Pectobacterium carotovorum subsp. carotovorum
ਬੈਕਟੀਰਿਆ
ਸ਼ੁਰੂਆਤੀ ਲੱਛਣ ਅਕਸਰ ਪੱਤੇ ਤੇ ਕਾਲੇ ਨਾੜੀ ਉੱਤਕ ਅਤੇ ਨੇਕਰੋਟਿਕ ਖੇਤਰਾਂ ਵਾਲੇ ਹੁੰਦੇ ਹਨ। ਧੱਸੇ ਹੋਏ, ਪਾਣੀ ਭਰੇ ਜ਼ਖ਼ਮ, ਜੋ ਤੇਜੀ ਨਾਲ ਟਾਹਣੀਆ, ਫ਼ੱਲਾ ਅਤੇ ਫੱਲ ਦੀ ਡੰਡੀਆਂ ਤੇ ਫੈਲਦੇ ਹਨ। ਜਿਉਂ ਜਿਉਂ ਬੀਮਾਰੀ ਵੱਧਦੀ ਹੈ, ਉੱਥੇ ਪੌਦਿਆਂ 'ਤੇ ਸੁੱਕੇ, ਗੁੜ੍ਹੇ ਭੂਰੇ ਜਾਂ ਕਾਲੇ ਛਾਲੇ ਜਿਹੇ ਹੋ ਜਾਂਦੇ ਹਨ, ਜੋ ਅਕਸਰ ਸ਼ਾਖਾ ਤੋੜ ਦਿੰਦੇ ਹਨ। ਅੰਤ ਵਿੱਚ, ਸਾਰਾ ਫ਼ਲ ਗਲ ਜਾਂਦਾ ਹੈ, ਨਰਮ ਹੋ ਕੇ ਅਤੇ ਸੜਨ ਦੀ ਸ਼ੁਰੂਆਤ ਕਰਦਾ ਹੈ। ਜੋ ਪਾਣੀ ਦੇ ਇੱਕ ਥੈਲੇ ਵਾਂਗ ਪੌਦਿਆਂ ਉੱਤੇ ਲਟਕਿਆ ਹੁੰਦਾ ਹੈ। ਆਮ ਤੌਰ ਤੇ, ਜੀਵਾਣੂ ਰਿਸਾਵ ਬੀਮਾਰ ਉੱਤਕਾਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਨਾਲ ਇੱਕ ਬਦਬੂਦਾਰ ਗੰਧ ਵੀ ਹੋ ਸਕਦੀ ਹੈ। ਪ੍ਰਭਾਵਿਤ ਪੌਦੇ ਮੁਰਝਾ ਜਾਂਦੇ ਹਨ ਅਤੇ ਬਾਅਦ ਵਿੱਚ ਮਰ ਜਾਂਦੇ ਹਨ।
ਮਾਫ ਕਰਨਾ, ਸਾਨੂੰ ਪੈਕਟੋਬੈਕਟੀਰੀਮ ਕਾਰੋਟੋਵਰਾਮ ਜਾਂ ਕਾਰੋਟੋਵਰਅਮ ਦੇ ਕਿਸੇ ਹੋਰ ਇਲਾਜ ਬਾਰੇ ਨਹੀਂ ਪਤਾ। ਜੇ ਇਸ ਬੀਮਾਰੀ ਨਾਲ ਲੜਨ ਲਈ ਤੁਹਾਡੇ ਕੋਲ ਕੋਈ ਜਾਣਕਾਰੀ ਹੈ, ਤਾਂ ਕਿਪ੍ਰਾਂ ਕਰਕੇ ਸਾਨੂੰ ਦੱਸੋ। ਅਸੀਂ ਤੁਹਾਡੇ ਜਵਾਬ ਦਾ ਇੰਤਜ਼ਾਰ ਕਰਾਂਗੇ।
ਜੇ ਉਪਲਬਧ ਹੋਵੇ ਤਾਂ ਹਮੇਸ਼ਾ ਜੈਵਿਕ ਇਲਾਜ ਦੇ ਨਾਲ ਰੋਕਥਾਮ ਵਾਲੇ ਉਪਾਵਾਂ ਦੀ ਇੱਕ ਇੱਕਸਾਰ ਪਹੁੰਚ ਬਾਰੇ ਵਿਚਾਰ ਕਰੋ। ਸੜਨ ਨੂੰ ਹੋਰ ਜਿਆਦਾ ਵਧਣ ਤੋਂ ਰੋਕਣ ਲਈ, ਬੀਜਾਂ ਅਤੇ ਕਟੇ ਹੋਏ ਫ਼ਲ ਦੇ ਸੋਡੀਅਮ ਹਾਈਪੋਕੋਰਾਇਟ ਦੇ ਯੋਗਿਕ ਨਾਲ ਰਸਾਇਣਕ ਇਲਾਜ ਲਾਭਦਾਇਕ ਸਿੱਧ ਹੋ ਸਕਦੇ ਹੈ। ਉਦਾਹਰਨ ਲਈ, ਬੀਜਾਂ ਨੂੰ 1 ਪ੍ਰਤਿਸ਼ਤ ਸੋਡੀਅਮ ਹਾਈਪੋਕਰਾਇਟ ਦੇ ਘੋਲ ਵਿੱਚ (ਬਲੀਚ) 30 ਸਕਿੰਟਾਂ ਲਈ ਪਾਓ ਅਤੇ ਫਿਰ ਇਸਨੂੰ ਸਾਫ਼ ਪਾਣੀ ਨਾਲ ਧੋ ਲਵੋ।
ਮਿੱਟੀ ਵਿਚੋਂ ਬਣਨ ਵਾਲੇ ਜੀਵਾਣੂ ਜੋ ਨਰਮ ਸੜਨ ਦਾ ਕਾਰਨ ਬਣਦੇ ਹਨ ਵਾਤਾਵਰਣ ਵਿੱਚ ਹਰ ਜਗ੍ਹਾ ਹੁੰਦੇ ਹਨ। ਉਹ ਮਿੱਟੀ ਅਤੇ ਸਤ੍ਹਾਂ ਦੇ ਪਾਣੀ ਨਾਲ ਜੁੜੇ ਹੁੰਦੇ ਹਨ। ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਸੰਕਰਮਨ ਜਿਆਦਾ ਫੈਲਦਾ ਹੈ। ਜੀਵਾਣੂ ਸੂਰਜ ਦੀ ਗਰਮੀ ਦੇ ਦੌਰਾਨ ਪੈਦਾ ਹੋਏ ਕੀੜਿਆਂ, ਕੀੜੇ-ਛੱਲਾਂ ਅਤੇ ਜ਼ਖ਼ਮਾਂ ਰਾਹੀਂ ਪੌਦੇ ਅੰਦਰ ਦਾਖ਼ਲ ਹੋ ਜਾਂਦੇ ਹਨ। ਪੇਟੋਬੈਕਟੀਰੀਅਮ ਕਾਰੋਟੋਵਰਾਮ ਉਪ ਉਪਜ. ਕਾਰੋਟੋਵਰਾਮ ਨਾਲ ਸੰਬੰਧਤ ਉੱਥੇ ਬਹੁਤ ਸਾਰੇ ਪੌਦੇ ਹਨ, ਜਿਵੇਂ ਆਲੂ, ਮਿੱਠੇ ਆਲੂ, ਪਿਆਜ਼, ਗੋਭੀ, ਗਾਜਰ, ਟਮਾਟਰ, ਬੀਨਜ਼, ਮੱਕੀ, ਕਪਾਹ, ਕੋਫੀ ਅਤੇ ਕੇਲਾ।