ਅੰਬ

ਅੰਬ ਦੇ ਫਲ਼ ਦੀ ਮੱਖੀ (ਫ਼ਰੂਟ ਫ਼ਲਾਈ)

Ceratitis cosyra

ਕੀੜਾ

5 mins to read

ਸੰਖੇਪ ਵਿੱਚ

  • ਛਿਲਕੇ ‘ਤੇ ਭੂਰੇ ਜ਼ਖ਼ਮ, ਫਲ਼ ਦਾ ਬੇ-ਰੰਗ ਹੋਣਾ। ਰਸ ਦਾ ਰਿਸਣਾ ਅਤੇ ਚਿਪਚਿਪਾ ਗਾੜ੍ਹਾ ਪਦਾਰਥ ਨਿਕਲਣਾ। ਬਾਹਰ ਨਿਕਲਣ ਵਾਲ਼ੇ ਛੇਕ ਦਿਖਾਈ ਦਿੰਦੇ ਹਨ। ਪੀਲੇ-ਜਿਹੇ ਸਰੀਰ ਅਤੇ ਛਾਤੀ ‘ਤੇ ਕਾਲੇ ਧੱਬਿਆਂ ਵਾਲ਼ੀਆਂ ਮੱਖੀਆਂ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਅੰਬ

ਲੱਛਣ

ਇਸ ਮੱਖੀ ਦੇ ਲੱਛਣ ਖ਼ਾਸ ਤੌਰ ‘ਤੇ ਫਲ਼ਾਂ ਉੱਤੇ ਦਿਖਾਈ ਦਿੰਦੇ ਹਨ। ਮਾਦਾ ਆਪਣੇ ਆਂਡੇ ਮੁੱਖ ਰੂਪ ਵਿੱਚ ਪੱਕੇ ਅੰਬਾਂ ਵਿੱਚ ਭਰਦੀ ਹੈ। ਲਾਰਵੇ ਦੀ ਅੰਦਰੂਨੀ ਖ਼ੁਰਾਕ ਅਤੇ ਪਾਚਨ ਕਿਰਿਆ ਕਰਕੇ ਫਲ਼ ਵਿੱਚੋਂ ਇੱਕ ਚਿਪਚਿਪਾ ਗਾੜ੍ਹਾ ਪਦਾਰਥ ਨਿੱਕਲਦਾ ਹੈ। ਲਾਰਵੇ ਦੇ ਬਾਹਰ ਜਾਣ ਦੇ ਛੇਕ ਫਲ਼ ਦੀ ਸਤਹ ‘ਤੇ ਦਿਖਾਈ ਦਿੰਦੇ ਹਨ। ਅੰਦਰੂਨੀ ਸੜਨ ਕਰਕੇ ਛਿਲਕੇ ਉੱਤੇ ਭੂਰੇ ਜਾਂ ਕਈ ਵਾਰ ਕਾਲ਼ੇ ਰੰਗ ਦੇ ਜ਼ਖ਼ਮ ਹੋ ਜਾਂਦੇ ਹਨ। ਛਿਲਕੇ ‘ਤੇ ਦਾਗ਼, ਛੇਕ ਜਾਂ ਖਰੀਂਢ ਵੀ ਹੋ ਸਕਦਾ ਹੈ। ਫਲ਼ ਬੇ-ਰੰਗ ਹੋ ਸਕਦੇ ਹਨ ਅਤੇ ਗਲ਼ਣ ਕਰਕੇ ਗਲ਼ਣ ਦੇ ਨਿਸ਼ਾਨ ਵੀ ਵੇਖਣ ਨੂੰ ਮਿਲ ਸਕਦੇ ਹਨ। ਅੱਗੇ ਚੱਲ ਕੇ ਇਹ ਬਦਬੂ ਮਾਰਦੇ ਹਨ ਅਤੇ ਉੱਲੀ ਅਤੇ ਰਸ ਦੇ ਮਿਸ਼ਰਨ ਦਾ ਰਿਸਾਓ ਵੀ ਕਰ ਸਕਦੇ ਹਨ।

