ਕੇਲਾ

ਮੋਕੋ ਰੋਗ/ਕੇਲੇ ਦਾ ਵਿਸ਼ਾਣੂ ਕਾਰਨ ਸੋਕਾ ਰੋਗ

Ralstonia solanacearum

ਬੈਕਟੀਰਿਆ

5 mins to read

ਸੰਖੇਪ ਵਿੱਚ

  • ਲਾਗ ਵਾਲੇ ਪੌਦਿਆਂ ਦੇ ਪੱਤੇ ਮੁਰਜਾਨੇ ਸ਼ੁਰੂ ਹੋ ਜਾਂਦੇ ਹਨ, ਅਤੇ ਬਾਅਦ ਵਿੱਚ ਟੁੱਟ ਜਾਂਦੇ ਹਨ। ਵਾਹਕੀ ਖੇਤਰ ਵਿੱਚ ਇੱਕ ਸਪਸ਼ਟ, ਫ਼ਿੱਕੇ ਪਿੱਲੇ ਤੋਂ ਭੂਰੇ ਰੰਗ ਦਾ ਵਿਗਾੜ ਦਿਖਾਈ ਦਿੰਦੇ ਹਨ ਜਦੋਂ ਉਹ ਖੁੱਲ੍ਹੇ ਹੁੰਦੇ ਹਨ। ਸੰਕਰਮਿਤ ਫ਼ਲ ਵਿਪਰੀਤ ਵਿਕਾਸ ਦਿਖਾਉਂਦੇ ਹਨ ਅਤੇ ਸੁੱਕੀ ਸੜਨ ਦੁਆਰਾ ਗੁਦੇ ਦੇ ਨਸ਼ਟ ਹੋਣ ਨਾਲ ਸੁਗੜੇ ਹੋਏ ਦਿਖਾਈ ਦਿੰਦੇ ਹਨ। ਜਦੋਂ ਫ਼ਲ ਖੁੱਲੇ ਹੁੰਦੇ ਹਨ ਉਸ ਵੇਲੇ ਜੀਵਾਣੂ ਰਿਸਾਅ ਦਿਖਣ ਲੱਗ ਜਾਂਦਾ ਹੈ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਕੇਲਾ

