ਕੇਲਾ

ਤਣੇ ਦੀ ਭੂੰਡੀ

Odoiporus longicollis

ਕੀੜਾ

ਸੰਖੇਪ ਵਿੱਚ

  • ਛੋਟੇ ਛੇਦ ਅਤੇ ਚਿਪਚਪੇ ਗੂਦ ਵਰਗੇ ਪਦਾਰਥ ਪੱਤੀ ਦੀ ਛਾਲ ਦੇ ਤਲ ਤੇ ਜਾਂ ਛੋਟੇ ਪੌਦਿਆਂ ਦੇ ਤਣੇ ਤੇ ਦਿਖਾਈ ਦਿੰਦੇ ਹਨ। ਲਾਰਵੇ ਤਣਿਆਂ ਦੇ ਆਰ-ਪਾਰ ਸੁਰੰਗ ਬਣਾਉਦੇ ਹਨ, ਜ਼ਿਆਦਾ ਮਲ ਛੱਡਦੇ ਹਨ। ਪੱਤਿਆਂ ਪੀਲੀਆਂ ਹੋ ਜਾਦੀਆਂ ਹਨ ਅਤੇ ਪੌਦਿਆਂ ਦਾ ਵਿਕਾਸ ਰੁੱਕ ਸਕਦਾ ਹੈ। ਤੇਜ ਹਵਾ ਵਾਲੇ ਮੌਸਮਾਂ ਵਿੱਚ ਤਣੇ ਦੇ ਕਮਜ਼ੋਰ ਹੋਣ ਕਾਰਨ ਪੌਦੇ ਟੁੱਟ ਕੇ ਡਿੱਗ ਸਕਦੇ ਹਨ। ਸ਼ਾਖਾਵਾਂ ਜਾਂ ਫ਼ਲ ਚੰਗੀ ਤਰ੍ਹਾਂ ਵਿਕਸਤ ਨਹੀਂ ਹੋ ਸਕਦੇ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਕੇਲਾ

ਲੱਛਣ

ਇਸ ਲਾਗ ਦੇ ਪਹਿੱਲੇ ਲੱਛਣ ਪੱਤੀ ਦੇ ਆਧਾਰ ਦੀ ਛਾਲ ਉੱਤੇ ਛੋਟੇ ਛੇਦ ਅਤੇ ਚਿਪਚਪਾ ਗੂਦੇ ਵਰਗਾ ਪਦਾਰਥ ਜਾਂ ਛੋਟੇ ਪੌਦਿਆਂ ਦੀ ਛਾਲਾਂ ਦੀ ਪਰਤ ਤੇ ਦਿਖਾਈ ਦਿੰਦੇ ਹਨ। ਲਾਰਵਿਆਂ ਦਾ ਭੂਰਾ ਜਿਹਾ ਮਲ ਵੀ ਛੇਕ ਦੇ ਆਲੇ ਦੁਆਲੇ ਵਿਖਾਈ ਦਿੰਦਾ ਹੈ। ਲਾਰਵੇ ਤਣਿਆਂ ਵੱਚ ਸੁਰੰਗਾਂ ਬਣਾਉਦੇ ਹਨ, ਜਿਸ ਨਾਲ ਗੰਭੀਰ ਨੁਕਸਾਨ ਹੋ ਜਾਂਦਾ ਹੈ ਅਤੇ ਉਤਕਾਂ ਵਿੱਚ ਪਾਣੀ ਅਤੇ ਪੌਸ਼ਟਿਕ ਤੱਤਾਂ ਦੀ ਪ੍ਰਾਪਤੀ ਘੱਟ ਜਾਂਦੀ ਹੈ। ਲਾਰਵੇ ਪੀੱਲੇ ਰੰਗ ਦੇ ਹੋ ਜਾਂਦੇ ਹਨ ਅਤੇ ਪੌਦੇ ਦਾ ਵਿਕਾਸ ਰੁੱਕ ਸਕਦਾ ਹੈ। ਗੰਭੀਰ ਲਾਗ ਵਿੱਚ, ਤਣੇ ਦੀ ਕਮਜ਼ੋਰੀ ਤੇਜ ਹਵਾਈ ਮੌਸਮਾਂ ਜਾਂ ਤੂਫਾਨਾਂ ਦੌਰਾਨ ਟੁੱਟ ਕੇ ਡਿੱਗਣ ਦਾ ਕਾਰਨ ਬਣਦੀ ਹੈ। ਉਤਕ ਤੇਜ਼ੀ ਨਾਲ ਫਿੱਕੇ ਪੈ ਜਾਂਦੇ ਹਨ ਅਤੇ ਜਖਮਾਂ ਵਿਚ ਮੌਕਾਪ੍ਰਸਤੀ ਰੋਗਾਣੂਆਂ ਦੀ ਮੌਜੂਦਗੀ ਕਾਰਨ ਇਕ ਗੰਦੀ ਬਦਬੂ ਆਉਂਦੀ ਹੈ। ਲਾਗੀ ਪੌਦਿਆਂ ਵਿੱਚ ਮੋਗਰੀ ਕੀਟ ਦੇ ਜੀਵਨ ਦੀਆਂ ਸਾਰੀ ਅਵਸਥਾਵਾਂ ਸਾਲ ਭਰ ਵਿੱਚ ਮੌਜੂਦ ਹੁੰਦੀਆਂ ਹਨ। ਗੁੱਛੇ ਜਾਂ ਫਲ ਚੰਗੀ ਤਰ੍ਹਾਂ ਵਿਕਸਤ ਨਹੀਂ ਹੋ ਸਕਦੇ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਇਸ ਤੋਂ ਪਹਿਲਾਂ, ਕੁਝ ਸਫਲਤਾਵਾਂ ਦੇ ਨਾਲ ਸੂਤਰ ਕੀੜਿਆਂ ਦੀਆਂ ਕੁੱਝ ਪ੍ਰਜਾਤੀਆਂ ਸਟੈਇਨਰਨਮਾ ਕਾਰਪੋਕੈਪਸੇ ਜਾਂ ਆਰਥਰ੍ਰੋਪੌਡਸ ਦੀ ਕੁਝ ਪ੍ਰਜਾਤੀਆਂ ਦੀ ਵਰਤੋ ਮੋਗਰੀ ਕੀਟ ਦੇ ਵਿਰੁੱਧ ਕੀਤੀ ਗਈ ਹੈ। ਇਕ ਹੋਰ ਨੀਤੀ ਜਿਸ ਵਿੱਚ ਰੋਗਾਣੂਆਂ ਨਾਲ ਮੋਗਰੀ ਕੀਟ ਨੂੰ ਹੀ ਸੰਕਰਮਿਤ ਕਰਨਾ ਹੁੰਦਾ ਹੈ, ਉਦਾਹਰਨ ਲਈ ਉਲੀ-ਜਨਕ ਮੈਟਿਹਰੀਜੀਅਮ ਐਨੀਸੋਪਲੀਆਏ ਦੀ ਵਰਤੋਂ ਕਰਕੇ।

