ਅੰਬ

ਅੰਬ ਦਾ ਫਲ਼ ਛੇਦਕ

Citripestis eutraphera

ਕੀੜਾ

ਸੰਖੇਪ ਵਿੱਚ

  • ਫਲ਼ ਉੱਤੇ ਦਾਖ਼ਲ ਹੋਣ ਦੇ ਕਾਲ਼ੇ ਛੇਕ ਦਿਖਾਈ ਦਿੰਦੇ ਹਨ ਜਿਨ੍ਹਾਂ ਵਿੱਚੋਂ ਗੁੱਦਾ ਜਾਂ ਰਸ ਰਿਸਦਾ ਹੈ। ਫਲ਼ ਪਾਟ ਅਤੇ ਡਿੱਗ ਸਕਦਾ ਹੈ। ਕਾਲ਼ੇ ਸਿਰ ਅਤੇ ਗੁਲਾਬੀ ਸਰੀਰ ਦੇ ਲਾਰਵੇ ਜੋ ਕਿ ਬਾਅਦ ਵਿੱਚ ਲਾਲ ਭਾਅ ਵਾਲ਼ੇ ਭੂਰੇ ਰੰਗ ਦੇ ਹੋ ਜਾਂਦੇ ਹਨ। ਬਾਲਗਾਂ ਦੇ ਮੂਹਰਲੇ ਖੰਭ ਗੂੜ੍ਹੇ ਭੂਰੇ ਅਤੇ ਪਿਛਲੇ ਖੰਭ ਫਿੱਕੇ ਚਿੱਟੇ-ਸਲੇਟੀ ਰੰਗ ਦੇ ਹੁੰਦੇ ਹਨ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਅੰਬ

ਲੱਛਣ

ਮਟਰ ਜਾਂ ਨਿੰਬੂ ਦੇ ਅਕਾਰ ਦੇ ਅੰਬ ਦੇ ਫ਼ਲ ਉੱਤੇ ਕਾਲ਼ੇ ਛੇਕ ਨਜ਼ਰ ਆਉਂਦੇ ਹਨ ਜਿਹੜੇ ਲਮਕ ਰਹੇ ਫਲ਼ ਦੇ ਦੂਰ ਦੇ ਸਿਰੇ ‘ਤੇ ਬਣੇ ਗੋਲ਼ ਬੇ-ਰੰਗ ਦਾਗ਼ ਨਾਲ਼ ਘਿਰੇ ਹੁੰਦੇ ਹਨ। ਜਦੋਂ ਫਲ਼ ਵੱਡਾ ਹੋ ਜਾਂਦਾ ਹੈ ਤਾਂ ਇਹਨਾਂ ਛੇਕਾਂ ਵਿੱਚੋਂ ਰਸ ਅਤੇ ਗੁੱਦਾ ਰਿਸਦਾ ਹੈ। ਛੇਦਕ ਕੀਟ ਦੀ ਸੁਰੰਗ ਕਰਕੇ ਫਲ਼ ਪਾਟ ਵੀ ਸਕਦਾ ਹੈ। ਉਦੋਂ ਲਾਰਵੇ ਦੂਜੇ ਫਲ਼ਾਂ ‘ਤੇ ਚਲੇ ਜਾਂਦੇ ਹਨ। ਨਵੇਂ ਨਿਕਲੇ ਲਾਰਵੇ ਫਿੱਕੇ ਗੁਲਾਬੀ ਸਰੀਰ ਅਤੇ ਭੂਰੇ ਤੋਂ ਕਾਲ਼ੇ ਸਿਰ ਵਾਲ਼ੇ ਹੁੰਦੇ ਹਨ। ਬਾਅਦ ਵਿੱਚ ਇਹ ਲਾਲ ਭਾਅ ਵਾਲ਼ੇ ਭੂਰੇ ਰੰਗ ਦੇ ਹੋ ਜਾਂਦੇ ਹਨ। ਸ਼ੁਰੂ ਵਿੱਚ ਇਹ ਫਲ਼ ਦਾ ਛਿਲਕਾ ਖੁਰਚਦੇ ਹਨ ਅਤੇ ਫਿਰ ਛੇਕ ਕਰਕੇ ਫਲ਼ ਦੇ ਅੰਦਰ ਚਲੇ ਜਾਂਦੇ ਹਨ ਜਿਸ ਕਾਰਨ ਫਲ਼ ਕੱਚੇ ਹੀ ਡਿੱਗ ਸਕਦੇ ਹਨ। ਜ਼ਿਆਦਾ ਪ੍ਰਭਾਵਿਤ ਬੂਟਿਆਂ ਦੇ ਥੱਲੇ ਇਹ ਸੈਂਕੜਿਆਂ ਦੀ ਗਿਣਤੀ ਵਿੱਚ ਮਿਲ ਸਕਦੇ ਹਨ। ਪ੍ਰਭਾਵਿਤ ਫਲ਼ ਕੱਚੇ ਹੀ ਡਿੱਗ ਪੈਂਦੇ ਹਨ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਅੰਬ ਦੇ ਫੁੱਲ ਹੋਣ ਤੇ ਸ਼ੁਰੂ ਹੁੰਦੇ ਹੋਏ ਹਫਤਾਵਾਰੀ ਅੰਤਰਾਲਾਂ ਤੇ ਨਿੰਮ ਦੇ ਅਰਕ (ਅਜ਼ਾਦੀਰਾਚਟਿਨ) ਲਗਾਓ ਅਤੇ 2 ਮਹੀਨੇ ਜਾਰੀ ਰੱਖੋ। ਫਲ਼ ਛੇਦਕ ਦੇ ਕੁਦਰਤੀ ਦੁਸ਼ਮਣਾਂ ਦੀ ਅਬਾਦੀ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੋ, ਜਿਵੇਂ ਕਿ ਰਾਇਕੀਅਮ ਐਟਰਿਸੀਮਮ (ਜਿਹੜੀ ਕਿ ਫਲ਼ ਛੇਦਕ ਦੇ ਲਾਰਵਿਆਂ ਨੂੰ ਖਾਂਦੀ ਹੈ), ਟ੍ਰੀਕੋਗਾਮਾ ਕਲੋਨਿਸ ਅਤੇ ਟ੍ਰੀਕੋਗਾਮਾ ਕਲੌਟ੍ਰੀ ਨਾਂ ਦੀਆਂ ਧਮੋੜੀਆਂ ਜੋ ਕਿ ਫਲ਼ ਛੇਦਕ ਦੇ ਆਂਡਿਆਂ ਨੂੰ ਸ਼ਿਕਾਰ ਬਣਾਉਂਦੀਆਂ ਹਨ।