ਲੱਛਣ

ਲਾਗ ਵਾਲੇ ਪੌਦਿਆਂ ਦੇ ਨਵੇ ਪੱਤੇ ਮੁਰਜਾਣੇ ਸ਼ੁਰੂ ਹੋ ਜਾਂਦੇ ਹਨ, ਅਤੇ ਬਾਅਦ ਵਿੱਚ ਮਰ ਅਤੇ ਝੜ ਜਾਂਦੇ ਹਨ। ਪੌਦੇ ਦੀਆਂ ਪੱਤਿਆਂ ਤਾਕਤ ਰਹਿਤ ਹੋ ਜਾਦੀਆਂ ਹਨ ਜਿਸਦੇ ਨਤੀਜੇ ਵਜੋਂ, ਲਟਕਦੀਆਂ ਹਰੀ ਪੱਤਿਆਂ ਅਤੇ ਦਰੱਖਤ ਵਿੱਚ ਘੱਟ ਸ਼ਕਤੀ। ਜਿਉਂ-ਜਿਉਂ ਬੀਮਾਰੀ ਵਧਦੀ ਜਾਂਦੀ ਹੈ, ਪੁਰਾਣੇ ਪੱਤੇ ਵੀ ਪ੍ਰਭਾਵਿਤ ਹੁੰਦੇ ਹਨ। ਜਹਿਰੀਲੇ ਖੇਤਰ ਜਦੋਂ ਕੱਟੇ ਖੁੱਲੇ ਹੋਏ ਹੁੰਦੇ ਹਨ ਉਨ੍ਹਾਂ ਵਿੱਚ ਇੱਕ ਸਪਸ਼ਟ, ਫ਼ਿੱਕੇ ਪੀਲਾ ਤੋ ਭੂਰੇ ਰੰਗ ਦਾ ਰੰਗ ਵਿਗਾੜ ਦਿਖਦਾ ਹੈ। ਸੰਕਰਮਿਤ ਫ਼ਲ ਰੁੱਕਿਆ ਹੋਇਆ ਵਿਕਾਸ ਦਿਖਾਉਂਦੇ ਹਨ ਅਤੇ ਸੁੰਗੜ ਜਾਂਦੇ ਹਨ ਕਿਉਂਕਿ ਗੁੱਦਾ ਸੁੱਕੀ ਉਲੀ ਦੁਆਰਾ ਨਸ਼ਟ ਹੋ ਜਾਂਦਾ ਹੈ, ਜੋ ਕਿ ਫਲ ਦੀ ਪਰਤ ਉਤੇ ਗੂੜੇ ਭੂਰੇ ਰੰਗ ਦੇ ਵਿਗੜਾਅ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਜਦੋਂ ਫ਼ਲ ਖੁੱਲੇ ਹੁੰਦੇ ਹਨ ਉਸ ਵੇਲੇ ਜੀਵਾਣੂਆਂ ਦਾ ਰਿਸਾਵ ਦਿਖਣ ਲੱਗਦਾ ਹੈ। ਜੀਵਾਣੂ ਰੁੱਖ ਦੇ ਪਰਿਵਹਨ ਉਤਕਾਂ ਵਿਚ ਵੱਧਦੇ ਹਨ ਅਤੇ ਉਪਰੀ ਪੌਦਿਆਂ ਦੇ ਹਿੱਸਿਆਂ ਤੱਕ ਪਾਣੀ ਅਤੇ ਪੌਸ਼ਟਿਕ ਤੱਤਾਂ ਦੀ ਆਵਾਜਾਈ ਨੂੰ ਘਟਾਉਂਦੇ ਹਨ।

Recommendations

ਜੈਵਿਕ ਨਿਯੰਤਰਣ

ਪੌਦੇ ਦੇ ਦੁਆਲੇ ਬਲੀਚ ਪਾਊਡਰ ਦਾ ਫੈਲਾਅ ਬਿਮਾਰੀ ਦੀ ਪ੍ਰਗਤੀ ਨੂੰ ਸ਼ਾਮਲ ਕਰਨ ਵਿਚ ਮਦਦ ਕਰ ਸਕਦਾ ਹੈ। 1% ਬਾਡਰਿਅਕਸ ਮਿਸ਼ਰਣ, 0.4% ਕੋਪਰ ਆਕਸੀਕਲਾਇਰਾਈਡ ਜਾਂ ਪ੍ਰਜੀਵੀ ਵਿਰੋਧੀ ਦਵਾਈ ਜਿਵੇਂ ਸਟ੍ਰੈਪਟੋਮਾਸੀਨ ਜਾਂ ਸਟ੍ਰੈਪਟੋਸਿਾਈਕਲਿਨ (5 ਗ੍ਰਾਮ / 10 ਲੀਟਰ) ਦੇ ਨਾਲ ਬੀਜਣ ਤੋਂ ਪਹਿਲਾਂ ਮਿੱਟੀ ਗਿੱਲੀ ਰਹਿ ਸਕਦੀ ਹੈ। ਅੰਕੂਰ ਨੂੰ ਪੌਦੇ ਵਜੋਂ ਲਗਾਉਣ ਤੋਂ ਪਹਿਲਾਂ 30 ਮਿੰਟ ਲਈ 0.4% ਕੋਪਰ ਔਕਸੀਕਲੋਰਾਈਡ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਰਸਾਇਣਕ ਨਿਯੰਤਰਣ

