ਗੰਨਾ

ਗੰਨੇ ਦੇ ਪੱਤੇ ਨੂੰ ਬੈਕਟੀਰੀਆ ਝੁਲਸ

Acidovorax avenae

ਬੈਕਟੀਰਿਆ

ਸੰਖੇਪ ਵਿੱਚ

  • ਪੱਤਿਆਂ ਦੇ ਮੁੱਢ ਅਤੇ ਕੇਂਦਰੀ ਨਾੜੀ ਦੇ ਨਾਲ਼-ਨਾਲ਼ ਹਰੇ (ਪਾਣੀ-ਰੰਗਾ ਹਰਾ) ਰੰਗ ਦੀਆਂ ਧਾਰੀਆਂ। ਲਾਲ ਧਾਰੀਆਂ ਸਾਰੇ ਪੱਤੇ ‘ਤੇ ਫੈਲ ਜਾਣਾ। ਪੱਤਿਆਂ ਦਾ ਕਮਲਾਉਣਾ ਅਤੇ ਗਲ਼ ਜਾਣਾ। ਜੜ੍ਹ ਢਾਂਚੇ ਦਾ ਘਟ ਜਾਣਾ। ਬੂਟੇ ਦਾ ਵਿਕਾਸ ਰੁਕ ਜਾਣਾ।.

ਵਿੱਚ ਵੀ ਪਾਇਆ ਜਾ ਸਕਦਾ ਹੈ


ਗੰਨਾ

ਲੱਛਣ

ਇਹ ਬਿਮਾਰੀ ਜ਼ਿਆਦਾਤਰ ਨਵੇਂ ਅਤੇ ਅੱਧਖੜ ਉਮਰ ਦੇ ਪੱਤਿਆਂ ਨੂੰ ਹੁੰਦੀ ਹੈ। ਹਲਕੇ ਹਰੇ ਰੰਗ ਦੀਆਂ ਲੰਬੀਆਂ, ਤੰਗ ਅਤੇ ਇਕਸਾਰ ਧਾਰੀਆਂ ਪਹਿਲਾਂ-ਪਹਿਲ ਕੇਂਦਰੀ ਨਾੜੀ ਦੇ ਨੇੜੇ ਅਤੇ ਪੱਤੇ ਦੇ ਮੁੱਢ ‘ਤੇ ਨਜ਼ਰ ਆਉਂਦੀਆਂ ਹਨ। ਬਿਮਾਰੀ ਦੇ ਬਾਅਦ ਦੇ ਪੜਾਵਾਂ ਵਿੱਚ ਇਹ ਧਾਰੀਆਂ ਸਾਰੇ ਪੱਤੇ ‘ਤੇ ਫੈਲ ਜਾਂਦੀਆਂ ਹਨ, ਇੱਕ-ਦੂਜੀ ਵਿੱਚ ਮਿਲ ਕੇ ਪਹਿਲਾਂ ਲਾਲ ਅਤੇ ਬਾਅਦ ਵਿੱਚ ਗੂੜ੍ਹੇ ਲਾਲ ਰੰਗ ਦੀਆਂ ਹੋ ਜਾਂਦੀਆਂ ਹਨ (ਗਲ਼ ਜਾਂਦੀਆਂ ਹਨ)। ਪੱਤੇ ਕਮਲਾ ਕੇ ਗਲ਼ ਜਾਂਦੇ ਹਨ ਅਤੇ ਬੜੀ ਤਿੱਖੀ ਬਦਬੂ ਮਾਰਦੇ ਹਨ। ਸੜਨ ਤਣੇ ਵਿੱਚ ਪਹੁੰਚਦੀ ਹੈ ਤਾਂ ਪੋਰੀਆਂ ਵਿੱਚ ਵੱਡੇ ਛੇਦ ਬਣ ਜਾਂਦੇ ਹਨ। ਬਿਮਾਰੀ ਦੇ ਅਗਲੇ ਪੜਾਵਾਂ ‘ਤੇ ਟੂਸੇ ਅਤੇ ਫੁੱਲ ਅਕਸਰ ਟੁੱਟ ਕੇ ਡਿੱਗ ਪੈਂਦੇ ਹਨ। ਇਸ ਲੱਛਣ ਨੂੰ ਟੂਸੇ ਦਾ ਗਲ਼ਣਾ ਆਖਦੇ ਹਨ।

