ਗੌਭੀ

ਗੋਭੀ ਦਾ ਕੀੜਾ

Mamestra brassicae

ਕੀੜਾ

ਸੰਖੇਪ ਵਿੱਚ

  • ਪੱਤਿਆਂ ਤੇ ਖੁਰਾਕ ਕਰਨ ਤੋਂ ਹੋਣ ਵਾਲੇ ਨੁਕਸਾਨ ਦੇ ਪਰਿਣਾਮ ਸਵਰੂਪ ਅਕਸਰ ਪੱਤਿਆਂ ਦੇ ਪਿੰਜਰ ਨਿਕਲ ਆਉਂਦੇ ਹਨ।  ਦਾਖਲੇ ਵਾਲੇ ਛੇਦਾਂ ਅਤੇ ਸੁਰੰਗਾਂ ਦੇ ਆਲੇ-ਦੁਆਲੇ ਮੱਲ ਦੇ ਨਿਸ਼ਾਨ। ਇਹ ਸਭ ਗੋਭੀ ਦੀ ਸੂੰਡੀ ਨੂੰ ਖਾਸ ਤੌਰ 'ਤੇ ਫਸਲਾਂ ਲਈ ਨੁਕਸਾਨਦਾਇਕ ਬਣਾਉਂਦਾ ਹੈ।.

