ਗੰਨਾ

ਗੰਨੇ ਤੇ ਘਾਹ ਵਰਗੀਆਂ ਸ਼ਾਖ਼ਾਂ ਦਾ ਰੋਗ

Sugarcane grassy shoot phytoplasma

ਬੈਕਟੀਰਿਆ

ਸੰਖੇਪ ਵਿੱਚ

  • ਤੰਗ ਅਤੇ ਫਿੱਕੇ ਪੱਤੇ । ਪ੍ਰਭਾਵਿਤ ਬੂਟੇ ਦੀ ਘਾਹ ਦੇ ਥੱਬੇ ਵਰਗੀ ਦਿੱਖ । ਰੁਕੇ ਹੋਏ ਵਿਕਾਸ ਵਾਲ਼ੀ ਛੋਟੀ ਫੋਟ ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਗੰਨਾ

ਲੱਛਣ

ਪਹਿਲੇ ਲੱਛਣ ਫ਼ਸਲ ਦੇ 3-4 ਮਹੀਨੇ ਦੀ ਉਮਰ ਹੋਣ ‘ਤੇ ਦਿਖਾਈ ਦਿੰਦੇ ਹਨ। ਨਵੇਂ ਪੱਤੇ ਰੰਗ ਵਿੱਚ ਫਿੱਕੇ, ਤੰਗ ਅਤੇ ਪਤਲੇ ਨਜ਼ਰ ਆਉਂਦੇ ਹਨ। ਜਿਵੇਂ-ਜਿਵੇਂ ਬਿਮਾਰੀ ਵਧਦੀ ਹੈ, ਸਾਰੀ ਨਵੀਂ ਫੋਟ ਪੀਲੇ ਅਤੇ ਚਿੱਟੇ ਰੰਗ ਦੀ ਹੁੰਦੀ ਹੈ ਜਿਸ ਨਾਲ਼ ਬੂਟਾ ਘਾਹ ਦੇ ਥੱਬੇ ਵਾਂਙੂ ਨਜ਼ਰ ਆਉਂਦਾ ਹੈ। ਪ੍ਰਭਾਵਿਤ ਪੱਤੇ ਛੋਟੇ ਹੋਣ ਦੇ ਨਾਲ਼-ਨਾਲ਼ ਸਹਾਇਕ ਗੰਢਾਂ ਦਾ ਅਵਿਕਸਿਤ ਹੁੰਦੀਆਂ ਹਨ। ਦੂਜੀ ਵਾਰ ਦੀ ਲਾਗ ਵਿੱਚ ਪ੍ਰਪੱਕ ਗੰਨੇ ਦੇ ਪਾਸਿਆਂ ‘ਤੇ ਫੁਟਾਰਾ ਅਤੇ ਪੀਲਾਪਨ ਹੁੰਦਾ ਹੈ। ਆਮ ਤੌਰ ‘ਤੇ ਬਿਮਾਰ ਬੂਟੇ ਦਾ ਗੰਨਾ ਮਿੱਲ-ਯੋਗ ਨਹੀਂ ਹੁੰਦਾ ਅਤੇ ਕਾਫ਼ੀ ਸਾਰੇ ਬੂਟੇ ਦੁਬਾਰਾ ਵਾਢੀ ਤੋੰ ਬਾਅਦ ਦੁਬਾਰਾ ਫੁੱਟਣ ਵਿੱਚ ਨਾਕਾਮ ਰਹਿੰਦੇ ਹਨ ਜਿਸ ਨਾਲ਼ ਫੋਟ ਵਿੱਚ ਫ਼ਾਸਲਾ ਰਹਿ ਜਾਂਦਾ ਹੈ। ਜੇ ਗੰਨਾ ਬਣੇ ਤਾਂ ਉਹ ਛੋਟੀਆਂ ਪੋਰੀਆਂ ਵਾਲ਼ਾ ਹੁੰਦਾ ਹੈ ਅਤੇ ਇਸਦੇ ਹੇਠਲੀਆਂ ਪੋਰੀਆਂ ਕੋਲ਼ ਮਿੱਟੀ ਤੋਂ ਬਾਹਰ ਜੜ੍ਹਾਂ ਹੁੰਦੀਆਂ ਹਨ। ਇਹੋ ਜਿਹੇ ਗੰਨੇ ਦੀਆਂ ਗੰਢਾਂ (ਅੱਖਾਂ) ਕਾਗ਼ਜ਼ ਵਾਂਙੂ ਪਤਲੀਆਂ ਅਤੇ ਸੁੱਕੀਆਂ, ਅਤੇ ਗ਼ੈਰ-ਮਾਮੂਲੀ ਤੌਰ ‘ਤੇ ਲੰਬੀਆਂ ਹੁੰਦੀਆਂ ਹਨ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਇਸ ਬਿਮਾਰੀ ਦਾ ਸਿੱਧਾ ਇਲਾਜ ਮੁਮਕਿਨ ਨਹੀਂ ਹੈ। ਪਰ ਜੂੰਆਂ ਇਸਦੇ ਫੈਲਣ ਦਾ ਮੁੱਖ ਜ਼ਰੀਆ ਹੋਣ ਕਰਕੇ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਬਿਮਾਰੀ ਦੇ ਦਰਮਿਆਨੇ ਹਮਲੇ ਦੇ ਮਾਮਲੇ ‘ਚ ਆਮ ਨਰਮ ਕੀਟਨਾਸ਼ਕ ਸਾਬਣ ਦੇ ਘੋਲ਼ ਅਤੇ ਬੂਟਿਆਂ ਦੇ ਤੇਲ ‘ਤੇ ਅਧਾਰਿਤ ਘੋਲ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਰਸਾਇਣਕ ਨਿਯੰਤਰਣ

ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਇਸਨੂੰ ਸਿੱਧੇ-ਸਿੱਧੇ ਕੰਟਰੋਲ ਕਰਨ ਵਾਲ਼ਾ ਕੋਈ ਰਸਾਇਣ ਨਹੀਂ ਹੈ ਪਰ ਜੇ ਜ਼ਿਆਦਾ ਗਿਣਤੀ ਵਿੱਚ ਜੂੰਆਂ ਅਤੇ ਟਿੱਡੀਆਂ ਮਿਲਣ ਤਾਂ ਇਹਨਾਂ ਨੂੰ ਕੰਟਰੋਲ ਕਰਨ ਲਈ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਡਾਇਮੈਥੋਏਟ (1 ਮਿਲੀ/ਲੀਟਰ ਪਾਣੀ ਦੇ ਹਿਸਾਬ ਨਾਲ਼) ਅਤੇ ਮੈਥਲ਼ਾ-ਡਿਮੈਨਟਨ (2 ਮਿਲੀ/ਲੀਟਰ ਪਾਣੀ ਦੇ ਹਿਸਾਬ ਨਾਲ਼) (ਜੂੰਆਂ ਲਈ) ‘ਤੇ ਅਧਾਰਿਤ ਕੀਟਨਾਸ਼ਕਾਂ ਦੇ 1 ਮਹੀਨੇ ਦੇ ਫ਼ਰਕ ਨਾਲ਼ 2 ਛਿੜਕਾਅ ਕੀਤੇ ਜਾ ਸਕਦੇ ਹਨ।

ਇਸਦਾ ਕੀ ਕਾਰਨ ਸੀ

ਬਿਮਾਰੀ ਦਾ ਕਾਰਨ ਜੀਵਾਣੂਆਂ (ਬੈਕਟੀਰੀਆ) ਵਰਗਾ ਇੱਕ ਜੀਵ, ਫ਼ੀਟੋਪਲਾਜ਼ਮਾ, ਹੈ। ਇਸਦੀ ਮੁਢਲਾ (ਪਹਿਲਾ) ਫੈਲਾਓ ਹਮਲਾ-ਗ੍ਰਸਤ ਬੀਜ ਕਰਕੇ ਹੁੰਦਾ ਹੈ। ਦੂਜਾ ਫੈਲਾਓ ਰਸ ਚੂਸਣ ਵਾਲ਼ੇ ਕੀੜਿਆਂ, ਖ਼ਾਸਕਰ ਟਿੱਡੀਆਂ ਅਤੇ ਜੂੰਆਂ ਦੇ ਨਾਲ਼-ਨਾਲ਼ ਤਣੇ ਦੇ ਕੀੜ, ਡੌਡਰ, ਕਰਕੇ ਹੁੰਦਾ ਹੈ। ਇਹ ਕਟਾਈ ਦੇ ਸੰਦਾਂ ਜਿਵੇਂ ਚਾਕੂ ਆਦਿ ਨਾਲ਼ ਵੀ ਫੈਲ ਸਕਦਾ ਹੈ। ਇਹ ਜਵਾਰ ਅਤੇ ਮੱਕੀ ਵਿੱਚ ਵੀ ਪਾਇਆ ਜਾਂਦਾ ਹੈ। ਲੱਛਣ ਲੋਹੇ ਦੀ ਘਾਟ ਵਾਲ਼ੇ ਲੱਛਣਾਂ ਵਰਗੇ ਹੁੰਦੇ ਹਨ ਪਰ ਖੇਤ ਵਿੱਚ ਇਕਾਂਤ ਥਾਵਾਂ ‘ਤੇ ਅਤੇ ਆਪ-ਮੁਹਾਰੇ ਇੱਧਰ ਉੱਧਰ ਖਿੱਲਰੇ ਮਿਲਦੇ ਹਨ।


