ਕੇਲਾ

ਕੇਲੇ ਦੀ ਫੀਤੇ ਵਰਗੇ ਖੰਭਾਂ ਵਾਲੀ ਭੂੰਡੀ

Stephanitis typica

ਕੀੜਾ

ਸੰਖੇਪ ਵਿੱਚ

  • ਪੱਤਿਆਂ ਦੇ ਉਪਰਲੇ ਪਾਸੇ ਛੋਟੇ, ਚਿੱਟੇ, ਕਲੋਰੋਟਿਕ ਧੱਬੇ। ਪੱਤੀ ਦੇ ਹੇਠਲੇ ਪਾਸੇ ਗੂੜਾ ਤਰਲ। ਪੱਤੇ ਪੀਲੇ ਹੁੰਦੇ ਅਤੇ ਸੁੱਕ ਜਾਂਦੇ ਹਨ। ਲਾਗੀ ਪੌਦੇ ਬੀਮਾਰ ਅਤੇ ਧੱਬੇਦਾਰ ਨਜ਼ਰ ਆਉਂਦੇ ਹਨ। ਫਰਿੰਗਡ ਲੇਅਸ-ਵਰਗੇ ਖੰਭਾਂ ਦੇ ਨਾਲ ਬਾਲਗ਼ ਪੀਲੇ ਤੋਂ ਸਫੇਦ ਪਾਰਦਰਸ਼ੀ ਹੁੰਦੇ ਹਨ।.

ਵਿੱਚ ਵੀ ਪਾਇਆ ਜਾ ਸਕਦਾ ਹੈ

2 ਫਸਲਾਂ
ਕੇਲਾ
ਹਲਦੀ

ਕੇਲਾ

ਲੱਛਣ

ਲਾਗ ਪੱਤਿਆ ਤੇ ਦਿਖਾਈ ਦਿੰਦਾ ਹੈ, ਇਥੋ ਤੱਕ ਕਿ ਦੂਰੀ ਤੋਂ ਵੀ। ਵਿਅਸਕ ਅਤੇ ਲਾਰਵੇ ਪੱਤੀ ਦੇ ਹੇਠਲੇ ਪਾਸੇ ਤੇ ਸਥਿਤ ਹੁੰਦੇ ਹਨ, ਜਿੱਥੇ ਉਹ ਬਸਤੀਆਂ ਵਿਚ ਰਹਿੰਦੇ ਹਨ ਅਤੇ ਪੱਤਿਆਂ ਤੇ ਭੋਜਨ ਖਾਂਦੇ ਹਨ। ਆਮ ਤੌਰ ਤੇ, ਕੀਟ ਮੱਧ-ਨਾੜੀ ਦੇ ਆਲੇ ਦੁਆਲੇ ਪੱਤਿਆਂ ਦੇ ਰਸ ਦੁਆਰਾ ਭੋਜਨ ਖਾਂਦੇ ਹਨ। ਭੋਜਨ ਕਰਨ ਤੋਂ ਹੋਏ ਨੁਕਸਾਨ ਪੱਤੀ ਦੇ ਉਪਰੀ ਹਿੱਸੇ ਉੱਤੇ ਛੋਟੇ ਚਿੱਟੇ, ਕਲੋਰੋਟਿਕ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਪੱਤਿਆਂ ਦੀ ਹੇਠਲੀ ਸਤ੍ਹ ਤੇ ਕੀਟ ਗੂੜਾ ਤਰਲ ਛੱਡ ਦਿੰਦੇ ਹਨ। ਬਸਤੀਆਂ ਵਾਲੇ ਖੇਤਰ ਸਮੇਂ ਦੇ ਨਾਲ ਪੀਲੇ ਤੋਂ ਭੂਰੇ ਹੁੰਦੇ ਹਨ ਅਤੇ ਸੁੱਕ ਜਾਂਦੇ ਹਨ। ਰੁੱਖਾਂ ਦਾ ਵਿਕਾਸ ਘੱਟ ਜਾਂਦਾ ਹੈ ਅਤੇ ਉਹ ਬਿਮਾਰ ਨਜ਼ਰ ਆਉਂਦੇ ਹਨ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਸਟੈਥੋਕੋਨੁਸ ਪ੍ਰੈਪੈਕਟਸ ਵਰਗੇ ਸ਼ਿਕਾਰੀ ਕੀਟ ਦੀਆਂ ਕਿਸਮਾਂ ਲਾਗ ਨੂੰ ਘਟਾ ਸਕਦੀਆਂ ਹਨ ਜੇ ਇਸਨੂੰ ਏਕੀਕ੍ਰਿਤ ਤਰੀਕੇ ਨਾਲ ਵਰਤਿਆ ਜਾਵੇ। ਨਿੰਮ ਦੇ ਤੇਲ ਅਤੇ ਲਸਣ ਦੇ ਘੋਲ (2%) ਨੂੰ ਲਾਗ ਨਿਯੰਤਰਿਤ ਕਰਨ ਲਈ ਫੁੱਲਾਂ ਵਾਲੀ ਸਪਰੇਅ ਵਜੋਂ ਵਰਤਿਆ ਜਾ ਸਕਦਾ ਹੈ।

