ਹੋਰ

ਜਿਵਾਣੂਵਿਕ ਕੈਂਕਰ

Pseudomonas syringae pv. syringae

ਬੈਕਟੀਰਿਆ

5 mins to read

ਸੰਖੇਪ ਵਿੱਚ

  • ਪੱਤਿਆਂ 'ਤੇ ਪਾਣੀ ਨਾਲ ਭਿੱਜੇ ਹੋਣ ਦੇ ਚਟਾਕ। ਚਟਾਕ ਸੁੱਕ ਅਤੇ ਡਿੱਗ ਜਾਂਦੇ ਹਨ - "ਸ਼ੂਟ ਹੋਲਜ਼"। ਫਲ 'ਤੇ ਗੂੜੇ-ਭੂਰੇ, ਫਲੈਟ ਚਟਾਕ। ਸ਼ਾਖਾਵਾਂ ਦੇ ਛਿਲਕੇ 'ਤੇ ਵੀ ਅਸਰ ਕਰ ਸਕਦੀ ਹੈ।.

ਵਿੱਚ ਵੀ ਪਾਇਆ ਜਾ ਸਕਦਾ ਹੈ

5 ਫਸਲਾਂ
ਸੇਬ
ਖੜਮਾਨੀ
ਚੈਰੀ
ਆੜੂ
ਹੋਰ ਜ਼ਿਆਦਾ

ਹੋਰ

ਲੱਛਣ

ਪੱਤੇ ਦਾ ਸੰਕਰਮਣ ਛੋਟੇ, ਗੋਲ, ਪਾਣੀ ਨਾਲ ਭਰੇ 1-3 ਮਿਲੀਮੀਟਰ ਵਿਆਸ ਦੇ ਚਟਾਕਾਂ, ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਜਿਵੇਂ ਪੱਤੇ ਪੱਕਣ ਲੱਗਦੇ ਹਨ, ਚਟਾਕ ਭੂਰੇ, ਸੁੱਕੇ ਜਿਹੇ ਅਤੇ ਭੁਰਭੁਰੇ ਹੁੰਦੇ ਹਨ। ਅਖੀਰ ਵਿੱਚ, ਲਾਗ ਵਾਲੇ ਖੇਤਰ ਡਿੱਗ ਜਾਂਦੇ ਹਨ ਅਤੇ ਪੱਤੇ 'ਸੂਟ ਹੌਲ' ਜਾਂ ਫਟਕੇ ਹੋਏ ਦਿੱਸਦੇ ਹਨ। ਲਾਗ ਵਾਲੇ ਫ਼ਲ 'ਤੇ ਫਲੈਟ, ਸਤਹੀ, ਕਾਲੇ ਅਤੇ ਭੂਰੇ ਚਟਾਕ ਵਿਕਸਿਤ ਹੁੰਦੇ ਹਨ। ਬੁਨਿਆਦੀ ਟਿਸ਼ੂ ਕਾਲੇ ਅਤੇ ਭੂਰੇ-ਕਾਲੇ ਰੰਗ ਦੇ ਹੁੰਦੇ ਹਨ ਅਤੇ ਕਈ ਵਾਰ ਫੁਲੇ ਜਿਹੇ ਹੁੰਦੇ ਹਨ। ਸੰਕਰਮਿਤ ਫੁੱਲ ਪਾਣੀ ਨਾਲ ਭਿੱਜਦੇ ਹੋਏ ਦਿਖਾਈ ਦਿੰਦੇ ਹਨ, ਭੂਰੇ ਰੰਗ ਵਿੱਚ ਬਦਣ ਜਾਂਦੇ, ਝੁਕ ਜਾਂਦੇ, ਅਤੇ ਟੁੰਡ 'ਤੇ ਲਟਕਿਆ ਰਹਿੰਦੇ ਹਨ। ਵਿਸ਼ੇਸ਼ ਤੌਰ 'ਤੇ ਕੈਂਕਰ ਲਾਗ ਵਾਲੇ ਸਪਾਰ ਦੇ ਅਧਾਰ 'ਤੇ ਵਿਕਸਿਤ ਹੁੰਦੇ, ਚਿਪਚਿਪੀ ਤਰੇਲ ਕਰਕੇ ਜੁੜੇ ਹੁੰਦੇ ਹਨ। ਸੰਕਰਮਿਤ ਖੇਤਰ ਥੋੜ੍ਹੇ ਸੁੰਗੜੇ ਅਤੇ ਗੂੜੇ ਭੂਰੇ ਹੁੰਦੇ ਹਨ। ਪਹਿਲਾਂ ਸਰਦੀ ਦੇ ਅਖੀਰ ਜਾਂ ਬਸੰਤ ਰੁੱਤ ਵਿੱਚ ਕੈਂਕਰ ਦੇਖੇ ਜਾਂਦੇ ਹਨ। ਬਸੰਤ ਰੁੱਤੇ, ਕੈਂਕਰਾਂ ਵਿਚ ਗੂੰਦ ਪੈਦਾ ਹੁੰਦੀ ਹੈ ਜੋ ਸੱਕ 'ਚੋਂ ਨਿਕਲਦੀ ਹੈ। ਸਰਦੀ ਵੇਲੇ ਦੇ ਕੈਂਕਰ ਵੀ ਇਹੋ ਜਿਹੇ ਹੀ ਹੁੰਦੇ ਹਨ, ਲੇਕਿਨ ਆਮ ਤੌਰ 'ਤੇ ਨਰਮ, ਨਮ, ਸੁੰਗੜੇ, ਅਤੇ ਗੰਦੀ ਬਦਬੂ ਵਾਲੇ ਹੁੰਦੇ ਹਨ। ਜੇ ਇਹ ਸਾਰਾ ਸੰਕਰਮਣ ਬ੍ਰਾਂਚ ਦੇ ਸਾਰੇ ਪਾਸੇ ਫੈਲ ਜਾਂਦਾ ਹੈ ਤਾਂ ਇਹ ਸਾਖਾ ਤੇਜ਼ੀ ਨਾਲ ਮਰ ਜਾਵੇਗੀ।