Recommendations

ਜੈਵਿਕ ਨਿਯੰਤਰਣ

ਪ੍ਰੋਟੀਨ ਚਾਰੇ ਵਾਲ਼ੀਆਂ ਕੜਿੱਕੀਆਂ ਮੱਖੀ ਦੀ ਅਬਾਦੀ ‘ਤੇ ਨਿਗਰਾਨੀ ਰੱਖਣ ਅਤੇ ਇਹਨਾਂ ਨੂੰ ਫੜਨ ਲਈ ਅਸਰਦਾਰ ਹੋ ਸਕਦੇ ਹਨ। ਮੈਟਾਰੀਜ਼ੀਅਮ ਐਨੀਸੋਪਲੀਏ ਨਾਂ ਦੀ ਉੱਲੀ ਇਸ ਮੱਖੀ ਦੇ ਪਿਊਪੇ ਨੂੰ ਆਪਣਾ ਸ਼ਿਕਾਰ ਬਣਾ ਲੈਂਦੀ ਹੈ। ਇਸਦਾ ਛਿੜਕਾਅ ਤੇਲ-ਅਧਾਰਤ ਵਜੋਂ ਕੀਤਾ ਜਾ ਸਕਦਾ ਹੈ ਜਾਂ ਇਸਨੂੰ ਹੱਥ ਨਾਲ਼ ਵੀ ਜ਼ਮੀਨ ‘ਤੇ ਫੈਲਾਇਆ ਜਾ ਸਕਦਾ ਹੈ। ਫਲ਼ ਦੀ ਤੁੜਾਈ ਦੇ ਬਾਅਦ 46 ਡਿਗਰੀ ਤੋਂ ਵੱਧ ਦੇ ਤਾਪਮਾਨ ਵਾਲ਼ੇ ਪਾਣੀ ਨਾਲ਼ ਇਸਦਾ ਇਲਾਜ ਕੀਤਾ ਜਾ ਸਕਦਾ ਹੈ। ਫਲ਼ ਨੂੰ ਲੰਬੇ ਸਮੇਂ ਤੱਕ 7.5 ਡਿਗਰੀ ਜਾਂ ਇਸ ਤੋਂ ਘੱਟ ਤਾਪਮਾਨ ‘ਤੇ ਸਟੋਰ ਕਰਨ ਨਾਲ਼ ਵੀ ਲਾਰਵੇ ਮਰ ਜਾਂਦੇ ਹਨ।

ਰਸਾਇਣਕ ਨਿਯੰਤਰਣ

ਇੱਕ ਕੀਟਨਾਸ਼ਕ (ਜਿਵੇਂ ਕਿ ਮੈਲਾਥਿਓਨ ਜਾਂ ਡੈਲਟਾਮੈਥ੍ਰਿਨ) ਨੂੰ ਕਿਸੇ ਚਾਰੇ (ਜਿਵੇਂ ਕਿ ਪ੍ਰੋਟੀਨ ਹਾਈਡ੍ਰੋਲਿਸੇਟ ਜਾਂ ਪ੍ਰੋਟੀਨ ਅਟੌਲਿਸੇਟ) ਨਾਲ਼ ਮਿਲਾ ਕੇ ਕੜਿੱਕੀਆਂ ਵਰਤਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਆਲੇ-ਦੁਆਲੇ ਦੀਆਂ ਸਾਰੀਆਂ ਮੱਖੀਆਂ ਨੂੰ ਆਕਰਸ਼ਿਤ ਕਰਦੇ ਹੋਏ ਇਹ ਤਰੀਕਾ ਇਸਦਾ ਸਮੇਂ ਸਿਰ ਇਲਾਜ ਯਕੀਨੀ ਬਣਾਉਂਦਾ ਹੈ। ਨਰ ਮੱਖੀਆਂ ਨੂੰ ਟਰਪਿਨੀਓਲ ਐਸਿਟੇਟ ਜਾਂ ਮੈਥਅਲ ਯੂਜਅਨੋਲ ਨਾਲ਼ ਆਕਰਸ਼ਿਤ ਅਤੇ ਕੈਦ ਕੀਤਾ ਜਾ ਸਕਦਾ ਹੈ।

ਇਸਦਾ ਕੀ ਕਾਰਨ ਸੀ

ਇਹ ਲੱਛਣ ਮੱਖੀ ਦੇ ਲਾਰਵੇ ਕਰਕੇ ਹਨ। ਬਾਲਗ ਮੱਖੀਆਂ ਦਾ ਸਰੀਰ ਪੀਲਾ ਅਤੇ ਛਾਤੀ ਉੱਤੇ ਕਾਲ਼ੇ ਰੰਗ ਦੇ ਧੱਬੇ ਹੁੰਦੇ ਹਨ। ਇਹਨਾਂ ਦੇ ਖੰਭ ਪੀਲੇ ਹੁੰਦੇ ਹਨ ਜੋ ਕਿ 4-6 ਮਿਮੀ ਤੱਕ ਚੌੜੇ ਹੋ ਸਕਦੇ ਹਨ। ਮਾਦਾ ਪੱਕ ਰਹੇ ਫਲ਼ਾਂ ਵਿੱਚ ਆਪਣੇ ਆਂਡੇ ਭਰਦੀਆਂ ਹਨ ਅਤੇ ਅਜਿਹਾ ਤਕਰੀਬਨ ਦੋ ਹਫ਼ਤੇ ਤੱਕ ਕਰਦੀਆਂ ਰਹਿੰਦੀਆਂ ਹਨ। ਦੋ-ਤਿੰਨ ਦਿਨਾਂ ਬਾਅਦ ਇਹਨਾਂ ਵਿੱਚੋਂ ਲਾਰਵੇ ਨਿਕਲਦੇ ਹਨ ਅਤੇ ਅੰਬ ਦੇ ਗੁੱਦੇ ਵਿੱਚ ਖੱਡਾਂ ਪੁੱਟਣੀਆ ਸ਼ੁਰੂ ਕਰ ਦਿੰਦੇ ਹਨ। ਹਰੇਕ ਫਲ਼ ਤਕਰੀਬਨ 50 ਲਾਰਵਿਆਂ ਤੱਕ ਦੇ ਹਮਲੇ ਹੇਠ ਹੋ ਸਕਦਾ ਹੈ ਅਤੇ ਕਈ ਵਾਰ ਲੱਛਣ ਫਲ਼ ਦੀ ਤੁੜਾਈ ਦੇ ਬਾਅਦ ਦਿਸਣੇ ਸ਼ੁਰੂ ਹੁੰਦੇ ਹਨ। ਪਿਊਪਾ ਬਣਨ ਲਈ ਲਾਰਵੇ ਜ਼ਮੀਨ ‘ਤੇ ਡਿੱਗ ਪੈਂਦੇ ਹਨ ਅਤੇ ਮਿੱਟੀ ਦੀ ਉਤਲੀ ਸਤਹ ਵਿੱਚ ਖੁਦਾਈ ਕਰਦੇ ਹਨ।9-13 ਦਿਨਾਂ ਬਾਅਦ ਪੂਰੀ ਤਰ੍ਹਾਂ ਵਿਕਸਿਤ ਮੱਖੀਆਂ ਨਿੱਕਲਦੀਆਂ ਹਨ।


