ਗੰਨਾ

ਪੇਡੀ ਦੇ ਵਿਕਾਸ ਦਾ ਰੋਗ

Leifsonia xyli

ਬੈਕਟੀਰਿਆ

5 mins to read

ਸੰਖੇਪ ਵਿੱਚ

  • ਪੇਡੀ (ਫੁੱਟਿਆ ਹੋਇਆ ਸੂਆ) ਦਾ ਰੁਕਿਆ ਹੋਇਆ ਵਿਕਾਸ। ਛੋਟੀਆਂ ਪੋਰੀਆਂ ਵਾਲ਼ਾ ਪਤਲਾ ਗੰਨਾ, ਫਿੱਕੇ ਪੀਲੇ ਪੱਤੇ। ਤਣੇ ਉੱਤੇ ਲਾਲ ਰੰਗ ਦੀ ਸੜਨ (ਗਲ਼ਣ) ਅਤੇ ਅੰਦਰੂਨੀ ਬੇ-ਰੰਗਤ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਗੰਨਾ

ਲੱਛਣ

ਇਹ ਰੋਗ ਜ਼ਿਆਦਾਤਰ ਪੇਡੀ ਦੀਆਂ ਫ਼ਸਲਾਂ ਵਿੱਚ ਮਿਲਦਾ ਹੈ। ਸ਼ੁਰੂ ਵਿੱਚ, ਰੁਕੇ ਵਿਕਾਸ ਤੋਂ ਬਿਨਾਂ ਹੋਰ ਕੋਈ ਲੱਛਣ ਦਿਖਾਈ ਨਹੀਂ ਦਿੰਦਾ। ਅੰਦਰੂਨੀ ਟਿਸ਼ੂ ਵਿੱਚ, ਗੰਢਾਂ ਵਾਲ਼ੀ ਜਗ੍ਹਾ ‘ਤੇ ਜਰਾਸੀਮ (ਬੈਕਟੀਰੀਆ) ਦੇ ਸੰਤਰੀ ਦਾਗ਼ ਮੌਜੂਦ ਹੁੰਦੇ ਹਨ ਜੋ ਕਿ ਸ਼ਕਲ ਵਿੱਚ ਪੱਗ ਪਿੰਨ ਦੇ ਸਿਰ ਵਰਗੇ ਲਗਦੇ ਹਨ। ਅੱਗੇ ਚੱਲ ਕੇ, ਰੁਕਿਆ ਹੋਇਆ ਵਿਕਾਸ, ਛੋਟੀਆਂ ਪੋਰੀਆਂ ਵਾਲ਼ਾ ਪਤਲਾ ਗੰਨਾ, ਫਿੱਕੇ ਪੀਲੇ ਪੱਤੇ ਅਤੇ ਤਣਿਆਂ ਦਾ ਉੱਪਰ ਨੂੰ ਪਤਲੇ ਹੁੰਦੇ ਜਾਣਾ, ਇਸ ਰੋਗ ਦੀਆਂ ਮੁੱਖ ਖ਼ਾਸੀਅਤਾਂ ਹਨ। ਗੰਢਾਂ ਪੀਲੀਆਂ ਜਾਂ ਲਾਲ-ਭੂਰੀਆਂ ਹੋ ਸਕਦੀਆਂ, ਇਹ ਮੌਸਮ ਅਤੇ ਗੰਨੇ ਦੀ ਕਿਸਮ ‘ਤੇ ਨਿਰਭਰ ਕਰਦਾ ਹੈ। ਬੇ-ਰੰਗਤ ਪੋਰੀਆਂ ਤੱਕ ਨਹੀਂ ਜਾਂਦੀ। ਕੁਝ ਜ਼ਿਆਦਾ ਸੰਵੇਦਨਸ਼ੀਲ ਕਿਸਮਾਂ ਵਿੱਚ ਪੱਤਿਆਂ ਦਾ ਨਮੀ ਦੀ ਘਾਟ ਕਰਕੇ ਕੁਮਲਾਉਣਾ, ਅਤੇ ਪੱਤਿਆਂ ਦੀਆਂ ਨੋਕਾਂ ਅਤੇ ਕਿਨਾਰਿਆਂ ‘ਤੇ ਗਲ਼ਣ/ਸੜਨ ਵੀ ਨਜ਼ਰ ਆ ਸਕਦੀ ਹੈ। ਝਾੜ ਘਟ ਜਾਣਾ ਇਸਦਾ ਇੱਕ ਹੋਰ ਲੱਛਣ ਹੈ।