ਰਸਾਇਣਕ ਨਿਯੰਤਰਣ

ਹਮੇਸ਼ਾ ਜੀਵ-ਵਿਗਿਆਨਕ ਇਲਾਜਾਂ ਦੇ ਨਾਲ ਬਚਾਓਪੂਰਨ ਉਪਾਅ ਦੇ ਨਾਲ ਇਕਸਾਰ ਪਹੁੰਚ ਤੇ ਵਿਚਾਰ ਕਰੋ। ਕੀਟਨਾਸ਼ਕ ਦੀ ਵਰਤੋਂ ਇਸ ਬਿਮਾਰੀ ਨਾਲ ਲੜਨ ਦਾ ਸਭ ਤੋਂ ਆਮ ਤਰੀਕਾ ਹੈ। ਡਾਇਮੇਟੋਏਟ ਵਾਲੇ ਉਤਪਾਦਾਂ ਨੂੰ ਫੁੱਲਾਂ ਵਾਲੀ ਸਪਰੇਅ ਵਜੋਂ ਵਰਤਿਆ ਜਾ ਸਕਦਾ ਹੈ। ਇਸ ਨੂੰ ਲਾਗੂ ਕਰਨਾ ਚਾਹੀਦਾ ਹੈ ਇਸ ਲਈ ਪੱਤੀ ਦੀ ਹੇਠਲੀ ਸਤ੍ਹਾ ਨੂੰ ਉਤਪਾਦ ਦੇ ਨਾਲ ਢੱਕਿਆ ਜਾਣਾ ਚਾਹੀਦਾ ਹੈ।

ਇਸਦਾ ਕੀ ਕਾਰਨ ਸੀ

ਵਿਅਸਕ ਪੀਲੇ ਤੋਂ ਚਿੱਟੇ ਹੁੰਦੇ ਹਨ ਅਤੇ ਉਨ੍ਹਾਂ ਦੇ 4 ਮਿਲੀਮੀਟਰ ਦੇ ਆਕਾਰ ਦੇ ਪਾਰਦਰਸ਼ੀ, ਝਾਲਰਦਾਰ ਫੀਤੇ ਵਰਗੇ ਖੰਭ ਹੁੰਦੇ ਹਨ। ਮਾਦਾ ਮੋਗਰੀ ਕੀਟ ਪੱਤਿਆਂ ਦੇ ਹੇਠਲੇ ਪਾਸੇ ਲਗਭਗ 30 ਆਡੇ ਦਿੰਦੀ ਹੈ। ਕਰੀਬ 12 ਦਿਨਾਂ ਬਾਅਦ ਪੀਲੇ ਨਿੰਫਸ ਆਡਿਆਂ ਵਿੱਚੋਂ ਨਿਕਲਦੇ ਹਨ। ਇਹ ਵਿਕਾਸ ਪੜਾਅ ਲਗਭਗ 13 ਦਿਨ ਤੱਕ ਰਹਿੰਦਾ ਹੈ। ਫਿਲਹਾਲ, ਕੇਲੇ ਦੇ ਫੀਤੇ ਵਰਗੇ ਖੰਭਾਂ ਵਾਲੇ ਕੀਟ ਦੁਆਰਾ ਲਾਗ ਕਾਰਨ ਪੈਦਾਵਾਰ ਦੇ ਨੁਕਸਾਨ ਬਾਰੇ ਕੋਈ ਵਿਸਤ੍ਰਿਤ ਜਾਣਕਾਰੀ ਉਪਲਬਧ ਨਹੀਂ ਹੈ। ਹੁਣ ਤਕ, ਕੀਟ ਦੇ ਕਾਰਨ ਕੇਲੇ ਦੇ ਪੌਦਿਆਂ ਤੇ ਗੰਭੀਰ ਨੁਕਸਾਨ ਬਾਰੇ ਕੋਈ ਰਿਪੋਰਟ ਨਹੀਂ ਹੈ।


ਰੋਕਥਾਮ ਦੇ ਉਪਾਅ

  • ਜੇ ਉਪਲਬਧ ਹੋਵੇ ਸਹਿਣਸ਼ੀਲ ਜਾਂ ਲਚਕੀਲੀਆਂ ਕਿਸਮਾਂ ਬੀਜੋ। ਕੀਟ ਦੇ ਕਿਸੇ ਵੀ ਲੱਛਣ ਲਈ ਨਿਯਮਿਤ ਤੌਰ ਤੇ ਆਪਣੇ ਪੌਦਿਆਂ ਅਤੇ ਖੇਤ ਦੀ ਜਾਂਚ ਕਰੋ। ਲਾਗ ਦੀ ਪ੍ਰਗਤੀ ਨੂੰ ਰੋਕਣ ਲਈ ਖੇਤ ਵਿਚ ਪੱਤੀ ਦੇ ਪਹਿਲੇ ਲਾਗ ਬਾਹਰੀ ਝੁੰਡ ਨੂੰ ਹੱਥ ਨਾਲ ਚੁਣੋਂ ਅਤੇ ਨਸ਼ਟ ਕਰੋ।.

ਪਲਾਂਟਿਕਸ ਡਾਊਨਲੋਡ ਕਰੋ