ਰੋਕਥਾਮ ਦੇ ਉਪਾਅ

  • ਸਿਰਫ਼ ਉਹ ਬੀਜ ਅਤੇ ਕਿਸਮਾਂ ਵਰਤੋ ਜਿਨ੍ਹਾਂ ਵਿੱਚ ਇਸ ਬਿਮਾਰੀ ਨਾਲ਼ ਲੜਨ ਦੀ ਸ਼ਕਤੀ ਹੋਵੇ ਜਿਵੇਂ ਕਿ ਸੀ.ਓ.
  • 86249, ਸੀ.ਓ.ਜੀ.
  • 93076 ਅਤੇ ਸੀ.ਓ.ਸੀ.
  • 22।ਆਪਣੀ ਬੀਜ ਸਮੱਗਰੀ ਤੋਂ ਜਰਾਸੀਮ ਨੂੰ ਖਤਮ ਕਰਨ ਲਈ, ਇਸਨੂੰ ਗਰਮ ਪਾਣੀ ਨਾਲ ਜਾਂ ਤਾਂ 50 ਘੰਟਿਆਂ ਲਈ 2 ਡਿਗਰੀ ਸੈਲਸੀਅਸ ਜਾਂ ਨਮੀ ਵਾਲੀ ਹਵਾ (54 ਡਿਗਰੀ ਸੈਲਸੀਅਸ ਤਾਪਮਾਨ ਤੇ ਢਾਈ ਘੰਟਿਆਂ ਲਈ) ਨਾਲ ਇਲਾਜ ਕਰੋ। ਤੁਸੀਂ ਬੀਜ ਸਮੱਗਰੀ ਨੂੰ, ਬੀਜਣ ਤੋਂ ਪਹਿਲਾਂ, 500 ਪੀ.ਪੀ.ਐਮ.
  • ਲੀਡਰਮਾਇਸੀਨ (ਇੱਕ ਐਂਟੀ-ਬਾਇਆਟਿਕ) ਦੇ ਘੋਲ਼ ਨਾਲ਼ ਵੀ ਇਲਾਜ ਦੇ ਸਕਦੇ ਹੋ। ਬਿਮਾਰੀ ਜਾਂ ਕੀਟ ਦੇ ਲੱਛਣਾਂ ਦੀ ਪਛਾਣ ਲਈ ਖੇਤ ਦਾ ਬਾਕਾਇਦਾ ਜਾਇਜ਼ਾ ਲੈਂਦੇ ਰਹੋ। ਜੇ ਤੁਹਾਨੂੰ ਬਿਜਾਈ ਦੇ 2 ਹਫ਼ਤੇ ਦੇ ਅੰਦਰ ਕੋਈ ਲਾਗ ਵਾਲ਼ੇ ਬੂਟੇ ਮਿਲਦੇ ਹਨ ਤਾਂ ਤੁਸੀਂ ਹਾਲੇ ਵੀ ਇਹਨਾਂ ਦੀ ਜਗ੍ਹਾ ਤੰਦਰੁਸਤ ਬੂਟੇ ਲਾ ਸਕਦੇ ਹੋ। ਲਾਗ ਵਾਲ਼ੇ ਬੂਟੇ ਹਟਾਓ ਅਤੇ ਫ਼ੌਰਨ ਸਾੜ ਦਿਓ। ਜੂੰਆਂ ਵਰਗੇ ਕੀਟਾਂ, ਜੋ ਇਸਨੂੰ ਫੈਲਾਉਂਦੇ ਹਨ, ਦੀ ਰੋਕਥਾਮ ਲਈ ਪੀਲੀਆਂ ਚਿਪਚਿਪੀਆਂ ਕੜਿੱਕੀਆਂ ਦੀ ਵਰਤੋਂ ਕਰੋ। ਫ਼ਸਲੀ ਚੱਕਰ ਅਪਣਾਉਣ ਨਾਲ਼ ਵੀ ਬਿਮਾਰੀ ਘਟ ਸਕਦੀ ਹੈ।.

ਪਲਾਂਟਿਕਸ ਡਾਊਨਲੋਡ ਕਰੋ