ਗੰਨਾ

ਗੰਨੇ ਦੀ ਚਿੱਟੀ ਸੁੰਡੀ

Lepidiota stigma

ਕੀੜਾ

5 mins to read

ਸੰਖੇਪ ਵਿੱਚ

  • ਜੜ੍ਹਾਂ ਦੇ ਖਾਧੇ ਜਾਣ ਕਰਕੇ ਬੂਟੇ ਵਿੱਚ ਪਾਣੀ ਅਤੇ ਖ਼ੁਰਾਕੀ ਤੱਤਾਂ ਦੀ ਘਾਟ ਹੋਣਾ। ਸਮਾਂ ਪਾ ਕੇ ਪੱਤੇ ਭੂਰੇ ਹੋ ਜਾਂਦੇ ਹਨ ਅਤੇ ਪੱਕ ਰਹੇ ਗੰਨੇ ਵਿੱਚ ਨਿਘਾਰ ਆਉਣ ਲੱਗਦਾ ਹੈ। ਖ਼ਰਾਬ ਮੌਸਮ ਵਿੱਚ ਬੂਟੇ ਝੁਕ ਸਕਦੇ ਹਨ। ਲਾਰਵਾ ਗੰਨੇ ਵਿੱਚ ਛੇਦ ਕਰ ਸਕਦਾ ਹੈ।.

ਵਿੱਚ ਵੀ ਪਾਇਆ ਜਾ ਸਕਦਾ ਹੈ

3 ਫਸਲਾਂ

ਗੰਨਾ

ਲੱਛਣ

ਲਾਰਵੇ ਜੜ੍ਹ ਨੂੰ ਖਾਂਦੇ ਅਤੇ ਨੁਕਸਾਨ ਪਹੁੰਚਾਉਂਦੇ ਹਨ ਜਿਸ ਨਾਲ਼ ਬੂਟੇ ਵਿੱਚ ਪਾਣੀ ਅਤੇ ਖ਼ੁਰਾਕੀ ਤੱਤ ਨਹੀਂ ਪਹੁੰਚ ਪਾਉਂਦੇ। ਨਤੀਜੇ ਵਜੋਂ ਬੂਟੇ ਵਿੱਚ ਇਹਨਾਂ ਦੀ ਘਾਟ ਹੋ ਜਾਂਦੀ ਹੈ। ਇਸਦੇ ਲੱਛਣ ਸੋਕੇ ਦੀ ਮਾਰ ਨਾਲ਼ ਮਿਲਦੇ ਹਨ ਨਾਲ਼ ਹੀ ਇਸ ਵਿੱਚ ਸ਼ੁਰੂ ਵਿੱਚ ਪੱਤੇ ਪੀਲੇ ਹੋ ਜਾਂਦੇ ਹਨ ਅਤੇ ਕੁਮਲਾ ਜਾਂਦੇ ਹਨ। ਸਮਾਂ ਪਾ ਕੇ ਪੱਤੇ ਭੂਰੇ ਹੋ ਜਾਂਦੇ ਹਨ ਅਤੇ ਪੱਕ ਰਹੇ ਗੰਨੇ ਵਿੱਚ ਨਿਘਾਰ ਆਉਣ ਲੱਗਦਾ ਹੈ। ਜ਼ਿਆਦਾ ਸੰਜੀਦਾ ਮਾਮਲਿਆਂ ਵਿੱਚ ਕੀਟ ਜੜ੍ਹਾਂ ਨੂੰ ਬਿਲਕੁਲ ਖਾ ਜਾਂਦੇ ਹਨ ਜਿਸ ਨਾਲ਼ ਖ਼ਰਾਬ ਮੌਸਮ ਕਰਕੇ ਜਾਂ ਖ਼ੁਦ ਦੇ ਹੀ ਵਜ਼ਨ ਕਰਕੇ ਗੰਨਾ ਝੁਕ ਜਾਂਦਾ ਹੈ। ਇਹ ਕੀਟ ਗੰਨੇ/ਤਣੇ ਵਿੱਚ ਛੇਦ ਕਰਦਾ ਹੋਇਆ ਵੀ ਮਿਲ ਸਕਦਾ ਹੈ। ਗੰਨੇ ਦੇ ਵਿਕਾਸ ਦੇ ਮੁੱਢਲੇ ਪੜਾਅ ਵਿੱਚ ਹਮਲਾ ਜ਼ਿਆਦਾ ਹੋਵੇ ਤਾਂ ਦੁਬਾਰਾ ਬਿਜਾਈ ਦੀ ਵੀ ਜ਼ਰੂਰਤ ਪੈ ਸਕਦੀ ਹੈ।