ਵਿੱਚ ਵੀ ਪਾਇਆ ਜਾ ਸਕਦਾ ਹੈ

10 ਫਸਲਾਂ
ਸੇਮ
ਗੌਭੀ
ਲਸਣ
ਹਰਾ ਪੱਤੇਦਾਰ ਸਲਾਦ (ਸਲਾਦ ਪੱਤਾ)
ਹੋਰ ਜ਼ਿਆਦਾ

ਗੌਭੀ

ਲੱਛਣ

ਗੋਭੀ ਦੇ ਕੀੜੇ ਦੀਆਂ ਸੂੰਡੀਆਂ ਪੱਤਿਆਂ 'ਤੇ ਖੂਰਾਕ ਕਰਨੀ ਸ਼ੁਰੂ ਕਰਦੀਆਂ ਅਤੇ ਗੋਭੀ ਦੇ ਸਿਰੇ 'ਤੇ ਸੁਰੰਗਾਂ ਖੋਦ ਦਿੰਦੀਆਂ ਹਨ। ਜਦੋਂ ਉਹ ਲਮੀਨਾ ਨੂੰ ਚਬਾਉਂਦੀਆਂ ਹਨ ਅਤੇ ਵੱਡੀਆਂ ਨਾੜੀਆਂ ਨੂੰ ਛੱਡ ਦਿੰਦੀਆਂ ਹਨ, ਤਾਂ ਪੱਤਿਆਂ ਦੇ ਅਕਸਰ ਪਿੰਜਰ ਨਿਕਲ ਆਉਂਦੇ ਹਨ। ਪਹਿਲੀ ਪੀੜ੍ਹੀ (ਬਸੰਤ ਤੋਂ ਸ਼ੁਰੂਆਤੀ ਗਰਮੀ) ਦੇ ਉਲਟ, ਦੂਜੀ ਪੀੜ੍ਹੀ (ਦੇਰ ਦੀ ਗਰਮੀ ਤੋਂ ਅਕਤੂਬਰ ) ਸਖਤ ਟਿਸ਼ੂਆਂ ਨੂੰ ਚਬਾ ਅਤੇ ਨਾ ਸਿਰਫ ਪੱਤਿਆਂ ਨੂੰ ਖਾ ਲੈਂਦੀ ਹੈ ਬਲਕਿ ਗੋਭੀ ਦੇ ਅੰਦਰ ਸਿਰੇ ਵੱਲ ਤੋਂ ਸੁਰੰਗਾਂ ਵੀ ਖੋਦ ਦਿੰਦੀ ਹੈ। ਦਾਖਲੇ ਵਾਲੇ ਛੇਦਾਂ ਅਤੇ ਸੁਰੰਗਾਂ ਦੇ ਆਲੇ-ਦੁਆਲੇ ਮੱਲ ਦੇ ਨਿਸ਼ਾਨ ਮਿਲ ਸਕਦੇ ਹਨ। ਇਹ (ਲੱਛਣ) ਗੋਭੀ ਦੇ ਕੀੜੇ ਸੂੰਡੀ ਨੂੰ ਖਾਸ ਕਰਕੇ ਫਸਲਾਂ ਲਈ ਨੁਕਸਾਨਦੇਹ ਬਣਾਉਂਦੇ ਹਨ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਟ੍ਰਿਚੋਗ੍ਰਾਮਾ ਸਪੀਸੀਜ਼ ਦੇ ਪਰਜੀਵੀ ਕੀੜੇ ਨੂੰ ਆਂਡੇ ਨਸ਼ਟ ਕਰਨ ਲਈ ਵਰਤਿਆ ਜਾ ਸਕਦਾ ਹੈ। ਇੱਥੇ ਵੱਖੋ ਵੱਖਰੇ ਸ਼ਿਕਾਰੀ ਹਨ ਜਿਨ੍ਹਾਂ ਵਿਚ ਕੁਝ ਭਿਆਨਕ ਸ਼ਿਕਾਰੀ ਬੀਟਲਸ, ਪੀਲੇ ਜੈਕਟਸ, ਹਰੇ ਲੇਸਵਿੰਗਸ, ਮੱਕੜੀਆਂ ਅਤੇ ਪੰਛੀ ਸ਼ਾਮਲ ਹਨ ਜੋ ਕਿ ਲਾਰਵੇ 'ਤੇ ਭੋਜਨ ਕਰਦੇ ਹਨ। ਕੁਦਰਤੀ ਤੌਰ 'ਤੇ ਪੈਦਾ ਹੋਣ ਵਾਲੇ ਬੈਕਟੀਰੀਆ ਬੇਸਿਲਸ ਥਊਰਿੰਗਸਿਸਿਸ ਅਤੇ ਵਾਇਰਸ 'ਤੇ ਆਧਾਰਿਤ ਕੁੱਝ ਉਤਪਾਦ ਸੂੰਡੀਆਂ ਨੂੰ ਮਾਰਦੇ ਹਨ ਅਤੇ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ ਜਦੋਂ ਉਹਨਾਂ ਨੂੰ ਵੱਡੇ ਪੈਮਾਨੇ 'ਤੇ ਉਪਰੀ ਅਤੇ ਹੇਠਲੇ ਪੱਤਿਆਂ 'ਤੇ ਛਿੜਕਾਈਆ ਜਾਂਦਾ ਹੈ। ਇਹ ਕੀਟਨਾਸ਼ਕ ਵਾਤਾਵਰਨ ਵਿਚ ਲਗਾਤਾਰ ਨਹੀਂ ਬਣੇ ਰਹਿੰਦੇ। ਪੈਥੋਜੈਨੀਕ ਨੈਮੈਟੌਡਸ ਵੀ ਕੈਟਰਪਿਲਰਜ਼ ਦੇ ਵਿਰੁੱਧ ਕੰਮ ਕਰ ਸਕਦੇ ਹਨ ਅਤੇ ਉਹਨਾਂ ਨੂੰ ਪੱਤੇ ਨਮ ਹੋਣ ਦੇ ਸਮੇਂ ਜ਼ਰੂਰ ਵਰਤਿਆ ਜਾਣਾ ਚਾਹੀਦਾ ਹੈ, ਜਿਵੇਂ ਕਿ ਠੰਢੇ ਮੌਸਮ ਦੇ ਦੋਰਾਨ।

ਰਸਾਇਣਕ ਨਿਯੰਤਰਣ

ਹਮੇਸ਼ਾ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ ਤੇ ਵਿਚਾਰ ਕਰੋ ਜੇ ਉਪਲੱਬਧ ਹੋਵੇ ਤਾਂ ਬਚਾਅ ਦੇ ਉਪਾਅ ਅਤੇ ਜੈਵਿਕ ਇਲਾਜ ਨਾਲ-ਨਾਲ ਕਰੋ। ਪਾਈਰੇਥ੍ਰਮ, ਲੇਮਡਾ-ਸਾਈਹਾਲੋਥ੍ਰੀਨ ਜਾਂ ਡੈਲੈਟਾਮੇਥ੍ਰੀਨ 'ਤੇ ਅਧਾਰਿਤ ਸਰਗਰਮ ਸਮੱਗਰੀ ਦੇ ਉਤਪਾਦ ਇਸ ਕੀੜੇ ਦੀ ਸੂੰਡੀ ਦੇ ਵਿਰੁੱਧ ਵਰਤੇ ਜਾ ਸਕਦੇ ਹਨ। ਪਾਈਰੇਥ੍ਰਮ ਦੇ ਅਰੱਕ ਨੂੰ ਕਈ ਵਾਰ ਅਤੇ ਵਾਢੀ ਤੋਂ ਇਕ ਦਿਨ ਪਹਿਲਾਂ ਤੱਕ ਲਾਗੂ ਕੀਤਾ ਜਾ ਸਕਦਾ ਹੈ। ਲੇਮਬਡਾ-ਸਾਈਹਾਲੋਥ੍ਰੀਨ ਅਤੇ ਡੈਲਟਾਮੇਥ੍ਰੀਨ ਲਈ, ਵੱਧ ਤੋਂ ਵੱਧ 2 ਐਪਲੀਕੇਸ਼ਨਾਂ ਲਾਗੂ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਅਤੇ ਵਾਢੀ ਸੱਤ ਦਿਨਾਂ ਦੇ ਅੰਤਰਾਲ 'ਤੇ ਹੋਣੀ ਚਾਹੀਦੀ ਹੈ।