ਰਸਾਇਣਕ ਨਿਯੰਤਰਣ

ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਥੀਆਕਲੋਪ੍ਰਿਡ ਦੇ ਛਿੜਕਾਅ ਫਲ਼ ਛੇਦਕ ਦੀ ਅਸਰਦਾਰ ਰੋਕਥਾਮ ਕਰਨਗੇ। ਬੰਟਿਆਂ ਜਿੱਡੇ ਫਲ਼ਾਂ ‘ਤੇ ਕੀਤੇ ਕੀਟਨਾਸ਼ਕਾਂ ਦੇ ਛਿੜਕਾਅ ਵੀ ਵਧੀਆ ਨਤੀਜੇ ਦਿੰਦੇ ਹਨ। ਕਲੋਰਿਫ਼ੈਰੀਫ਼ੌਸ (2.5 ਮਿਲੀ/ਲੀਟਰ ਪਾਣੀ) ਦੇ ਛਿੜਕਾਅ ਵੀ ਫਲ਼ ਛੇਦਕ ਦੀ ਰੋਕਥਾਮ ਕਰਦੇ ਹਨ।

ਇਸਦਾ ਕੀ ਕਾਰਨ ਸੀ

ਬਾਲਗਾਂ ਦੇ ਮੂਹਰਲੇ ਖੰਭ ਗੂੜ੍ਹੇ ਭੂਰੇ ਅਤੇ ਪਿਛਲੇ ਖੰਭ ਫਿੱਕੇ ਚਿੱਟੇ-ਸਲੇਟੀ ਰੰਗ ਦੇ ਹੁੰਦੇ ਹਨ। ਬਾਲਗ ਦਰਮਿਆਨੇ ਅਕਾਰ ਦਾ ਇੱਕ ਭਮੱਕੜ ਹੁੰਦਾ ਹੈ ਜਿਸ ਦੇ ਖੰਭਾਂ ਦਾ ਫੈਲਾਓ 20 ਮਿਮੀ ਹੁੰਦਾ ਹੈ। ਬਾਲਗ ਤਕਰੀਬਨ ਇੱਕ ਹਫ਼ਤੇ ਤੱਕ ਜ਼ਿੰਦਾ ਰਹਿੰਦੇ ਹਨ ਅਤੇ ਫਲ਼ ਜਾਂ ਫੁੱਲ ਦੀ ਡੰਡੀ ਦੇ ਖੁਰਦਰੇ ਹਿੱਸਿਆਂ ‘ਤੇ 125-450 ਆਂਡੇ ਦਿੰਦੇ ਹਨ। ਲਾਰਵੇ ਫਲ਼ ਅੰਦਰ ਦਾਖ਼ਲ ਹੋ ਕੇ ਫਲ਼ ਦੇ ਗੁੱਦੇ ਜਾਂ ਬੀਜ ਤੋਂ ਖ਼ੁਰਾਕ ਲੈਂਦੇ ਹਨ। ਪੂਰੀ ਤਰ੍ਹਾਂ ਵਿਕਸਿਤ ਸੁੰਡੀ ਤਕਰੀਬਨ 20 ਮਿਮੀ ਲੰਬੀ ਹੁੰਦੀ ਹੈ। ਮਿੱਟੀ ਵਿੱਚ ਡਿੱਗੇ ਹੋਏ ਫਲ਼ ਦੇ ਲਾਗੇ ਇਹ ਢਿੱਲੇ ਬੁਣੇ ਰੇਸ਼ਮ ਵਰਗੇ ਗੋਲਿਆਂ ਵਿੱਚ ਇਹ ਪਿਊਪਾ ਪੜਾਅ ਵਿੱਚ ਆਉਂਦਾ ਹੈ। ਇੱਥੇ ਇਸਦੇ ਵਿਕਾਸ ‘ਤੇ ਕਰੀਬ 30 ਦਿਨ ਲਗਦੇ ਹਨ। ਇਹ ਹਮਲਾ-ਗ੍ਰਸਤ ਫਲ਼ਾਂ ਦੀ ਢੋਆ-ਢੁਆਈ ਨਾਲ਼ ਫੈਲਦਾ ਹੈ। ਬਾਲਗ ਉੱਡਣ ਦੇ ਕਾਬਲ ਹੋਣ ਕਰਕੇ ਉੱਡ ਕੇ ਵੀ ਦੂਜੇ ਬਾਗ਼ਾਂ ‘ਚ ਪਹੁੰਚ ਜਾਂਦੇ ਹਨ।


ਰੋਕਥਾਮ ਦੇ ਉਪਾਅ

  • ਬੂਟਿਆਂ ਦੀ ਸਮੱਗਰੀ ਸਾਫ਼-ਸੁਥਰੇ ਸਰੋਤਾਂ ਤੋਂ ਲਓ ਅਤੇ ਮਨਜ਼ੂਰਸ਼ੁਦਾ ਸਰੋਤਾਂ ਨੂੰ ਪਹਿਲ ਦਿਓ। ਨੇਮ ਨਾਲ਼ ਬਾਗ਼ ਦਾ ਜਾਇਜ਼ਾ ਲਓ ਅਤੇ, ਖ਼ਾਸਕਰ ਫਲ਼ ਪੈਣ ਦੇ ਪਹਿਲੇ ਪੜਾਅ ‘ਤੇ, ਕਿਸੇ ਵੀ ਕੀਟ ਦੀ ਮੌਜੂਦਗੀ ਅਤੇ ਗ਼ੈਰ-ਮਾਮੂਲੀ ਲੱਛਣਾਂ ਵੱਲ ਖ਼ਿਆਲ ਕਰੋ। ਬੂਟੇ ਦੇ ਹਮਲਾ-ਗ੍ਰਸਤ ਫਲ਼ ਅਤੇ ਸੱਕ ਨੂੰ ਨਸ਼ਟ ਕਰ ਦਿਓ। ਹਵਾ-ਰੋਕੂ ਵਾੜ ਵੀ ਕੀਟ ਨੂੰ ਬਾਗ਼ ਅੰਦਰ ਆਉਣੋਂ ਰੋਕ ਸਕਦੀ ਹੈ। ਮਿੱਤਰ ਕੀਟਾਂ ਦੇ ਚੰਗੇ ਵਿਕਾਸ ਯਕੀਨੀ ਬਣਾਉਣ ਲਈ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਤੋਂ ਪਰਹੇਜ਼ ਕਰੋ। ਬੂਟੇ ਦੇ ਹਮਲਾ-ਗ੍ਰਸਤ ਹਿੱਸਿਆਂ ਅਤੇ ਫਲ਼ਾਂ ਨੂੰ ਦੂਜੀਆਂ ਥਾਵਾਂ ‘ਤੇ ਨਾ ਲਿਜਾਓ।.

ਪਲਾਂਟਿਕਸ ਡਾਊਨਲੋਡ ਕਰੋ