ਗੰਨਾ

ਨਵੀਂ ਫੋਟ ਦਾ ਛੇਦਕ

Chilo infuscatellus

ਕੀੜਾ

5 mins to read

ਸੰਖੇਪ ਵਿੱਚ

  • ਫੋਟ ਅਤੇ ਪੱਤਿਆਂ ਉੱਤੇ ਖੜ੍ਹੇ ਜਾਣ ਕਰਕੇ ਹੋਇਆ ਨੁਕਸਾਨ। ਨਵੇਂ ਬੂਟਿਆਂ ਦਾ ਮੁਰਝਾਉਣਾ ਅਤੇ ਮਰ ਜਾਣਾ। ਨੁਕਸਾਨੇ ਗਏ ਗੰਨੇ ਵਿੱਚੋਂ ਬਦਬੂ ਆਉਂਦੀ ਹੈ। ਇਸਦੇ ਬਾਲਗ ਦਾ ਸਰੀਰ ਭੂਰਾ, ਅਗਲੇ ਖੰਭ ਫਿੱਕੇ ਪੀਲੇ ਅਤੇ ਪਿਛਲੇ ਖੰਭ ਚਿੱਟੇ ਜਿਹੇ ਹੁੰਦੇ ਹਨ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਗੰਨਾ

ਲੱਛਣ

ਪੱਤੇ ਦੇ ਗਲਾਫ਼ ਦੇ ਅੰਦਰ, ਗੁੱਛਿਆਂ ਦੇ ਰੂਪ ਵਿੱਚ ਚਿੱਟੇ ਅਤੇ ਚਪਟੇ ਆਂਡਿਆਂ ਦੀਆਂ 3 ਤੋਂ 5 ਕਤਾਰਾਂ ਹੋ ਸਕਦੀਆਂ ਹਨ। ਇੱਕ ਗੁੱਛੇ ਵਿੱਚ ਆਂਡਿਆਂ ਦੀ ਗਿਣਤੀ 60 ਤੱਕ ਹੋ ਸਕਦੀ ਹੈ। ਛੋਟੀ ਉਮਰ ਦਾ ਲਾਰਵਾ ਪੱਤਿਆਂ ਵਿੱਚ ਛੋਟੇ-ਛੋਟੇ ਛੇਕ ਕਰਦਾ ਹੈ, ਖ਼ਾਸਕਰ ਪੱਤਿਆਂ ਦੇ ਮਿਆਨ ਵਿੱਚ। ਵੱਡੀ ਉਮਰ ਦੇ ਲਾਰਵੇ ਤਣਿਆਂ ਦੇ ਮੁੱਢ ਵਿੱਚ ਛੇਕ ਕਰਕੇ ਬੂਟੇ ਦੇ ਅੰਦਰ ਚਲੇ ਜਾਂਦੇ ਹਨ ਅਤੇ ਅੰਦਰਲਾ ਨਰਮ ਮਾਦਾ ਖਾਂਦੇ ਹਨ ਜਿਸ ਨਾਲ਼ ਬੂਟੇ ਮੁਰਝਾ ਕੇ ਮਰ ਜਾਂਦੇ ਹਨ। ਬੂਟੇ ਦੇ ਮੁੱਢ ਵਿਚਲੇ ਪੱਤਿਆਂ ਦਾ ਗੁੱਛਾ ਵੀ ਸੁੱਕ ਸਕਦਾ ਹੈ। ਹਮਲਾ-ਗ੍ਰਸਤ ਟਿਸ਼ੂਆਂ ਵਿੱਚੋਂ ਬਦਬੂ ਆਉਂਦੀ ਹੈ। ਇਹ ਛੇਦਕ, ਪੋਰੀ ਛੇਦਕ ਵਜੋਂ ਵੀ ਕੰਮ ਕਰਦਾ ਹੈ।