Recommendations

ਜੈਵਿਕ ਨਿਯੰਤਰਣ

ਬੀਜ ਵਾਲ਼ੇ ਗੰਨੇ ਨੂੰ ਇਲਾਜ ਦੇ 1-5 ਦਿਨ ਪਹਿਲਾਂ ਕੱਟੋ ਅਤੇ ਇਲਾਜ ਤੋਂ ਪਹਿਲਾਂ ਵੀ 50 ਡਿਗਰੀ ਸੈਲਸੀਅਸ ਤਾਪਮਾਨ ਦੇ ਗਰਮ ਪਾਣੀ ਵਿੱਚ 10 ਮਿੰਟਾਂ ਤੱਕ ਡੁਬੋ ਕੇ ਰੱਖੋ। ਅਗਲੇ ਦਿਨ, ਇਸਨੂੰ 50 ਡਿਗਰੀ ਸੈਲਸੀਅਸ ਤਾਪਮਾਨ ਦੇ ਗਰਮ ਪਾਣੀ ਵਿੱਚ 2-3 ਘੰਟਿਆਂ ਤੱਕ ਡੁਬੋ ਕੇ ਰੱਖੋ। ਯਾਦ ਰੱਖੋ ਕਿ ਇਸਦੇ ਨਤੀਜੇ ਵਜੋਂ ਗੰਨੇ ਦੇ ਉੱਗਣ ਦੀ ਰਫ਼ਤਾਰ ਘਟ ਸਕਦੀ ਹੈ।

ਰਸਾਇਣਕ ਨਿਯੰਤਰਣ

ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਅਮੋਨੀਅਮ ਸਲਫ਼ੇਟ ਦੀ ਵਰਤੋਂ ਨੇ ਇਸ ਰੋਗ ਨੂੰ ਕਾਫ਼ੀ ਠੱਲ੍ਹ ਪਾਈ ਅਤੇ ਨਾਲ਼ ਹੀ ਝਾੜ ਅਤੇ ਖੰਡ ਦੀ ਪੈਦਾਵਾਰ ਵਿੱਚ ਵੀ ਵਾਧਾ ਹੋਇਆ। ਕਿਸੇ ਇੱਕ ਐਂਟੀਬਾਇਓਟਿਕ ਦੀ ਵਰਤੋਂ ਦੇ ਨਾਲ਼-ਨਾਲ਼ 52 ਡਿਗਰੀ ਸੈਲਸੀਅਸ ਤਾਪਮਾਨ ਦੇ ਗਰਮ ਪਾਣੀ ਵਿੱਚ 30 ਮਿੰਟਾਂ ਤੱਕ ਡੁਬੋ ਕੇ ਰੱਖਣ ਨਾਲ਼ ਵੀ ਰੋਗ ਨੂੰ ਕੁਝ ਠੱਲ ਪਈ ਅਤੇ ਝਾੜ ਵਿੱਚ ਵਾਧਾ ਵੀ ਹੋਇਆ।

ਇਸਦਾ ਕੀ ਕਾਰਨ ਸੀ

ਜਰਾਸੀਮ ਫ਼ਸਲ ਦੇ ਮਲਬੇ ਜਾਂ ਮਿੱਟੀ ਵਿੱਚ ਮਹੀਨਿਆਂ ਤੱਕ ਜਿਉਂਦਾ ਰਹਿ ਸਕਦਾ ਹੈ ਅਤੇ ਸਿਰਫ਼ ਜ਼ਖ਼ਮਾਂ ਰਾਹੀਂ ਬੂਟੇ ਵਿੱਚ ਦਾਖ਼ਲ ਹੁੰਦਾ ਹੈ। ਜਰਾਸੀਮ ਸੰਦਾਂ ਆਦਿ ਦੇ ਜ਼ਖ਼ਮਾਂ ਜ਼ਰੀਏ ਆਸਾਨੀ ਨਾਲ਼ ਫੈਲਦਾ ਹੈ।


ਰੋਕਥਾਮ ਦੇ ਉਪਾਅ

  • ਰੋਗ ਨੂੰ ਫੈਲਣ ਤੋਂ ਰੋਕਣ ਲਈ ਤੰਦਰੁਸਤ ਗੰਨਾ ਉਗਾਓ। ਬੂਟੇ ਨੂੰ ਧਿਆਨ ਨਾਲ਼, ਕੋਈ ਵੀ ਚੋਟ ਪਹੁੰਚਣ ਤੋਂ ਬਚੋ। ਵਾਢੀ ਤੋਂ ਬਾਅਦ ਬੂਟਿਆਂ ਦੀ ਰਹਿੰਦ-ਖੂਹੰਦ ਹਟਾ ਦਿਓ।.

ਪਲਾਂਟਿਕਸ ਡਾਊਨਲੋਡ ਕਰੋ