ਰੋਕਥਾਮ ਦੇ ਉਪਾਅ

  • ਮੱਖੀ ਦੀ ਅਬਾਦੀ ਵਧਣ ਤੋਂ ਪਹਿਲਾਂ ਫਲ਼ ਦਾ ਪੱਕਣਾ ਯਕੀਨੀ ਬਣਾਉਣ ਲਈ ਛੇਤੀ ਪੱਕਣ ਵਾਲ਼ੀਆਂ ਕਿਸਮਾਂ ਲ਼ਗਾਓ। ਡਿੱਗੇ ਹੋਏ ਜਾਂ ਹਮਲਾ-ਗ੍ਰਸਤ ਫਲ਼ਾਂ ਨੂੰ ਰੋਜ਼ਾਨਾ ਚੁੱਕੋ। ਮੱਖੀ ਦੇ ਸੰਭਾਵੀ ਹਮਲੇ ਦੀ ਨਿਗਰਾਨੀ ਕਰਨ ਲਈ ਪ੍ਰੋਟੀਨ ਕੜਿੱਕੀਆਂ ਦੀ ਵਰਤੋਂ ਕਰੋ। ਬਦਲਵੇਂ ਮੇਜ਼ਬਾਨ ਬੂਟੇ (ਜਿਨ੍ਹਾਂ ਵਿੱਚ ਵੀ ਇਹ ਰੋਗ ਪਾਇਆ ਜਾਂਦਾ ਹੈ) ਜਿਵੇਂ ਕਿ ਨਿੰਬੂ ਜਾਤੀ ਦੇ ਬੂਟੇ, ਅਮਰੂਦ, ਪਪੀਤਾ, ਖ਼ਰਬੂਜ਼ੇ ਆਦਿ ਨਾ ਲਗਾਓ।ਹੇਠਾਂ ਰਹਿੰਦ-ਖੂਹੰਦ ਵਿੱਚ ਡਿੱਗੇ ਹੋਏ ਫਲ਼ਾਂ ਦਾ ਪਤਾ ਲਗਾਉਣ ਲਈ ਨਦੀਨ ਕੱਢਣ ਅਤੇ ਗੋਡੀ ਦਾ ਕੰਮ ਸਾਵਧਾਨੀ ਨਾਲ਼ ਕਰੋ। ਅੰਬ ਦੀਆਂ ਇੱਕੋ-ਜਿਹੇ ਵਿਕਾਸ-ਚੱਕਰ ਵਾਲ਼ੀਆਂ ਕਿਸਮਾਂ ਨੂੰ ਤਰਜੀਹ ਦਿਓ। ਸਿਰਫ਼ ਤੰਦਰੁਸਤ ਫਲ਼ ਹੀ ਮੰਡੀ ਵਿੱਚ ਵੇਚੋ। ਅਣ-ਵੇਚੇ ਫਲ਼ਾਂ ਦੀ ਫ਼ੌਰਨ ਖਪਤ ਜਾਂ ਖ਼ਾਤਮਾ ਯਕੀਨੀ ਬਣਾਓ। ਬੂਟਿਆਂ ਦੁਆਲੇ ਗੋਡੀ ਕਰਨ ਨਾਲ਼ ਜ਼ਮੀਨ ਵਿੱਚ ਪਣਪ ਰਹੇ ਮੱਖੀਆਂ ਦੇ ਪਿਊਪੇ (ਮੱਖੀ ਦੇ ਜੀਵਨ-ਚੱਕਰ ਦਾ ਜਨਮ ਤੋਂ ਬਾਅਦ ਦਾ ਪੜਾਅ) ਖ਼ਤਮ ਹੁੰਦੇ ਹਨ।.

ਪਲਾਂਟਿਕਸ ਡਾਊਨਲੋਡ ਕਰੋ