ਆਲੂ

ਆਲੂ ਦਾ ਕੋਹੜ ਰੋਗ/ਪਪੜੀ ਰੋਗ

Streptomyces scabies

ਬੈਕਟੀਰਿਆ

5 mins to read

ਸੰਖੇਪ ਵਿੱਚ

  • ਪੌਦੇ ਦੇ ਉਪਰਲੇ ਹਿੱਸੇ ਵਿੱਚ ਕੋਈ ਲੱਛਣ ਨਜ਼ਰ ਨਹੀਂ ਆਉਂਦਾ। ਆਲੂ ਦੀਆਂ ਕੰਦਾਂ ਦੀ ਸਤ੍ਹਾਂ ਤੇ ਭੂਰੇ, ਕੋਰਕ ਵਰਗੇ ਛਾਲੇ। ਆਲੂ ਦੇ ਕੰਦ ਤੇ ਹਲਕੇ ਤੋਂ ਲੈ ਕੇ ਗਹਰੇ ਛੇਦ ਅਤੇ ਜਾਲੀ-ਵਰਗੇ ਚੀਰੇ।.

ਵਿੱਚ ਵੀ ਪਾਇਆ ਜਾ ਸਕਦਾ ਹੈ

1 ਫਸਲਾਂ

ਆਲੂ

ਲੱਛਣ

ਪੌਦੇ ਦੇ ਉਪਰਲੇ ਭਾਗਾਂ, ਜਿਵੇਂ ਕਿ ਪੱਤੀਆਂ, ਡੰਡੇ ਜਾਂ ਦਰੱਖਤ, ਉੱਥੇ ਕੋਈ ਲੱਛਣ ਨਹੀਂ ਦਿਖਦੇ। ਆਮ ਤੌਰ 'ਤੇ, ਪਹਿਲੇੇ ਲੱਛਣ ਆਲੂ ਦੀਆਂ ਨਵੀਆਂ ਕੰਦਾਂ ਦੀ ਸਤ੍ਹਾਂ ਤੇ ਦਿਖਾਈ ਦਿੰਦੇ ਹਨ ਅਤੇ ਜਿਵੇਂ ਜਿਵੇਂ ਇਹ ਪਰਿਪੱਕ ਹੁੰਦੀਆਂ ਹਨ ਇਹ ਹੇਠਲੇ ਲੱਛਣਾਂ ਵਜੋਂ ਵੱਧ ਜਾਂਦੇ ਹਨ : ਚਮੜੀ ਦੇ ਉਪਰੀ ਪੱਧਰ 'ਤੇ ਜੰਗਾਲ ਜੋ ਵੱਡਾ ਏਰਿਆ ਕਵਰ ਕਰ ਲੈਂਦਾ, ਲਾਲ-ਭੂਰੀ ਉਭਰੀ ਹੋਈ ਕੋਰਕੀ ਚਮੜੀ, ਗੂੜੇ ਰੰਗ ਵਾਲੀ, ਛਿਛਲੇ ਤੋਂ ਡੂੰਘੇ ਛੇਦ ਅਤੇ ਆਲੂ ਦੀ ਚਮੜੀ 'ਤੇ ਜਾਲ ਵਰਗੀਆਂ ਤਰੇੜਾਂ। ਹੋਰ ਕੰਦਾਂ ਅਤੇ ਟੇਪ ਜੜ੍ਹ ਵਾਲੀਆਂ ਫਸਲਾਂ ਤੇ ਪ੍ਰਭਾਵ ਪੈ ਸਕਦਾ ਹੈ, ਜਿਵੇਂ ਬੀਟ, ਗਾਜਰ, ਪਾਰਨੇਨਿਪ ਅਤੇ ਮੂਲੀ। ਇਸਦੇ ਕਾਰਨ, ਆਲੂ ਕੰਦਾਂ ਦੀ ਉਪਜ ਦੀ ਹਾਨੀ ਹੁੰਦੀ ਹੈ ਅਤੇ ਕੰਦਾਂ ਦੀ ਗੁਣਵੱਤਾ ਘਟਦੀ ਹੈ।