ਇਸਦਾ ਕੀ ਕਾਰਨ ਸੀ

ਲੱਛਣ ਮੁੱਖ ਤੌਰ ਤੇ ਗੋਭੀ ਦੇ ਕੀੜਿਆਂ (ਮਮਰੇਰਾ ਬ੍ਰਾਸਿਕਾ) ਸੂੰਡੀਆਂ ਦੇ ਕਾਰਨ ਹੁੰਦੇ ਹਨ। ਪਰਿਪੱਕ ਲਾਰਵੇ ਪਿਉਪੇ ਬਣਦੇ ਅਤੇ ਸਰਦੀ ਮਿੱਟੀ ਵਿੱਚ ਬਿਤਾਉਂਦੇ ਹਨ। ਬਾਲਗ਼ਾਂ ਵਿੱਚ ਭੂਰੇ ਰੰਗ ਦੇ ਸਾਹਮਣੇ ਦੇ ਖੰਭ ਹੁੰਦੇ ਹਨ ਜੋ ਕਾਲੇ-ਭੂਰੇ ਰੰਗ ਦੇ ਲਹਿਰਦਾਰ ਸਪੱਸ਼ਟ ਖੇਤਰਾਂ ਨਾਲ ਬਦਲਦੇ ਹਨ। ਹਿੰਦਵਿੰਗਜ਼ ਹਲਕੇ ਗ੍ਰੇ ਹੁੰਦੇ ਹਨ। ਉਤਪੰਨ ਹੋਣ ਤੋਂ ਕੁਝ ਹਫਤੇ ਬਾਅਦ, ਮਾਦਾਵਾਂ ਪੱਤਿਆਂ ਦੀ ਸਤਹਾਂ 'ਤੇ ਕਲੱਸਟਰਾਂ ਦੇ ਰੂਪ ਵਿੱਚ ਸਫੇਦ ਗੋਲਾਕਾਰ ਅੰਡੇ ਦਿੰਦੀਆਂ ਹਨ। ਅੰਡਿਆਂ ਚੋਂ ਨਿਕਲਣ ਤੋਂ ਬਾਅਦ, ਸੂੰਡੀਆਂ ਪੱਤਿਆਂ ਦੇ ਟਿਸ਼ੂਆਂ ਉੱਤੇ ਖੁਰਾਕ ਕਰਦੀਆਂ ਹਨ, ਪੱਤੇ ਵਿੱਚ ਛੇਦ ਅਤੇ ਅੰਤ ਵਿੱਚ ਗੋਭੀ ਦਾ ਸਿਰੇ 'ਤੇ ਸੁਰੰਗ ਬਣਾਉਂਦੀਆਂ ਹਨ। ਉਹ ਪੀਲੇ ਹਰੇ ਜਾਂ ਭੂਰੇ ਹਰੇ ਹੁੰਦੇ ਹਨ, ਉਨ੍ਹਾਂ ਦੇ ਸਰੀਰ ਤੇ ਕੋਈ ਵਾਲ ਨਹੀਂ ਹੁੰਦੇ। ਗੋਭੀ ਦੇ ਕੀੜੇ ਹਰ ਸਾਲ ਦੋ ਪੀੜ੍ਹੀਆਂ ਪੈਦਾ ਕਰਦੇ ਹਨ। ਦੇਰ ਦੀ ਬਸੰਤ ਰੁੱਤ ਦੇ ਦੋਰਾਨ, ਪਹਿਲੀ ਪੀੜ੍ਹੀ ਦੇ ਕੀੜੇ ਮਿਟ੍ਟੀ ਵਿੱਚੋਂ ਬਾਰਹ ਆਉਂਦੇ ਹਨ, ਅਤੇ ਸੂੰਡੀਆਂ ਪੀੜਿਤ ਪੌਦਿਆਂ ਤੇ ਪਾਇਆਂ ਜਾ ਸਕਦੀਆਂ ਹਨ। ਅਖੀਰ ਦੀ ਗਰਮੀ ਵਿੱਚ, ਦੂਜੀ ਪੀੜ੍ਹੀ ਆਉਂਦੀ ਹੈ।