Recommendations

ਜੈਵਿਕ ਨਿਯੰਤਰਣ

ਤਾਂਬਾ ਮਿਸ਼ਰਣਾਂ ਜਾਂ ਬੋਰਡੇਕਸ ਮਿਸ਼ਰਣ ਵਾਲੇ ਜੈਵਿਕ ਜਿਵਾਣੂਨਾਸ਼ਕ ਪਤਝੜ ਅਤੇ ਬਸੰਤ ਵਿੱਚ ਬਿਮਾਰੀ ਦੇ ਕੈਂਕਰ ਪੜਾਅ 'ਤੇ ਵਧੀਆ ਕਾਬੂ ਪਾਉਂਦੇ ਹਨ। ਰਿੰਗ ਨੇਮੇਟੌਡਜ਼ 'ਤੇ ਨਿਯੰਤਰਣ।

ਰਸਾਇਣਕ ਨਿਯੰਤਰਣ

ਜੇ ਉਪਲਬਧ ਹੋਵੇ ਤਾਂ ਜੈਵਿਕ ਇਲਾਜਾਂ ਨਾਲ ਹਮੇਸ਼ਾਂ ਰੋਕਥਾਮ ਦੇ ਉਪਾਅ ਦੇ ਇਕ ਵਿਆਪਕ ਤਰੀਕੇ ਨਾਲ ਇਲਾਜ ਕਰਨ ਬਾਰੇ ਵਿਚਾਰ ਕਰੋ। ਕੌਪਰ ਬੈਕਟੀਰੀਅਸਾਈਂਡਸ ਨੂੰ ਬੈਕਟੀਰੀਅਲ ਕੈਂਕਰ ਲਈ ਅਸਰਦਾਰ ਤਰੀਕੇ ਨਾਲ ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਫੇਰਿਕ ਕਲੋਰਾਈਡ ਜਾਂ ਮੈਨਕੋਜ਼ੇਬ ਨੂੰ ਕਪਰੀਕ ਹਾਇਡ੍ਰੌਕਸਾਈਡ ਵਿਚ ਜੋੜਨਾ ਉਹਨਾਂ ਵਾਇਰਸ 'ਤੇ ਵਧੀਆ ਕਾਬੂ ਪਾਉਂਦਾ ਹੈ ਜੋ ਸਾਲਾਂ ਦੌਰਾਨ ਵਿਰੋਧ ਨੂੰ ਵਿਕਸਿਤ ਕਰ ਲੈਂਦੇ ਹਨ।