Recommendations

ਜੈਵਿਕ ਨਿਯੰਤਰਣ

ਭੂੰਡਾਂ ਨੂੰ ਰਿਝਾਉਣ (ਅਤੇ ਫਿਰ ਆਸਾਨੀ ਨਾਲ਼ ਨਸ਼ਟ ਕਰਨ) ਲਈ ਕੜਿੱਕੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੋ ਕਿ ਚਿੱਟੀ ਸੁੰਡੀ ਦਾ ਹਮਲਾ ਘਟਾਉਣ ਵਿੱਚ ਕਾਫ਼ੀ ਅਸਰਦਾਰ ਹੈ। ਇਹਨਾਂ ਕੜਿੱਕੀਆਂ ਵਿੱਚ ਇਮਲੀ (ਟਮਰਇੰਡਸ ਇੰਡੀਕਾ), ਕਾਜੂ, ਜੈਅੰਤੀ (ਸੈਸਬਾਨੀਆ ਸੈਸਬਨ), ਤੂਰੀ (ਸੈਸਬਾਨੀਆ ਗ੍ਰੈੰਡੀਫ਼ਲੋਰਾ), ਅਕੇਸ਼ਿਆ ਟੋਮੈਨਟੋਸਾ ਅਤੇ ਜੈਂਕੋਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਮਲੇ ਨੂੰ ਕਾਬੂ ਕਰਨ ਲਈ ਬੌਵੇਰੀਆ ਐੱਸ.ਪੀ.ਪੀ. ਯੁਕਤ ਜੈਵਿਕ ਕੀਟਨਾਸ਼ਕ ਅਜ਼ਮਾਓ।

ਰਸਾਇਣਕ ਨਿਯੰਤਰਣ

ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਰਸਾਇਣਕ ਰੋਕਥਾਮ ਆਮ ਤੌਰ ‘ਤੇ ਮਿੱਟੀ ‘ਤੇ ਵਰਤੇ ਜਾਣ ਵਾਲ਼ੇ ਕੀਟਨਾਸ਼ਕਾਂ ਨਾਲ਼ ਕੀਤੀ ਜਾਂਦੀ ਹੈ। ਹੌਲ਼ੀ-ਹੌਲ਼ੀ ਛੱਡੇ ਜਾਣ ਵਾਲ਼ੇ ਮਿੱਟੀ ਵਾਲ਼ੇ ਕੀਟਨਾਸ਼ਕ ਕਲੋਰਪਿਰੀਫ਼ੌਸ ਅਤੇ ਕਲੋਰਪਿਰੀਫ਼ੌਸ-ਮੈਥਅਲ ਸੁੰਡੀ ਦੀ ਰੋਕਥਾਮ ਲਈ ਅਸਰਦਾਰ ਹਨ, ਜੇਕਰ ਇਹਨਾਂ ਨੂੰ, ਬਿਜਾਈ ਤੋਂ ਪਹਿਲਾਂ ਜੜ੍ਹਾਂ ਵਾਲ਼ੀ ਜਗ੍ਹਾ ‘ਤੇ ਵਰਤਿਆ ਜਾਵੇ।

ਇਸਦਾ ਕੀ ਕਾਰਨ ਸੀ

ਇਸ ਨੁਕਸਾਨ ਦਾ ਕਾਰਨ (ਸੁੰਡੀ ਅਵਸਥਾ ਵਿੱਚ) ਭੂੰਡ ਦੀਆਂ ਕਈ ਕਿਸਮਾਂ ਹੋ ਸਕਦੀਆਂ ਹਨ ਜਿਨ੍ਹਾਂ ਵਿੱਚੋਂ ਲਪੀਡੀਓਟਾ ਸਟਿਗਮਾ ਸਭ ਤੋਂ ਅਹਿਮ ਹੈ। ਹੋਰ ਕਿਸਮਾਂ ਵੀ ਮਿਲ ਸਕਦੀਆਂ ਹਨ ਜਿਵੇਂ ਕਿ ਫ਼ਿਲੋਫ਼ਗਾ ਹਲੈਰੀ, ਪੈਕਨੈਕਾ ਨਿਕੋਬਾਰੀਕਾ, ਲਿਊਕੋਫ਼ੋਲਿਸ ਐੱਸ.ਪੀ.ਪੀ. ਅਤੇ ਸਿਲੋਫ਼ੋਲਿਸ ਐੱਸ.ਪੀ.ਪੀ.। ਸੁੰਡੀਆਂ ਦੇ ਸਰੀਰ ਦਾ ਰੰਗ ਕਰੀਮੀ-ਚਿੱਟਾ ਅਤੇ ਸ਼ਕਲ ਅੰਗਰੇਜ਼ੀ ਦੇ ਅੱਖਰ ‘ਸੀ’ ਵਰਗਾ ਹੁੰਦਾ ਹੈ। ਜੇਕਰ ਇਹਨਾਂ ਰੋਕਥਾਮ ਨਾ ਕੀਤੀ ਜਾਵੇ ਤਾਂ ਜਿਵੇਂ-ਜਿਵੇਂ ਇਹ ਵੱਡੇ ਹੁੰਦੇ ਹਨ ਉਵੇਂ-ਉਵੇਂ ਵੱਧ ਨੁਕਸਾਨ ਕਰਦੇ ਹਨ। ਨੁਕਸਾਨ ਦਾ ਵੱਧ-ਘੱਟ ਹੋਣਾ ਇਹਨਾਂ ਦੀ ਗਿਣਤੀ, ਉਮਰ, ਗੰਨੇ ਦੀ ਕਿਸਮ ਅਤੇ ਹਮਲਾ ਹੋਣ ਵੇਲ਼ੇ ਗੰਨਾ ਆਪਣੇ ਵਿਕਾਸ ਦੇ ਕਿਸ ਪੜਾਅ ਵਿੱਚ ਸੀ, ਉੱਤੇ ਨਿਰਭਰ ਕਰਦਾ ਹੈ। ਪੁਰਾਣੇ ਗੰਨੇ ‘ਤੇ ਹੋਏ ਹਮਲੇ ਝਾੜ ਨੂੰ ਘਟਾ ਦਿੰਦੇ ਹਨ।


