ਸ਼ਿਮਲਾ ਮਿਰਚ ਅਤੇ ਮਿਰਚ

ਮਿਰਚ ਦਾ ਜੀਵਾਣੂ ਵਾਲਾ ਧੱਬਾ ਰੋਗ

Xanthomonas sp.

ਬੈਕਟੀਰਿਆ

5 mins to read

ਸੰਖੇਪ ਵਿੱਚ

  • ਛੋਟੀਆਂ ਨਵੀਆਂ ਪੱਤੀਆਂ ਤੇ, ਪੀਲੇ-ਹਰੇ ਜ਼ਖ਼ਮ। ਪੁਰਾਣੇ ਪੱਤੇ 'ਤੇ ਪੀਲੇ ਚੱਕਰਾਂ ਨਾਲ ਗੂੜ੍ਹੇ ਪਾਣੀ ਭਰੇ ਜ਼ਖ਼ਮ। ਪੱਤੇ ਵਿਗੜ ਜਾਂਦੇ ਹਨ, ਅਤੇ ਮਰੋੜੇ ਜਿਹੇ ਹੋ ਜਾਂਦੇ ਹਨ। ਫਲਾਂ ਤੇ ਪਾਣੀ ਭਰੇ ਖੇਤਰ ਖੁਰਦੁਰੇ, ਭੂਰੇ, ਛਿੱਦੇ ਹੋਏ ਬਣ ਜਾਂਦੇ ਹਨ।.

ਵਿੱਚ ਵੀ ਪਾਇਆ ਜਾ ਸਕਦਾ ਹੈ


ਸ਼ਿਮਲਾ ਮਿਰਚ ਅਤੇ ਮਿਰਚ

ਲੱਛਣ

ਪਹਿਲੇ ਲੱਛਣ ਨਵੇਂ ਪੱਤਿਆਂ 'ਤੇ ਛੋਟੇ, ਪੀਲੇ-ਹਰੇ ਜ਼ਖ਼ਮਾਂ ਦੇ ਰੂਪ ਵਿੱਚ ਦਿੱਖਦੇ ਹਨ, ਜੋ ਕਿ ਆਮ ਤੌਰ ਤੇ ਵਿਗੜੇ ਅਤੇ ਮੁੜੇ ਹੋਏ ਦਿਖਾਈ ਦਿੰਦੇ ਹਨ। ਪੁਰਾਣੇ ਪੱਤੇ ਤੇ ਜ਼ਖ਼ਮ ਕੋਣੀ, ਗੂੜ੍ਹੇ ਹਰੇ ਅਤੇ ਚਿਕਣੇ ਹੁੰਦੇ ਹਨ, ਜਿਸਦੇ ਆਲੇ-ਦੁਆਲੇ ਪੀਲੇ ਗੋਲੇ ਦੇ ਆਭਾਮੰਡਲ ਜਿਹੇ ਮੌਜੂਦ ਹੁੰਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਪੱਤੀ ਦੇ ਕਿਨਾਰੇ ਜਾਂ ਨੋਕ 'ਤੇ ਹੁੰਦੇ ਹਨ। ਅੰਤ ਵਿੱਚ, ਇਹ ਧੱਬੇ ਛੇਕ ਵਿੱਚ ਬਦਲ ਜਾਂਦੇ ਹਨ ਕਿਉਂਕਿ ਪੱਤੇ ਦਾ ਹਿੱਸਾ ਖੁਸ਼ਕ ਹੋ ਕੇ ਫੱਟ ਜਾਂਦਾ ਹੈ। ਫ਼ਲ ਦੇ ਧੱਬੇ (0.5 ਸੈਂਟੀਮੀਟਰ ਤੱਕ) ਸ਼ੁਰੂ ਵਿੱਚ ਹਲਕੇ ਹਰੇ ਹੁੰਦੇ ਹਨ, ਪਾਣੀ ਭਰੇ ਹੋਏ ਖੇਤਰ ਵਾਲੇ, ਜੋ ਬਾਅਦ ਵਿੱਚ ਭੂਰਾ ਹੋ ਜਾਂਦਾ ਹੈ ਅਤੇ ਖੁਰਦੜਾ ਬਣ ਜਾਂਦਾ ਹੈ।

