Xanthomonas citri pv. mangiferaeindicae
ਬੈਕਟੀਰਿਆ
ਅੰਬ ਤੇ ਬੈਕਟੀਰੀਅਲ ਕਾਲੇ ਧੱਬੇ ਦੇ ਮੁੱਖ ਲੱਛਣ ਪੱਤੇ ਅਤੇ ਫਲਾਂ 'ਤੇ ਦਿਖਾਈ ਦਿੰਦੇ ਹਨ, ਪਰ ਗੰਭੀਰ ਮਾਮਲਿਆਂ ਵਿੱਚ ਟਾਹਣੀਆਂ ਅਤੇ ਸ਼ਾਖਾਵਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਸ਼ੁਰੂ ਵਿੱਚ, ਪੱਤੇ 'ਤੇ ਛੋਟੇ ਕਾਲੇ ਅਤੇ ਪਾਣੀ ਨਾਲ ਭਰੇ ਹੋਏ ਜ਼ਖ਼ਮ ਹੁੰਦੇ ਹਨ। ਇਹ ਧੱਬੇ ਕਲੋਰੋਟਿਕ ਹਾਸ਼ੀਏ ਨਾਲ ਘਿਰੇ ਹੋਏ ਹਨ ਅਤੇ ਨਾੜੀਆਂ ਦੁਆਰਾ ਸੀਮਿਤ ਹਨ। ਜਿਵੇਂ-ਜਿਵੇਂ ਬਿਮਾਰੀ ਵੱਧਦੀ ਹੈ, ਧੱਬੇ ਸੁੱਕ ਜਾਂਦੇ ਹਨ ਅਤੇ ਪੱਤੇ ਡਿੱਗ ਸਕਦੇ ਹਨ, ਤੇ ਪਤਝੜ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਸ਼ੁਰੂਆਤੀ ਪੜਾਵਾਂ ਵਿਚ, ਪਾਣੀ ਤੋਂ ਭਿੱਜੇ ਹੋਏ, ਹਲਕੇ ਧੱਬੇ ਲਾਗ ਵਾਲੇ ਫਲਾਂ 'ਤੇ ਦਿਖਾਈ ਦਿੰਦੇ ਹਨ। ਬਾਅਦ ਵਿੱਚ, ਇਹ ਗੂੜੇ ਰੰਗ ਦੇ ਤਾਰੇ-ਆਕਾਰ ਦੇ ਖੱਡਿਆਂ ਵਿੱਚ ਵਿਕਸਿਤ ਜੋ ਜਾਂਦੇ ਹਨ ਜੋ ਲਾਗੀ ਗੂੰਦ ਛੱਡਦੇ ਹਨ, ਜੋ ਕਿ ਮੌਕਾਪ੍ਰਸਤ ਬੈਕਟੀਰੀਆ ਨੂੰ ਆਕਰਸ਼ਿਤ ਕਰਦੇ ਹਨ। ਹਲਕਾ ਸੰਕਰਮਣ ਫੱਲ ਦੀ ਗੁਣਵੱਤਾ ਨੂੰ ਘਟਾਉਂਦਾ ਹੈ, ਜਦਕਿ ਬੁਰੀ ਤਰ੍ਹਾਂ ਲਾਗੀ ਫਲ ਡਿੱਗ ਵੀ ਸਕਦੇ ਹਨ। ਟਾਹਣੀਆਂ ਅਤੇ ਤਣੇ ‘ਤੇ ਜ਼ਖ਼ਮ ਪੈਦਾ ਹੋ ਸਕਦੇ ਹਨ ਜਿਸਦੇ ਨਤੀਜੇ ਵਜੋਂ ਇਹ ਕਾਲੇ ਹੋ ਸਕਦੇ ਹਨ ਅਤੇ ਇਹਨਾਂ ਵਿੱਚ ਤਰੇੜਾਂ ਆ ਸਕਦੀਆਂ ਹਨ, ਜਿਸ ਨਾਲ ਰੁੱਖ ਦੀ ਸਥਿਰਤਾ ਘੱਟਦੀ ਹੈ।
