ਅੰਬ

ਅੰਬ ਦਾ ਫਲ਼ ਛੇਦਕ

Deanolis albizonalis

ਕੀੜਾ

ਸੰਖੇਪ ਵਿੱਚ

  • ਫਲ਼ਾਂ ਉੱਤੇ ਕਾਲ਼ੇ ਛੇਕ। ਫਲ਼ਾਂ ਦਾ ਪਾਟ ਜਾਣਾ ਅਤੇ ਵਕ਼ਤ ਤੋਂ ਪਹਿਲਾਂ ਡਿੱਗ ਪੈਣਾ। ਕੀੜੇ ਸਲੇਟੀ ਰੰਗ ਦੇ ਹੁੰਦੇ ਹਨ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਅੰਬ

ਲੱਛਣ

ਮਟਰ ਜਾਂ ਨਿੰਬੂ ਦੇ ਅਕਾਰ ਦੇ ਅੰਬ ਦੇ ਫ਼ਲ ਉੱਤੇ ਕਾਲ਼ੇ ਛੇਕ ਨਜ਼ਰ ਆਉਂਦੇ ਹਨ ਜਿਹੜੇ ਲਮਕ ਰਹੇ ਫਲ਼ ਦੇ ਦੂਰ ਦੇ ਸਿਰੇ ‘ਤੇ ਬਣੇ ਗੋਲ਼ ਬੇ-ਰੰਗ ਦਾਗ਼ ਨਾਲ਼ ਘਿਰੇ ਹੁੰਦੇ ਹਨ। ਜਦੋਂ ਫਲ਼ ਵੱਡਾ ਹੋ ਜਾਂਦਾ ਹੈ ਤਾਂ ਇਹਨਾਂ ਛੇਕਾਂ ਵਿੱਚੋਂ ਰਸ ਅਤੇ ਗੁੱਦਾ ਰਿਸਦਾ ਹੈ। ਛੇਦਕ ਕੀਟ ਦੀ ਸੁਰੰਗ ਕਰਕੇ ਫਲ਼ ਪਾਟ ਵੀ ਸਕਦਾ ਹੈ। ਉਦੋਂ ਲਾਰਵੇ ਦੂਜੇ ਫਲ਼ਾਂ ‘ਤੇ ਚਲੇ ਜਾਂਦੇ ਹਨ। ਲਾਰਵੇ ਦਾ ਸਰੀਰ ਲਾਲ ਅਤੇ ਚਿੱਟੀਆਂ ਚੱਕਰਦਾਰ ਧਾਰੀਆਂ ਨਾਲ਼ ਭਰਿਆ ਹੁੰਦਾ ਹੈ ਅਤੇ ਕਾਲ਼ੇ ਰੰਗ ਦਾ ਸਿਰ ਅਤੇ ਕਾਲਰ ਹੁੰਦਾ ਹੈ। ਵੱਡੇ ਹੋ ਕੇ ਇਹ ਹਰੇ-ਨੀਲੇ ਰੰਗ ਦੇ ਹੋ ਜਾਂਦੇ ਹਨ। ਸ਼ੁਰੂ ਵਿੱਚ ਇਹ ਫਲ਼ ਦਾ ਗੁੱਦਾ ਖਾਂਦੇ ਹਨ ਅਤੇ ਫਿਰ ਬੀਜ। ਇਸ ਕਾਰਨ ਫਲ਼ ਕੱਚੇ ਹੀ ਡਿੱਗ ਸਕਦੇ ਹਨ। ਜ਼ਿਆਦਾ ਪ੍ਰਭਾਵਿਤ ਬੂਟਿਆਂ ਦੇ ਥੱਲੇ ਇਹ ਸੈਂਕੜਿਆਂ ਦੀ ਗਿਣਤੀ ਵਿੱਚ ਮਿਲ ਸਕਦੇ ਹਨ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਨਿੰਮ ਦੇ ਅਰਕ(ਅਜ਼ਾਦੀਰਾਚਟਿਨ) ਨੂੰ ਡਿਆਨੋਲਿਸ ਅਲਬੀਜ਼ੋਨਾਲਿਸ ਨਾਂ ਦੇ ਕੀਟ ਖ਼ਿਲਾਫ਼ ਵਰਤਿਆ ਜਾ ਸਕਦਾ ਜੋ ਕਿ ਫੁੱਲ ਪੈਣ ਵੇਲ਼ੇ ਤੋਂ ਸ਼ੁਰੂ ਕਰਕੇ, ਹਫ਼ਤੇ ਦੇ ਫ਼ਰਕ ਨਾਲ਼, 2 ਮਹੀਨੇ ਤੱਕ ਜਾਰੀ ਰੱਖਣਾ ਚਾਹੀਦਾ ਹੈ। ਬੀਜ ਛੇਦਕ ਦੇ ਕੁਦਰਤੀ ਦੁਸ਼ਮਣਾਂ ਦੀ ਅਬਾਦੀ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੋ ਜਿਵੇਂ ਕਿ ਰਾਇਕੀਅਮ ਐਟਰਿਸੀਮਮ (ਜਿਹੜੀ ਕਿ ਬੀਜ ਛੇਦਕ ਦੇ ਲਾਰਵਿਆਂ ਨੂੰ ਖਾਂਦੀ ਹੈ), ਟ੍ਰੀਕੋਗਾਮਾ ਕਲੋਨਿਸ ਅਤੇ ਟ੍ਰੀਕੋਗਾਮਾ ਕਲੌਟ੍ਰੀ ਨਾਂ ਦੀਆਂ ਧਮੋੜੀਆਂ ਜੋ ਕਿ ਫਲ਼ ਛੇਦਕ ਦੇ ਆਂਡਿਆਂ ਨੂੰ ਸ਼ਿਕਾਰ ਬਣਾਉਂਦੀਆਂ ਹਨ।