Recommendations

ਜੈਵਿਕ ਨਿਯੰਤਰਣ

ਜੀਵਾਣੂਆਂ ਵਾਲੇ ਧੱਬੇ ਦਾ ਇਲਾਜ ਬਹੁਤ ਮੁਸ਼ਕਿਲ ਅਤੇ ਮਹਿੰਗਾ ਹੁੰਦਾ ਹੈ। ਜੇ ਮੌਸਮ ਦੀ ਸ਼ੁਰੂਆਤ ਵਿੱਚ ਬਿਮਾਰੀ ਆਉਂਦੀ ਹੈ, ਤਾਂ ਸਾਰੀ ਫ਼ਸਲ ਨੂੰ ਨਸ਼ਟ ਕਰਨਾ ਹੀ ਬਿਹਤਰ ਹੈ। ਕਾਪਰ ਵਾਲੇ ਜੀਵਾਣੂਨਾਸ਼ਕ ਪੱਤੇ ਅਤੇ ਫ਼ਲਾਂ ਤੇ ਇੱਕ ਸੁਰੱਖਿਅਤ ਪਰਤ ਮੁਹੱਈਆ ਕਰਦੇ ਹਨ। ਜੀਵਾਣੂਵਿਕ ਵਾਇਰਸ , ਜੋ ਕਿ ਖਾਸ ਕਰਕੇ ਜੀਵਾਣੂਆ ਨੂੰ ਨਸ਼ਟ ਕਰਦੇ ਹਨ, ਹੁਣ ਵੀ ਉਪਲੱਬਧ ਹਨ। ਬੀਜਾਂ ਨੂੰ ਇੱਕ ਮਿੰਟ ਲਈ 1.3% ਸੋਡੀਅਮ ਹਾਈਪੋਰੋਰਾਇਟ ਵਿੱਚ ਡੁੱਬਣ ਲਈ ਰੱਖੋ ਜਾਂ 25 ਮਿੰਟ ਲਈ ਗਰਮ ਪਾਣੀ (50 ਡਿਗਰੀ ਸੈਲਸਿਅਸ) ਵਿੱਚ ਡੁਬੋ ਦਿਓ।

ਰਸਾਇਣਕ ਨਿਯੰਤਰਣ

ਜੇਕਰ ਉਪਲਬਧ ਹੋਵੇ, ਤਾਂ ਹਮੇਸ਼ਾ ਜੀਵ ਵਿਗਿਆਨਿਕ ਇਲਾਜਾਂ ਨਾਲ ਰੋਕਥਾਮ ਦੇ ਤਰੀਕਿਆਂ ਦੀ ਇੱਕ ਇੱਕਸਾਰ ਪਹੁੰਚ 'ਤੇ ਵਿਚਾਰ ਕਰੋ। ਕੌਪਰ ਵਾਲੇ ਜੀਵਾਣੂਨਾਸ਼ਕ ਨੂੰ ਸੁਰੱਖਿਆ ਲਈ ਵਰਤਿਆ ਜਾ ਸਕਦਾ ਹੈ ਅਤੇ ਕੁੱਝ ਹੱਦ ਤੱਕ ਨਿਯੰਤ੍ਰਨ ਪ੍ਰਦਾਨ ਕਰਾਇਆ ਜਾ ਸਕਦਾ ਹੈ। ਰੋਗ ਦੀ ਪਹਿਲੀ ਨਿਸ਼ਾਨੀ ਤੇ ਅਪਲਾਈ ਕਰੋ ਅਤੇ ਫਿਰ 10 ਤੋਂ 14-ਦਿਨ ਦੇ ਅੰਤਰਾਲਾਂ ਤੇ ਜਦੋਂ ਨਿੱਘੇ ਅਤੇ ਗਿੱਲੇ ਪੈਣ ਵਾਲੇ ਹਾਲਾਤ ਹੁੰਦੇ ਹਨ। ਸਰਗਰਮ ਸਮਾਗਰੀ ਕੌਪਰ ਅਤੇ ਮੈਨਕੋਜੈਬ ਬਿਹਤਰ ਸੁਰੱਖਿਆ ਪ੍ਰਦਾਨ ਕਰਦੇ ਹਨ।

