ਗੰਨਾ

ਗੰਨਾ ਛੇਦਕ

Diatraea saccharalis

ਕੀੜਾ

ਸੰਖੇਪ ਵਿੱਚ

  • 'ਪਿਨਹੋਲ' ਡੰਡਿਆ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅੰਦਰੂਨੀ ਮਾਦਾ ਖਾਧਾ ਜਾਣਾ – ਡੈੱਡ ਹਾਰਟ ਰੋਗ,ਸਿੰਡਰੋਮ। ਕਮਜ਼ੋਰ ਅਤੇ ਛੋਟੇ ਬੂਟੇ। ਪੱਕੇ ਬੂਟੇ ਝੁਕ ਜਾ ਟੁੱਟ ਸਕਦੇ ਹਨ।.

ਵਿੱਚ ਵੀ ਪਾਇਆ ਜਾ ਸਕਦਾ ਹੈ


ਗੰਨਾ

ਲੱਛਣ

ਲਾਰਵੇ ਦੁਆਰਾ ਖਾਧੇ ਗੰਨੇ ਵਿੱਚ ਸੁਰਾਖ਼ ਨਜ਼ਰ ਆਉਂਦੇ ਹਨ। ਛੋਟੇ, ਨਵੇਂ ਬੂਟਿਆਂ ਦਾ ਅੰਦਰੂਨੀ ਟਿਸ਼ੂ ਖਾ ਲਿਆ ਜਾਂਦਾ ਹੈ। ਇਸ ਲੱਛਣ ਨੂੰ ਡੈੱਡ ਹਾਰਟ ਆਖਦੇ ਹਨ। ਵੱਡੇ ਬੂਟਿਆਂ ਵਿੱਚ ਲਾਰਵੇ ਛੇਕ ਕਰਕੇ ਪੱਤੇ ਦੇ ਮੁੱਢ ਵਿੱਚ ਪੱਤੇ ਦੇ ਮਿਆਨ ਅੰਦਰ ਚਲੇ ਜਾਂਦੇ ਹਨ। ਵੱਡਾ ਹੋ ਕੇ ਲਾਰਵਾ ਗੰਨੇ ਵਿੱਚ ਦਾਖ਼ਲ ਹੋਣ ਲਈ ਛੇਕ ਕਰਨਾ ਸ਼ੁਰੂ ਕਰ ਦਿੰਦਾ ਹੈ। ਜ਼ਿਆਦਾ ਪ੍ਰਭਾਵਿਤ ਬੂਟੇ ਖ਼ਰਾਬ ਮੌਸਮ ਜਾਂ ਆਪਣੇ ਹੀ ਵਜ਼ਨ ਕਾਰਨ ਝੁਕ ਜਾਂ ਟੁੱਟ ਜਾਂਦੇ ਹਨ। ਹੌਲ਼ੀ-ਹੌਲ਼ੀ ਸੁਰਾਖ਼ ਸਾਰੇ ਗੰਨੇ ‘ਤੇ ਮਿਲਦੇ ਹਨ, ਝਾੜ ਘਟ ਜਾਂਦਾ ਹੈ ਅਤੇ ਰਸ ਦੀ ਕਵਾਇਲਿਟੀ ਘਟ ਜਾਂਦੀ ਹੈ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਗੰਨਾ ਛੇਦਕ ਦੇ ਆਂਡਿਆਂ ਨੂੰ 27-100% ਤੱਕ ਖ਼ਤਮ ਕਰਨ ਲਈ ਬੀਜ ਨੂੰ 25.6 ਡਿਗਰੀ ਸੈਲਸੀਅਸ ਤਾਪਮਾਨ ਦੇ ਪਾਣੀ ਵਿੱਚ 72 ਘੰਟਿਆਂ ਤੱਕ ਡੁਬੋ ਕੇ ਰੱਖੋ। ਇਸ ਨਾਲ਼ ਗੰਨੇ ਦੇ ਉੱਗਣ ‘ਤੇ ਕੋਈ ਮਾੜਾ ਅਸਰ ਨਹੀ ਪੈਂਦਾ ਅਤੇ ਡੁਬੋਏ ਹੋਏ ਗੰਨੇ ਵਧੀਆ ਖੜ੍ਹੇ ਹੋ ਪਾਉਂਦੇ ਹਨ। ਡੀ. ਸ਼ੈਲਾਰਿਸ (ਗੰਨਾ ਛੇਦਕ) ਦੀ ਅਬਾਦੀ ਨੂੰ ਅਨੇਕਾਂ ਪਰਜੀਵੀਆਂ ਅਤੇ ਸ਼ਿਕਾਰੀਆਂ ਦੀ ਵਰਤੋਂ ਨਾਲ਼ ਕੰਟਰੋਲ ਕੀਤਾ ਜਾ ਸਕਦਾ ਹੈ। ਕੀੜੀਆਂ ਦੀ ਵਰਤੋਂ ਕਰੋ, ਖ਼ਾਸਕਰ ਸੋਲੇਨੌਪਸਿਸ ਇਨਵਿਕਟਾ ਨਾਂ ਦੀਆਂ ਕੀੜੀਆਂ, ਜਿਨ੍ਹਾਂ ਨੂੰ ਰੈੱਡ ਫ਼ਾਇਰ ਐਂਟਸ ਵੀ ਆਖਦੇ ਹਨ। ਜਾਂ ਆਂਡਿਆਂ ਦੀ ਗਿਣਤੀ ਘਟਾਉਣ ਲਈ ਪਰਜੀਵੀ ਧਮੋੜੀ ਟ੍ਰੀਕੋਗਾਮਾ ਦੀ ਕਿਸੇ ਪ੍ਰਜਾਤੀ ਨੂੰ ਛੱਡੋ।

