Tetranychidae
ਮਾਇਟ
ਮੱਕੜੀਦਾਰ ਜੀਵ ਦਾ ਖਾਣਾ ਪੱਤਿਆਂ ਦੀ ਉੱਪਰੀ ਸਤ੍ਹ 'ਤੇ ਸਫੈਦ-ਪੀਲੇ ਧੱਬਿਆਂ ਦੇ ਬਣੇ ਰਹਿਣ ਦਾ ਕਾਰਨ ਬਣਦਾ ਹੈ। ਅੰਡੇ ਪੱਤੇ ਦੇ ਹੇਠਾਂ ਵੱਲ ਚਿਮੜੇ ਹੁੰਦੇ ਹਨ। ਜਿਵੇਂ ਲਾਗ ਜ਼ਿਆਦਾ ਗੰਭੀਰ ਬਣਦੀ ਹੈ, ਪੱਤਿਆਂ ਪਹਿਲਾਂ ਕਾਂਸੇ ਜਾਂ ਚਾਂਦੀ ਰੰਗ ਵਿੱਚ ਬਦਲ ਦੀਆਂ ਦਿਖਾਈ ਦਿੰਦੀਆਂ ਹਨ ਅਤੇ ਫਿਰ ਭੁਰਭੁਰਾ ਬਣ ਜਾਂਦੀਆਂ ਹਨ, ਪੱਤੇ ਨਾੜੀਆਂ ਵਿਚਕਾਰ ਤੋਂ ਚਿਰੇ ਜਾਂਦੇ ਹਨ ਅਤੇ ਅੰਤ ਵਿੱਚ ਡਿੱਗ ਜਾਂਦੇ ਹਨ। ਮੱਕੜੀਦਾਰ ਜੀਵ ਨੂੰ ਪੱਤਿਆਂ ਦੇ ਹੇਠਾਂ ਵੱਲ ਲੱਭਿਆ ਜਾ ਸਕਦਾ ਹੈ। ਮੱਕੜੀਦਾਰ ਜੀਵ ਖ਼ੁਦ ਉੱਥੇ ਸਥਿਤ ਹੁੰਦਾ ਹੈ, ਇਕ ਕੋਕੂਨ ਵਿਚ ਆਲ੍ਹਣੇ ਦੇ ਰੂਪ ਜਾਲ ਬਣਾਉਂਦਾ ਹੈ। ਮੱਕੜੀਦਾਰ ਜੀਵ ਦੁਆਰਾ ਸੰਕਰਮਿਤ ਪੋਦੇ ਜਾਲ ਦੇ ਨਾਲ ਬੰਨ੍ਹੇ ਜਿਹੇ ਹੋਏ ਹੋਣਗੇ। ਪੱਤਿਆਂ ਦੇ ਸਿਰੇ ਗੰਜੇ ਹੋ ਸਕਦੇ ਹਨ ਅਤੇ ਨਾਲ ਦੇ ਸਿਰਿਆਂ ਵਿੱਚ ਵਾਧਾ ਸ਼ੁਰੂ ਹੋ ਜਾਂਦਾ ਹੈ। ਭਾਰੀ ਨੁਕਸਾਨ ਦੇ ਮਾਮਲੇ ਵਿਚ, ਫਲ ਦੀ ਮਾਤਰਾ ਦੇ ਨਾਲ-ਨਾਲ ਗੁਣਵੱਤਾ ਵੀ ਘੱਟ ਜਾਂਦੀ ਹੈ।
ਮਾਮੂਲੀ ਲਾਗ ਦੇ ਮਾਮਲੇ ਵਿੱਚ, ਸਿੱਧਾ ਮਾਇਟ ਨੂੰ ਮਿਸ਼ਰਣ ਨਾਲ ਵਹਾ ਦਿਓ ਅਤੇ ਪ੍ਰਭਾਵਿਤ ਪੱਤਿਆ ਨੂੰ ਹਟਾ ਦਿਓ। ਸਾਰੇ ਪੱਤੀਆਂ ਨੂੰ ਸਪ੍ਰੇ ਕਰਨ ਅਤੇ ਟੀ. ਅਰਟਿਕਾ ਦੀ ਆਬਾਦੀ ਘਟਾਉਣ ਲਈ, ਰੈਪੀਸੀਡ, ਬੇਸਿਲ, ਸੋਇਆਬੀਨ ਅਤੇ ਨੀਮ ਤੇਲ ਦੇ ਆਧਾਰ ਤੇ ਤਿਆਰ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਦੀ ਵਰਤੋਂ ਕਰੋ। ਆਬਾਦੀ ਨੂੰ ਕੰਟਰੋਲ ਕਰਨ ਲਈ ਲਸਣ ਦੀ ਚਾਹ, ਨੈੱਟਲ ਸਲਰੀ ਜਾਂ ਕੀਟਨਾਸ਼ਕ ਸਾਬਣ ਦੇ ਹੱਲ ਵੀ ਵਰਤੋ। ਖੇਤਾਂ ਵਿੱਚ, ਮੇਜ਼ਬਾਨ-ਵਿਸ਼ੇਸ਼ਕ ਬਾਇਓਲਾਜੀਕਲ ਨਿਯੰਤ੍ਰਣ ਨੂੰ ਸ਼ਿਕਾਰੀ ਕੀੜਿਆਂ ਦੇ ਨਾਲ (ਜਿਵੇਂ ਫਾਇਟੋਸੀਯੁਲੁਸ ਪਰਸਿਮਿਲਿਸ) ਜਾਂ ਜੈਵਿਕ ਕੀਟਨਾਸ਼ਕਾਂ ਬੇਸੀਲਸ ਥਿਊਰਿੰਗਜ਼ਿਸ ਨਾਲ ਨਿਯੁਕਤ ਕਰੋ। ਸ਼ੁਰੂਆਤੀ ਜ਼ਰੂਰੀ ਇਲਾਜ ਹੋਣ ਦੇ 2 ਤੋਂ 3 ਦਿਨਾਂ ਬਾਅਦ ਦੂਜਾ ਸਪ੍ਰੇ ਇਲਾਜ ਲਾਗੂ ਕਰੋ।
ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਕ ਇਲਾਜਾਂ ਦੇ ਨਾਲ ਰੋਕਥਾਮ ਦੇ ਉਪਾਵਾਂ ਦੇ ਇੱਕ੍ਰਤਿ ਪਹੁੰਚ 'ਤੇ ਵਿਚਾਰ ਕਰੋ। ਮਕੜੀ ਜੀਵ ਕੁਤਕੀਨਾਸਕ ਨਾਲ ਨਿਯੰਤ੍ਰਣ ਕਰਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਜ਼ਿਆਦਾਤਰ ਜਨਸੰਖਿਆ ਕੁੱਝ ਸਾਲਾਂ ਦੀ ਵਰਤੋਂ ਤੋਂ ਬਾਅਦ ਵੱਖ ਵੱਖ ਰਸਾਇਣਾਂ ਪ੍ਰਤੀ ਰੋਧਕਤਾ ਵਿਕਸਿਤ ਕਰ ਲੈਂਦੀ ਹੈ। ਰਸਾਇਣਕ ਨਿਯੰਤਰਣ ਕਰਨ ਵਾਲੇ ਏਜੰਟਾਂ ਨੂੰ ਧਿਆਨ ਨਾਲ ਚੁਣੋ ਤਾਂ ਜੋ ਉਹ ਸ਼ਿਕਾਰੀਆਂ ਦੀ ਆਬਾਦੀ ਨੂੰ ਨਾ ਵਿਗਾੜਨ ਉਦਾਹਰਨ ਲਈ ਵੇਟਏਬਲ ਸਲਫਰ(3g/l), ਸਪਿਰੋਮੇਸੀਫੈਨ(1ml/l), ਡੀਕੋਫੋਲ(5ml/l)ਜਾਂ ਅਬੇਮੇਕਟਿਨ ਤੇ ਆਧਾਰਿਤ ਉੱਲੀਨਾਸ਼ਕਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ(ਪਾਣੀ ਵਿੱਚ ਘੋਲ ਕੇ)। ਸ਼ੁਰੂਆਤੀ ਇਲਾਜ ਜ਼ਰੂਰ ਕਰਨ ਦੇ 2 ਤੋਂ 3 ਦਿਨਾਂ ਬਾਅਦ ਦੂਜੀ ਸਪ੍ਰੇ ਵਾਲੇ ਇਲਾਜ ਲਾਗੂ ਕਰੋ।
ਨੁਕਸਾਨ ਮਕੜੀ ਜੀਵਾਂ ਦੇ ਟਿਟਰੇਨੇਚੁਸ ਜੀਨਸ ਦੇ ਕੀੜਿਆਂ, ਮੁੱਖ ਤੌਰ 'ਤੇ ਟੀ.ਅਟਾਰੀਕ ਅਤੇ ਟੀ. ਸਿਨਾਬੇਰੀਨਸ ਦੇ ਕਾਰਨ ਹੁੰਦਾ ਹੈ। ਬਾਲਗ਼ ਮਾਦਾਵਾਂ 0.6 ਮਿਲੀਮੀਟਰ ਲੰਬੀਆਂ ਹੁੰਦੀਆਂ ਹਨ, ਇਸਦੇ ਅੰਡਾਕਾਰ ਸਰੀਰ 'ਤੇ ਦੋ ਪੀਲੇ-ਹਰੇ ਗਹਿਰੇ ਧੱਬੇ ਹੁੰਦੇ ਹਨ, ਅਤੇ ਪਿੱਠ ਉੱਤੇ ਲੰਬੇ ਵਾਲ ਹੁੰਦੇ ਹਨ। ਜਿਆਦਾ ਸਰਦੀ ਵਿੱਚ ਰਹਿਣ ਵਾਲੇ ਮਾਦਾਂ ਕੀਟ ਲਾਲ ਰੰਗ ਦੇ ਹੁੰਦੇ ਹਨ। ਬਸੰਤ ਵਿੱਚ, ਮਾਦਾਵਾਂ ਗੋਲਾਕਾਰ ਅਤੇ ਪਾਰਦਰਸ਼ੀ ਅੰਡੇ ਪੱਤੇ ਦੇ ਹੇਠਾਂ ਵੱਲ ਦਿੰਦੀਆਂ ਹਨ। ਨਿੰਫਸ ਪੈਰਾਂ ਦੇ ਪਾਸੇ ਤੋਂ ਗਹਿਰੇ ਨਿਸ਼ਾਨ ਦੇ ਨਾਲ ਫਿੱਕੇ ਹਰੇ ਹੁੰਦੇ ਹਨ। ਕੀੜੇ ਕੀਟਨਾਸ਼ਕਾਂ ਤੋ ਪੱਤਿਆਂ ਦੇ ਹੇਠਾਂ ਕੋਕੂਨ ਨਾਲ ਰਹਿ ਕੇ ਆਪਣੇ ਆਪ ਨੂੰ ਬਚਾਉਂਦੇ ਹਨ। ਮਕੜੀ ਜੀਵ ਸੁੱਕੇ ਅਤੇ ਗਰਮ ਮਾਹੌਲ ਵਿਚ ਪਾਈ ਜਾਂਦੀ ਹੈ ਅਤੇ ਇਹਨਾਂ ਹਾਲਤਾਂ ਵਿਚ ਇਕ ਸਾਲ ਵਿਚ 7 ਸੱਤ ਪੀੜ੍ਹੀਆਂ ਤੱਕ ਪੈਦਾ ਕਰਦੀ ਹੈ। ਇੱਥੇ ਨਦੀਨਾਂ ਸਮੇਤ ਬਦਲਵੇਂ ਮੇਜ਼ਬਾਨਾਂ ਦੀ ਇੱਕ ਵਿਆਪਕ ਲੜੀ ਮੋਜੂਦ ਹੈ।