ਰਸਾਇਣਕ ਨਿਯੰਤਰਣ

ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਕ ਇਲਾਜਾਂ ਦੇ ਨਾਲ ਹਮੇਸ਼ਾਂ ਰੋਕਥਾਮ ਉਪਾਵਾਂ ਦੇ ਇਕਸਾਰ ਪਹੁੰਚ ਤੇ ਵਿਚਾਰ ਕਰੋ। ਲਾਰਵੇ ਨੂੰ ਮਾਰਨ ਲਈ ਔਰਗੈਨੋਫੋਸਫੋਰਸ ਯੋਗਿਕ ਵਾਲੇ ਕੀਟਨਾਸ਼ਕ ਦੇ ਟੀਕੇ ਨੂੰ ਤਣੇ ਵਿਚ ਲਾਇਆ ਜਾ ਸਕਦਾ ਹੈ। ਵਾਢੀ ਦੇ ਬਾਅਦ, ਪ੍ਰਭਾਵਿਤ ਤਣਿਆਂ ਨੂੰ ਹਟਾਓ ਅਤੇ ਉਹਨਾਂ ਦਾ ਕੀਟਨਾਸ਼ਕ (2 ਗ੍ਰਾਮ/ਲੀ) ਨਾਲ ਇਲਾਜ ਕਰੋ ਤਾਂ ਜੋ ਉੱਥੇ ਬਚੇ ਆਂਡੇ ਦੇਣ ਵਾਲੇ ਮੋਗਰੀ ਕੀਟ ਨੂੰ ਮਾਰਿਆਂ ਜਾ ਸਕੇ।