ਇਸਦਾ ਕੀ ਕਾਰਨ ਸੀ

ਬੈਕਟੀਰਿਅਲ ਕੈਂਕਰ ਇਕ ਬਿਮਾਰੀ ਹੈ ਜੋ ਨਜ਼ਦੀਕੀ ਦੇ ਸਬੰਧਿਤ ਜੀਵਾਣੂਆਂ ਕਾਰਨ ਪੈਦਾ ਹੁੰਦੀ ਹੈ ਜੋ ਪੱਤਿਆਂ ਅਤੇ ਪਲੌਮ, ਚੈਰੀ ਅਤੇ ਸੰਬੰਧਿਤ ਪ੍ਰੂੂਨ ਪ੍ਰਜਾਤੀਆਂ ਦੇ ਤਣਿਆਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਬੈਕਟੀਰੀਆ ਅਕਸਰ ਪੱਤੇ ਦੀ ਸਤਹ 'ਤੇ ਰਹਿੰਦੇ ਹਨ। ਬਸੰਤ ਜਾਂ ਗਰਮੀਆਂ ਵਿੱਚ ਗਿੱਲੇ ਮੌਸਮ ਦੇ ਦੌਰਾਨ, ਇਹ ਪੱਤਾ ਦੇ ਕੁਦਰਤੀ ਛੱਲਿਆਂ ਰਾਹੀਂ ਦਾਖ਼ਲ ਹੋ ਸਕਦੇ ਹਨ, ਜਿਸ ਨਾਲ ਨੌਜਵਾਨ ਪੱਤਿਆਂ ਵਿੱਚ ਇਨਫੈਕਸ਼ਨ ਪੈਦਾ ਹੋ ਸਕਦਾ ਹੈ। ਜਿਵੇਂ ਪੱਤਾ ਪੂਰਾ ਪਰਿਪੱਕ ਹੋ ਜਾਂਦਾ ਹੈ, ਇਹ ਲਾਗ ਵਾਲੇ ਰੋਗੀ ਟਿਸ਼ੂ ਦੇ ਛੋਟੇ ਪੈਚਾਂ ਵਜੋਂ ਪ੍ਰਗਟ ਹੁੰਦੇ ਹਨ ਜੋ ਹੌਲੀ ਹੌਲੀ ਨੇਕਰੋਟਿਕ ਬਣ ਜਾਂਦੇ ਹਨ। ਪੱਤੇ ਦੇ ਚੱਲ ਰਹੇ ਵਿਸਥਾਰ ਵਿੱਚ ਇਹ ਮਰੇ ਹੋਏ ਪੈਚ ਫੱਟ ਸਕਦੇ ਹਨ। ਪੱਤਿਆਂ ਦੇ ਪੱਤਝੜ ਦੇ ਸਮੇਂ ਜਖਮਾਂ ਜਾਂ ਪੱਤਿਆਂ ਦੇ ਨਿਸ਼ਾਨਾਂ ਦੇ ਜ਼ਰੀਏ ਬੈਕਟੀਰੀਆ ਟਿਸ਼ੂਆਂ ਵਿਚ ਦਾਖ਼ਲ ਹੁੰਦੇ ਹਨ ਜਦੋਂ ਕਮਲਤਵਾਂ 'ਤੇ ਕੈਂਕਰ ਵਿਕਸਿਤ ਹੁੰਦਾ ਹੈ। ਗਰਮੀਆਂ ਦੌਰਾਨ ਕੈਂਕਰ ਘੱਟ ਜਾਂ ਵੱਧ ਰਹਿ ਸਕਦੇ ਹਨ, ਜਦੋਂ ਟਿਸ਼ੂ ਰੋਧਕ ਹੁੰਦੇ ਹਨ, ਅਤੇ ਪਤਝੜ ਅਤੇ ਸਰਦੀਆਂ ਦੌਰਾਨ ਤਾਪਮਾਨ ਘੱਟ ਹੁੰਦੇ ਹਨ। ਬਸੰਤ ਰੁੱਤ ਵਿਚ, ਬੈਕਟੀਰੀਆ ਵਿਚ ਦੋਬਾਰਾ ਵਾਧਾ ਹੁੰਦਾ ਹੈ ਅਤੇ ਤੇਜ਼ੀ ਨਾਲ ਫੈਲਦਾ ਹੈ, ਸੱਕ ਨੂੰ ਮਾਰਦਾ ਹੈ।


