Anthonomus grandis
ਕੀੜਾ
5 mins to read
ਵਿਅਸਕ ਬੋਲ ਵਿਵਿਲ ਫੁੱਲਾਂ ਜਾਂ ਫ਼ੁੱਲਾ ਦੇ ਢਾਂਚਿਆਂ ਜਿਵੇਂ ਕਿ ਵਰਗ, ਬਾਲ ਅਤੇ ਕਦੇ-ਕਦੇ ਪੱਤੇ ਦੀਆਂ ਪੱਤੀਆਂ ਅਤੇ ਸਾਖਾਵਾਂ ਤੇ ਭੋਜਨ ਖਾਂਦੇ ਹਨ। ਹਮਲੇ ਦੇ ਸ਼ੁਰੂਆਤੀ ਪੜਾਅ ਸਮੇਂ ਫੁੱਲ ਦੀ ਪੱਤੀ ਵਿੱਚ ਖਾਦੇ ਜਾਣ ਦੇ ਛੇਦ ਜਾਂ ਛਾਲਿਆਂ ਵਰਗੇ ਵਿਕਸਿਤ ਆਂਡੇ ਨਿਕਸ਼ੇਪਣ ਇਲਾਕੇ ਦੇ ਰੂਪ ਵਿੱਚ ਪਛਾਣੇ ਜਾਂਦੇ ਹਨ। ਫੁੱਲ ਦੀਆਂ ਪੱਤੀਆਂ ਦੇ ਨੁਕਸਾਨ ਕਾਰਨ ਰੰਗਵਿਗਾੜ ਹੋ ਸਕਦਾ ਹੈ ਅਤੇ ਗਰੱਭਪਾਤ ਜਾਂ ਫੁੱਲਾਂ, ਛੋਟੀ ਬੋਲਾਂ ਗਿਰ (ਲਾਰਵੇ ਦੇ ਅੰਦਰ ਰਹਿਣ ਨਾਲ ਹੀ) ਸਕਦੀਆਂ ਹਨ। ਵੱਡੀ, ਛੇਦ ਕਿੱਤੀ ਬੋਲਾਂ ਆਮ ਤੌਰ ਤੇ ਪੌਦੇ ਤੇ ਰਹਿ ਜਾਦੀਆਂ ਹਨ ਅਤੇ ਸ਼ਾਇਦ ਨਹੀਂ ਖੁੱਲਦੀਆਂ। ਵਿਕਲਪਕ ਰੂਪ ਵਿੱਚ, ਉਨ੍ਹਾਂ ਤੇ ਮੌਕਾਪ੍ਰਸਤ ਰੋਗਜਨਕਾਂ ਦੁਆਰਾ ਹਮਲਾ ਕੀਤਾ ਜਾ ਸਕਦਾ ਹੈ ਜੋ ਉਹਨਾਂ ਵਿੱਚ ਸੜਨ ਦਾ ਕਾਰਨ ਬਣ ਸਕਦੇ ਹਨ। ਪੌਦੇ ਦੇ ਬਨਸਪਤੀ ਵਿਕਾਸ ਦੌਰਾਨ ਪੱਤੇ ਦੀ ਡੰਡੀ ਨੂੰ ਵਿਅਸਕਾਂ ਦੁਆਰਾ ਖਾਦੇ ਜਾਣ ਨਾਲ ਪੱਤੀ ਮੁੜੀ ਅਤੇ ਤਣੇ ਨਾਲ ਜੁੜੀ ਰਹਿੰਦੀ ਹੋਈ ਸੁੱਕਣ ਦਾ ਕਾਰਨ ਬਣਦੀਆਂ ਹਨ, ਇੱਕ ਵਿਸ਼ੇਸ਼ਤਾ ਜਿਸਨੂੰ "ਕਾਲੇ ਝੰਡਿਆਂ" ਵਜੋਂ ਜਾਣਿਆ ਜਾਂਦਾ ਹੈ।
ਕੈਟੋਲਾਕੁਸ ਗਰੈਨਡਿਸ ਜਿਹੇ ਪਰਜੀਵੀ ਵਿਵਿਲ ਕੀਟ ਨੂੰ ਕਾਬੂ ਕਰਨ ਲਈ ਪੇਸ਼ ਜਾਂ ਪ੍ਰਚਾਰਿਤ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਉੱਲੀ ਬਿਊਵੀਰੀਆ ਬੇਸੀਆਨਾ, ਜੀਵਾਣੂ ਬੈਸੀਲਸ ਥਿਊਰਿੰਗਅਨਸਿਸ ਜਾਂ ਚਿਲੋ ਇਰੀਡਿਸੇਨਟ ਵਿਸ਼ਾਣੂ (ਸੀ.ਆਈ.ਵੀ.) ਤੇ ਅਧਾਰਿਤ ਜੈਵ-ਕੀਟਨਾਸ਼ਕਾਂ ਨੂੰ ਲਾਗੂ ਕੀਤਾ ਜਾ ਸਕਦਾ ਹੈ।
ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਿਕ ਇਲਾਜਾਂ ਦੇ ਨਾਲ ਹਮੇਸ਼ਾ ਰੇਕਥਾਮ ਦੇ ਉਪਾਵਾਂ ਦੇ ਇਕਸਾਰ ਪਹੁੰਚ ਤੇ ਵਿਚਾਰ ਕਰੋ। ਸੰਸਲੇਸ਼ਿਤ ਪਾਈਰੇਥਰੋਇਡ ਕੀਟਨਾਸ਼ਕ ਅਤੇ ਪਦਾਰਥ ਜਿਵੇਂ ਡੈਲਟਾਮੇਥ੍ਰੀਨ ਬੋਲ ਵਿਵਿਲ ਕੀਟ ਨੂੰ ਨਿਯੰਤਰਿਤ ਕਰਨ ਲਈ ਵਰਤੇ ਜਾ ਸਕਦੇ ਹਨ। ਨਮੀ ਦੇ ਹਾਲਾਤ, ਇਲਾਜ ਦੀ ਕਾਰਗੁਜ਼ਾਰੀ ਵਿੱਚ ਵਾਧਾ ਕਰਦੇ ਹਨ। ਫੇਰੋਮੋਨ ਦੇ ਜਾਲ ਵਿਵਿਲ ਕੀਟ ਦੀ ਨਿਗਰਾਨੀ ਅਤੇ ਨਿਯੰਤ੍ਰਣ ਲਈ ਵਰਤੇ ਜਾ ਸਕਦੇ ਹਨ (ਇੱਕ ਕੀਟਨਾਸ਼ਕ ਜਾਂ ਜੈਵ-ਘਟਕ ਦੇ ਨਾਲ ਮਿਲਾਏ ਹੋਏ)।
ਨੁਕਸਾਨ ਬੋਲ ਵਿਵਿਲ ਦੇ ਦੋਨਾਂ ਵਿਅਸਕ ਅਤੇ ਲਾਰਵਿਆਂ, ਐਨਥੋਮੋਮਸ ਗਰੈਡਿਸ ਕਾਰਨ ਹੁੰਦਾ ਹੈ। ਵਿਅਸਕ ਮੋਗਰੀ ਕੀਟ ਤਕਰੀਬਨ 6 ਮਿਲੀਮੀਟਰ ਲੰਬੇ ਪਾਇਪ ਆਕਾਰ ਦੀ ਥੁਥਨੀਆਂ ਵਾਲੇ ਹੁੰਦੇ ਹਨ ਅਤੇ ਗੂੜ੍ਹੇ, ਭੂਰੇ-ਲਾਲ ਤੋਂ ਭੂਰੇ ਜਾਂ ਕਾਲੇ ਰੰਗ ਦੇ ਵਿੱਚ ਭਿੰਨ ਹੁੰਦੇ ਹਨ। ਕਪਾਹ ਦੇ ਖੇਤਾਂ ਵਿੱਚ ਜਾਂ ਨੇੜੇ ਦੇ ਚੰਗੀ ਤਰ੍ਹਾਂ ਸੁੱਕੇ ਇਲਾਕਿਆਂ ਵਿੱਚ ਉਹ ਠੰਡ ਬਿਤਾਉਂਦੇ ਹਨ। ਨਿਲੰਬਿਤ ਵਿਕਾਸ ਦਰ ਦੀ ਮਿਆਦ ਮਗਰੋਂ, ਉਹ ਉਭਰਦੇ ਹਨ ਅਤੇ ਬਸੰਤ ਦੇ ਮੌਸਮਾਂ ਵਿੱਚ ਜਲਦੀ ਅਤੇ ਮੱਧ ਦੌਰਾਨ ਉਹ ਕਪਾਹ ਦੇ ਖੇਤਾਂ ਵਿੱਚ ਘੁਸ ਜਾਂਦੇ ਹਨ, ਦੇਰੀ ਦੀ ਬਸੰਤ ਰੁੱਤ ਵਿੱਚ ਚੋਟੀ ਦੀ ਉਤਪੱਤੀ ਦੇ ਨਾਲ, ਬੋਲ ਦੇ ਵਿਕਸਿਤ ਹੋਣ ਦੇ ਸਮੇਂ ਦੋਰਾਨ। ਮਾਦਾਵਾਂ ਵੱਧ ਰਹੀ ਕਪਾਹ ਦੀਆਂ ਬੋਲਾਂ ਵਿੱਚ ਆਂਡੇ ਦਿੰਦੀਆਂ ਹਨ, ਆਮਤੌਰ ਤੇ ਪ੍ਰਤੀ ਵਰਗ ਇੱਕ ਆਂਡਾ। ਮਲਾਈ ਵਰਗੇ-ਚਿੱਟੇ, ਬਗੈਰ ਲੱਤਾਂ ਦੇ, ਸੀ-ਆਕਾਰ ਦੇ ਲਾਰਵੇ ਵਰਗ ਦੇ ਵਿੱਚ ਜਾਂ ਬੋਲ ਵਿੱਚ 10 ਦਿਨ ਦੇ ਲਈ ਖਾਂਦੇ ਹਨ ਅਤੇ ਬਾਅਦ ਵਿੱਚ ਉੱਥੇ ਪਿਓਪੇ ਬਣਦੇ ਹਨ। ਆਂਡੇ ਤੋਂ ਲੈ ਕੇ ਵਿਅਸਕ ਸੀਮਾ ਤੱਕ ਦਾ ਜੀਵਨ ਚੱਕਰ ਗਰਮੀ ਵਿੱਚ ਲੱਗਭਗ ਤਿੰਨ ਹਫ਼ਤਿਆਂ ਤੱਕ ਦਾ ਹੁੰਦਾ ਹੈ। ਬੋਲ ਵਿਵਿਲ ਪ੍ਰਤੀ ਸਾਲ 8 ਤੋਂ 10 ਪੀੜ੍ਹੀਆਂ ਤਕ ਪਹੁੰਚ ਸਕਦੇ ਹਨ।