Yponomeutidae
ਕੀੜਾ
ਸੇਬ ਦੇ ਅੇਰਮਾਈਨ ਮੋਥ ਮੁੱਖ ਤੌਰ 'ਤੇ ਬਚੇ ਹੋਏ ਬਗੀਚਿਆਂ ਅਤੇ ਪਿਛਲੇ ਵਿਹੜੇ ਦੇ ਦਰਖ਼ਤ 'ਤੇ ਹਮਲਾ ਕਰਦਾ ਹੈ ਪਰ ਵਪਾਰਕ ਬਾਗਾਂ ਵਿਚ ਵੀ ਇਹ ਕੀਟ ਹੋ ਸਕਦਾ ਹੈ। ਇਹ ਪੱਤਿਆਂ 'ਤੇ ਸੰਗਠਿਤ ਤੌਰ 'ਤੇ ਖੁਰਾਕ ਕਰਦੇ ਹਨ, ਜਿਸ ਨਾਲ ਸ਼ਾਖਾਵਾਂ ਦੀਆਂ ਨੋਕਾਂ ਤੋਂ ਝੜ ਜਾਂਦੀਆਂ ਹਨ। ਉਹ ਕਈ ਪੱਤਿਆਂ ਨੂੰ ਇਕੱਠਾ ਕਰਕੇ ਜਾਲ ਵੀ ਬਣਾਉਂਦੇ ਹਨ। ਜੇਕਰ ਉਹਨਾਂ ਦੇ ਪਨਾਹਗਾਹਾਂ ਜਾਂ "ਤੰਬੂ" ਜੋ ਉਹ ਪੈਦਾ ਕਰਦੇ ਹਨ ਉਹ ਦੀ ਗਿਣਤੀ ਕਾਫੀ ਜਿਆਦਾ ਹੋ ਜਾਂਦੀ ਹੈ, ਤਾਂ ਰੁੱਖ ਪੂਰੀ ਤਰ੍ਹਾਂ ਝੜ ਸਕਦਾ ਹੈ। ਉਨ੍ਹਾਂ ਮਾਮਲਿਆਂ ਵਿੱਚ, ਫਲਾਂ ਵਧਣ ਤੋਂ ਰੁਕ ਸਕਦੇ ਹਨ ਅਤੇ ਸਮੇਂ ਤੋਂ ਪਹਿਲਾਂ ਡਿੱਗ ਸਕਦੇ ਹਨ। ਪਰ, ਕੀੜੇ ਬਹੁਤ ਘੱਟ ਹੀ ਸਮੇਂ ਤੱਕ ਸਿਹਤ ਜਾਂ ਰੁੱਖ ਦੇ ਜੋਰ ਨੂੰ ਪ੍ਰਭਾਵਿਤ ਕਰਦਾ ਹੈ।
ਜ਼ਿਆਦਾਤਰ ਮਾਮਲਿਆਂ ਵਿਚ ਇਲਾਜ ਜ਼ਰੂਰੀ ਨਹੀਂ ਹੁੰਦਾ ਹੈ, ਕਿਉਂਕਿ ਦਰੱਖਤਾਂ ਨੂੰ ਨੁਕਸਾਨ ਉਪਰੀ ਪੱਧਰ ਤੱਕ ਹੀ ਪਹੁੰਚਦਾ ਹੈ ਅਤੇ ਇਸ ਨੂੰ ਬਰਦਾਸ਼ਤ ਕਰ ਸਕਦੇ ਹਨ। ਆਮ ਸ਼ਿਕਾਰੀਆਂ ਜਿਵੇਂ ਕਿ ਟਚਿਨਡ ਮੱਖੀਆਂ, ਪੰਛੀ ਅਤੇ ਮੱਕੜੀਆਂ, ਸੇਬਾਂ ਦੇ ਅੇਰਮਾਈਨ ਮੋਥ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰ ਸਕਦੇ ਹਨ। ਏਜੀਨੇਸਪਿਸ ਫਸੀਕਿਕੋਲਿਸ ਦੇ ਪਰਜੀਵੀ ਵੇਸਪ ਨੂੰ ਇਸਦੀ ਅਬਾਦੀ ਨੂੰ ਘਟਾਉਣ ਅਤੇ ਇਸ ਦੇ ਫੈਲਾਅ ਨੂੰ ਹੌਲੀ ਕਰਨ ਲਈ ਦੀ ਸਫਲਤਾ ਨਾਲ ਵਰਤੀਆਂ ਗਿਆ ਹੈ। ਬੈਕਟੀਰੀਆ ਬੈਕੀਲਸ ਥੂਰੀਂਗਜੈਨਿਸਿਸ ਦੇ ਅਧਾਰ ਤੇ ਜੈਵਿਕ-ਕੀਟਨਾਸ਼ਕ ਕੈਟਰਪਿਲਰ ਦੀ ਆਬਾਦੀ ਨੂੰ ਕੰਟਰੋਲ ਕਰਨ ਦੇ ਚੰਗੇ ਨਤੀਜੇ ਦਿਖਾਉਂਦੇ ਹਨ। ਸੰਪਰਕ ਕੀਟਨਾਸ਼ਨਾਸ਼ਕ ਪਾਇਰੇਥ੍ਰਮ ਵੀ ਵਰਤਿਆ ਜਾ ਸਕਦਾ ਹੈ।
ਜੇਕਰ ਉਪਲੱਬਧ ਹੋ ਸਕੇ ਤਾਂ ਹਮੇਸ਼ਾ ਰੋਕਥਾਮ ਦੇ ਉਪਾਅ ਦੇ ਨਾਲ ਜੈਵਿਕ ਉਪਾਵਾਂ ਦੀ ਇੱਕ ਸੰਗਠਿਤ ਪਹੁੰਚ ਬਾਰੇ ਵਿਚਾਰ ਕਰੋ। ਵਿਆਪਕ ਸੰਕਰਮਣ ਨੂੰ ਪੂਰੇ ਦਰੱਖਤ 'ਤੇ ਕੀਟਨਾਸ਼ਕ ਲਾਗੂ ਕਰਕੇ ਨਿਯੰਤਰਿਤ ਕੀਤਾ ਜਾ ਸਕਦਾ ਹੈ। ਡੈਲਟਾਏਮੇਟ੍ਰੀਨ ਜਾਂ ਲੇਮਡਾ-ਸਾਈਹਲੋਥਰੀਨ ਵਰਗੇ ਕਨਟੈਕਟ ਕੀਟਨਾਸ਼ਕ ਲਾਰਵਿਆਂ ਨੂੰ ਨਿਯੰਤ੍ਰਿਤ ਕਰਨ ਵਿਚ ਮਦਦ ਕਰ ਸਕਦੇ ਹਨ। ਪ੍ਰਣਾਲੀਗਤ ਕੀਟਨਾਸ਼ਕ ਐਸੀਟਾਮਿਪ੍ਰੀਡ ਨੂੰ ਵੀ ਵਰਤਿਆ ਜਾ ਸਕਦਾ ਹੈ। ਕੀਟਾਣੂਆਂ ਦੇ ਪਰਾਗਿਤ ਹੋਣ ਦੇ ਖਤਰੇ ਕਾਰਨ ਫੁੱਲਾਂ ਦੇ ਪੌਦਿਆਂ 'ਤੇ ਸਪ੍ਰੇ ਨਹੀਂ ਕਰਨੀ ਚਾਹੀਦੀ।
ਲੱਛਣ ਯਪੋਨੋਮੀਉਟੋਈਡਿਆ ਪਰਿਵਾਰ ਨਾਲ ਸਬੰਧਤ ਲਾਰਵਿਆਂ ਦੁਆਕਾ ਖੁਰਾਕ ਕੀਤੇ ਜਾਣ ਦੀ ਗਤੀਵਿਧੀ ਦੇ ਕਾਰਨ ਪੈਦਾ ਹੁੰਦੇ ਹਨ। ਮੱਧ-ਗਰਮੀ ਦੇ ਦੌਰਾਨ ਮੋਥਸ ਉਭਰਦੇ ਹਨ। ਉਹਨਾਂ ਕੋਲ ਇੱਕ 16 ਤੋਂ 20 ਮਿਲੀਮੀਟਰ ਦਾ ਖੰਭਾਂ ਦਾ ਜੋੜਾ ਹੁੰਦਾ ਹੈ, ਇੱਕ ਸਫੈਦ, ਲੰਬਾ ਅਤੇ ਤੰਗ ਜਿਹਾ ਸਰੀਰ ਹੁੰਦਾ ਹੈ। ਸਫੈਦ, ਧਾਰੀਦਾਰ ਸਾਹਮਣੇ ਦੇ ਖੰਭ ਛੋਟੇ ਕਾਲੇ ਚਟਾਕਾਂ ਵਾਲੇ ਹੁੰਦੇ ਹਨ ਜਦੋਂ ਕਿ ਹਿੰਦਵਿੰਦ ਮੱਧਮ ਰੰਗ ਦੇ ਹੁੰਦੇ ਹਨ, ਅਤੇ ਧਾਰੀਦਾਰ ਕਿਨਾਰੇ ਨਾਲ ਖ਼ਤਮ ਹੁੰਦੇ ਹਨ। ਮਹਿਲਾਵਾਂ ਗੂਛਿਆਂ ਵਿਚ ਪੀਲੇ ਅੰਡੇ ਦਿੰਦੀਆਂ ਹਨ, ਜਿਸ ਵਿਚ ਇਕ ਦੂਜੇ ਦੇ ਉਪਰੋ ਲੰਘ ਰਹੀਆਂ ਸਾਖਾਵਾਂ ਦੇ ਨੇੜੇ ਛਿੱਲ ਉੱਤੇ, ਬੱਡਾਂ ਜਾਂ ਟੂੰਡਾਂ ਦੇ ਨੇੜੇ ਇਕ ਕਿਸਮ ਦਾ ਆਲ੍ਹਣਾ ਬਣਾਉਂਦੀਆਂ ਹਨ। ਲਾਰਵਾ ਟੁੱਟੀਆਂ ਹੋਇਆਂ ਬੱਡਾਂ 'ਤੇ ਉਭਰਦੇ ਹਨ ਅਤੇ ਪੱਤੇ 'ਚ ਛੇਦ ਕਰਨਾ ਸ਼ੁਰੂ ਕਰਦੇ ਹਨ। ਉਹ ਹਰੇ-ਪੀਲੇ ਹੁੰਦੇ ਹਨ, ਲਗਭਗ 20 ਐਮ.ਐਮ. ਲੰਬੇ ਅਤੇ ਉਨ੍ਹਾਂ ਦੇ ਸਰੀਰ ਕਾਲੇ ਚਟਾਕਾਂ ਦੀਆਂ ਦੋ ਕਤਾਰਾਂ ਵਾਲੇ ਹੁੰਦੇ ਹਨ। ਉਹ ਇਕੱਠੇ ਹੋ ਕੇ ਸੰਪਰਦਾਇਕ "ਤੰਬੂ" ਜਿਹਾ ਜਾਲ ਬਣਾ ਕੇ ਜਬੱਦਰਦੱਸਤ ਰੂਪ ਵਿਚ ਖੁਰਾਕ ਕਰਦੇ ਹਨ। ਕਈ ਲਾਰਵਾ ਪੜਾਵਾਂ ਵਿੱਚੋਂ ਲੰਘਣ ਤੋਂ ਬਾਅਦ, ਕੈਟਰਪੀਲਰ ਸਪਿੰਡਲ-ਆਕਾਰ ਵਿੱਚ, ਲਟਕਦੇ ਹੋਏ ਰੇਸ਼ਮੀ ਕੋਕੂਨ ਦੇ ਰੂਪ ਵਿੱਚ ਪੱਤੀਆਂ 'ਤੇ ਪਿਉਪੇਟ ਹੁੰਦੇ ਹਨ।ਪ੍ਰਤੀ ਸਾਲ ਸਿਰਫ ਇਕ ਪੀੜ੍ਹੀ ਹੁੰਦੀ ਹੈ।

This page is powered by millions of live Plantix diagnoses. Reach farmers at the exact moment they diagnose ਅੇਰਮਾਈਨ ਮੋਥ with Demand Creation, part of Plantix Intelligence.