Liberibacter asiaticus
ਬੈਕਟੀਰਿਆ
ਪਹਿਲਾ ਲੱਛਣ ਆਮ ਤੌਰ ਤੇ ਰੁੱਖ ਤੇ ਇਕ ਪੀਲਾ ਰੰਗ ਦੀ ਦਿੱਖ ਹੁੰਦੀ ਹੈ, ਇਸ ਤਰ੍ਹਾਂ ਬਿਮਾਰੀ ਦਾ ਇਕ ਆਮ ਨਾਮ ਹੈ, ਹੁਆਗਲੌਂਗਬਿੰਗ (ਜਿਸਦਾ ਸ਼ਾਬਦਿਕ ਮਤਲਬ ਪੀਲੇ ਰੰਗ ਦੀ ਡ੍ਰੈਗਨ ਬੀਮਾਰੀ ਹੈ)। ਪੱਤਿਆਂ ਹੌਲੀ-ਹੌਲੀ ਹਲਕੇ ਪੀਲੇ ਰੰਗ ਦੀਆਂ ਹੋ ਜਾਦੀਆਂ ਹਨ ਅਤੇ ਅਨਿਯਮਿਤ ਧੱਬੇਦਾਰ ਨਿਸ਼ਾਨ ਪ੍ਰਦਰਸ਼ਿਤ ਕਰਦੀਆਂ ਹਨ ਜੋ ਜ਼ਿੰਕ ਜਾਂ ਮੈਗਨਿਜ ਦੀ ਕਮੀ ਦੇ ਸਮਾਨ ਦਿੱਖ ਸਕਦਾ ਹੈ। ਇਹਨਾਂ ਬਿਮਾਰੀਆਂ ਨੂੰ ਵੱਖ ਦੱਸਣ ਲਈ ਇੱਕ ਆਮ ਤਰੀਕਾ ਇਹ ਹੈ ਕਿ ਇਹਨਾਂ ਕਮੀਆਂ ਦੇ ਲੱਛਣ ਪੱਤੇ ਦੀ ਨਾੜੀਆਂ ਦੇ ਨਾਲ ਸਮਮਿਤ ਹੁੰਦੇ ਹਨ, ਜਦੋਂ ਕਿ ਇਹ ਬਿਮਾਰੀ ਅਸਮਮਿਤ ਹੈ। ਸਥਾਈ ਤੌਰ ਤੇ ਸੰਕਰਮਿਤ ਰੁੱਖ ਰੁਕਿਆ ਹੋਇਆ ਵਿਕਾਸ, ਸਮੇਂ ਤੋਂ ਪਹਿਲਾਂ ਪੱਤਝੜ ਅਤੇ ਟਾਹਣੀਆਂ ਦਾ ਮਰਨਾ ਦਿੱਖਾਉਂਦੇ ਹਨ। ਰੁੱਖਾਂ ਵਿੱਚ ਕਈ ਵਿਪਰੀਤ ਮੌਸਮਾਂ ਦੇ ਫੁੱਲ ਹੋ ਸਕਦੇ ਹਨ ਜੋ ਬਾਅਦ ਵਿੱਚ ਡਿੱਗ ਪੈਂਦੇ ਹਨ ਅਤੇ ਛੋਟੇ, ਅਨਿਯਮਿਤ ਫ਼ਲ ਇੱਕ ਮੋਟੇ, ਛਿੱਲਕੇ ਨਾਲ ਮਿਲਦੇ ਹਨ ਜੋ ਕਿ ਤਲੇ ਤੋਂ ਹਰੇ ਰਹਿੰਦੇ ਹਨ। (ਇਸ ਪ੍ਰਕਾਰ ਇਸਦਾ ਨਾਮ ਨਿੰਬੂ ਜਾਤੀ ਦੇ ਹਰੀ ਹੌਣ ਦੀ ਬੀਮਾਰੀ ਹੈ)।
ਮਾਫ ਕਰਨਾ, ਸਾਨੂੰ ਇਸ ਬਿਮਾਰੀ ਦੇ ਕਿਸੇ ਵੀ ਜੀਵ-ਵਿਗਿਆਨ ਇਲਾਜ ਦੇ ਬਾਰੇ ਪਤਾ ਨਹੀਂ ਹੈ। ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਜੇ ਤੁਸੀਂ ਅਜਿਹੀ ਕੋਈ ਚੀਜ਼ ਬਾਰੇ ਜਾਣਦੇ ਹੋ ਜੋ ਇਸ ਬਿਮਾਰੀ ਨਾਲ ਲੜਨ ਲਈ ਮਦਦ ਕਰ ਸਕਦੀ ਹੈ। ਸਾਨੂੰ ਤੁਹਾਡੇ ਉੱਤਰ ਦਾ ਇੱਤਜ਼ਾਰ ਹੈ।
ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਿਕ ਇਲਾਜਾਂ ਦੇ ਨਾਲ ਹਮੇਸ਼ਾ ਰੇਕਥਾਮ ਦੇ ਉਪਾਵਾਂ ਦੇ ਇਕਸਾਰ ਪਹੁੰਚ ਤੇ ਵਿਚਾਰ ਕਰੋ। ਕੀਟਨਾਸ਼ਕ ਦੀ ਉਚਿਤ ਵਰਤੋਂ ਨਾਲ ਪਸਿਲਿਡ ਵੈਕਟਰ ਦਾ ਚੰਗਾ ਨਿਯੰਤਰਣ ਹੋਇਆ ਹੈ ਅਤੇ ਇਸ ਤਰ੍ਹਾਂ ਰੋਗ ਦਾ ਸੀਮਿਤ ਪ੍ਰਸਾਰ ਹੋਇਆ ਹੈ। ਦਰਖਤਾਂ ਦੇ ਤਣੇ ਵਿਚ ਟੈਟਰਾਸਾਈਕਲਿਨ ਜੀਵਾਣੂਨਾਸ਼ਕ ਦਾ ਟੀਕਾ ਲਗਾਉਣ ਨਾਲ ਅਧੂਰੀ ਬੀਮਾਰੀ ਦਾ ਇਲਾਜ ਹੋ ਸਕਦਾ ਹੈ ਪਰ ਅਸਰ ਨੂੰ ਦਿਖਾਉਣ ਲਈ ਅਕਸਰ ਵਾਰ-ਵਾਰ ਕਰਨਾ ਪੈਂਦਾ ਹੈ। ਟੈਟਰਾਸਾਈਕਲੀਨ ਜਹਿਰੀਲਾ ਹੈ ਅਤੇ ਵਾਤਾਵਰਨ ਤੇ ਮਾੜਾ ਅਸਰ ਪਾ ਸਕਦਾ ਹੈ। ਇਨ੍ਹਾਂ ਕਾਰਨਾਂ ਕਰਕੇ, ਹਾਲ ਹੀ ਦੇ ਸਾਲਾਂ ਵਿਚ ਇਸ ਦੀ ਵਰਤੋਂ ਵਿਚ ਕਮੀ ਆਈ ਹੈ।
ਹੁਆਂਗਲੋਂਗਬਿੰਗ (ਐਚ ਐਲ ਬੀ) ਦੇ ਲੱਛਣ ਜੀਵਾਣੂ ਲਿਬੈਰੀਬੈਕਟਰ ਅਸਾਇਟਿਕਸ ਉਮੀਦਵਾਰ ਕਾਰਨ ਹੁੰਦੇ ਹਨ। ਇਹ ਲਗਾਤਾਰ ਦੋ ਪਸਿਲਿਡ ਵੈਕਟਰਾਂ ਦੁਆਰਾ ਪ੍ਰਸਾਰਿਤ ਕੀਤਾ ਜਾਂਦਾ ਹੈ ਜੋ ਕਿ ਨਿੰਬੂ ਜਾਤੀ ਦੇ ਦਰੱਖਤਾਂ, ਡਾਇਫੋਰਿਨਾ ਸਿਟਰੀ ਅਤੇ ਟਰਾਉਜ਼ਾ ਐਰੀਟਰੀਆਂ ਵਿੱਚ ਸਰਵ-ਵਿਆਪੀ ਹੈ। ਐਚ ਐਲ ਬੀ ਦੋਨੋ ਲਾਰਵੇ ਅਤੇ ਵਿਅਸਕਾਂ ਦੁਆਰਾ ਪ੍ਰਾਪਤ ਹੋ ਸਕਦਾ ਹੈ, ਜੋ ਕਿ ਉਹਨਾਂ ਦੀ 3 ਤੋਂ 4 ਮਹੀਨਿਆਂ ਦੇ ਜੀਵਨ ਕਾਲ ਦੌਰਾਨ ਰੋਗ ਨੂੰ ਬਰਕਰਾਰ ਅਤੇ ਪ੍ਰਸਾਰਿਤ ਕਰ ਸਕਦਾ ਹੈ। ਹੁਆਂਗਲੋਂਗਬਿੰਗ ਪ੍ਰਣਾਲੀਗਤ ਹੈ ਅਤੇ ਲੱਛਣ ਨਜ਼ਰ ਆਉਣ ਤੋਂ ਪਹਿੱਲਾਂ ਤਿੰਨ ਮਹੀਨੇ ਤੋ ਤਿੰਨ ਸਾਲ ਤੱਕ ਉਸ਼ਮਾਯਨ ਦੀ ਮਿਆਦ ਹੁੰਦੀ ਹੈ। ਪਰਿਵਰਤਨਸ਼ੀਲ ਹਸਤਾਤਰਨ ਦਰ ਦੇ ਬਾਵਜੂਦ, ਕਲਮ ਬੰਨਣ ਰਾਹੀਂ ਵੀ ਬੀਮਾਰੀ ਫੈਲ ਸਕਦੀ ਹੈ। ਬੀਜ ਪ੍ਰਸਾਰਣ ਵੀ ਸੰਭਵ ਹੋ ਸਕਦਾ ਹੈ। ਦੂਜੇ ਰੋਗ ਜਾਂ ਵਿਕਾਰ ਵੀ ਪੱਤੇ ਤੇ ਅਜਿਹੇ ਧੱਬੇ ਦਿਖਾਉਂਦੇ ਹਨ। ਇਸ ਲਈ ਕਾਰਨ ਦੀ ਜਾਂਚ ਕਰਨ ਲਈ ਪ੍ਰਯੋਗਸ਼ਾਲਾ ਵਿੱਚ ਵਿਸ਼ਲੇਸ਼ਣ ਲਈ ਉਤਕਾਂ ਦੇ ਨਮੂਨੇ ਭੇਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।