Ceratitis cosyra
ਕੀੜਾ
ਇਸ ਮੱਖੀ ਦੇ ਲੱਛਣ ਖ਼ਾਸ ਤੌਰ ‘ਤੇ ਫਲ਼ਾਂ ਉੱਤੇ ਦਿਖਾਈ ਦਿੰਦੇ ਹਨ। ਮਾਦਾ ਆਪਣੇ ਆਂਡੇ ਮੁੱਖ ਰੂਪ ਵਿੱਚ ਪੱਕੇ ਅੰਬਾਂ ਵਿੱਚ ਭਰਦੀ ਹੈ। ਲਾਰਵੇ ਦੀ ਅੰਦਰੂਨੀ ਖ਼ੁਰਾਕ ਅਤੇ ਪਾਚਨ ਕਿਰਿਆ ਕਰਕੇ ਫਲ਼ ਵਿੱਚੋਂ ਇੱਕ ਚਿਪਚਿਪਾ ਗਾੜ੍ਹਾ ਪਦਾਰਥ ਨਿੱਕਲਦਾ ਹੈ। ਲਾਰਵੇ ਦੇ ਬਾਹਰ ਜਾਣ ਦੇ ਛੇਕ ਫਲ਼ ਦੀ ਸਤਹ ‘ਤੇ ਦਿਖਾਈ ਦਿੰਦੇ ਹਨ। ਅੰਦਰੂਨੀ ਸੜਨ ਕਰਕੇ ਛਿਲਕੇ ਉੱਤੇ ਭੂਰੇ ਜਾਂ ਕਈ ਵਾਰ ਕਾਲ਼ੇ ਰੰਗ ਦੇ ਜ਼ਖ਼ਮ ਹੋ ਜਾਂਦੇ ਹਨ। ਛਿਲਕੇ ‘ਤੇ ਦਾਗ਼, ਛੇਕ ਜਾਂ ਖਰੀਂਢ ਵੀ ਹੋ ਸਕਦਾ ਹੈ। ਫਲ਼ ਬੇ-ਰੰਗ ਹੋ ਸਕਦੇ ਹਨ ਅਤੇ ਗਲ਼ਣ ਕਰਕੇ ਗਲ਼ਣ ਦੇ ਨਿਸ਼ਾਨ ਵੀ ਵੇਖਣ ਨੂੰ ਮਿਲ ਸਕਦੇ ਹਨ। ਅੱਗੇ ਚੱਲ ਕੇ ਇਹ ਬਦਬੂ ਮਾਰਦੇ ਹਨ ਅਤੇ ਉੱਲੀ ਅਤੇ ਰਸ ਦੇ ਮਿਸ਼ਰਨ ਦਾ ਰਿਸਾਓ ਵੀ ਕਰ ਸਕਦੇ ਹਨ।
ਪ੍ਰੋਟੀਨ ਚਾਰੇ ਵਾਲ਼ੀਆਂ ਕੜਿੱਕੀਆਂ ਮੱਖੀ ਦੀ ਅਬਾਦੀ ‘ਤੇ ਨਿਗਰਾਨੀ ਰੱਖਣ ਅਤੇ ਇਹਨਾਂ ਨੂੰ ਫੜਨ ਲਈ ਅਸਰਦਾਰ ਹੋ ਸਕਦੇ ਹਨ। ਮੈਟਾਰੀਜ਼ੀਅਮ ਐਨੀਸੋਪਲੀਏ ਨਾਂ ਦੀ ਉੱਲੀ ਇਸ ਮੱਖੀ ਦੇ ਪਿਊਪੇ ਨੂੰ ਆਪਣਾ ਸ਼ਿਕਾਰ ਬਣਾ ਲੈਂਦੀ ਹੈ। ਇਸਦਾ ਛਿੜਕਾਅ ਤੇਲ-ਅਧਾਰਤ ਵਜੋਂ ਕੀਤਾ ਜਾ ਸਕਦਾ ਹੈ ਜਾਂ ਇਸਨੂੰ ਹੱਥ ਨਾਲ਼ ਵੀ ਜ਼ਮੀਨ ‘ਤੇ ਫੈਲਾਇਆ ਜਾ ਸਕਦਾ ਹੈ। ਫਲ਼ ਦੀ ਤੁੜਾਈ ਦੇ ਬਾਅਦ 46 ਡਿਗਰੀ ਤੋਂ ਵੱਧ ਦੇ ਤਾਪਮਾਨ ਵਾਲ਼ੇ ਪਾਣੀ ਨਾਲ਼ ਇਸਦਾ ਇਲਾਜ ਕੀਤਾ ਜਾ ਸਕਦਾ ਹੈ। ਫਲ਼ ਨੂੰ ਲੰਬੇ ਸਮੇਂ ਤੱਕ 7.5 ਡਿਗਰੀ ਜਾਂ ਇਸ ਤੋਂ ਘੱਟ ਤਾਪਮਾਨ ‘ਤੇ ਸਟੋਰ ਕਰਨ ਨਾਲ਼ ਵੀ ਲਾਰਵੇ ਮਰ ਜਾਂਦੇ ਹਨ।