ਰੋਕਥਾਮ ਦੇ ਉਪਾਅ

  • ਸਿਰਫ ਪ੍ਰਮਾਣਿਤ ਨਰਸਰੀਆਂ ਤੋਂ ਪ੍ਰਾਪਤ ਬੀਜਾਂ ਜਾਂ ਕਮਲਤਾਵਾਂ ਦੀ ਹੀ ਵਰਤੋਂ ਕਰੋ। ਲਚਕੀਲੀਆਂ ਕਿਸਮਾਂ ਉਗਾਓ, ਜੇ ਖੇਤਰ ਵਿਚ ਉਪਲਬਧ ਹੋਣ। ਨਮੀ ਨੂੰ ਘਟਾਉਣ ਲਈ ਹਵਾ ਨਾਲ ਸੰਪਰਕ ਵਾਲੇ ਸਥਾਨ ਚੁਣੋ। ਰੋਗ ਦੇ ਲੱਛਣਾਂ ਲਈ ਬਾਗ ਦੀ ਬਾਕਾਇਦਾ ਰੋਜਾਨਾ ਨਿਗਰਾਨੀ ਕਰੋ। ਨਾਈਟਰੋਜਨ ਦੀ ਜ਼ਿਆਦਾ ਮਾਤਰਾ ਵਾਲੀਆਂ ਖਾਦਾਂ ਤੋਂ ਬਚੋ ਪਰੰਤੂ ਫਿਰ ਵੀ ਹਿਸਾਬ ਨਾਲ ਖਾਦ ਦਿਓ। ਕੈਂਕਰ ਹੋਏ ਸਾਰੇ ਖੇਤਰ ਨੂੰ ਤੰਦਰੁਸਤ ਲੱਕੜ ਤੋਂ ਹੇਠਾਂ ਤੱਕ ਕੱਟ ਦਿਓ। ਵਾਢੀ ਤੋਂ ਤੁਰੰਤ ਬਾਅਦ ਛੰਟਾਈ ਕਰੋ, ਜੋ ਕਿ ਜ਼ਖ਼ਮ ਚੰਗੀ ਤਰ੍ਹਾਂ ਠੀਕ ਹੋ ਸਕਣ। ਦੋਹਾਂ ਹਾਲਤਾਂ ਵਿਚ, ਜ਼ਖ਼ਮਾਂ ਨੂੰ ਇਕ ਢੁਕਵੇਂ ਰੰਗ ਦੇ ਨਾਲ ਪੇਂਟ ਕਰੋ। ਪ੍ਰਭਾਵਿਤ ਦਰੱਖਤ ਦੇ ਪਦਾਰਥਾਂ ਨੂੰ ਦਫਨ ਕਰਕੇ ਜਾਂ ਸਾੜ ਕੇ ਨਸ਼ਟ ਕਰੋ।.

ਪਲਾਂਟਿਕਸ ਡਾਊਨਲੋਡ ਕਰੋ