ਜੇਕਰ ਉਪਲੱਬਧ ਹੋਵੇ ਤਾਂ ਜੀਵ-ਵਿਗਿਆਨਿਕ ਇਲਾਜਾਂ ਦੇ ਨਾਲ ਹਮੇਸ਼ਾ ਰੋਕਥਾਮ ਦੇ ਉਪਾਵਾਂ ਦੀ ਇਕਸਾਰ ਪਹੁੰਚ ਤੇ ਵਿਚਾਰ ਕਰੋ। ਮੋਕੋ ਰੋਗ ਲਈ ਕੋਈ ਸਿੱਧਾ ਰਸਾਇਣਿਕ ਇਲਾਜ ਨਹੀਂ ਹੈ।

ਇਸਦਾ ਕੀ ਕਾਰਨ ਸੀ

ਮੋਕੋ ਇੱਕ ਕੇਲੇ ਦੀ ਬਿਮਾਰੀ ਹੈ ਜੋ ਰਾਲਸਟੋਨਿਆਂ ਸੋਲਾਨਾਸੇਰਮ ਜੀਵਾਣੂ ਕਾਰਨ ਹੁੰਦੀ ਹੈ। ਇਹ 18 ਮਹੀਨਿਆਂ ਤੋਂ ਜ਼ਿਆਦਾ ਦੇ ਸਮੇਂ ਲਈ ਲਾਗ ਵਾਲੇ ਪੌਦਿਆਂ ਦੇ ਉਤਕਾਂ ਜਾਂ ਹੋਰ ਮੇਜਬਾਨਾਂ ਵਿੱਚ ਸਾਰੇ ਸਾਲ ਭਰ ਰਹਿੰਦੀ ਹੈ ਜਾਂ ਮਿੱਟੀ ਵਿੱਚ 18 ਮਹੀਨਿਆਂ ਤੋਂ ਵੱਧ ਸਮੇਂ ਤੱਕ ਜਿਉਂਦੀ ਰਹਿੰਦੀ ਹੈ। ਉੱਚ ਤਾਪਮਾਨ ਅਤੇ ਉੱਚੀ ਨਮੀ ਵਾਲੀ ਮਿੱਟੀ ਆਮ ਤੌਰ ਤੇ ਬੀਮਾਰੀ ਦਰ ਨੂੰ ਵਧਾਉਦੀ ਹੈ। ਦਰੱਖਤ ਤੋਂ ਦਰੱਖਤ ਤੱਕ ਜਾਂ ਖੇਤਾਂ ਵਿਚਕਾਰ ਰੋਗਾਣੂਆਂ ਦੇ ਫੈਲਣ ਦੇ ਕਈ ਤਰੀਕੇ ਹਨ। ਪੌਦਿਆਂ ਦੇ ਸਾਰੇ ਹਿੱਸੇ (ਜੜ੍ਹ ਤੋਂ ਫ਼ਲ ਦੇ ਛਿੱਲਕੇ ਤੱਕ) ਸੰਕਰਮਣ ਦੇ ਇੱਕ ਸੰਭਾਵੀ ਸਰੋਤ ਹਨ। ਇਸ ਕਾਰਨ, ਛਾਂਟੀ ਅਤੇ ਪੌਦੇ ਦੀਆਂ ਸੱਟਾਂ ਤੋਂ ਬਚਣਾ ਚਾਹੀਦਾ ਹੈ। ਸੰਕਰਮਿਤ ਮਿੱਟੀ, ਢੋਣ ਦੌਰਾਨ ਕਾਰ ਟਾਇਰ, ਉਪਕਰਨ, ਜੁੱਤੇ ਜਾਂ ਜਾਨਵਰ ਗੰਦਗੀ ਦੇ ਦੁਜੇ ਸਰੋਤ ਬਣਦੇ ਹਨ। ਕੀੜੇ-ਮਕੌੜੇ ਜਾਂ ਪੰਛੀ ਜਿਹੜੇ ਫੁੱਲਾਂ (ਮਧੂ-ਮੱਖੀਆਂ, ਭਰਿੰਡਾਂ ਅਤੇ ਫ਼ਲ ਦੀ ਮੱਖੀ) ਤੇ ਭੋਜਨ ਖਾਂਦੇ ਹਨ ਅਤੇ ਵਿਕਲਪਕ ਮੇਜਬਾਨ ਵੀ ਬਿਮਾਰੀ ਸੰਚਾਰਿਤ ਕਰ ਸਕਦੇ ਹਨ। ਇਹ ਬਿਮਾਰੀ ਸਿੰਚਾਈ ਜਾਂ ਪਾਣੀ ਦੇ ਵਹਾਅ ਰਾਹੀਂ ਵੀ ਫੈਲ ਸਕਦੀ ਹੈ।