ਰਸਾਇਣਕ ਨਿਯੰਤਰਣ

ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਥੀਆਕਲੋਪ੍ਰਿਡ ਦੇ ਛਿੜਕਾਅ ਬੀਜ ਛੇਦਕ ਦੀ ਅਸਰਦਾਰ ਰੋਕਥਾਮ ਕਰਦੇ ਹਨ। ਹੋਰ ਐਕਟਿਵ ਤੱਤਾਂ ‘ਤੇ ਅਧਾਰਿਤ ਕੀਟਨਾਸ਼ਕ ਵੀ ਅਸਰਦਾਰ ਹੋ ਸਕਦੇ ਹਨ।

ਇਸਦਾ ਕੀ ਕਾਰਨ ਸੀ

ਬਾਲਗ ਕੀਟ ਸਲੇਟੀ-ਜਿਹੇ ਰੰਗ ਦੇ ਹੁੰਦੇ ਹਨ ਜਿਨ੍ਹਾਂ ਦੇ ਖੰਭਾਂ ਦਾ ਫੈਲਾਓ ਤਕਰੀਬਨ 13 ਮਿਮੀ ਹੁੰਦਾ ਹੈ। ਇਹ ਕਰੀਬ ਇੱਕ ਹਫ਼ਤਾ ਜ਼ਿੰਦਾ ਰਹਿੰਦੇ ਹਨ ਫਲ਼ ਦੀ ਡੰਡੀ ‘ਤੇ ਜੋੜੀਆਂ ਵਿੱਚ ਆਂਡੇ ਦਿੰਦੇ ਹਨ। ਲਾਰਵੇ ਫਲ਼ ਅੰਦਰ ਦਾਖ਼ਲ ਹੁੰਦੇ ਹਨ ਅਤੇ ਗੁੱਦਾ ਅਤੇ ਬੀਜ ਖਾਂਦੇ ਹਾਂ। ਸੱਕ ਵਿਚਲੇ 1-2 ਸੈਮੀ ਡੂੰਘੇ ਛੇਕਾਂ ਵਿੱਚ ਇਹ ਆਪਣੇ ‘ਪਿਊਪਾ’ ਪੜਾਅ ਵਿੱਚ ਆਉਂਦੇ ਹਨ। ਇਹਨਾਂ ਛੇਕਾਂ ਨੂੰ ਇਹ ਸੱਕ ਦੇ ਕਣਾਂ ਨਾਲ਼ ਭਰ ਕੇ ਬੰਦ ਕਰ ਦਿੰਦੇ ਹਨ ਜਿਸ ਕਰਕੇ ਇਹ ਛੇਕ ਦਿਸਦੇ ਨਹੀਂ। 