ਇਸਦਾ ਕੀ ਕਾਰਨ ਸੀ

ਬਾਲਗ਼ ਮੋਗਰੀ ਕੀਟ ਕਾਲੇ ਰੰਗ, ਲਗਭਗ 30 ਮਿਲੀਮੀਟਰ ਲੰਬੇ ਹੁੰਦੇ ਹਨ, ਇੱਕ ਤਿੱਖੇ ਸਿਰ ਅਤੇ ਇੱਕ ਚਮਕਦਾਰ ਢਾਲ ਦੇ ਨਾਲ। ਉਹ ਮੁੱਖ ਤੌਰ ਤੇ ਰਾਤ ਨੂੰ ਨਿਕਲਦੇ ਹਨ ਪਰ ਠੰਢੇ ਮਹੀਨਿਆਂ ਜਾਂ ਬੱਦਲ ਵਾਲੇ ਦਿਨਾਂ ਵਿਚ ਦਿਨ ਦੇ ਸਮੇਂ ਵੀ ਮਿਲ ਸਕਦੇ ਹਨ। ਉਹ ਕੇਲੇ ਦੇ ਪੌਦਿਆਂ ਦੁਆਰਾ ਜਾਰੀ ਕੀਤੇ ਅਸਥਿਰ ਪਦਾਰਥਾਂ ਦੁਆਰਾ ਆਕਰਸ਼ਿਤ ਹੁੰਦੇ ਹਨ। ਮਾਦਾਵਾਂ ਪੱਤੇ ਦੀ ਛਾਲ ਵਿੱਚ ਦਰਾਰਾਂ ਬਣਾਉਦੀਆਂ ਹਨ ਅਤੇ ਚੀੱਟੇ ਮਲਾਈਦਾਰ, ਅੰਡਾਕਾਰ ਆਂਡੇ ਸਰਪ੍ਰਸਤੀ ਤੌਰ ਤੇ ਅੰਦਰ ਦਿੰਦੀਆਂ ਹਨ। 5-8 ਦਿਨ ਬਾਅਦ, ਤਾਜੇ, ਬਿਨਾਂ ਲੱਤਾਂ ਦੇ ਅਤੇ ਪੀਲੇ ਚਿੱਟੇ ਜਿਹੇ ਲਾਰਵੇ ਆਂਡਿਆਂ ਵਿੱਚੋਂ ਨਿਕਲਦੇ ਹਨ ਅਤੇ ਪੱਤੇ ਦੀ ਛਾਲ ਦੇ ਨਾਜੁਕ ਉਤਕਾਂ ਤੇ ਭੋਜਨ ਖਾਣਾ ਸ਼ੁਰੂ ਕਰਦੇ ਹਨ। ਤਣੇ, ਜੜ੍ਹਾਂ ਜਾਂ ਗੁੱਛਿਆਂ ਦੇ ਝੁੰਡ ਤੱਕ ਪਹੁੰਚਦੇ ਹੋਏ ਉਹ ਚੋੜੀ ਸੁਰੰਗਾਂ ਖੋਦਦੇ ਹਨ ਜਿਨ੍ਹਾਂ ਦੀ ਲੰਬਾਈ 8 ਤੋਂ 10 ਸੈਂਟੀਮੀਟਰ ਹੋ ਸਕਦੀ ਹੈ। ਵਿਅਸਕ ਤਾਕਤਵਰ ​​ਉੜਾਕ ਹੁੰਦੇ ਹਨ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਤੱਕ ਆਸਾਨੀ ਨਾਲ ਚਲੇ ਜਾਂਦੇ ਹਨ, ਇਸ ਤਰੀਕੇ ਨਾਲ ਕੀੜੇ ਫੈਲਦੇ ਹਨ।


ਰੋਕਥਾਮ ਦੇ ਉਪਾਅ

  • ਪ੍ਰਮਾਣਿਤ ਸਰੋਤਾਂ ਤੋਂ ਸਾਫ਼ ਪੌਦਾ ਸਮੱਗਰੀ ਵਰਤਣ ਦਾ ਧਿਆਨ ਰੱਖੋ। ਜੇ ਉਪਲੱਬਧ ਹੋਵੇ ਤਾਂ ਹੋਰ ਲਚਕੀਲੀਆਂ ਕਿਸਮਾਂ ਬੀਜੋ। ਸਾਰੇ ਪੌਦਿਆਂ ਦੇ ਅਵਸ਼ੇਸਾਂ ਦੇ ਹਿੱਸਿਆਂ ਦੇ ਨਾਲ-ਨਾਲ ਟੁੱਟੇ ਅਤੇ ਸੜਨ ਵਾਲੇ ਪੌਦਿਆਂ ਨੂੰ ਹਟਾਓ ਅਤੇ ਸਾੜੋ ਜਿਹੜੇ ਹੋਰ ਵਿਅਸਕਾਂ ਲਈ ਪੈਦਾ ਹੋਣ ਦੇ ਸਥਾਨਾਂ ਵਜੋਂ ਕੰਮ ਕਰ ਸਕਦੇ ਹਨ। ਤਣੇ ਦੇ ਅਲੱਗ ਹਿੱਸੇ ਦੀ ਲੰਬਿਤ ਤੌਰ ਤੇ ਧਰਤੀ ਉੱਤੇ ਝੂਠੇ-ਜਾਲ ਵਾਗੂ ਵਰਤੋਂ ਕਰੋ। ਇਹ ਛੋਟੇ ਟੁੱਕੜੇ ਵਿਅਸਕ ਮਾਦਾ ਮੋਗਰੀ ਕੀਟ ਨੂੰ ਖਾਣਾ ਖਾਉਣ ਅਤੇ ਆਂਡੇ ਦੇਣ ਲਈ ਆਕਰਸ਼ਿਤ ਕਰਦੇ ਹਨ। ਜਿਵੇ ਹੀ ਲਾਰਵੇ ਨਿਕਲਦੇ ਹਨ, ਇਹ ਟੁੱਕੜੇ ਸੁੱਕ ਜਾਂਦੇ ਹਨ ਅਤੇ ਅੰਤ ਵਿੱਚ ਲਾਰਵੇ ਨਿਰਜਲੀਕਰਨ ਦੇ ਕਾਰਨ ਮਰ ਜਾਂਦੇ ਹਨ।.

ਪਲਾਂਟਿਕਸ ਡਾਊਨਲੋਡ ਕਰੋ