ਇੱਕ ਕੀਟਨਾਸ਼ਕ (ਜਿਵੇਂ ਕਿ ਮੈਲਾਥਿਓਨ ਜਾਂ ਡੈਲਟਾਮੈਥ੍ਰਿਨ) ਨੂੰ ਕਿਸੇ ਚਾਰੇ (ਜਿਵੇਂ ਕਿ ਪ੍ਰੋਟੀਨ ਹਾਈਡ੍ਰੋਲਿਸੇਟ ਜਾਂ ਪ੍ਰੋਟੀਨ ਅਟੌਲਿਸੇਟ) ਨਾਲ਼ ਮਿਲਾ ਕੇ ਕੜਿੱਕੀਆਂ ਵਰਤਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਆਲੇ-ਦੁਆਲੇ ਦੀਆਂ ਸਾਰੀਆਂ ਮੱਖੀਆਂ ਨੂੰ ਆਕਰਸ਼ਿਤ ਕਰਦੇ ਹੋਏ ਇਹ ਤਰੀਕਾ ਇਸਦਾ ਸਮੇਂ ਸਿਰ ਇਲਾਜ ਯਕੀਨੀ ਬਣਾਉਂਦਾ ਹੈ। ਨਰ ਮੱਖੀਆਂ ਨੂੰ ਟਰਪਿਨੀਓਲ ਐਸਿਟੇਟ ਜਾਂ ਮੈਥਅਲ ਯੂਜਅਨੋਲ ਨਾਲ਼ ਆਕਰਸ਼ਿਤ ਅਤੇ ਕੈਦ ਕੀਤਾ ਜਾ ਸਕਦਾ ਹੈ।
ਇਹ ਲੱਛਣ ਮੱਖੀ ਦੇ ਲਾਰਵੇ ਕਰਕੇ ਹਨ। ਬਾਲਗ ਮੱਖੀਆਂ ਦਾ ਸਰੀਰ ਪੀਲਾ ਅਤੇ ਛਾਤੀ ਉੱਤੇ ਕਾਲ਼ੇ ਰੰਗ ਦੇ ਧੱਬੇ ਹੁੰਦੇ ਹਨ। ਇਹਨਾਂ ਦੇ ਖੰਭ ਪੀਲੇ ਹੁੰਦੇ ਹਨ ਜੋ ਕਿ 4-6 ਮਿਮੀ ਤੱਕ ਚੌੜੇ ਹੋ ਸਕਦੇ ਹਨ। ਮਾਦਾ ਪੱਕ ਰਹੇ ਫਲ਼ਾਂ ਵਿੱਚ ਆਪਣੇ ਆਂਡੇ ਭਰਦੀਆਂ ਹਨ ਅਤੇ ਅਜਿਹਾ ਤਕਰੀਬਨ ਦੋ ਹਫ਼ਤੇ ਤੱਕ ਕਰਦੀਆਂ ਰਹਿੰਦੀਆਂ ਹਨ। ਦੋ-ਤਿੰਨ ਦਿਨਾਂ ਬਾਅਦ ਇਹਨਾਂ ਵਿੱਚੋਂ ਲਾਰਵੇ ਨਿਕਲਦੇ ਹਨ ਅਤੇ ਅੰਬ ਦੇ ਗੁੱਦੇ ਵਿੱਚ ਖੱਡਾਂ ਪੁੱਟਣੀਆ ਸ਼ੁਰੂ ਕਰ ਦਿੰਦੇ ਹਨ। ਹਰੇਕ ਫਲ਼ ਤਕਰੀਬਨ 50 ਲਾਰਵਿਆਂ ਤੱਕ ਦੇ ਹਮਲੇ ਹੇਠ ਹੋ ਸਕਦਾ ਹੈ ਅਤੇ ਕਈ ਵਾਰ ਲੱਛਣ ਫਲ਼ ਦੀ ਤੁੜਾਈ ਦੇ ਬਾਅਦ ਦਿਸਣੇ ਸ਼ੁਰੂ ਹੁੰਦੇ ਹਨ। ਪਿਊਪਾ ਬਣਨ ਲਈ ਲਾਰਵੇ ਜ਼ਮੀਨ ‘ਤੇ ਡਿੱਗ ਪੈਂਦੇ ਹਨ ਅਤੇ ਮਿੱਟੀ ਦੀ ਉਤਲੀ ਸਤਹ ਵਿੱਚ ਖੁਦਾਈ ਕਰਦੇ ਹਨ।9-13 ਦਿਨਾਂ ਬਾਅਦ ਪੂਰੀ ਤਰ੍ਹਾਂ ਵਿਕਸਿਤ ਮੱਖੀਆਂ ਨਿੱਕਲਦੀਆਂ ਹਨ।