ ਪੰਛੀਆਂ ਤੇ ਵੀ ਜ਼ਹਿਰੀਲਾ ਪ੍ਰਭਾਵ ਪੈਂਦਾ ਹੈ।
ਕੈਸਟਰ ਵਾਲਾਂ ਵਾਲੇ ਕੈਟਰਪੀਲਰ ਕੀਟ ਰਾਤ ਨੂੰ ਕਿਰਿਆਸ਼ੀਲ ਰਹਿਣ ਵਾਲੀ ਨਸਲ ਹੈ। ਇਸ ਲਈ, ਵਿਅਸਕਾਂ ਨੂੰ ਸਿਰਫ ਦੇਰ ਸ਼ਾਮ ਨੂੰ ਅਤੇ ਰਾਤ ਨੂੰ ਦੇਖਿਆ ਜਾ ਸਕਦਾ ਹੈ। ਚੋੜੇ ਵਿਅਸਕਾਂ ਦੇ ਦੁਜੈਲੇ ਖੰਭ ਘਸਮੈਲੇ ਰੰਗ ਦੇ ਗੂੜੇ ਧੱਬਿਆਂ ਨਾਲ ਅਤੇ ਪਿੱਛੇ ਵਾਲੇ ਖੰਭ ਗੁਲਾਬੀ ਜਿਹੇ ਹੁੰਦੇ ਹਨ। ਲਾਰਵੇ ਕਾਲੇ ਰੰਗ ਦੇ ਹੁੰਦੇ ਹਨ ਜਿਨ੍ਹਾਂ ਦਾ ਸਿਰ ਭੂਰਾ ਹੁੰਦਾ ਹੈ ਅਤੇ ਸਾਰੇ ਸ਼ਰੀਰ ਤੇ ਭੂਰੇ ਬਾਲ ਹੁੰਦੇ ਹਨ।