ਇਸਦਾ ਕੀ ਕਾਰਨ ਸੀ

ਜੀਵਾਣੂਵਿਕ ਧੱਬੇ ਦੀ ਬਿਮਾਰੀ ਸਾਰੇ ਸੰਸਾਰ ਵਿੱਚ ਮਿਲਦੀ ਹੈ ਅਤੇ ਗਰਮ, ਨਮ-ਮਿੱਟੀ ਵਿੱਚ ਉਪਜੀ ਮਿਰਚਾਂ ਅਤੇ ਟਮਾਟਰ ਦੇ ਪੌਦਿਆਂ ਲਈ ਬਹੁਤ ਹਾਨੀਕਾਰਕ ਹੁੰਦੀ ਹੈ। ਇਸਦੇ ਜੀਵਾਣੂ ਬੀਜਾਂ ਦੇ ਨਾਲ ਤਾਲਮੇਲ ਕਰਕੇ ਬਚ ਜਾਂਦੇ ਹਨ, ਕੋਈ ਵੀ ਬੀਜ ਦੇ ਨਾਲ ਬਾਹਰੀ ਜਾਂ ਅੰਦਰੂਨੀ ਰੂਪ ਵਿੱਚ ਤਾਲਮੇਲ ਬਣਾ ਕੇ, ਇਸੇ ਤਰ੍ਹਾਂ ਵਿਸ਼ੇਸ਼ ਕਿਸਮ ਦੀਆਂ ਜੰਗਲੀ ਬੂਟੀ ਅਤੇ ਬਾਅਦ ਵਿੱਚ ਬਾਰਿਸ਼ ਜਾਂ ਫੁਹਾਰਾ ਸਿੰਚਾਈ ਰਾਹੀਂ ਫੈਲ ਜਾਂਦੇ ਹਨ। ਉਹ ਪੱਤਿਆਂ ਦੇ ਰੋਮਾਂ ਅਤੇ ਜ਼ਖ਼ਮਾਂ ਦੇ ਜ਼ਰੀਏ ਪੌਦੇ ਵਿੱਚ ਦਾਖਲ ਹੁੰਦੇ ਹਨ। ਉਨ੍ਹਾਂ ਦੇ ਵਿਕਾਸ ਲਈ ਸਭ ਤੋਂ ਵਧੀਆ ਤਾਪਮਾਨ 25 ਤੋਂ 30 ਡਿਗਰੀ ਸੈਲਸੀਅਸ ਦਾ ਹੁੰਦਾ ਹੈ। ਇੱਕ ਵਾਰ ਫਸਲ ਤੇ ਪ੍ਰਭਾਵ ਪੈਣ ਤੇ, ਫਿਰ ਬਿਮਾਰੀ ਨੂੰ ਨਿਯੰਤ੍ਰਿਤ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਅਤੇ ਸਾਰੀ ਫ਼ਸਲ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।


ਰੋਕਥਾਮ ਦੇ ਉਪਾਅ

  • ਬਿਮਾਰੀ ਮੁਕਤ ਪ੍ਰਮਾਣਿਤ ਬੀਜ ਹੀ ਵਰਤੋਂ। ਰੋਧਕ ਕਿਸਮਾਂ ਦੀ ਵਰਤੋਂ ਕਰੋ। ਇੱਕ ਛੋਟਾ ਜਿਹਾ ਪੌਦਾ ਵੀ ਹੋਵੇ ਉਸਨੂੰ ਲੱਭੋ, ਕੱਢੋ ਅਤੇ ਸਾੜੋ ਜਿਸ ਦੇ ਪੱਤੇ ਧੱਬੇਦਾਰ ਹੋਣ। ਖੇਤ ਦੇ ਵਿੱਚੋਂ ਅਤੇ ਆਲੇ-ਦੁਆਲੇ ਤੋਂ ਜੰਗਲੀ ਬੂਟੀ ਹਟਾਓ। ਪੌਦਿਆਂ ਦੇ ਆਲੇ-ਦੁਆਲੇ ਦਾ ਮਲੱਚ ਪੌਦੇ ਦੀ ਮਿੱਟੀ ਤੋ ਹੋ ਸਕਣ ਵਾਲੇ ਨੁਕਸਾਨ ਤੋਂ ਰੱਖਿਆ ਕਰਦੀ ਹੈ। ਵਰਤੋਂ ਤੋਂ ਬਾਅਦ ਸਾਫ਼ ਕਰੋ ਸਾਧਨ ਅਤੇ ਉਪਕਰਣ ਜੇ ਵੱਖੋ ਵੱਖਰੇ ਖੇਤਰਾਂ ਵਿਚ ਕੰਮ ਕਰਦੇ ਹਨ। ਫੁਹਾਰਾ ਸਿੰਚਾਈ ਨਾ ਕਰੋ ਅਤੇ ਖੇਤਾਂ ਵਿਚ ਕੰਮ ਨਾ ਕਰੋ ਜਦੋਂ ਪੱਤੇ ਭਿੱਜੇ ਹੋਏ ਹੋਣ। ਵਾਢੀ ਤੋਂ ਬਾਅਦ, ਹਲ ਵਾਹੋ ਜਾਂ ਪੌਦਿਆਂ ਦੇ ਬਚੇ ਹੋਏ ਮਲਬੇ ਨੂੰ ਖੇਤ ਚੋਂ ਹਟਾਓ। 2 ਤੋਂ 3 ਸਾਲ ਤੱਕ ਦਾ ਫ਼ਸਲੀ ਚੱਕਰ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।.

ਪਲਾਂਟਿਕਸ ਡਾਊਨਲੋਡ ਕਰੋ