Recommendations

ਜੈਵਿਕ ਨਿਯੰਤਰਣ

ਕੰਪੋਸਟ, ਕੰਪੋਸਟ ਦੀ ਚਾਹ ਜਾਂ ਦੋਨਾਂ ਦਾ ਮੇਲ ਕੰਦ ਦੇ ਆਮ ਸਕੈਬ ਦੇ ਰੋਗ ਦੀ ਗੰਭੀਰਤਾ ਨੂੰ ਕਾਫ਼ੀ ਹੱਦ ਤੱਕ ਘਟਾ ਸਕਦਾ ਹੈ। ਜੀਵਾਣੂ ਦੇ ਮੁਕਾਬਲੇ ਵਾਲੀਆਂ ਕਿਸਮਾਂ ਉੱਤੇ ਅਧਾਰਿਤ ਜੈਵਿਕ-ਖਾਦ ਕੰਦਾਂ ਦੀ ਪੈਦਾਵਾਰ ਅਤੇ ਗੁਣਵੱਤਾ ਦੋਨਾਂ ਨੂੰ ਵਧਾ ਸਕਦੀ ਹੈ।

ਰਸਾਇਣਕ ਨਿਯੰਤਰਣ

ਜੇ ਉਪਲਬਧ ਹੋਵੇ, ਤਾਂ ਜੈਵਿਕ ਇਲਾਜ ਦੇ ਨਾਲ ਰੋਕਥਾਮ ਦੇ ਉਪਾਵਾਂ ਦੀ ਸਾਂਝੀ ਪਹੁੰਚ ਤੇ ਹਮੇਸ਼ਾ ਵਿਚਾਰ ਕਰੋ। ਆਲੂ ਦੀ ਸਤ੍ਹਾਂ ਤੇ ਪੱਪੜੀ ਦਾ ਰਸਾਇਂਣਕ ਇਲਾਜ ਕਰਨਾ ਔਖਾ ਹੈ, ਕਿਉਂਕਿ ਇਸ ਦੇ ਕਾਰਨ ਹੀ ਅਕਸਰ ਪੌਦੇ ਦੇ ਜ਼ਖ਼ਮ ਹੁੰਦੇ ਹਨ। ਫਲੂਜ਼ਿਨਮ, ਕਲਰੋਥਾਲੋਨਿਲ ਅਤੇ ਮੇਕਕੋਜੈਬ ਦੇ ਨਾਲ ਬੀਜ ਇਲਾਜ ਨਾਲ ਸੰਕਰਮਨ ਦੀ ਪ੍ਰਤੀਸ਼ਤਾ ਵੀ ਘੱਟ ਜਾਂਦੀ ਹੈ।