ਰੋਕਥਾਮ ਦੇ ਉਪਾਅ

  • ਜੇਕਰ ਉਪਲੱਬਧ ਹੋਵੇ ਤਾਂ ਰੋਧਕ ਕਿਸਮਾਂ ਦੀ ਜਿਆਦਾ ਵਰਤੋਂ ਕਰੋ। ਬਿਮਾਰੀ ਦੀਆਂ ਨਿਸ਼ਾਨੀਆਂ ਲਈ ਨਿਯਮਤ ਰੂਪ ਵਿੱਚ ਖੇਤਾਂ ਦਾ ਧਿਆਨ ਰੱਖੋ। ਦਿਖਾਈ ਦੇਣ 'ਤੇ ਚਿੱਟੇ ਗੋਲਾਕਾਰ ਕੀੜੇ ਦੇ ਆਂਡਿਆਂ ਅਤੇ ਸੂੰਡੀਆਂ ਨੂੰ ਚੁੱਕ ਕੇ ਹਟਾ ਦਿਓ। ਆਪਣੀ ਬੰਦਗੋਭੀ ਦੀਆਂ ਫਸਲਾਂ ਨੂੰ ਇੱਕ ਬਾਰਿਕ ਜਾਲ ਦੇ ਹੇਠਾਂ ਉਗਾਓ ਜੋ ਮਾਦਾ ਕੀੜਿਆਂ ਨੂੰ ਅੰਡੇ ਰੱਖਣ ਤੋਂ ਰੋਕਦੀ ਹੈ। ਸਿਰੇ ਦੀ ਉੱਚ ਆਬਾਦੀ ਤੋਂ ਬਚਣ ਲਈ ਸ਼ੁਰੂਆਤੀ ਮੋਸਮ ਦੇ ਦੌਰਾਨ ਹੀ ਪੋਦੇ ਉਗਾਓ। ਗੈਰ-ਸੰਵੇਦਨਸ਼ੀਲ ਮੇਜ਼ਬਾਨਾਂ ਨਾਲ ਇੰਟਰਕ੍ਰੋਪਿੰਗ ਕਰੋ। ਕੀੜੇਮਾਰ ਦਵਾਈਆਂ ਦੀ ਨਿਯੰਤਰਿਤ ਵਰਤੋਂ ਰਾਹੀਂ ਕੁਦਰਤੀ ਦੁਸ਼ਮਣਾਂ ਦੀ ਆਬਾਦੀ ਨੂੰ ਉਤਸ਼ਾਹਿਤ ਕਰੋ। ਕੀੜਿਆਂ ਨੂੰ ਆਕਰਸ਼ਿਤ ਕਰਨ ਅਤੇ ਸਮੂਹਾਂ ਵਿੱਚ ਫੜਣ ਲਈ ਫੈਰੋਮੋਨ ਫਾਹਿਆਂ ਦੀ ਵਰਤੋਂ ਕਰੋ। ਗੋਭੀ ਦੇ ਖੇਤਾਂ ਦੇ ਨੇੜੇ ਸੰਵੇਦਨਸ਼ੀਲ ਪੌਦਿਆਂ ਨੂੰ ਬੀਜਣ ਤੋਂ ਪਰਹੇਜ਼ ਕਰੋ। ਜੰਗਲੀ ਬੂਟੀ ਨੂੰ ਹਟਾਓ ਕਿਉਂਕਿ ਉਹ ਵਿਕਲਪਕ ਮੇਜ਼ਬਾਨਾਂ ਦੇ ਤੌਰ ਤੇ ਕੰਮ ਕਰ ਸਕਦੀ ਹੈ। ਵਾਢੀ ਤੋਂ ਬਾਅਦ ਖੇਤ ਦੀ ਜੁਤਾਈ ਕਰੋ ਤਾਂਕਿ ਪਿਊਪੇ ਨੂੰ ਸ਼ਿਕਾਰੀਆਂ ਅਤੇ ਠੰਡੇ ਤਾਪਮਾਨਾਂ ਦੇ ਸ਼ਾਹਮਣੇ ਲਿਆਂਦਾ ਜਾ ਸਕੇ।.

ਪਲਾਂਟਿਕਸ ਡਾਊਨਲੋਡ ਕਰੋ