ਰੋਕਥਾਮ ਦੇ ਉਪਾਅ

  • ਸਿਰਫ ਪ੍ਰਮਾਣਿਤ ਸਰੋਤਾਂ ਤੋਂ ਸਿਹਤਮੰਦ ਪੌਦਾ ਸਮੱਗਰੀ ਦੀ ਵਰਤੋਂ ਕਰੋ। ਬੀਮਾਰੀ ਦੇ ਕਿਸੇ ਵੀ ਨਿਸ਼ਾਨ ਲਈ ਨਿਯਮਤ ਤੌਰ ਤੇ ਖੇਤਾਂ ਦੀ ਨਿਗਰਾਨੀ ਕਰੋ। ਕਿਸੇ ਵੀ ਪੌਦੇ ਦੀ ਰਹਿੰਦ-ਖੂੰਹਦ ਨੂੰ ਹਟਾਓ ਅਤੇ ਸਾੜੋ। ਕੁੰਡ ਸਿੰਚਾਈ ਤੋਂ ਬਚੋ ਅਤੇ ਜੇ ਮੁਮਕਿਨ ਹੋਵੇ ਤਾਂ ਰੋਗਾਣੂ ਰਹਿਤ ਪਾਣੀ ਦੀ ਵਰਤੋਂ ਕਰੋ। ਹੋਰ ਫੈਲਾਅ ਨੂੰ ਰੋਕਣ ਲਈ ਕਟਾਈ ਦੇ ਸਾਮਾਨ, ਜੁੱਤੇ ਅਤੇ ਵਾਹਨ ਦੇ ਟਾਇਰਾਂ ਨੂੰ ਰੋਗਾਣੂ ਮੁਕਤ ਕਰੋ। ਪੌਦਿਆਂ ਦੀ ਕਿਆਰੀ ਵਿੱਚ 10% ਤਾਜ਼ੇ ਗਊ ਗੋਹੇ ਦੇ ਘੋਲ ਨੂੰ ਫੈਲਾਓ। ਖੇਤਾਂ ਵਿੱਚੋ ਜੰਗਲੀ ਘਾਂਹ ਅਤੇ ਹੇਲਿਕੋਨੀਆ ਕਿਸਮਾਂ ਨੂੰ ਹਟਾਓ। ਚੰਗੀ ਜਲ ਨਿਕਾਸੀ ਪ੍ਰਦਾਨ ਕਰੋ। ਘੱਟ ਤੋਂ ਘੱਟ 6 ਮਹੀਨਿਆਂ ਲਈ ਮਿੱਟੀ ਨੂੰ ਬਿਨਾਂ ਜੋਤੇ ਰੱਖੋ। 12 ਮਹੀਨਿਆਂ ਦੀ ਮਿਆਦ ਲਈ ਫਸਲਾਂ ਨੂੰ ਬਦਲੋ। ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਫਰੈਂਨਚ ਗੇਦੇ ਦੇ ਫੁੱਲ ਨੂੰ ਮਲਬੇ ਦੇ ਤੌਰ ਤੇ ਵਰਤੋ। ਧਿਆਨ ਰੱਖੋ ਕਿ ਖੇਤ ਵਿੱਚ ਕੰਮ ਕਰਨ ਦੌਰਾਨ ਤੁਸੀ ਪੌਦਿਆਂ ਨੂੰ ਨੁਕਸਾਨ ਨਾ ਪਹੁੰਚਾਉ।.

ਪਲਾਂਟਿਕਸ ਡਾਊਨਲੋਡ ਕਰੋ