Recommendations

ਜੈਵਿਕ ਨਿਯੰਤਰਣ

ਬਿਜਾਈ ਦੇ ਪਹਿਲੇ ਮਹੀਨੇ ਤੋਂ ਲੈ ਕੇ ਵਾਢੀ ਤੋਂ ਇੱਕ ਮਹੀਨਾ ਪਹਿਲਾਂ ਤੱਕ, 7 ਤੋਂ 10 ਦਿਨਾਂ ਦੇ ਫ਼ਰਕ ਨਾਲ਼ ਇਸਦੇ ਆਂਡੇ ਖਾਣ ਵਾਲ਼ੀ ਟ੍ਰੀਕੋਗਾਮਾ ਕੀਲੋਨੀਸ ਨਾਂ ਦੀ ਧਮੋੜੀ ਨੂੰ ਛੱਡਦੇ ਰਹੋ। ਬਿਜਾਈ ਤੋਂ 30 ਤੋਂ 45 ਦਿਨਾਂ ਬਾਅਦ ਸਟਰਮੀਔਪਸਿਸ ਇਨਫ਼ਾਰੈਂਸ ਨਾਂ ਦੀ ਮਾਦਾ ਮੱਖੀ ਨੂੰ ਛੱਡੋ। ਇਸ ਤੋਂ ਇਲਾਵਾ, ਇਸਦੇ ਲਈ ਮਿਲਣ ਵਾਲ਼ੇ ਗ੍ਰੈਨੂਲੋਸਿਸ ਵਾਇਰਸ ਦੀ 8 ਤੋਂ 10 ਇਕਾਈਆਂ ਪ੍ਰਤੀ ਮਿਲੀਲੀਟਰ ਦੇ ਹਿਸਾਬ ਨਾਲ਼ ਫ਼ਸਲ ਦੇ ਵਿਕਾਸ ਦੇ 30ਵੇਂ, 45ਵੇਂ, ਅਤੇ 60ਵੇਂ ਦਿਨ ਵਰਤੋਂ ਕਰੋ। ਗ੍ਰੈਨੂਲੋਸਿਸ ਵਾਇਰਸ ਦੀ ਵਰਤੋਂ ਸ਼ਾਮ ਦੇ ਸਮੇਂ, ਸਿੰਜਾਈ ਤੋਂ ਫ਼ੌਰਨ ਬਾਅਦ ਕਰਨੀ ਚਾਹੀਦੀ ਹੈ।

ਰਸਾਇਣਕ ਨਿਯੰਤਰਣ

ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਜੇ ਲੋੜ ਪਵੇ ਤਾਂ ਕਲੋਰਲਟ੍ਰੈਨਿਲਿਪਰੋਲ ਯੁਕਤ ਕੀਟਨਾਸ਼ਕਾਂ ਦਾ ਛਿੜਕਾਅ ਕਰੋ। ਬਿਜਾਈ ਜਾਂ ਮੁਢਲੇ ਵਿਕਾਸ ਸਮੇਂ ਕੀਟਨਾਸ਼ਕਾਂ ਯੁਕਤ ਰੇਹ ਆਦਿ ਦੀ ਵਰਤੋਂ ਵੀ ਇਸਦਾ ਹਮਲਾ ਘਟਾਉਂਦੀ ਹੈ।