10-14 ਦਿਨਾਂ ਬਾਅਦ ਇਹਨਾਂ ਵਿੱਚੋਂ ਬਾਲਗ ਨਿਕਲਦੇ ਹਨ ਜੋ ਕਿ ਰਾਤ ਨੂੰ ਸਰਗਰਮ ਰਹਿੰਦੇ ਹਨ। ਇਹ ਹਮਲਾ-ਗ੍ਰਸਤ ਫਲ਼ਾਂ ਦੀ ਢੋਆ-ਢੁਆਈ ਨਾਲ਼ ਫੈਲਦਾ ਹੈ। ਬਾਲਗ ਉੱਡਣ ਦੇ ਕਾਬਲ ਹੋਣ ਕਰਕੇ ਉੱਡ ਕੇ ਵੀ ਦੂਜੇ ਬਾਗ਼ਾਂ ‘ਚ ਪਹੁੰਚ ਜਾਂਦੇ ਹਨ।


ਰੋਕਥਾਮ ਦੇ ਉਪਾਅ

  • ਬੂਟਿਆਂ ਦੀ ਸਮੱਗਰੀ ਸਾਫ਼-ਸੁਥਰੇ ਸਰੋਤਾਂ ਤੋਂ ਲਓ ਅਤੇ ਮਨਜ਼ੂਰਸ਼ੁਦਾ ਸਰੋਤਾਂ ਨੂੰ ਪਹਿਲ ਦਿਓ। ਨੇਮ ਨਾਲ਼ ਬਾਗ਼ ਦਾ ਜਾਇਜ਼ਾ ਲਓ ਅਤੇ, ਖ਼ਾਸਕਰ ਫਲ਼ ਪੈਣ ਦੇ ਪਹਿਲੇ ਪੜਾਅ ‘ਤੇ, ਕਿਸੇ ਵੀ ਕੀਟ ਦੀ ਮੌਜੂਦਗੀ ਅਤੇ ਗ਼ੈਰ-ਮਾਮੂਲੀ ਲੱਛਣਾਂ ਵੱਲ ਖ਼ਿਆਲ ਕਰੋ। ਬੂਟੇ ਦੇ ਹਮਲਾ-ਗ੍ਰਸਤ ਫਲ਼ ਅਤੇ ਸੱਕ ਨੂੰ ਨਸ਼ਟ ਕਰ ਦਿਓ। ਹਵਾ-ਰੋਕੂ ਵਾੜ ਵੀ ਕੀਟ ਨੂੰ ਬਾਗ਼ ਅੰਦਰ ਆਉਣੋਂ ਰੋਕ ਸਕਦੀ ਹੈ। ਮਿੱਤਰ ਕੀਟਾਂ ਦੇ ਚੰਗੇ ਵਿਕਾਸ ਯਕੀਨੀ ਬਣਾਉਣ ਲਈ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਤੋਂ ਪਰਹੇਜ਼ ਕਰੋ। ਬੂਟੇ ਦੇ ਹਮਲਾ-ਗ੍ਰਸਤ ਹਿੱਸਿਆਂ ਅਤੇ ਫਲ਼ਾਂ ਨੂੰ ਦੂਜੀਆਂ ਥਾਵਾਂ ‘ਤੇ ਨਾ ਲਿਜਾਓ।.

ਪਲਾਂਟਿਕਸ ਡਾਊਨਲੋਡ ਕਰੋ