Sugarcane Yellow Leaf Virus
ਰੋਗਾਣੂ
ਪੀਲੇ ਪੱਤੇ ਦੇ ਵਾਇਰਸ ਦੇ ਸੰਜੀਦਾ ਲੱਛਣ ਵੇਖਣ ਨੂੰ ਮਿਲਦੇ ਹਨ ਜਿਵੇਂ ਕਿ ਗੰਨੇ ਦਾ ਰੁਕਿਆ ਹੋਇਆ ਵਿਕਾਸ, ਪੱਤਿਆਂ ਦਾ ਰੰਗ ਵਿਗੜਨਾ ਅਤੇ ਬੂਟੇ ਦੀ ਗੁੱਛੇਨੁਮਾ ਦਿੱਖ। ਪੱਤੇ ਦੇ ਹੇਠਲੇ ਪਾਸੇ ਪੱਤੇ ਦੀ ਕੇਂਦਰੀ ਨਾੜੀ ਦਾ ਪੀਲਾ ਹੋਣਾ 3 ਤੋਂ 6 ਪੱਤਿਆਂ ‘ਤੇ ਦਿਸਦਾ ਹੈ, ਜਦੋਂ ਫੋਟ (ਜੋ ਅੱਗੇ ਜਾ ਕੇ ਪੱਤਾ ਬਣਦੀ ਹੈ) ਤੋਂ ਲੈ ਕੇ ਉੱਤੋਂ ਹੇਠਾਂ ਨੂੰ ਗਿਣੀਏ। ਸੀਜ਼ਨ ਵਿੱਚ ਅੱਗੇ ਚੱਲ ਕੇ ਇਹ ਪੀਲਾਪਨ ਕੇਂਦਰੀ ਨਾੜੀ ਤੋਂ ਪੱਤੇ ਦੇ ਬਾਕੀ ਹਿੱਸੇ ‘ਤੇ ਫੈਲਦਾ ਹੈ ਅਤੇ ਪੀਲਾਪਨ ਜ਼ਿਆਦਾ ਹੋ ਜਾਣ ਕਰਕੇ ਦੂਰੋਂ ਨਜ਼ਰ ਆਉਣ ਲੱਗ ਪੈਂਦਾ ਹੈ। ਪੱਕੇ ਗੰਨੇ ਵਿੱਚ ਇਹ ਸਭ ਤੋਂ ਵੱਧ ਅਤੇ ਸਾਫ਼ ਦਿਸਦਾ ਹੈ। ਜ਼ਿਆਦਾ ਸੰਜੀਦਾ ਮਾਮਲਿਆਂ ਵਿੱਚ ਫੋਟ, ਪੱਤਿਆਂ ਸਮੇਤ ਸੁੱਕ ਜਾਂਦੀ ਹੈ ਅਤੇ ਟੂਸੇ ਦੀ ਗੁੱਛੇਨੁਮਾ ਦਿੱਖ ਹੋ ਜਾਂਦੀ ਹੈ। ਕਈ ਵਾਰ ਰੰਗ ਦਾ ਵਿਗੜ ਕੇ ਲਾਲ ਹੋਣਾ ਵੀ ਵੇਖਿਆ ਜਾਂਦਾ ਹੈ। ਪੱਕੇ ਗੰਨੇ ਵਿੱਚ ਇਹ ਬਿਮਾਰੀ ਜ਼ਿਆਦਾ ਫੈਲਦੀ ਹੈ ਅਤੇ ਦੂਰੋਂ ਪਛਾਣੀ ਜਾ ਸਕਦੀ ਹੈ। ਇੱਕ ਗੱਲ ਗ਼ੌਰ ਕਰਨ ਵਾਲ਼ੀ ਹੈ ਕਿ ਲੱਛਣ ਹੋਰਾਂ ਮਰਜ਼ਾਂ ਨਾਲ਼ ਸੰਬੰਧਿਤ ਵੀ ਹੋ ਸਕਦੇ ਹਨ ਜਿਵੇਂ ਕਿ ਬੂਟੇ ਦਾ ਤਣਾਓ, ਕੀਟਾਂ ਦੇ ਕੀਤੇ ਨੁਕਸਾਨ ਅਤੇ ਪਾਣੀ ਦੀ ਘਾਟ।
ਵਾਇਰਸ ਦੇ ਫੈਲਾਓ ਨੂੰ ਰੋਕਣ ਲਈ ਚੇਪੇ ਦੀ ਅਬਾਦੀ ਨੂੰ ਕਾਬੂ ਕਰਨਾ ਲਾਜ਼ਮੀ ਹੈ। ਪੱਤਿਆਂ ਦੀ ਹੇਠਲੀ ਸਤਹ ਦੀ ਜਾਂਚ ਕਰਦੇ ਰਹੋ ਜੇ ਜੂੰਆਂ ਮਿਲਣ ਤਾਂ ਫ਼ੌਰਨ ਕੀਟਨਾਸ਼ਕ ਸਾਬਣ, ਨਿੰਮ ਦੇ ਤੇਲ ਜਾਂ ਪਾਇਰੈਥਰੌਇਡ ਅਧਾਰਿਤ ਜੈਵਿਕ ਤੱਤਾਂ ਨਾਲ਼ ਇਹਨਾਂ ਦਾ ਇਲਾਜ ਕਰੋ। ਚੇਪੇ ਦੇ ਕੁਦਰਤੀ ਸ਼ਿਕਾਰੀਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਮੈਲਾਥੀਓਨ @ 0.1% ਜਾਂ ਡਾਇਮੈਕਾਰੌਨ @ 0.2% ਦੀ ਵਰਤੋਂ ਨਾਲ਼ ਤੁਸੀਂ ਕੀਟਾਂ ਜ਼ਰੀਏ ਇਸ ਦਾ ਦੂਜੀ ਵਾਰ ਫੈਲਣਾ ਰੋਕ ਸਕਦੇ ਹੋ। ਸੁੱਕੇ ਪੱਤਿਆਂ ਦੀ ਛੰਗਾਈ ਤੋਂ ਬਾਅਦ, ਮੈਲਾਥੀਓਨ ਦੇ 1.5 ਕਿਲੋਗ੍ਰਾਮ/ਹੈਕਟੇਅਰ ਦੇ ਹਿਸਾਬ ਨਾਲ਼ 2 ਛਿੜਕਾਅ ਇੱਕ ਮਹੀਨੇ ਦੇ ਫ਼ਰਕ ਨਾਲ਼ ਕਰੋ। ਕਾਰਬੋਫ਼ਿਊਰੈਨ 2 ਕਿਲੋਗ੍ਰਾਮ/ਹੈਕਟੇਅਰ ਦੇ ਹਿਸਾਬ ਨਾਲ਼ ਮਿੱਟੀ ਲਈ ਵਰਤੀ ਜਾ ਸਕਦੀ ਹੈ।
ਲੱਛਣਾਂ ਦਾ ਕਾਰਨ ਪੀਲਾ ਪੱਤਾ ਵਾਇਰਸ ਵੀ ਹੋ ਸਕਦਾ ਹੈ ਜੋ ਮੈਲਾਨੈਫ਼ਿਸ ਸੈਕਾਰੀਇ ਅਤੇ ਰੋਪਲੋਸਾਇਫ਼ਮ ਮੇਡਿਸ ਨਾਂ ਦੀਆਂ ਜੂੰਆਂ ਜ਼ਰੀਏ ਫੈਲਦਾ ਹੈ ਜਾਂ ਇਹ ਲੱਛਣ ਗੰਨੇ ਦੇ ਪੀਲੇ ਪੱਤੇ ਫ਼ਾਇਟੋਪਲਾਜ਼ਮਾ (SCYLP) ਦੇ ਵੀ ਹੋ ਸਕਦੇ ਹਨ ਜੋ ਕਿ ਪੱਤੇ ਦੀਆਂ ਟਿੱਡੀਆਂ ਜ਼ਰੀਏ ਫੈਲਦਾ ਹੈ। ਇਹ ਮੁੱਖ ਤੌਰ ‘ਤੇ ਲਾਗ ਵਾਲ਼ੇ ਬੀਜਾਂ ਨਾਲ਼ ਫੈਲਦਾ ਹੈ ਸੰਦਾਂ ਜ਼ਰੀਏ ਨਹੀਂ ਫੈਲਦਾ। ਹੋਰ ਫ਼ਸਲਾਂ ਜਿਵੇਂ ਕਣਕ, ਜੌਂ, ਜਵਾਰ ਅਤੇ ਜਵੀ ਵੀ ਇਸ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹਨ ਪਰ ਇਹ ਫ਼ਸਲਾਂ ਇਹ ਬਿਮਾਰੀ ਤੋਂ ਸਿਰਫ਼ ਉਦੋਂ ਪ੍ਰਭਾਵਿਤ ਹੁੰਦੀਆਂ ਹਨ ਜਦੋਂ ਨੇੜੇ-ਤੇੜੇ ਗੰਨੇ ਦੀ ਖੇਤੀ ਹੋ ਰਹੀ ਹੋਵੇ। ਪੱਕੇ ਗੰਨੇ ਵਿੱਚ ਖ਼ੁਸ਼ਕ ਮੌਸਮ ਦੌਰਾਨ ਇਹ ਬਿਮਾਰੀ ਜ਼ਿਆਦਾ ਸਾਫ਼ ਤਰ੍ਹਾਂ ਨਾਲ਼ ਦਿਸਦੀ ਹੈ ਅਤੇ ਵਾਢੀ ਤੱਕ ਨਜ਼ਰ ਆਉਂਦੀ ਹੈ।