ਕੋਪਰ ਆਕਸੀਕਲੋਰਾਇਡ ਯੁਕਤ ਉਤਪਾਦਾਂ ਦਾ ਨਿਯਮਤ ਛਿੜਕਾਓ ਲਾਗ ਨੂੰ ਰੋਕਣ ਅਤੇ ਘਟਾਉਣ ਵਿੱਚ ਪ੍ਰਭਾਵਸ਼ਾਲੀ ਸਾਬਤ ਹੋਇਆ ਹੈ।ਸੰਕਰਮਿਤ ਰੁੱਖਾ ਤੇ ਜੈਵਿਕਨਿਯੰਤ੍ਰਨ ਏਜੰਟ ਜਿਵੇਂ ਕਿ ਐਸੀਨੇਟੋਬਾਇਕਟਰ ਬਾਊਮਨੀਈ ਵੀ ਅਸਰਦਾਰ ਤਰੀਕੇ ਨਾਲ ਐਕਸ. ਸਿਟਰੀ ਦੀ ਆਬਾਦੀ ਨੂੰ ਘਟਾ ਸਕਦੇ ਹਨ।
ਜੇ ਉਪਲਬਧ ਹੋਵੇ ਤਾਂ ਜੀਵ-ਵਿਗਿਆਨਕ ਉਪਚਾਰਾਂ ਦੇ ਨਾਲ ਬਚਾਓ ਉਪਾਵਾਂ ਦੇ ਨਾਲ ਹਮੇਸ਼ਾਂ ਇਕ ਏਕੀਕ੍ਰਿਤ ਪਹੁੰਚ ਤੇ ਵਿਚਾਰ ਕਰੋ। ਅੰਬ ਦੇ ਬੈਕਟੀਰੀਆ ਵਾਲੇ ਕਾਲੇ ਧੱਬੇ ਨੂੰ ਨਿਯੰਤਰਣ ਕਰਨ ਲਈ ਕਾਰਬੇਨਡੇਜਿਮ, ਥਾਈਓਫੋਨੇਟ-ਮਿਥਾਇਲ ਜਾਂ ਬੈਂਜਿਮਿਡਾਜ਼ੋਲ ਸਪ੍ਰੇ ਵਰਤੀ ਜਾ ਸਕਦੀ ਹੈ।
ਇਹ ਬਿਮਾਰੀ ਜੈਨਥੋਮੋਨਸ ਸਿਟਰੀ ਬੈਕਟੀਰੀਆ ਦੀ ਕਿਸਮ ਦੇ ਕਾਰਨ ਹੁੰਦੀ ਹੈ। ਇਹ ਜੀਵਤ ਟਿਸ਼ੂਆਂ ਵਿੱਚ 8 ਮਹੀਨਿਆਂ ਲਈ ਰਹਿ ਸਕਦੀ ਹੈ। ਇਹ ਜ਼ਖ਼ਮਾਂ ਅਤੇ ਕੁਦਰਤੀ ਛੇਕਾਂ ਰਾਹੀਂ ਦਰੱਖਤਾਂ ਨੂੰ ਲਾਗੀ ਕਰਦਾ ਹੈ। ਇਹ ਰੋਗਾਣੂ ਇੱਕ ਦਰੱਖਤ ਤੋਂ ਦੂਜੇ ਦੱਰਖਤ ਅਤੇ ਮੀਂਹ ਦੇ ਨਾਲ ਖੇਤਾਂ ਵਿਚਕਾਰ ਅਤੇ ਪ੍ਰਬੰਧਨ ਗਤੀਵਿਧੀਆਂ ਜਿਵੇਂ ਕਿ ਕਾਂਟ-ਛਾਂਟ ਰਾਹੀਂ ਫੈਲਦਾ ਹੈ। ਇਸ ਤੋਂ ਇਲਾਵਾ ਇਹ ਲਾਗੀ ਪੌਦਿਆਂ ਜਾਂ ਫਲਾਂ ਦੇ ਮਾਮਲੇ ਵਿੱਚ ਸੰਪਰਕ ਨਾਲ ਵੀ ਫੈਲਦਾ ਹੈ। ਬੈਕਟੀਰੀਆ ਵਾਲੇ ਕਾਲੇ ਧੱਬਿਆਂ ਲਈ ਲਾਗ ਦਾ ਸਭ ਤੋਂ ਵਧੀਆ ਤਾਪਮਾਨ 25 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਦਾ ਹੁੰਦਾ ਹੈ।ਉੱਚ ਨਮੀ ਵੀ ਲਾਗ ਨੂੰ ਵਧਾਵਾ ਦਿੰਦੀ ਹੈ। ਬਾਗ ਦੇ ਆਲੇ ਦੁਆਲੇ ਹਵਾ ਤੋਂ ਬਚਾਉਣ ਲਈ ਕੋਈ ਉਪਾਅ ਜਾਂ ਸੰਘਣੇ ਪੌਦਿਆਂ ਦੀਆਂ ਕਿਸਮਾਂ ਉਗਾਉਣਾ ਬਿਮਾਰੀ ਦੇ ਫੈਲਾਅ ਨੂੰ ਘਟਾ ਸਕਦਾ ਹੈ।