ਇਸਦਾ ਕੀ ਕਾਰਨ ਸੀ

1-3 ਮਹੀਨੇ ਦੀ ਉਮਰ ਦੀ ਫ਼ਸਲ ਇਸ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ। ਮਾਦਾ, ਪੱਤੇ ਦੇ ਮੁੱਢ ਦੇ ਅੰਦਰਲੇ ਪਾਸੇ 3-5 ਕਤਾਰਾਂ ਵਿੱਚ, ਗੁੱਛਿਆਂ ਦੇ ਰੂਪ ਵਿੱਚ ਆਂਡੇ ਦਿੰਦੀ ਹੈ। ਇੱਕ ਗੁੱਛੇ ਵਿੱਚ ਆਂਡਿਆਂ ਦੀ ਗਿਣਤੀ 60 ਤੱਕ ਹੋ ਸਕਦੀ ਹੈ। 1 ਤੋਂ 6 ਦਿਨਾਂ ਵਿੱਚ ਆਂਡਿਆਂ ਵਿੱਚੋਂ ਲਾਰਵੇ ਨਿਕਲ ਕੇ ਖਿੰਡ ਜਾਂਦੇ ਹਨ ਅਤੇ ਜ਼ਮੀਨੀ ਸਤਹ ਦੇ ਬਿਲਕੁਲ ਉੱਪਰ ਤਣੇ ਵਿੱਚ ਛੇਕ ਕਰਕੇ ਅੰਦਰ ਚਲੇ ਜਾਂਦੇ ਹਨ। ਲਾਰਵਾ ਹੋਰ ਜਗ੍ਹਾ ਵੀ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਇੱਕ ਤੋਂ ਜ਼ਿਆਦਾ ਫੋਟਾਂ ‘ਤੇ ਹਮਲਾ ਕਰਕੇ ਉਹੀ ਨੁਕਸਾਨ ਕਰਦਾ ਹੈ। 25 ਤੋਂ 30 ਦਿਨਾਂ ਵਿੱਚ ਇਹ ਪੂਰਾ ਵਿਕਸਿਤ ਹੋ ਜਾਂਦਾ ਹੈ ਅਤੇ ਤਣੇ ਵਿੱਚ ਹੀ ਆਪਣੇ ‘ਪਿਊਪਾ’ ਪੜਾਅ ਵਿੱਚ ਆ ਜਾਂਦਾ ਹੈ। 6 ਤੋਂ 8 ਦਿਨਾਂ ਬਾਅਦ ਬਾਲਗ ਭਮੱਕੜ ਨਿਕਲਦਾ ਹੈ। ਇਸਦਾ ਕੁੱਲ ਜੀਵਨ ਚੱਕਰ 35 ਤੋਂ 40 ਦਿਨਾਂ ਦਾ ਹੁੰਦਾ ਹੈ।


ਰੋਕਥਾਮ ਦੇ ਉਪਾਅ

  • ਉਹ ਕਿਸਮਾਂ ਵਰਤੋ ਜੋ ਇਸ ਰੋਗ ਨਾਲ਼ ਲੜਨ ਦੀ ਸ਼ਕਤੀ ਰੱਖਦੀਆਂ ਹਨ। ਖੇਤ ਦੇ ਆਲੇ-ਦੁਆਲੇ ਇਸ ਬਿਮਾਰੀ ਦੀਆਂ ਹੋਰ ਮੇਜ਼ਬਾਨ ਫ਼ਸਲਾਂ ( ਸ਼ਵਾਂਕ,ਡੱਬ ਗਰਾਸ,ਮੱਕੀ ) ਨਾ ਉਗਾਓ। ਇਸਦੇ ਹਮਲੇ ਤੋਂ ਬਚਣ ਲਈ ਅਗੇਤੀ ਬਿਜਾਈ ਕਰੋ। ਇਸਦੇ ਬਾਲਗ ਭਮੱਕੜਾਂ ਨੂੰ ਫੜਨ ਲਈ ਫ਼ੈਰਾਮੋਨ ਕੜਿੱਕੀਆਂ ਜਾਂ ਰੌਸ਼ਨੀ ਵਾਲ਼ੀਆਂ ਕੜਿੱਕੀਆਂ ਦੀ ਵਰਤੋਂ ਕਰੋ। ਵਾਢੀ ਤੋਂ ਬਾਅਦ ਸੁੱਕੇ ਟੂਸੇ ਅਤੇ ਫ਼ਸਲ ਦੀ ਹੋਰ ਰਹਿੰਦ-ਖੂਹੰਦ ਨੂੰ ਹਟਾਓ ਅਤੇ ਨਸ਼ਟ ਕਰ ਦਿਓ। ਹਰੇ ਛੋਲੇ, ਕਾਲ਼ੇ ਛੋਲੇ ਜਾਂ ਜੰਤਰ ਨਾਲ਼ ਇਸਦਾ ਫ਼ਸਲੀ ਚੱਕਰ ਅਪਣਾਉਣਾ ਵੀ ਬਾਲਗਾਂ ਨੂੰ ਦੂਰ ਰੱਖਣ ਵਿੱਚ ਮਦਦ ਕਰਦਾ ਹੈ। ਨਾਈਟ੍ਰੋਜਨ ਖਾਦਾਂ ਦੀ ਹੱਦੋਂ ਵੱਧ ਵਰਤੋਂ ਤੋਂ ਪਰਹੇਜ਼ ਕਰੋ।.

ਪਲਾਂਟਿਕਸ ਡਾਊਨਲੋਡ ਕਰੋ