ਰਸਾਇਣਕ ਨਿਯੰਤਰਣ

ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਇਸਦੀ ਜ਼ਿਆਦਾ ਅਬਾਦੀ ਕਾਰਨ ਹੋ ਸਕਣ ਵਾਲ਼ੇ ਆਰਥਿਕ ਨੁਕਸਾਨ ਤੋਂ ਬਚਣ ਲਈ ਖੇਤ ਦਾ ਬਾਕਾਇਦਾ ਜਾਇਜ਼ਾ ਲੈਂਦੇ ਰਹੋ। ਲਾਰਵੇ ਨੂੰ ਗੰਨੇ ਵਿੱਚ ਸੁਰਾਖ਼ ਕਰਨ ਤੋਂ ਰੋਕਣ ਲਈ ਕਲੋਰਲਟ੍ਰੈਨਿਲਿਪਰੋਲ ਅਤੇ ਫ਼ਲੂਬੈਨਡੀਆਮਾਈਡ ਯੁਕਤ ਕੀਟਨਾਸ਼ਕਾਂ ਜਾਂ ਕੀਟ ਦੇ ਵਾਧੇ ਨੂੰ ਕਾਬੂ ਕਰਨ ਵਾਲ਼ੇ ਉਤਪਾਦਾਂ ਦੀ ਵਰਤੋਂ ਕਰੋ।

ਇਸਦਾ ਕੀ ਕਾਰਨ ਸੀ

ਕੀਟ ਦਾ ਜੀਵਨ ਚੱਕਰ ਤਾਪਮਾਨ ‘ਤੇ ਨਿਰਭਰ ਹੈ। ਨਿੱਘੇ ਮੌਸਮ ਵਿੱਚ ਲਾਰਵੇ ਨੂੰ ਵਿਕਸਿਤ ਹੋਣ ਲਈ 25 ਤੋਂ 30 ਦਿਨ ਅਤੇ ਠੰਢੇ ਮੌਸਮ ਵਿੱਚ ਤਕਰੀਬਨ 35 ਦਿਨ ਤੱਕ ਦਾ ਸਮਾਂ ਲਗਦਾ ਹੈ। ਸਰਦੀਆਂ ਵਿੱਚ ਭਾਰੀ ਵਰਖਾ ਅਤੇ ਠੰਢੇ ਤਾਪਮਾਨ ਛੇਦਕ ਦੀ ਅਬਾਦੀ ਘਟਾਉਂਦੇ ਹਨ। ਹਲਕੀ ਬਾਰਿਸ਼ ਅਤੇ ਨਿੱਘੇ ਤਾਪਮਾਨ ਇਸਦੇ ਵਾਧੇ ਨੂੰ ਸਹਾਰਾ ਦਿੰਦੇ ਹਨ। ਘੱਟ ਵਹਾਈ, ਛੇਦਕ ਨੂੰ ਹਮਲਾ-ਗ੍ਰਸਤ ਫ਼ਸਲ ਦੇ ਮਲਬੇ ਵਿੱਚ ਸਰਦੀਆਂ ਦੌਰਾਨ ਜਿਉਂਦਾ ਰਹਿਣ ਵਿੱਚ ਮਦਦ ਕਰਦੀ ਹੈ। ਕੁਦਰਤੀ ਸ਼ਿਕਾਰੀਆਂ ਦੀ ਘਾਟ ਵੀ ਇਸਦੇ ਪੱਖ ਵਿੱਚ ਹੁੰਦੀ ਹੈ। ਨਾਈਟ੍ਰੋਜਨ ਦੀ ਜ਼ਿਆਦਾ ਮਿਕਦਾਰ ਵੀ ਇਸਦੇ ਬਚਾਓ ਨੂੰ ਸਹਾਰਾ ਦੇ ਸਕਦੀ ਹੈ।


ਰੋਕਥਾਮ ਦੇ ਉਪਾਅ

  • ਇਸ ਰੋਗ ਪ੍ਰਤੀ ਸਹਿਣਸ਼ੀਲ ਅਤੇ ਲੜਨ ਦੀ ਸ਼ਕਤੀ ਰੱਖਣ ਵਾਲ਼ੀਆਂ ਕਿਸਮਾਂ ਦੀ ਵਰਤੋਂ ਕਰੋ। ਇਸ ਛੇਦਕ ਤੋਂ ਪ੍ਰਭਾਵਿਤ ਬੀਜ-ਟੋਟੇ ਨਾ ਵਰਤੋ। ਛੇਦਕ ਦਾ ਨੁਕਸਾਨ ਅਤੇ ਇਹਨਾਂ ਦਾ ਬਚਣਾ ਘਟਾਉਣ ਲਈ ਮਿੱਟੀ ਵਿੱਚ ਸਿਲੀਕਾਨ ਪਾਓ। ਇਹਨਾਂ ਦੀ ਅਬਾਦੀ ਘਟਾਉਣ ਲਈ ਗੰਨੇ ਨੂੰ ਵਾਢੀ ਤੋਂ ਪਹਿਲਾਂ ਸਾੜ ਦਿਓ। ਵਾਢੀ ਤੋਂ ਬਾਅਦ ਛੇਤੀ ਹੀ ਫ਼ਸਲ ਦੀ ਰਹਿੰਦ-ਖੂਹੰਦ ਨੂੰ ਤਵੀਆਂ ਨਾਲ਼ ਵਾਹ ਕੇ ਜਾਂ ਸਾੜ ਕੇ ਨਸ਼ਟ ਕਰ ਦਿਓ।.

ਪਲਾਂਟਿਕਸ ਡਾਊਨਲੋਡ ਕਰੋ