ਰੋਕਥਾਮ ਦੇ ਉਪਾਅ

  • ਉਪਲਬਧ ਹੋਣ ਤਾਂ ਉਹ ਕਿਸਮਾਂ ਉਗਾਓ ਜੋ ਇਸ ਬਿਮਾਰੀ ਨਾਲ਼ ਲੜਨ ਦੀ ਸ਼ਕਤੀ ਰੱਖਦੀਆਂ ਹਨ। ਚਿੱਟੇ ਅਤੇ ਹੋਰ ਭੂੰਡਾਂ ਦੇ ਲੱਛਣਾਂ ਦੀ ਪਛਾਣ ਲਈ ਖੇਤ ਦਾ ਬਾਕਾਇਦਾ ਜਾਇਜ਼ਾ ਲੈਂਦੇ ਰਹੋ। ਕੀਟ ਦੇ ਬਾਲਗਾਂ ਦੀ ਗਿਣਤੀ ਦਾ ਪਤਾ ਲਾਉਣ ਲਈ ਪੀਲੀਆਂ ਕੜਿੱਕੀਆਂ ਦੀ ਵਰਤੋਂ ਕਰੋ ਜਾਂ ਉਂਞ ਹੀ ਹੱਥ ਨਾਲ਼ ਫੜ ਲਓ। ਜਾਂ ਬੂਟਿਆਂ ਨੂੰ ਜ਼ੋਰ ਦੀ ਹਿਲਾਓ ਅਤੇ ਕੱਪੜੇ ਉੱਤੇ ਇਹਨਾਂ ਨੂੰ ਇਕੱਠੇ ਕਰ ਲਓ। ਚੀਕਣੀ ਮਿੱਟੀ ਵਿੱਚ ਗੰਨਾ ਉਗਾਉਣ ਤੋਂ ਪਰਹੇਜ਼ ਕਰੋ। ਸਹੀ ਮਿਕਦਾਰ ਵਿੱਚ ਸਹੀ ਖਾਦ ਪਾ ਕੇ ਮਿੱਟੀ ਦਾ ਉਪਜਾਊਪਨ ਯਕੀਨੀ ਬਣਾਓ। ਲੰਬੇ ਅਸਰ ਵਾਲ਼ੇ ਕੀਟਨਾਸ਼ਕ ਨਾ ਵਰਤੋ ਕਿਉਂਕਿ ਇਸ ਨਾਲ਼ ਮਿੱਤਰ ਕੀੜੇ ਵੀ ਮਰ ਸਕਦੇ ਹਨ। ਡੂੰਘੇ ਹਲ਼ ਦੀ ਵਹਾਈ ਕਰਕੇ ਕੀਟਾਂ ਨੂੰ ਆਪਣੇ ਸ਼ਿਕਾਰੀਆਂ ਸਾਹਮਣੇ ਨੰਗਾ ਕਰੋ। ਇਸਤੋਂ ਬਿਨਾਂ, ਵਾਢੀ ਤੋਂ ਬਾਅਦ ਰਹਿੰਦ-ਖੂਹੰਦ ਅਤੇ ਮਿੱਟੀ ਵਿੱਚ ਬਚ ਗਏ ਤਣਿਆਂ ਨੂੰ ਇਕੱਠਾ ਕਰਕੇ ਸਾੜ ਦਿਓ। ਗ਼ੈਰ-ਮੇਜ਼ਬਾਨ ਫ਼ਸਲਾਂ (ਜਿਨ੍ਹਾਂ ਵਿੱਚ ਇਹ ਰੋਗ ਨਹੀਂ ਪਾਇਆ ਜਾਂਦਾ) ਜਿਵੇਂ ਕਿ ਫਲੀਦਾਰ ਫ਼ਸਲਾਂ, ਨਾਲ਼ ਇਸਦਾ ਫ਼ਸਲੀ ਚੱਕਰ ਅਪਣਾਓ। ਕੀਟ ਦਾ ਜੀਵਨ ਚੱਕਰ ਤੋੜਨ ਲਈ ਵਾਢੀ ਤੋਂ ਬਾਅਦ ਕੁਝ ਹਫ਼ਤਿਆਂ ਲਈ ਖੇਤ ਨੂੰ ਖ਼ਾਲੀ ਛੱਡ ਦਿਓ।.

ਪਲਾਂਟਿਕਸ ਡਾਊਨਲੋਡ ਕਰੋ