ਸਿਫਾਰਸ਼ਾਂ

ਜੈਵਿਕ ਨਿਯੰਤਰਣ

ਇਸ ਸਮੇਂ ਐਸੀਡੋਵੋਰੈਕਸ ਐਵੇਨੇ ਵਿਰੁੱਧ ਕੋਈ ਜਾਣਿਆ ਇਲਾਜ ਮੌਜੂਦ ਨਹੀਂ ਹੈ।

ਰਸਾਇਣਕ ਨਿਯੰਤਰਣ

ਜੇ ਉਪਲਬਧ ਹੋਵੇ ਤਾਂ ਜੀਵ-ਵਿਗਿਆਨਕ ਉਪਚਾਰਾਂ ਦੇ ਨਾਲ ਬਚਾਓ ਉਪਾਵਾਂ ਦੇ ਨਾਲ ਹਮੇਸ਼ਾਂ ਇਕ ਏਕੀਕ੍ਰਿਤ ਪਹੁੰਚ ਤੇ ਵਿਚਾਰ ਕਰੋ। ਮੁੱਢਲੀ ਲਾਗ ਤੋਂ ਬਚਣ ਲਈ ਢੁੱਕਵੇਂ ਉੱਲੀਨਾਸ਼ਕ ਨਾਲ਼ ਬੀਜਾਂ ਦਾ 15 ਤੋਂ 20 ਮਿੰਟਾਂ ਲਈ ਇਲਾਜ ਕੀਤਾ ਜਾ ਸਕਦਾ ਹੈ।

ਇਸਦਾ ਕੀ ਕਾਰਨ ਸੀ

ਇਹ ਜੀਵਾਣੂ ਜ਼ਿਆਦਾ ਨਮੀ ਅਤੇ ਜ਼ਿਆਦਾ ਤਾਪਮਾਨ ਪਸੰਦ ਕਰਦਾ ਹੈ। ਇਸਦਾ ਮੁਢਲਾ ਫੈਲਾਓ ਮਿੱਟੀ ਅਤੇ ਬਿਮਾਰੀ-ਗ੍ਰਸਤ ਬੂਟਿਆਂ ਕਰਕੇ ਹੁੰਦਾ ਹੈ ਜਦਕਿ ਦੂਜਾ ਫੈਲਾਓ ਮਿੱਟੀ, ਮੀਂਹ ਅਤੇ ਹਵਾ ਕਰਕੇ ਹੁੰਦਾ ਹੈ।


ਰੋਕਥਾਮ ਦੇ ਉਪਾਅ

  • ਉਹ ਕਿਸਮਾਂ ਉਗਾਓ ਜੋ ਇਸ ਬਿਮਾਰੀ ਨਾਲ਼ ਲੜਨ ਦੀ ਤਾਕਤ ਰੱਖਦੀਆਂ ਹਨ। ਨਰਸਰੀ ਤੋਂ ਫ਼ਸਲ ਨਾਲ਼ ਸੰਬੰਧਿਤ (ਬੀਜ ਆਦਿ) ਸਿਹਤਮੰਦ ਸੱਮਗਰੀ ਖ਼ਰੀਦੋ। ਹਰੀ ਖਾਦ ਵਾਲ਼ੀਆਂ ਫ਼ਸਲਾਂ ਨਾਲ਼ ਇਸਦਾ ਫ਼ਸਲੀ-ਚੱਕਰ ਅਪਣਾਓ। ਬਿਮਾਰੀ ਘੱਟ ਕਰਨ ਲਈ ਆਪਣੇ ਨਿਕਾਸ ਪ੍ਰਣਾਲੀ ਨੂੰ ਬਿਹਤਰ ਬਣਾਓ। ਦਰਮਿਆਨੀ ਮਿਕਦਾਰ ਵਿੱਚ ਨਾਈਟ੍ਰੋਜਨ ਖਾਦ ਪਾਉ।.

ਪਲਾਂਟਿਕਸ ਡਾਊਨਲੋਡ ਕਰੋ