ਇਸਦਾ ਕੀ ਕਾਰਨ ਸੀ

ਲੱਛਣ ਸਟਰੈਪਟੋਮਿਸਿਸ ਸਕੈਬੇਸ ਬੈਕਟੀਰਿਅਮ ਦੇ ਕਾਰਣ ਹੁੰਦੇ ਹਨ, ਜੋ ਮਿੱਟੀ ਵਿੱਚ ਲਾਗੀ ਉੱਤਕਾਂ ਵਿੱਚ ਜਿਉਂਦੇ ਰਹਿੰਦੇ ਹਨ। ਇਹ ਪਾਣੀ ਰਾਹੀਂ, ਸੰਕਰਰਮਿਤ ਪੋਦਾ ਸਮੱਗਰੀ, ਅਤੇ ਹਵਾ ਨਾਲ ਮਿਟ੍ਟੀ ਵਿੱਚ ਫੈਲਦਾ ਹੈ। ਇਹ ਕੰਦਾਂ ਵਿੱਚ ਜਖਮਾਂ ਅਤੇ ਕੁਦਰਤੀ ਨਿਕਾਸ ਦੁਆਰਾਂ ਰਾਹੀਂ ਉਤਕਾਂ ਵਿੱਚ ਦਾਖਲ ਹੁੰਦਾ ਹੈ। ਕੰਦਾਂ ਦੇ ਵਿਕਾਸ ਦੀ ਮਿਆਦ ਦੌਰਾਨ, ਸੁੱਕੇ ਅਤੇ ਗਰਮ ਮੌਸਮ ਵਿੱਚ ਲਾਗ ਦਾ ਖਤਰਾ ਵੱਧਦਾ ਹੈ। ਕਿਉਂਕਿ ਜੀਵਾਣੂਆਂ ਨੂੰ ਵੱਡੀ ਮਾਤਰਾ ਵਿੱਚ ਆਕਸੀਜਨ ਦੀ ਲੋੜ ਹੁੰਦੀ ਹੈ, ਇਸ ਲਈ ਲਾਗ ਦੀ ਸੰਭਾਵਨਾ ਢਿੱਲੀ ਅਤੇ ਹਵਾਦਾਰ ਮਿੱਟੀ ਵਿੱਚ ਜਿਆਦਾ ਹੈ। ਸੁੱਕੀ ਅਤੇ ਖਾਰੀ ਮਿੱਟੀ ਵਿੱਚ ਜੀਵਾਣੂ ਸਭ ਤੋਂ ਜਿਆਦਾ ਮਿਲਦੇ ਹਨ। ਆਲੂ ਦੀਆਂ ਕਿਸਮਾਂ ਦੀ ਐਸ. ਸਕੈਬੀਸ ਦੇ ਪ੍ਰਤੀ ਸੰਵੇਦਨਸ਼ੀਲਤਾ ਭਿੰਨ-ਭਿੰਨ ਹੁੰਦੀ ਹੈ ਅਤੇ ਕੁਝ ਰੋਧਕ ਪੌਦਿਆਂ ਵਿੱਚ ਘੱਟ, ਸਖਤ ਲੇਸਟਿਕਲ ਅਤੇ ਇੱਕ ਗਾਜਰ ਜਿਹੀ ਚਮੜੀ ਦੇਖੀ ਗਈ ਹੈ।


ਰੋਕਥਾਮ ਦੇ ਉਪਾਅ

  • ਸਹਿਣਸ਼ੀਲ ਕਿਸਮਾਂ ਲਗਾਓ। ਫਸਲ-ਚੱਕਰ ਦਾ ਤਾਲਮੇਲ (ਫਸਲ ਚੱਕਰ) ਬਣਾਉਣਾ ਯਕੀਨੀ ਬਣਾਓ। ਇਹ ਯਕੀਨੀ ਬਣਾਉ ਕਿ ਮਿੱਟੀ ਦੀ ਨਮੀ ਨੂੰ ਨਿਯਮਤ ਸਿੰਚਾਈ ਨਾਲ ਬਣਾਈ ਰੱਖਿਆ ਜਾਵੇ, ਪਰ ਜ਼ਿਆਦਾ ਸਿੰਚਾਈ ਤੋਂ ਬਚੋ। ਇੱਕ ਖਾਸ ਖਾਦ ਯੋਜਨਾ ਦੇ ਨਾਲ ਮਿੱਟੀ ਪੀਐਚ ਦੇ ਪੱਧਰ ਨੂੰ ਘੱਟ ਰੱਖੋ। ਉਦਾਹਰਣ ਦੇ ਤੋਰ ਤੇ,ਰੋਗ ਦੀ ਗੰਭੀਰਤਾ ਨੂੰ ਘੱਟ ਕਰਨ ਲਈ ਐਲੀਮੈਂਟਲ ਸਲਫਰ, ਜਿਪਸਮ ਜਾਂ ਅਮੋਨੀਅਮ ਸਲਫੇਟ ਲਗਾਉਣ ਨਾਲ ਮਿੱਟੀ ਦੇ ਪੀਐਚ ਪੱਧਰ ਨੂੰ ਘਟਾਇਆ ਜਾ ਸਕਦਾ ਹੈ। ਰੋਪਣ ਤੋਂ ਪਹਿਲਾਂ ਚੂਨਾ ਨਾ ਵਰਤੋ।.

ਪਲਾਂਟਿਕਸ ਡਾਊਨਲੋਡ ਕਰੋ